Punjab Breaking News Live 23 May: ਪੀਐਮ ਮੋਦੀ ਦੀ ਪਟਿਆਲਾ ਫੇਰੀ, ਟੈਂਪੂ ਅਤੇ ਬੱਸ ਵਿਚਾਲੇ ਹੋਈ ਟੱਕਰ, ਵਾਪਰਿਆ ਭਿਆਨਕ ਹਾਦਸਾ, ਜਗਤਾਰ ਸਿੰਘ ਤਾਰਾ ਨੂੰ ਜਲੰਧਰ ਅਦਾਲਤ ਨੇ 12 ਸਾਲ ਪੁਰਾਣੇ ਕੇਸ ਵਿੱਚੋਂ ਕੀਤਾ ਬਰੀ

Punjab Breaking News Live 23 May: ਪੀਐਮ ਮੋਦੀ ਦੀ ਪਟਿਆਲਾ ਫੇਰੀ, ਟੈਂਪੂ ਅਤੇ ਬੱਸ ਵਿਚਾਲੇ ਹੋਈ ਟੱਕਰ, ਵਾਪਰਿਆ ਭਿਆਨਕ ਹਾਦਸਾ, ਜਗਤਾਰ ਸਿੰਘ ਤਾਰਾ ਨੂੰ ਜਲੰਧਰ ਅਦਾਲਤ ਨੇ 12 ਸਾਲ ਪੁਰਾਣੇ ਕੇਸ ਵਿੱਚੋਂ ਕੀਤਾ ਬਰੀ

ABP Sanjha Last Updated: 23 May 2024 12:59 PM
Jalandhar News: ਕਿਸਾਨਾਂ ਵੱਲੋਂ ਪੀਐਮ ਮੋਦੀ ਨੂੰ ਘੇਰਨ ਦੇ ਐਲਾਨ ਮਗਰੋਂ ਬੀਜੇਪੀ ਹੋਈ ਚੌਕਸ! ਕਿਸਾਨਾਂ ਨੂੰ ਕਹੀ ਵੱਡੀ ਗੱਲ

Jalandhar News: ਕਿਸਾਨਾਂ ਵੱਲੋਂ ਪੰਜਾਬ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਵਿਰੋਧ ਦੇ ਐਲਾਨ ਮਗਰੋਂ ਬੀਜੇਪੀ ਅਲਰਟ ਹੋ ਗਈ ਹੈ। ਇੱਕ ਪਾਸੇ ਕਿਸਾਨਾਂ ਵੱਲੋਂ ਪ੍ਰਧਾਨ ਮੰਤਰੀ ਮੋਦੀ ਦਾ ਵਿਰੋਧ ਕਰਨ ਲਈ ਰਣਨੀਤੀ ਤਿਆਰ ਕੀਤੀ ਜਾ ਰਹੀ ਹੈ ਤੇ ਦੂਜੇ ਪਾਸੇ ਬੀਜੇਪੀ ਕਿਸਾਨਾਂ ਨੂੰ ਸ਼ਾਂਤ ਕਰਨ ਵਿੱਚ ਜੁਟ ਗਈ ਹੈ। ਪੰਜਾਬ ਦੇ ਬੀਜੇਪੀ ਲੀਡਰਾਂ ਦਾ ਕਹਿਣਾ ਹੈ ਕਿ ਕਿਸਾਨ ਸਾਡੇ ਨਾਲ ਗੱਲ ਕਰਨ ਤੇ ਅਸੀਂ ਉਨ੍ਹਾਂ ਦੀ ਆਵਾਜ਼ ਉੱਪਰ ਤੱਕ ਪਹੁੰਚਾਵਾਂਗੇ।

Punjab Weather Update: 46 ਡਿਗਰੀ ਤੋਂ ਪਾਰ ਪਹੁੰਚਿਆ ਪਾਰਾ, 10 ਜ਼ਿਲ੍ਹਿਆਂ 'ਚ ਰੈਡ ਅਲਰਟ ਜਾਰੀ, ਹੋਰ ਵਧੇਗਾ ਤਾਪਮਾਨ

Punjab Weather Update: ਪੰਜਾਬ ਵਿੱਚ ਗਰਮੀ ਨੇ ਲੋਕਾਂ ਦਾ ਬੂਰਾ ਹਾਲ ਕੀਤਾ ਹੋਇਆ ਹੈ। ਇਨ੍ਹਾਂ ਗਰਮ ਹਵਾਵਾਂ ਦੇ ਚੱਲਦਿਆਂ ਬਠਿੰਡਾ ਦਾ ਤਾਪਮਾਨ ਲਗਾਤਾਰ ਚਾਰ ਦਿਨਾਂ ਤੋਂ ਸਭ ਤੋਂ ਗਰਮ ਦਰਜ ਕੀਤਾ ਜਾ ਰਿਹਾ ਹੈ। ਇਸ ਦੇ ਨਾਲ ਹੀ ਆਉਣ ਵਾਲੇ ਦਿਨਾਂ 'ਚ ਰਾਹਤ ਦੇ ਕੋਈ ਸੰਕੇਤ ਨਹੀਂ ਹਨ। ਮੌਸਮ ਵਿਭਾਗ ਵੱਲੋਂ ਬੁੱਧਵਾਰ ਸ਼ਾਮ ਨੂੰ ਜਾਰੀ ਅੰਕੜਿਆਂ ਅਨੁਸਾਰ ਬਠਿੰਡਾ ਵਿੱਚ ਤਾਪਮਾਨ 46.6 ਡਿਗਰੀ ਦਰਜ ਕੀਤਾ ਗਿਆ।

Operation Blue Star: ਨਹੀਂ ਭੁੱਲਣਾ ਚੁਰਾਸੀ ਦਾ ਦਰਦ! ਸ਼੍ਰੋਮਣੀ ਕਮੇਟੀ ਵੱਲੋਂ 40ਵੀਂ ਬਰਸੀ ਕੌਮੀ ਪੱਧਰ ’ਤੇ ਮਨਾਉਣ ਦਾ ਫ਼ੈਸਲਾ

Amritsar News: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਜੂਨ ’84 ਸਾਕਾ ਨੀਲਾ ਤਾਰਾ ਦੀ 40ਵੀਂ ਬਰਸੀ ਨੂੰ ਕੌਮੀ ਪੱਧਰ ’ਤੇ ਮਨਾਉਣ ਦਾ ਫ਼ੈਸਲਾ ਲਿਆ ਹੈ। ਸ੍ਰੀ ਅਕਾਲ ਤਖ਼ਤ ਦੇ ਜਥੇਦਾਰ ਵੱਲੋਂ ਇਸ ਸਬੰਧੀ ਸਮੁੱਚੀ ਕੌਮ ਨੂੰ ਸਾਲਾਨਾ ਯਾਦ ਮੌਕੇ ਪਹਿਲੀ ਤੋਂ 6 ਜੂਨ ਤੱਕ ਸ਼ਹੀਦੀ ਹਫ਼ਤਾ ਮਨਾਉਣ ਦਾ ਆਦੇਸ਼ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਸਿੱਖ ਨਸਲਕੁਸ਼ੀ ਦੇ ਦੋਸ਼ੀਆਂ ਨੂੰ ਸਜ਼ਾਵਾਂ ਨਾ ਮਿਲਣ ਦੇ ਰੋਸ ਵਜੋਂ ਸਿੱਖਾਂ ਨੂੰ 4 ਤੋਂ 6 ਜੂਨ ਤੱਕ ਕਾਲੀਆਂ ਦਸਤਾਰਾਂ ਸਜਾਉਣ ਤੇ ਬੀਬੀਆਂ ਨੂੰ ਕਾਲੇ ਦੁਪੱਟੇ ਲੈਣ ਦੀ ਅਪੀਲ ਕੀਤੀ ਗਈ ਹੈ। 

Road accident: ਸ਼ੰਭੂ ਮੋਰਚੇ ਤੋਂ ਪਰਤਦੇ ਸਮੇਂ ਕਿਸਾਨਾਂ ਨਾਲ ਭਰੀ ਬੱਸ ਹਾਦਸੇ ਦਾ ਸ਼ਿਕਾਰ, 32 ਕਿਸਾਨ ਜ਼ਖਮੀ

ਸ਼ੰਭੂ ਬਾਰਡਰ ਮੋਰਚੇ ਵਿਚ ਸ਼ਾਮਲ ਹੋਣ ਤੋਂ ਬਾਅਦ ਵਾਪਸ ਪਰਤਦੇ ਸਮੇਂ ਕਿਸਾਨਾਂ ਨਾਲ ਭਰੀ ਬੱਸ ਪਲਟ ਗਈ, ਜਿਸ ਹਾਦਸੇ ਵਿਚ 32 ਕਿਸਾਨ-ਮਜ਼ਦੂਰ ਜ਼ਖਮੀ ਹੋਏ ਹਨ। ਮਿਲੀ ਜਾਣਕਾਰੀ ਮੁਤਾਬਕ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਜਿਲ੍ਹਾ ਅੰਮ੍ਰਿਤਸਰ ਦੇ ਪਿੰਡ ਤਲਵੰਡੀ ਦੋਸੰਧਾ ਸਿੰਘ ਦੇ ਕਿਸਾਨਾਂ ਮਜਦੂਰਾਂ ਅਤੇ ਔਰਤਾਂ ਨਾਲ ਭਰੀ ਬੱਸ ਕਸਬਾ ਰਈਆ ਕੋਲ ਪਲਟ ਗਈ। ਇਸ ਹਾਦਸੇ ਵਿਚ 32 ਲੋਕ ਜ਼ਖਮੀ ਹੋਏ ਹਨ। ਕਿਸਾਨ ਮਜ਼ਦੂਰ ਜਥੇਬੰਦੀਆਂ ਵੱਲੋਂ 13 ਫਰਵਰੀ ਤੋਂ ਜਾਰੀ ਅੰਦੋਲਨ ਦੇ 100 ਦਿਨ ਪੂਰੇ ਹੋਣ ਉਤੇ ਵੱਖ-ਵੱਖ ਬਾਰਡਰਾਂ ਉਤੇ ਵੱਡੀਆਂ ਰੈਲੀਆਂ ਕੀਤੀਆਂ ਗਈਆਂ। ਇਹ ਕਿਸਾਨ ਇਸ ਰੈਲੀ ਵਿਚ ਹਿੱਸਾ ਲੈਣ ਤੋਂ ਬਾਅਦ ਵਾਪਸ ਪਰਤ ਰਹੇ ਸਨ।  

ਜਲੰਧਰ 'ਚ ਗੱਜਣਗੇ ਸੀਐਮ ਮਾਨ, 4 ਹਲਕਿਆਂ 'ਚ ਪਵਨ ਟੀਨੂੰ ਦੇ ਹੱਕ 'ਚ ਮੰਗਣਗੇ ਵੋਟ, ਵਧਾਈ ਸੁਰੱਖਿਆ

Punjab News: ਪੰਜਾਬ ਵਿੱਚ 1 ਜੂਨ ਨੂੰ ਵੋਟਾਂ ਪੈਣੀਆਂ ਹਨ ਜਿਸ ਨੂੰ ਕੁਝ ਸਮਾਂ ਹੀ ਬਾਕੀ ਰਹਿ ਗਿਆ ਹੈ। ਉੱਥੇ ਹੀ ਸਿਆਸੀ ਆਗੂ ਆਪਣੀ ਪਾਰਟੀ ਦੀ ਜਿੱਤ ਯਕੀਨੀ ਬਣਾਉਣ ਲਈ ਪੂਰਾ ਜੋਰ ਲਾ ਰਹੇ ਹਨ। ਮੁੱਖ ਮੰਤਰੀ ਭਗਵੰਤ ਮਾਨ ਵੀ ਲਗਾਤਾਰ ਰੈਲੀਆਂ ਅਤੇ ਰੋਡ ਸ਼ੋਅ ਕਰ ਰਹੇ ਹਨ। ਇਸ ਤਹਿਤ ਹੀ ਅੱਜ ਮੁੱਖ ਮੰਤਰੀ ਭਗਵੰਤ ਮਾਨ ਜਲੰਧਰ 'ਚ ਰੋਡ ਸ਼ੋਅ ਕਰਨਗੇ ਅਤੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਪਵਨ ਕੁਮਾਰ ਟੀਨੂੰ ਦੇ ਹੱਕ ਵਿੱਚ ਰੋਡ ਸ਼ੋਅ ਕੱਢਣਗੇ। ਦੱਸ ਦਈਏ ਕਿ ਸੀਐਮ ਮਾਨ ਜਲੰਧਰ ਦੇ ਹਲਕਾ ਫਿਲੌਰ ਜਾਣਗੇ ਅਤੇ ਫਿਰ ਆਦਮਪੁਰ ਹਲਕੇ ਵਿੱਚ ਰੋਡ ਸ਼ੋਅ ਕਰਨਗੇ। ਇਸ ਤੋਂ ਬਾਅਦ ਨਕੋਦਰ, ਜਲੰਧਰ ਕੈਂਟ ਅਤੇ ਫਿਰ ਆਦਮਪੁਰ ਹਲਕੇ ਵਿੱਚ ਰੋਡ ਸ਼ੋਅ ਕਰਨਗੇ।

Punjab Politics: ਹੁਣ ਤਕ 2500 ਤੋਂ ਵੱਧ ਲੋਕ AAP 'ਚ ਹੋਏ ਸ਼ਾਮਲ, ਸਵਰਨ ਸਲਾਰੀਆਂ ਨੂੰ ਮਿਲੀ ਵੱਡੀ ਜ਼ਿੰਮੇਵਾਰੀ

ਪੰਜਾਬ 'ਚ ਲੋਕ ਸਭਾ ਚੋਣਾਂ ਤੋਂ ਕੁਝ ਦਿਨ ਪਹਿਲਾਂ ਹੀ ਆਮ ਆਦਮੀ ਪਾਰਟੀ (ਆਪ) ਨੇ ਸੰਗਠਨ ਦਾ ਵਿਸਥਾਰ ਕਰਦੇ ਹੋਏ ਵੱਡੇ ਪੱਧਰ 'ਤੇ ਨਿਯੁਕਤੀਆਂ ਕੀਤੀਆਂ ਹਨ। ਸੰਸਥਾ ਵਿੱਚ 2500 ਤੋਂ ਵੱਧ ਲੋਕਾਂ ਨੂੰ ਸ਼ਾਮਿਲ ਕੀਤਾ ਗਿਆ ਹੈ। ਕੁਝ ਦਿਨ ਪਹਿਲਾਂ ਪਾਰਟੀ ਵਿੱਚ ਸ਼ਾਮਲ ਹੋਏ ਆਗੂਆਂ ਨੂੰ ਵੱਡੀਆਂ ਜ਼ਿੰਮੇਵਾਰੀਆਂ ਸੌਂਪੀਆਂ ਗਈਆਂ ਹਨ। ਗੁਰਦਾਸਪੁਰ ਤੋਂ ਭਾਜਪਾ ਛੱਡ ਕੇ 'ਆਪ' 'ਚ ਸ਼ਾਮਲ ਹੋਏ ਸਵਰਨ ਸਲਾਰੀਆ ਨੂੰ ਪਾਰਟੀ ਦਾ ਮੀਤ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ। ਜਦੋਂ ਕਿ ਡਾ.ਕੇ.ਡੀ.ਸਿੰਘ ਅਤੇ ਰਜਿੰਦਰ ਰੀਹਲ ਨੂੰ ਸੂਬਾ ਸੰਯੁਕਤ ਸਕੱਤਰ ਨਿਯੁਕਤ ਕੀਤਾ ਗਿਆ ਹੈ। ਜਦੋਂ ਕਿ ਫ਼ਤਹਿਗੜ੍ਹ ਸਾਹਿਬ ਲੋਕ ਸਭਾ ਹਲਕੇ ਵਿੱਚ ਕੈਪਟਨ ਹਰਜੀਤ ਸਿੰਘ ਨੂੰ ਲੋਕ ਸਭਾ ਮੀਤ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ।

ਪਿਛੋਕੜ

Punjab Breaking News Live 23 May: ਪੰਜਾਬ ਵਿੱਚ ਚੋਣਾਂ ਨੂੰ ਸਿਰਫ 7 ਦਿਨ ਬਾਕੀ ਰਹਿ ਗਏ ਹਨ ਅਤੇ ਸਿਆਸੀ ਆਗੂ ਚੋਣ ਪ੍ਰਚਾਰ ਵਿੱਚ ਲੱਗੇ ਹੋਏ ਹਨ। ਉੱਥੇ ਹੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪਟਿਆਲਾ ਫੇਰੀ 'ਤੇ ਪੰਜਾਬ ਆ ਰਹੇ ਹਨ। ਇਸ ਦੇ ਨਾਲ ਹੀ ਉਨ੍ਹਾਂ ਦੀ ਸੁਰੱਖਿਆ ਨੂੰ ਲੈਕੇ ਪੁਖਤਾ ਇੰਤਜ਼ਾਮ ਕੀਤੇ ਗਏ ਹਨ। ਦੱਸ ਦਈਏ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪਟਿਆਲਾ ਫੇਰੀ ਨੂੰ ਲੈ ਕੇ ਪੁਲਿਸ ਨੇ ਬੁੱਧਵਾਰ ਦੁਪਹਿਰ ਤੋਂ ਹੀ ਰੈਲੀ ਵਾਲੀ ਥਾਂ ਪੋਲੋ ਗਰਾਊਂਡ ਨੂੰ ਚਾਰੇ ਪਾਸਿਓਂ ਸੀਲ ਕਰ ਦਿੱਤਾ ਹੈ।


PM Modi: ਪੀਐਮ ਮੋਦੀ ਦੀ ਪਟਿਆਲਾ ਫੇਰੀ, ਸੁਰੱਖਿਆ ਦੇ ਕਰੜੇ ਇੰਤਜ਼ਾਮ, ਵੱਡੀ ਗਿਣਤੀ 'ਚ ਪੈਰਾ-ਮਿਲਟਰੀ ਫੋਰਸ ਕੀਤੀ ਤਾਇਨਾਤ


ਟੈਂਪੂ ਅਤੇ ਬੱਸ ਵਿਚਾਲੇ ਹੋਈ ਟੱਕਰ, ਵਾਪਰਿਆ ਭਿਆਨਕ ਹਾਦਸਾ


Jalandhar News: ਜਲੰਧਰ ਦੇ ਕਸਬਾ ਸ਼ਾਹਕੋਟ 'ਚ ਵਾਪਰੇ ਭਿਆਨਕ ਸੜਕ ਹਾਦਸੇ 'ਚ ਔਰਤ ਸਮੇਤ 2 ਲੋਕਾਂ ਦੀ ਮੌਤ ਹੋ ਗਈ। ਇਹ ਹਾਦਸਾ ਸ਼ਾਹਕੋਟ ਦੇ ਪਿੰਡ ਪਰਜੀਆਂ ਕਲਾਂ ਮੋੜ 'ਤੇ ਵਾਪਰਿਆ ਸੀ। ਪ੍ਰਾਪਤ ਜਾਣਕਾਰੀ ਅਨੁਸਾਰ ਇੱਕ ਟੈਂਪੂ ਅਤੇ ਪੰਜਾਬ ਰੋਡਵੇਜ਼ ਦੀ ਬੱਸ ਵਿਚਾਲੇ ਹੋਈ ਟੱਕਰ ਵਿੱਚ ਦੋ ਵਿਅਕਤੀਆਂ ਦੀ ਇਲਾਜ ਦੌਰਾਨ ਮੌਤ ਹੋ ਗਈ। ਇਸ ਘਟਨਾ 'ਚ ਕਰੀਬ 7 ਲੋਕ ਗੰਭੀਰ ਰੂਪ 'ਚ ਜ਼ਖਮੀ ਹੋ ਗਏ ਹਨ। ਜਿਨ੍ਹਾਂ ਦਾ ਵੱਖ-ਵੱਖ ਹਸਪਤਾਲਾਂ ਵਿੱਚ ਇਲਾਜ ਚੱਲ ਰਿਹਾ ਹੈ।


Accident News: ਸ਼ਾਹਕੋਟ 'ਚ ਬੱਸ ਅਤੇ ਟੈਂਪੂ ਵਿਚਾਲੇ ਹੋਈ ਟੱਕਰ, 2 ਦੀ ਮੌਤ, 7 ਜ਼ਖ਼ਮੀ


ਜਗਤਾਰ ਸਿੰਘ ਤਾਰਾ ਨੂੰ ਵੱਡੀ ਰਾਹਤ


Jagtar Singh Tara: ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਕਤਲ ਕੇਸ ਵਿੱਚ ਉਮਰ ਕੈਦ ਦੀ ਸਜ਼ਾ ਕੱਟ ਰਹੇ ਜਗਤਾਰ ਸਿੰਘ ਤਾਰਾ ਨੂੰ ਜਲੰਧਰ ਅਦਾਲਤ ਨੇ 12 ਸਾਲ ਪੁਰਾਣੇ ਕੇਸ ਵਿੱਚੋਂ ਬਰੀ ਕਰ ਦਿੱਤਾ ਹੈ। ਇਲਜ਼ਾਮ ਸੀ ਕਿ ਉਸਨੇ ਸੂਬੇ ਵਿੱਚ ਇੱਕ ਵੱਡੀ ਅੱਤਵਾਦੀ ਸਾਜ਼ਿਸ਼ ਨੂੰ ਅੰਜਾਮ ਦੇਣ ਲਈ ਇੱਕ ਸਲੀਪਰ ਸੈੱਲ ਦੀ ਭਰਤੀ ਕੀਤੀ ਸੀ, ਪਰ ਪੁਲਿਸ ਅਦਾਲਤ ਵਿੱਚ ਇਹ ਸਾਬਤ ਨਹੀਂ ਕਰ ਸਕੀ ਕਿ ਤਾਰਾ ਨੇ ਸਾਜ਼ਿਸ਼ ਨੂੰ ਕਿਵੇਂ ਰਚਿਆ ਸੀ। ਜਗਤਾਰ ਸਿੰਘ ਤਾਰਾ ਦੇ ਮੌਕੇ ਤੋਂ ਨਾ ਤਾਂ ਕੋਈ ਵਿਸਫੋਟਕ ਸਮੱਗਰੀ ਅਤੇ ਨਾ ਹੀ ਕੋਈ ਹਥਿਆਰ ਮਿਲਿਆ ਹੈ। ਇਸ ਤੋਂ ਪਹਿਲਾਂ ਇਸ ਮਾਮਲੇ 'ਚ ਸਾਬਕਾ ਅੱਤਵਾਦੀ ਕੁਲਬੀਰ ਸਿੰਘ ਬੜਾ ਪਿੰਡ ਅਤੇ ਉਸ ਦੇ ਸਾਥੀਆਂ ਨੂੰ ਬਰੀ ਕਰ ਦਿੱਤਾ ਗਿਆ ਸੀ। ਬੁੱਧਵਾਰ ਨੂੰ ਅਦਾਲਤ ਨੇ ਵੀਡੀਓ ਕਾਨਫਰੰਸਿੰਗ ਰਾਹੀਂ ਆਪਣਾ ਫੈਸਲਾ ਸੁਣਾਇਆ। 


Punjab News: ਜਗਤਾਰ ਸਿੰਘ ਤਾਰਾ ਨੂੰ ਵੱਡੀ ਰਾਹਤ, ਨਹੀਂ ਮਿਲੇ ਤਾਰਾ ਖਿਲਾਫ਼ ਸਬੂਤ, ਇਸ ਕੇਸ 'ਚੋਂ ਅਦਾਲਤ ਨੇ ਕੀਤਾ ਬਰੀ

- - - - - - - - - Advertisement - - - - - - - - -

TRENDING NOW

© Copyright@2024.ABP Network Private Limited. All rights reserved.