ਚੰਡੀਗੜ੍ਹ: ਪੂਰੇ ਦੇਸ਼ ਵਿੱਚ ਹਨੇਰੀ ਝੱਖੜ ਦਰਮਿਆਨ ਪੰਜਾਬ ਵਿੱਚ ਵੀ ਮੌਸਮ ਨੇ ਕਰਵਟ ਬਦਲੀ ਹੈ। ਪੰਜਾਬ ਸਮੇਤ ਰਾਜਧਾਨੀ ਚੰਡੀਗੜ੍ਹ ਵਿੱਚ ਦੇਰ ਸ਼ਾਮ ਪਏ ਛਰਾਟਿਆਂ ਨੇ ਗਰਮੀ ਕਾਰਨ ਸੜਦੀ ਧਰਤੀ ਨੂੰ ਕੁਝ ਠੰਢਕ ਦਿੱਤੀ ਉੱਥੇ ਹੀ ਲੋਕਾਂ ਨੂੰ ਵੀ ਕਾਫੀ ਰਾਹਤ ਮਿਲੀ ਹੈ।
ਪੰਜਾਬ ਦੇ ਮੁੱਖ ਸ਼ਹਿਰਾਂ, ਪਟਿਆਲਾ, ਲੁਧਿਆਣਾ ਬਠਿੰਡਾ, ਫ਼ਰੀਦਕੋਟ ਅਤੇ ਚੰਡੀਗੜ੍ਹ ਵਿੱਚ ਵੀ ਤੇਜ਼ ਹਨੇਰੀ ਚੱਲੀ ਅਤੇ ਫਿਰ ਕੁਝ ਸਮਾਂ ਮੀਂਹ ਵੀ ਪਿਆ। ਫ਼ਰੀਦਕੋਟ ਅਤੇ ਬਠਿੰਡਾ ਦੇ ਕਈ ਇਲਾਕਿਆਂ ਵਿੱਚ ਗੜ੍ਹੇਮਾੜੀ ਦੀ ਖ਼ਬਰ ਵੀ ਹੈ।
ਬੇਸ਼ੱਕ ਮੀਂਹ ਕੁਝ ਹੀ ਸਮਾਂ ਪਿਆ ਪਰ ਇੰਨੇ ਵਿੱਚ ਹੀ ਪਾਰਾ ਕਾਫੀ ਹੇਠਾਂ ਆ ਗਿਆ। ਪੰਜਾਬ ਦੇ ਨਾਲ-ਨਾਲ ਹਰਿਆਣਾ ਹਿਮਾਚਲ ਵਿੱਚ ਵੀ ਕਈ ਥਾਈ ਮੀਂਹ ਪਿਆ। ਹਿਮਾਚਲ ਵਿੱਚ ਰੋਹਤਾਂਗ ਤੇ ਕੁੱਲੂ ਦੇ ਨਾਲ-ਨਾਲ ਕਸ਼ਮੀਰ ਦੇ ਵੀ ਕਈ ਹਿੱਸਿਆਂ ਵਿੱਚ ਅੱਜ ਤਾਜ਼ਾ ਬਰਫ਼ਬਾਰੀ ਹੋਈ ਹੈ। ਅਜਿਹੇ ਵਿੱਚ ਲੋਕ ਗਰਮੀ ਤੋਂ ਕੁਝ ਰਾਹਤ ਦੀ ਆਸ ਕਰ ਸਕਦੇ ਹਨ।
ਪੰਜਾਬ 'ਚ ਬਦਲਿਆ ਮੌਸਮ ਦਾ ਮਿਜਾਜ਼, ਲੋਕਾਂ ਨੂੰ ਗਰਮੀ ਤੋਂ ਰਾਹਤ
ਏਬੀਪੀ ਸਾਂਝਾ
Updated at:
12 Jun 2019 08:44 PM (IST)
ਪੰਜਾਬ ਦੇ ਮੁੱਖ ਸ਼ਹਿਰਾਂ, ਪਟਿਆਲਾ, ਲੁਧਿਆਣਾ ਬਠਿੰਡਾ, ਫ਼ਰੀਦਕੋਟ ਅਤੇ ਚੰਡੀਗੜ੍ਹ ਵਿੱਚ ਵੀ ਤੇਜ਼ ਹਨੇਰੀ ਚੱਲੀ ਅਤੇ ਫਿਰ ਕੁਝ ਸਮਾਂ ਮੀਂਹ ਵੀ ਪਿਆ। ਫ਼ਰੀਦਕੋਟ ਅਤੇ ਬਠਿੰਡਾ ਦੇ ਕਈ ਇਲਾਕਿਆਂ ਵਿੱਚ ਗੜ੍ਹੇਮਾੜੀ ਦੀ ਖ਼ਬਰ ਵੀ ਹੈ।
- - - - - - - - - Advertisement - - - - - - - - -