ਚੰਡੀਗੜ੍ਹ: ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਪੰਜਾਬ 'ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸੁਰੱਖਿਆ 'ਚ ਢਿੱਲ ਦੇ ਮਾਮਲੇ 'ਤੇ ਪ੍ਰੈੱਸ ਕਾਨਫਰੰਸ ਕਰਕੇ ਸਪੱਸ਼ਟੀਕਰਨ ਦਿੱਤਾ ਹੈ। ਉਨ੍ਹਾਂ ਕਿਹਾ ਕਿ ਪੀਐਮ ਮੋਦੀ ਨੂੰ ਵਾਪਸ ਪਰਤਣਾ ਪਿਆ ਅਤੇ ਸਾਨੂੰ ਇਸ ਦਾ ਅਫ਼ਸੋਸ ਹੈ। ਉਨ੍ਹਾਂ ਦੱਸਿਆ ਕਿ ਰਾਤ ਨੂੰ ਪ੍ਰਦਰਸ਼ਨਕਾਰੀਆਂ ਨੂੰ ਸੜਕ ਤੋਂ ਹਟਾ ਦਿੱਤਾ ਗਿਆ। ਚੰਨੀ ਨੇ ਕਿਹਾ ਕਿ ਅਸੀਂ ਆਪਣੇ ਪ੍ਰਧਾਨ ਮੰਤਰੀ ਦਾ ਸਤਿਕਾਰ ਕਰਦੇ ਹਾਂ।ਮੁੱਖ ਮੰਤਰੀ ਨੇ ਕਿਹਾ ਕਿ ਪੀਐਮ ਮੋਦੀ ਦੀ ਸੁਰੱਖਿਆ ਵਿੱਚ ਕੁਤਾਹੀ ਦੀ ਗੱਲ ਗਲਤ ਹੈ।


CM ਚੰਨੀ ਨੇ ਕਿਹਾ, "ਸਾਨੂੰ PM ਮੋਦੀ ਦਾ ਪੂਰਾ ਸਤਿਕਾਰ ਹੈ। ਮੈਂ ਖੁਦ ਉਨ੍ਹਾਂ ਦਾ ਸਵਾਗਤ ਕਰਨਾ ਸੀ। ਪਹਿਲਾਂ ਮੇਰਾ ਪ੍ਰੋਗਰਾਮ ਉਨ੍ਹਾਂ ਨੂੰ ਬਠਿੰਡਾ ਵਿੱਚ ਸੁਆਗਤ ਕਰਨ ਅਤੇ ਫਿਰੋਜ਼ਪੁਰ ਜਾਣ ਦਾ ਸੀ। ਮੈਂ ਉਨ੍ਹਾਂ ਨਾਲ ਮੀਟਿੰਗ ਵੀ ਕਰਨੀ ਸੀ। ਮੈਂ ਰੈਲੀ ਵਿੱਚ ਨਹੀਂ ਜਾਣਾ ਸੀ।ਪ੍ਰਧਾਨ ਮੰਤਰੀ (ਨਰਿੰਦਰ ਮੋਦੀ) ਨੇ ਰੈਲੀ ਵਿੱਚ ਜਾਣਾ ਸੀ। ਮੈਂ ਆਪਣੇ ਵਿੱਤ ਮੰਤਰੀ ਦੀ ਡਿਊਟੀ ਪ੍ਰਧਾਨ ਮੰਤਰੀ ਦੇ ਸਵਾਗਤ ਲਈ ਲਗਾਈ ਸੀ। ਮੈਂ ਆਪਣੇ ਵਿਧਾਇਕ ਪਿੰਕੀ ਦੀ ਵੀ ਡਿਊਟੀ ਲਗਾਈ ਸੀ ਕਿ ਉਹ ਫਿਰੋਜ਼ਪੁਰ ਵਿੱਚ ਉਨ੍ਹਾਂ ਦਾ ਸਵਾਗਤ ਕਰਨ।"


 





ਭਾਜਪਾ ਨੂੰ ਸਿਆਸਤ ਨਹੀਂ ਕਰਨੀ ਚਾਹੀਦੀ: ਚੰਨੀ
ਪ੍ਰੈੱਸ ਕਾਨਫਰੰਸ ਦੌਰਾਨ ਸੀਐੱਮ ਚੰਨੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਦੀ ਸੁਰੱਖਿਆ 'ਚ ਕੁਤਾਹੀ ਨਾਂ ਦੀ ਕੋਈ ਗੱਲ ਨਹੀਂ ਹੈ। ਪ੍ਰਧਾਨ ਮੰਤਰੀ ਦੀ ਸੁਰੱਖਿਆ ਨੂੰ ਕੋਈ ਖਤਰਾ ਨਹੀਂ ਸੀ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ 'ਤੇ ਕੋਈ ਹਮਲਾ ਨਹੀਂ ਹੋਇਆ ਹੈ। ਉਨ੍ਹਾਂ ਕਿਹਾ ਕਿ ਭਾਜਪਾ ਆਗੂਆਂ ਨੂੰ ਇਸ ਮਾਮਲੇ ’ਤੇ ਸਿਆਸਤ ਨਹੀਂ ਕਰਨੀ ਚਾਹੀਦੀ। ਇਸ ਮਾਮਲੇ 'ਤੇ ਬੇਲੋੜੀ ਰਾਜਨੀਤੀ ਨਹੀਂ ਹੋਣੀ ਚਾਹੀਦੀ। ਸੀਐਮ ਚੰਨੀ ਨੇ ਕਿਹਾ ਕਿ "ਮੈਂ ਕਿਸਾਨਾਂ 'ਤੇ ਲਾਠੀਆਂ ਨਹੀਂ ਚਲਾ ਸਕਦਾ।" ਉਨ੍ਹਾਂ ਆਪਣਾ ਸਪੱਸ਼ਟੀਕਰਨ ਦਿੰਦੇ ਹੋਏ ਕਿਹਾ ਕਿ ਜੇਕਰ ਕੁਝ ਹੈ ਤਾਂ ਜਾਂਚ ਕਰਵਾਵਾਂਗੇ।


ਇਹ ਵੀ ਪੜ੍ਹੋ: ਮੌਤ ਦਾ ਖਤਰਾ 70 ਫੀਸਦੀ ਘਟਾਓ, ਰੋਜ਼ਾਨਾ ਕਰੋ ਸਿਰਫ ਇਹ ਕੰਮ, ਨਵੇਂ ਅਧਿਐਨ 'ਚ ਖ਼ੁਲਾਸਾ



ਪੀਐਮ ਮੋਦੀ ਦਾ ਪ੍ਰੋਗਰਾਮ ਦਿੱਲੀ ਤੋਂ ਤੈਅ ਹੋਇਆ ਸੀ
ਚਰਨਜੀਤ ਸਿੰਘ ਨੇ ਦੱਸਿਆ ਕਿ ਦਿੱਲੀ ਤੋਂ ਪ੍ਰਧਾਨ ਮੰਤਰੀ ਮੋਦੀ ਦਾ ਮਿੰਟ-ਟੂ-ਮਿੰਟ ਦਾ ਪ੍ਰੋਗਰਾਮ ਤੈਅ ਕੀਤਾ ਗਿਆ ਸੀ। ਸੜਕ ਰਾਹੀਂ ਸਫ਼ਰ ਕਰਨ ਬਾਰੇ ਉਨ੍ਹਾਂ ਕਿਹਾ ਕਿ ਸਾਡੇ ਕੋਲ ਅਜਿਹੀ ਕੋਈ ਸੂਚਨਾ ਨਹੀਂ ਸੀ ਕਿ ਪ੍ਰਧਾਨ ਮੰਤਰੀ ਨੇ ਸੜਕ ਰਾਹੀਂ ਜਾਣਾ ਹੈ। ਇਹ ਉਨ੍ਹਾਂ ਦੀ ਆਪਣੀ ਟੀਮ ਸੀ ਜਿਸ ਨੇ ਸੜਕ ਵੱਲੋਂ ਜਾਣ ਦਾ ਫੈਸਲਾ ਕੀਤਾ ਸੀ। ਉਨ੍ਹਾਂ ਕਿਹਾ, "ਐਨਐਸਜੀ ਦੀ ਪੂਰੀ ਟੀਮ ਆਈ ਸੀ। ਬੈਠਣ ਦੇ ਪ੍ਰਬੰਧ ਦਾ ਕੰਮ ਵੀ ਪੀਐਮ ਮੋਦੀ ਦੇ ਵਿਭਾਗ ਕੋਲ ਸੀ। ਸਭ ਕੁਝ ਪੀਐਮ ਦੇ ਵਿਭਾਗ ਤੋਂ ਦੇਖਿਆ ਜਾ ਰਿਹਾ ਸੀ। ਉਨ੍ਹਾਂ ਨੇ ਇਹ ਵੀ ਕਿਹਾ ਕਿ ਸਾਡਾ ਕੰਟਰੋਲ ਨਹੀਂ ਹੈ।ਸਾਰਾ ਕੁਝ ਕੇਂਦਰ ਸਰਕਾਰ ਹੀ ਦੇਖ ਰਹੀ ਸੀ।


ਮੁੱਖ ਮੰਤਰੀ ਨੇ ਕਿਹਾ ਕਿ ਪੀਐਮ ਮੋਦੀ ਦੇ ਕਾਫਲੇ 'ਤੇ ਕੋਈ ਹਮਲਾ ਨਹੀਂ ਹੋਇਆ। ਪੰਜਾਬ ਪੁਲਿਸ ਸੁਰੱਖਿਆ ਲਈ ਸਮਰੱਥ ਹੈ। ਉਨ੍ਹਾਂ ਕਿਹਾ ਕਿ ਧਰਨਾਕਾਰੀ ਇੱਕ ਵਾਰ ਸੜਕ ’ਤੇ ਟਰਾਲੀ ਲੈ ਕੇ ਬੈਠ ਗਏ। ਇਸ ਵਿੱਚ ਕੋਈ ਖਤਰਾ ਨਹੀਂ ਸੀ। ਚੰਨੀ ਨੇ ਕਿਹਾ ਕਿ ਕਿਸਾਨ ਵਿਰੋਧ ਕਰ ਰਹੇ ਹਨ। ਅੱਜ ਤੋਂ ਨਹੀਂ ਪਹਿਲਾਂ ਹੀ ਕਰ ਰਹੇ ਹਨ। ਮੈਂ ਆਪਣੇ ਕਿਸਾਨਾਂ 'ਤੇ ਗੋਲੀਆਂ ਅਤੇ ਲਾਠੀਆਂ ਦੀ ਵਰਤੋਂ ਨਹੀਂ ਕਰਨ ਵਾਲਾ ਹਾਂ। ਇੱਕ ਸਾਲ ਕਿਸਾਨ ਦਿੱਲੀ ਵਿੱਚ ਵੀ ਬੈਠੇ ਰਹੇ, ਜਿੱਥੇ ਕਿਸਾਨਾਂ ਨੇ ਕਿਸੇ ਦਾ ਕੋਈ ਨੁਕਸਾਨ ਨਹੀਂ ਕੀਤਾ।


ਇਹ ਵੀ ਪੜ੍ਹੋ: YouTube ਵੀਡੀਓ ਵੇਖ ਕਰਵਾਉਣ ਲੱਗਾ ਪਤਨੀ ਦੀ ਡਿਲੀਵਰੀ, ਬੱਚੇ ਦੀ ਮੌਤ, ਪਤਨੀ ਗੰਭੀਰ


ਸੀਐਮ ਚੰਨੀ ਨੇ ਕਿਹਾ, "ਪਹਿਲਾਂ ਵੀ ਦਿੱਲੀ ਵਿੱਚ ਕਿਸਾਨ ਅੰਦੋਲਨ ਹੋਇਆ ਸੀ, ਉਨ੍ਹਾਂ ਦੀ ਕੁਝ ਮੰਗ ਸੀ ਜੋ 1 ਸਾਲ ਬਾਅਦ ਪੂਰੀ ਹੋਈ ਸੀ, ਅੱਜ ਵੀ ਜੇਕਰ ਕੋਈ ਸ਼ਾਂਤਮਈ ਢੰਗ ਨਾਲ ਪ੍ਰਦਰਸ਼ਨ ਕਰਨ ਲਈ ਰਸਤੇ 'ਤੇ ਆਉਂਦਾ ਹੈ ਤਾਂ ਇਸ ਨੂੰ ਸੁਰੱਖਿਆ ਨਾਲ ਨਾ ਜੋੜਿਆ ਜਾਵੇ। ਪ੍ਰਧਾਨ ਮੰਤਰੀ ਜੀ, ਰਾਜਨੀਤੀ ਨਹੀਂ ਹੋਣੀ ਚਾਹੀਦੀ।ਬੀਤੀ ਰਾਤ ਵੀ ਕਈ ਲੋਕ ਮੇਰੀ ਕਾਰ ਦੇ ਅੱਗੇ ਆ ਕੇ ਬੈਠ ਗਏ, ਅਸੀਂ ਗੱਡੀਆਂ ਵਾਪਸ ਲੈ ਕੇ ਦੂਜੇ ਰਸਤੇ ਚਲੇ ਗਏ।ਇਸਦਾ ਮਤਲਬ ਇਹ ਹੈ ਕਿ ਮੈਂ ਉਨ੍ਹਾਂ ਦੇ ਖਿਲਾਫ ਕੇਸ ਦਰਜ ਕਰਾਂ।


 


ਕੱਲ੍ਹ ਮੈਨੂੰ ਹਰਿਆਣਾ ਦੇ ਮੁੱਖ ਮੰਤਰੀ ਦੇ ਘਰ ਦੇ ਬਾਹਰ ਰੋਕਿਆ ਗਿਆ ਸੀ। ਯੂਟੀ ਪੁਲਿਸ ਨੇ ਰਾਤ ਨੂੰ ਮੈਨੂੰ ਰੋਕਿਆ, ਇਹ ਇੱਕ ਸਿਆਸੀ ਪ੍ਰਦਰਸ਼ਨ ਸੀ। ਇਸ 'ਚ ਸੁਰੱਖਿਆ ਦੀ ਕੋਈ ਸਮੱਸਿਆ ਨਹੀਂ ਹੈ। ਜੇਕਰ ਕੋਈ ਮੇਰਾ ਰਾਹ ਰੋਕਦਾ ਹੈ ਤਾਂ ਮੈਂ ਥੋੜ੍ਹਾ ਕਹਾਂਗਾ ਕਿ ਹਰਿਆਣਾ ਦੇ ਮੁੱਖ ਮੰਤਰੀ ਨੂੰ ਅਸਤੀਫਾ ਦੇ ਦੇਣਾ ਚਾਹੀਦਾ ਹੈ।


 


ਇਹ ਵੀ ਪੜ੍ਹੋ: ਸੰਤਰਾ, ਕੇਲਾ ਅਤੇ ਸੇਬ ਖਾਂਦੇ ਸਮੇਂ ਨਾ ਕਰੋ ਇਹ ਵੱਡੀ ਗਲਤੀ, ਜਾਣੋ ਇਨ੍ਹਾਂ ਨੂੰ ਖਾਣ ਦਾ ਸਹੀ ਤਰੀਕਾ