ਰੋਬਟ/ਕਪੂਰਥਲਾ: ਸਪੈਸ਼ਲ ਟਾਸਕ ਫੋਰਸ ਟੀਮ 'ਤੇ ਹਮਲਾ ਕਰਨ ਵਾਲੇ ਨਸ਼ਾ ਤਸਕਰਾਂ ਨੂੰ ਪੁਲਿਸ ਨੇ ਰਾਤੋ-ਰਾਤ ਕਾਬੂ ਕਰ ਲਿਆ ਹੈ। ਸੁਭਾਨਪੁਰ ਪੁਲਿਸ ਨੇ ਜਿਨ੍ਹਾਂ 18 ਲੋਕਾਂ ਨੂੰ ਨਾਮਜ਼ਦ ਕੀਤਾ ਸੀ, ਉਨ੍ਹਾਂ ਵਿੱਚੋਂ 6 ਨੂੰ ਗ੍ਰਿਫਤਾਰ ਕਰ ਲਿਆ ਹੈ। ਪੁਲਿਸ ਨੇ ਇਨ੍ਹਾਂ ਮੁਲਜ਼ਮ ਤੋਂ ਇੱਕ ਕਿੱਲੋ ਨਸ਼ੀਲਾ ਪਦਾਰਥ, 13.50 ਲੱਖ ਰੁਪਏ ਨਕਦੀ, ਮੋਟਰਸਾਈਕਲ ਤੇ ਏਐਸਆਈ ਤੋਂ ਖੋਇਆ ਹੋਇਆ ਪਿਸਤੌਲ ਵੀ ਬਰਾਮਦ ਕੀਤਾ ਹੈ ਪਰ ਇਸ ਮਾਮਲੇ ਦਾ ਮੁੱਖ ਮੁਲਜ਼ਮ ਫਰਾਰ ਹੈ।
ਅੰਮ੍ਰਿਤਸਰ ਹਾਈਵੇ ਤੇ ਸੁਭਾਨਪੁਰ ਦੇ ਨੇੜੇ ਪਿੰਡ ਹਮੀਰਾ ਵਿਖੇ ਬੁੱਧਵਾਰ ਦੇਰ ਰਾਤ ਜਦੋਂ ਐਸਟੀਐਫ ਟੀਮ ਨਸ਼ਾ ਤਸਕਰੀ ਦੇ ਮਾਮਲੇ 'ਚ ਰੇਡ ਕਰਨ ਗਈ ਤਾਂ 20-25 ਲੋਕਾਂ ਨੇ ਟੀਮ 'ਤੇ ਹਮਲਾ ਕਰ ਦਿੱਤਾ। ਇਸ ਦੌਰਾਨ ਐਸਟੀਐਫ ਟੀਮ ਦੇ ਚਾਰ ਪੁਲਿਸ ਮੁਲਾਜ਼ਮ ਜ਼ਖਮੀ ਹੋ ਗਏ ਤੇ ਇੱਕ ਮਹਿਲਾ ਪੁਲਿਸ ਮੁਲਾਜ਼ਮ ਨੂੰ ਮਮੂਲੀ ਸੱਟਾਂ ਵੱਜੀਆਂ। ਤਿੰਨ ਪੁਲਿਸ ਮੁਲਾਜ਼ਮਾਂ ਦੇ ਸਿਰ 'ਚ ਸੱਟ ਲੱਗਣ ਕਰਕੇ ਉਨ੍ਹਾਂ ਨੂੰ ਸਿਵਲ ਹਸਪਤਾਲ ਕਪੂਰਥਲਾ ਵਿੱਚ ਦਾਖਲ ਕਰਵਾਇਆ ਗਿਆ।
ਐਸਟੀਐਫ ਟੀਮ ਦੇ ਐਸਆਈ ਨੇ ਦੱਸਿਆ ਕਿ ਇਤਲਾਹ ਤੋਂ ਪਤਾ ਲੱਗਾ ਸੀ ਕਿ ਮੁਲਜ਼ਮ ਹਰਜਿੰਦਰ ਸਿੰਘ ਦੇ ਘਰ ਵੱਡੀ ਮਾਤਰਾ ਵਿੱਚ ਨਸ਼ੇ ਦੀ ਖੇਪ ਮੌਜੂਦ ਹੈ। ਟੀਮ ਜਦੋਂ ਛਾਪਾ ਮਾਰਨ ਗਈ ਤਾਂ ਨਸ਼ਾ ਤਸਕਰਾਂ ਨੇ ਪੁਲਿਸ 'ਤੇ ਹਮਲਾ ਕਰ ਦਿੱਤਾ।
ਐਸਪੀ ਭੁਲੱਥ ਡਾ. ਸਿਮਰਤ ਕੌਰ ਨੇ ਦੱਸਿਆ ਕਿ ਸਰਪੰਚ ਸੁਖਦੇਵ ਸਿੰਘ ਮੁੱਖ ਮੁਲਜ਼ਮ ਹਰਜਿੰਦਰ ਸਿੰਘ ਦਾ ਖਾਸ ਹੈ। ਇਸ ਮੁਲਾਜ਼ਮ ਤੋਂ ਪੁਲਿਸ ਨੇ ਪਿਸਤੌਲ ਬਰਾਮਦ ਕੀਤੀ ਹੈ। ਹਰਜਿੰਦਰ ਸਿੰਘ ਖ਼ਿਲਾਫ਼ ਚਾਰ ਥਾਣਿਆਂ ਵਿੱਚ ਐਨਡੀਪੀਐਸ ਐਕਟ ਵਿਰੁੱਧ ਕੇਸ ਦਰਜ ਹਨ। ਇਸ ਵਿੱਚ ਦੋ ਤਿੰਨ ਮਹੀਨੇ ਪਹਿਲਾਂ ਐਸਟੀਐਫ ਦੀ ਟੀਮ ਉੱਤੇ ਇਸੇ ਤਰ੍ਹਾਂ ਹਮਲਾ ਕਰਨਾ ਸ਼ਾਮਲ ਹੈ। ਐਸਪੀ ਨੇ ਕਿਹਾ ਜਲਦੀ ਹੀ ਇਹ ਮੁਲਜ਼ਮ ਫੜੇ ਜਾਣਗੇ ਤੇ ਸਲਾਖਾਂ ਪਿੱਛੇ ਹੋਣਗੇ।
ਨਸ਼ਾ ਤਸਕਰਾਂ ਨੂੰ ਫੜਨ ਗਈ ਐਸਟੀਐਫ ਟੀਮ 'ਤੇ ਹਮਲਾ, ਸਰਪੰਚ ਸਣੇ ਛੇ ਗ੍ਰਿਫਤਾਰ
ਏਬੀਪੀ ਸਾਂਝਾ
Updated at:
13 Dec 2019 03:20 PM (IST)
ਸਪੈਸ਼ਲ ਟਾਸਕ ਫੋਰਸ ਟੀਮ 'ਤੇ ਹਮਲਾ ਕਰਨ ਵਾਲੇ ਨਸ਼ਾ ਤਸਕਰਾਂ ਨੂੰ ਪੁਲਿਸ ਨੇ ਰਾਤੋ-ਰਾਤ ਕਾਬੂ ਕਰ ਲਿਆ ਹੈ। ਸੁਭਾਨਪੁਰ ਪੁਲਿਸ ਨੇ ਜਿਨ੍ਹਾਂ 18 ਲੋਕਾਂ ਨੂੰ ਨਾਮਜ਼ਦ ਕੀਤਾ ਸੀ, ਉਨ੍ਹਾਂ ਵਿੱਚੋਂ 6 ਨੂੰ ਗ੍ਰਿਫਤਾਰ ਕਰ ਲਿਆ ਹੈ। ਪੁਲਿਸ ਨੇ ਇਨ੍ਹਾਂ ਮੁਲਜ਼ਮ ਤੋਂ ਇੱਕ ਕਿੱਲੋ ਨਸ਼ੀਲਾ ਪਦਾਰਥ, 13.50 ਲੱਖ ਰੁਪਏ ਨਕਦੀ, ਮੋਟਰਸਾਈਕਲ ਤੇ ਏਐਸਆਈ ਤੋਂ ਖੋਇਆ ਹੋਇਆ ਪਿਸਤੌਲ ਵੀ ਬਰਾਮਦ ਕੀਤਾ ਹੈ ਪਰ ਇਸ ਮਾਮਲੇ ਦਾ ਮੁੱਖ ਮੁਲਜ਼ਮ ਫਰਾਰ ਹੈ।
- - - - - - - - - Advertisement - - - - - - - - -