ਹੁਸ਼ਿਆਰਪੁਰ: ਇੱਥੋਂ ਦੀ ਪੁਲਿਸ ਨੇ ਦੋ ਮੁਟਿਆਰਾਂ ਨੂੰ ਗ੍ਰਿਫ਼ਤਾਰ ਕਰਨ ਦਾ ਦਾਅਵਾ ਕੀਤਾ ਹੈ, ਜੋ ਰਾਹਗੀਰਾਂ ਤੋਂ ਲਿਫ਼ਟ ਲੈਣ ਤੋਂ ਬਾਅਦ ਉਨ੍ਹਾਂ ਦੀ ਅਸ਼ਲੀਲ ਵੀਡੀਓ ਬਣਾ ਕੇ ਬਲੈਕਮੇਲ ਕਰਨ ਦਾ ਧੰਦਾ ਕਰਦੀਆਂ ਸਨ। ਇਨ੍ਹਾਂ ਕੁੜੀਆਂ ਦੇ ਨਾਲ ਉਨ੍ਹਾਂ ਦੇ ਤਿੰਨ ਹੋਰ ਸਾਥੀ ਵੀ ਸ਼ਾਮਲ ਹਨ, ਜੋ ਫਿਲਹਾਲ ਪੁਲਿਸ ਦੀ ਗ੍ਰਿਫ਼ਤ ਵਿੱਚੋਂ ਬਾਹਰ ਹਨ।
ਪ੍ਰਾਪਤ ਜਾਣਕਾਰੀ ਮੁਤਾਬਕ ਗੜ੍ਹਸ਼ੰਕਰ ਦੇ ਰਹਿਣ ਵਾਲੇ 48 ਸਾਲਾ ਰਾਜ ਕੁਮਾਰ ਇੱਕ ਦਿਨ ਕਿਤੇ ਜਾ ਰਿਹਾ ਸੀ। ਸੜਕ 'ਤੇ ਖੜ੍ਹੀ ਕੁੜੀ ਨੇ ਆਪਣੀ ਸਾਥਣ ਦੇ ਬਿਮਾਰ ਹੋਣ ਦੀ ਗੱਲ ਕਹਿ ਕੇ ਲਿਫ਼ਟ ਮੰਗ ਲਈ। ਉਸ ਨੇ ਦੋਵਾਂ ਨੂੰ ਕਾਰ ਵਿੱਚ ਬਿਠਾ ਲਿਆ ਤੇ ਉਨ੍ਹਾਂ ਦੇ ਪਿੰਡ ਵੱਲ ਵਧਣ ਲੱਗੇ। ਪੀੜਤ ਮੁਤਾਬਕ ਪਿੰਡ ਪਹੁੰਚ ਉਨ੍ਹਾਂ ਨੇ ਉਸ ਨੂੰ ਚਾਹ ਪਾਣੀ ਲਈ ਘਰ ਆਉਣ ਲਈ ਕਿਹਾ, ਜਿੱਥੇ ਪਹਿਲਾਂ ਤੋਂ ਮੌਜੂਦ ਉਨ੍ਹਾਂ ਦੇ ਤਿੰਨ ਸਾਥੀਆਂ ਨੇ ਉਸ ਨਾਲ ਕੁੱਟਮਾਰ ਕੀਤੀ।
ਪੁਲਿਸ ਨੇ ਦੱਸਿਆ ਕਿ ਉਨ੍ਹਾਂ ਰਾਜ ਕੁਮਾਰ ਦੇ ਕੱਪੜੇ ਉਤਾਰ ਦਿੱਤੇ ਤੇ ਅਸ਼ਲੀਲ ਵੀਡੀਓ ਬਣਾ ਲਈ। ਇਸ ਤੋਂ ਬਾਅਦ ਉਨ੍ਹਾਂ ਨੇ ਉਸ ਤੋਂ 30,000 ਰੁਪਏ ਮੰਗੇ ਤੇ ਨਾ ਦੇਣ ਦੀ ਸੂਰਤ ਵਿੱਚ ਉਸ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਕਰਨ ਦੀ ਧਮਕੀ ਵੀ ਦਿੱਤੀ। ਬਦਨਾਮੀ ਦੇ ਡਰੋਂ ਰਾਜ ਕੁਮਾਰ ਨੇ ਆਪਣੇ ਜਾਣਕਾਰੀ ਤੋਂ ਪੈਸੇ ਮੰਗਵਾ ਕੇ ਦਿੱਤੇ ਤੇ ਬਾਅਦ ਵਿੱਚ ਪੁਲਿਸ ਨੂੰ ਸ਼ਿਕਾਇਤ ਦਿੱਤੀ।
ਸ਼ਿਕਾਇਤ 'ਤੇ ਕਾਰਵਾਈ ਕਰਦਿਆਂ ਪੁਲਿਸ ਨੇ ਦੋ ਮੁਟਿਆਰਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ, ਪਰ ਉਨ੍ਹਾਂ ਦੇ ਤਿੰਨ ਸਾਥੀ ਹਾਲੇ ਫਰਾਰ ਹਨ। ਪੁਲਿਸ ਨੇ ਇਨ੍ਹਾਂ ਦਾ ਅਦਾਲਤ ਤੋਂ ਰਿਮਾਂਡ ਹਾਸਲ ਕਰ ਲਿਆ ਹੈ ਅਤੇ ਹੋਰਨਾਂ ਠੱਗੀਆਂ ਦੀ ਜਾਣਕਾਰੀ ਹਾਸਲ ਕੀਤੀ ਜਾ ਰਹੀ ਹੈ।
ਲਿਫ਼ਟ ਦੇ ਬਹਾਨੇ ਕੁੜੀਆਂ ਕਰਦੀਆਂ ਸੀ ਖ਼ਤਰਨਾਕ ਕਾਰਾ, ਹੁਣ ਆਈਆਂ ਪੁਲਿਸ ਅੜਿੱਕੇ
ਏਬੀਪੀ ਸਾਂਝਾ
Updated at:
24 Jun 2019 01:23 PM (IST)
ਪੁਲਿਸ ਨੇ ਦੱਸਿਆ ਕਿ ਉਨ੍ਹਾਂ ਰਾਜ ਕੁਮਾਰ ਦੇ ਕੱਪੜੇ ਉਤਾਰ ਦਿੱਤੇ ਤੇ ਅਸ਼ਲੀਲ ਵੀਡੀਓ ਬਣਾ ਲਈ। ਇਸ ਤੋਂ ਬਾਅਦ ਉਨ੍ਹਾਂ ਨੇ ਉਸ ਤੋਂ 30,000 ਰੁਪਏ ਮੰਗੇ ਤੇ ਨਾ ਦੇਣ ਦੀ ਸੂਰਤ ਵਿੱਚ ਉਸ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਕਰਨ ਦੀ ਧਮਕੀ ਵੀ ਦਿੱਤੀ।
ਸੰਕੇਤਕ ਤਸਵੀਰ
- - - - - - - - - Advertisement - - - - - - - - -