ਚੰਡੀਗੜ੍ਹ: ਕੇਂਦਰ ਵੱਲੋਂ ਜਾਰੀ ਖੇਤੀ ਆਰਡੀਨੈਂਸਾਂ ਖ਼ਿਲਾਫ਼ ਬਾਦਲਾਂ ਦੀ ਰਿਹਾਇਸ ਅੱਗੇ ਪ੍ਰਦਰਸ਼ਨ ਕਰਨ ਵਾਲੇ ਕਿਸਾਨ ਲੀਡਰਾਂ ਸਮੇਤ 12 ਹੋਰਾਂ ਨੂੰ ਨਾਮਜ਼ਦ ਕਰਕੇ ਮਹਾਮਾਰੀ ਰੋਗ ਐਕਟ 1897 ਤਹਿਤ ਧਾਰਾ 188, 269 ਤੇ 270 ਤਹਿਤ ਦੋ ਵੱਖ-ਵੱਖ ਮੁਕੱਦਮੇ ਦਰਜ ਕੀਤੇ ਗਏ ਹਨ।


ਪੁਲਿਸ ਦੀ ਡਾਂਗ ਨਾਲ ਜ਼ਖ਼ਮੀ ਹੋਏ ਧਰਮ ਸਿੰਘ ਨੂੰ ਮੁਲਜ਼ਮਾਂ ਚ ਸ਼ਾਮਲ ਕੀਤਾ ਗਿਆ ਹੈ। ਖਿਉੁਵਾਲੀ ਵਾਲੇ ਪਾਸਿਓਂ ਪਿੰਡ ਬਾਦਲ ਵਿੱਚ ਆ ਕੇ ਸਮਾਜਿਕ ਦੂਰੀ ਉਲੰਘਣਾ ਕਰਨ ਦੇ ਦੋਸ਼ਾਂ ਤਹਿਤ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਲੀਡਰਾਂ ਸਮੇਤ ਕਰੀਬ 250-300 ਵਿਅਕਤੀਆਂ ਖਿਲਾਫ਼ ਕਾਰਵਾਈ ਕੀਤੀ ਗਈ ਹੈ।


ਦੂਸਰੇ ਮੁਕੱਦਮੇ ਵਿੱਚ ਕਾਲਝਰਾਨੀ ਵਾਲੇ ਪਾਸਿਓਂ ਪਿੰਡ ਬਾਦਲ 'ਚ ਦਾਖ਼ਲ ਹੋਏ ਸੰਘਰਸ਼ ਕਮੇਟੀ ਦੇ ਜਨਰਲ ਸਕੱਤਰ ਜਸਵੀਰ ਸਿੰਘ ਪਿੰਦੀ ਸਮੇਤ ਹੋਰਾਂ ਨੂੰ ਨਾਮਜ਼ਦ ਕਰਕੇ 250-300 ਅਣਪਛਾਤੇ ਵਿਅਕਤੀਆਂ ਖਿਲਾਫ਼ ਮੁਕੱਦਮਾ ਦਰਜ ਕੀਤਾ ਹੈ।


ਨੀਟਾ ਦਿਓਲ ਨੇ ਖੁਦਕੁਸ਼ੀ ਦੇ ਯਤਨ ਤੋਂ ਕੀਤਾ ਇਨਕਾਰ, ਪੁਲਿਸ 'ਤੇ ਲਾਏ ਇਲਜ਼ਾਮ


ਲੰਬੀ ਥਾਣੇ ਦੇ ਮੁਖੀ ਜਤਿੰਦਰ ਸਿੰਘ ਨੇ ਕਿਹਾ ਕਿ ਯੂਨੀਅਨ ਲੀਡਰਾਂ ਖਿਲਾਫ਼ ਦੋ ਵੱਖ-ਵੱਖ ਮੁਕੱਦਮੇ ਦਰਜ ਕੀਤੇ ਹਨ ਤੇ ਛੇਤੀ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਟੀਮਾਂ ਭੇਜੀਆਂ ਜਾਣਗੀਆਂ।


ਕੋਰੋਨਾ ਵਾਇਰਸ: WHO ਨੇ ਜਤਾਈ ਉਮੀਦ, 2021 ਸ਼ੁਰੂਆਤ ਤਕ ਵੈਕਸੀਨ ਦਾ ਹੋਵੇਗਾ ਉਪਯੋਗ


ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ