Punjab News: ਪੰਜਾਬ ਦੀਆਂ ਜੇਲ੍ਹਾਂ ਵਿੱਚ ਪੱਕੇ ਅਧਿਆਪਕਾਂ ਦੀ ਭਰਤੀ ਕੀਤੀ ਗਈ ਹੈ। ਇਸ ਤਹਿਤ 15 ਜੇਬੀਟੀ ਅਧਿਆਪਕਾਂ ਨੂੰ ਨਿਯੁਕਤੀ ਪੱਤਰ ਵੰਡੇ ਗਏ ਹਨ। ਇਨ੍ਹਾਂ ਦਾ ਕੰਮ ਜੇਲ੍ਹ ਵਿੱਚ ਬੰਦ ਕੈਦੀਆਂ ਨੂੰ ਪੜ੍ਹਾਉਣਾ ਹੋਵੇਗਾ। ਇਸ ਦੇ ਨਾਲ ਹੀ ਜੋ ਔਰਤਾਂ ਪ੍ਰੈਗਨੈਂਟ ਹੋ ਕੇ ਜੇਲ ਚਲੀਆਂ ਜਾਂਦੀਆਂ ਨੇ ਉਨ੍ਹਾਂ ਦੇ ਬੱਚਿਆਂ ਨੂੰ ਛੇ ਸਾਲਾਂ ਲਈ ਜੇਲ ਦੇ ਅੰਦਰ ਹੀ ਰੱਖਿਆ ਜਾਂਦਾ ਉਨ੍ਹਾਂ ਬੱਚਿਆਂ ਦੀ ਪੜ੍ਹਾਈ ਦਾ ਕੰਮ ਵੀ ਇਨ੍ਹਾਂ ਅਧਿਆਪਕਾਂ ਵੱਲੋਂ ਕਰਵਾਇਆ ਜਾਏਗਾ। 



ਜ਼ਿਕਰ ਕਰ ਦਈਏ ਕਿ ਇਹ ਪੰਜਾਬ ਵਿੱਚ ਪਹਿਲੀ ਵਾਰ ਹੋ ਰਿਹਾ ਜਦੋਂ ਪੱਕੇ ਤੌਰ 'ਤੇ ਰੈਗੂਲਰ ਅਧਿਆਪਕ ਜੇਲ੍ਹਾਂ ਦੇ ਅੰਦਰ ਰੱਖੇ ਗਏ ਹੋਣ। ਇਸ ਤੋਂ ਪਹਿਲਾਂ ਕੱਚੇ ਤੌਰ 'ਤੇ ਜਾਂ ਕੰਟਰੈਕਟ ਤੌਰ 'ਤੇ ਅਧਿਆਪਕ ਜੇਲਾਂ ਦੇ ਅੰਦਰ ਰੱਖੇ ਜਾਂਦੇ ਸੀ  ਇਸ ਦੇ ਨਾਲ ਹੀ ਜੇਲ੍ਹਾਂ ਦੇ ਅੰਦਰ ਸੁਰੱਖਿਆ ਨੂੰ ਹੋਰ ਯਕੀਨੀ ਬਣਾਇਆ ਜਾ ਰਿਹਾ ਹੈ ਜਿਸ ਤਹਿਤ ਲੁਧਿਆਣਾ ਨੇੜੇ ਨਵੀਂ ਜੇਲ ਬਣਾਈ ਜਾ ਰਹੀ ਹੈ ਜਿਸ ਵਿੱਚ ਕੈਦੀਆਂ 'ਤੇ ਹੋਰ ਸਖ਼ਤੀ ਨਾਲ ਨਜ਼ਰ ਰੱਖੀ ਜਾਏਗੀ ਤੇ ਪੰਜਾਬ ਦੇ ਲੋਕਾਂ ਦੀ ਸੁਰੱਖਿਆ ਯਕੀਨੀ ਬਣਾਈ ਜਾਏਗੀ