ਜਲੰਧਰ: ਮਹਿਤਪੁਰ ਇਲਾਕੇ ਦੇ ਪਿੰਡ ਮੱਦੇਪੁਰ ਦੀ ਰਹਿਣ ਵਾਲੀ ਪਰਮਜੀਤ ਕੌਰ ਨੂੰ ਆਪਣਾ ਦੂਸਰਾ ਵਿਆਹ ਇਨ੍ਹਾਂ ਮਹਿੰਗਾ ਪਿਆ ਕਿ ਇਸ ਵਿਆਹ ਕਰਕੇ ਨਾ ਸਿਰਫ ਉਸਦੀ ਬਲਕਿ ਉਸਦੇ ਬੱਚਿਆਂ ਦੇ ਨਾਲ ਨਾਲ ਉਸ ਦੇ ਮਾਤਾ ਪਿਤਾ ਦੀ ਵੀ ਜਾਨ ਚਲੀ ਗਈ। ਦਰਅਸਲ ਪਰਮਜੀਤ ਕੌਰ ਨਾਮ ਦੀ ਇਹ ਮਹਿਲਾ ਜਿਸ ਦੀ ਉਮਰ 28 ਸਾਲ ਸੀ ਇਕ ਬੇਹੱਦ ਹੀ ਗ਼ਰੀਬ ਪਰਿਵਾਰ ਨਾਲ ਸਬੰਧਤ ਸੀ। ਜਿਸ ਦੇ ਪਿਤਾ ਮਜ਼ਦੂਰੀ ਦਾ ਕੰਮ ਕਰਦੇ ਸੀ। ਪਰਮਜੀਤ ਕੌਰ ਦਾ ਵਿਆਹ ਪਹਿਲੇ ਜਿੱਥੇ ਹੋਇਆ ਸੀ ਉਸ ਤੋਂ ਉਸ ਦੇ ਦੋ ਬੱਚੇ ਸੀ ਪਰ ਉਸ ਦੇ ਪਤੀ ਦੇ ਦੇਹਾਂਤ ਹੋਣ ਤੋਂ ਬਾਅਦ ਉਸ ਦੇ ਮਾਪਿਆਂ ਵੱਲੋਂ ਉਸ ਦਾ ਵਿਆਹ ਪਿੰਡ ਖੁਰਸੈਦਪੁਰਾ ਦੇ ਕਾਹਲੋਂ ਨਾਮ ਦੇ ਵਿਅਕਤੀ ਨਾਲ ਕਰ ਦਿੱਤਾ ਗਿਆ।
ਪਰਮਜੀਤ ਕੌਰ ਕੁਝ ਦੇਰ ਤਾਂ ਆਪਣੇ ਪਤੀ ਨਾਲ ਰਹੀ ਪਰ ਪਤੀ ਵੱਲੋਂ ਲਗਾਤਾਰ ਉਸ ਨਾਲ ਅਤੇ ਬੱਚਿਆਂ ਨਾਲ ਕੁੱਟਮਾਰ ਕੀਤੀ ਗਈ ਅਤੇ ਕਿਹਾ ਗਿਆ ਕਿ ਉਹ ਆਪਣੇ ਬੱਚਿਆਂ ਨੂੰ ਪੇਕੇ ਛੱਡ ਆਵੇ। ਪਰਮਜੀਤ ਕੌਰ ਵੱਲੋਂ ਏਦਾਂ ਨਾ ਕੀਤੇ ਜਾਣ ਤੋਂ ਬਾਅਦ ਕਲੇਸ਼ ਇੰਨਾ ਵਧ ਗਿਆ ਕਿ ਪਰਮਜੀਤ ਕੌਰ ਆਪਣੇ ਬੱਚੇ ਲੈ ਕੇ ਆਪਣੇ ਪੇਕੇ ਘਰ ਚਲੀ ਗਈ। ਇਸ ਤੋਂ ਬਾਅਦ ਉਸ ਦੇ ਪਤੀ ਕਾਹਲੋ ਵੱਲੋਂ ਲਗਾਤਾਰ ਉਸ 'ਤੇ ਦਬਾਅ ਬਣਾਇਆ ਗਿਆ ਕਿ ਉਹ ਆਪਣੇ ਬੱਚੇ ਛੱਡ ਕੇ ਉਸ ਕੋਲ ਆ ਜਾਵੇ ਪਰ ਪਰਮਜੀਤ ਕੌਰ ਨੇ ਉਸ ਦੀ ਗੱਲ ਨਹੀਂ ਮੰਨੀ।
ਜਿਸ ਤੋਂ ਬਾਅਦ ਕੱਲ੍ਹ ਦੇਰ ਰਾਤ ਕਾਲੂ ਆਪਣੇ ਕੁਝ ਸਾਥੀਆਂ ਨਾਲ ਪਰਮਜੀਤ ਕੌਰ ਦੇ ਪੇਕੇ ਘਰ ਗਿਆ ਜੋ ਕਿ ਪਿੰਡ ਦੇ ਬਾਹਰਲੇ ਪਾਸੇ ਬਣਿਆ ਹੋਇਆ ਸੀ ਅਤੇ ਉਸ ਦੀ ਕੋਈ ਚਾਰਦੀਵਾਰੀ ਵੀ ਨਹੀਂ ਸੀ। ਕਾਹਲੋਂ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਪਹਿਲੇ ਤਾਂ ਸਪਰੇਅ ਰਾਹੀਂ ਪੂਰੇ ਪਰਿਵਾਰ 'ਤੇ ਪੈਟਰੋਲ ਸਪਰੇਅ ਕੀਤਾ ਅਤੇ ਉਸ ਤੋਂ ਬਾਅਦ ਅੱਗ ਲਗਾ ਦਿੱਤੀ। ਇਹੀ ਨਹੀਂ ਉਸ ਨੇ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਘਰ ਦੀ ਬਾਹਰੋਂ ਕੁੰਡੀ ਲਗਾ ਦਿੱਤੀ ਤਾਂ ਕਿ ਕੋਈ ਬਾਹਰ ਨਾ ਨਿਕਲ ਸਕੇ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :
Android ਫੋਨ ਲਈ ਕਲਿਕ ਕਰੋ
Iphone ਲਈ ਕਲਿਕ ਕਰੋ