ਪੁਲਿਸ ਨੂੰ ਦਿੱਤੀ ਸ਼ਿਕਾਇਤ ‘ਚ ਸਥਾਨਕ ਵਾਸੀ ਮਨਜੀਤ ਸਿੰਘ ਅਤੇ ਗੁਰਵਿੰਦਰ ਸਿੰਘ ਨੇ ਦੱਸਿਆ ਕਿ ਸੋਮਵਾਰ ਨੂੰ ਵੱਡੀ ਹਵੇਲੀ ਕੋਲ ਸਾਧੂ ਦੇ ਭੇਸ ‘ਚ ਆਏ ਚਾਰ ਲੋਕਾਂ ਨੇ ਬੱਚੇ ਨੂੰ ਚੁੱਕਣ ਦੀ ਕੋਸ਼ਿਸ਼ ਕੀਤੀ ਅਚਾਨਕ ਹੋਏ ਸ਼ੋਰ ਨਾਲ ਇਨ੍ਹਾਂ ਮੁਲਜ਼ਮਾਂ ਨੇ ਭੱਜਣ ਦੀ ਕੋਸ਼ਿਸ਼ ਕੀਤੀ। ਜਿਨ੍ਹਾਂ ਦਾ ਕੁਝ ਦੇਰ ਪਿੱਛਾ ਕਰਨ ਤੋਂ ਬਾਅਦ ਦੋ ਨੂੰ ਫੜ੍ਹ ਲਿਆ ਗਿਆ ਅਤੇ ਇੱਕ ਪਹਿਲਾਂ ਹੀ ਫੜ੍ਹਿਆ ਜਾ ਚੁੱਕਾ ਸੀ। ਤਿੰਨਾਂ ਦੀ ਲੋਕਾਂ ਨੇ ਜੰਮ ਕੇ ਕੁਟਾਈ ਕੀਤੀ।
ਓਧਰ ਸੂਚਨਾ ਦੇ ਆਧਾਰ ‘ਤੇ ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਅੱਗੇ ਦੀ ਜਾਂਚ ਸ਼ੁਰੂ ਕੀਤੀ। ਜਿਸ ਤੋਂ ਬਾਅਦ ਪੁਲਿਸ ਨੂੰ ਇੱਕ ਮੁਲਜ਼ਮ ਕੋਲੋਂ ਆਧਾਰ ਕਾਰਡ ਮਿਲਿਆ। ਜਿਸ ਤੋਂ ਇਸ ਮੁਲਜ਼ਮ ਦੀ ਪਛਾਣ ਹੋਈ ਤੇ ਪੁਲਿਸ ਨੇ ਤਿੰਨਾਂ ਨੂੰ ਹਿਰਾਸਤ ‘ਚ ਲੈ ਅੱਗੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।