Punjab News: ਅਧਿਆਪਕ ਦਿਵਸ ਵਾਲੇ ਦਿਨ ਪੀਐਸਟੀਈਟੀ ਪਾਸ ਵਿਦਿਆਰਥੀ ਵੱਲੋਂ ਸੰਗਰੂਰ ਵਿੱਚ ਮੁੱਖ ਮੰਤਰੀ ਮਾਨ ਦੀ ਰਿਹਾਇਸ਼ ਅੱਗੇ ਪ੍ਰਦਰਸ਼ਨ ਕੀਤਾ ਗਿਆ। ਇਸ ਮੌਕੇ ਉਨ੍ਹਾਂ ਨੇ ਪੰਜਾਬ ਸਰਕਾਰ ਖ਼ਿਲਾਫ਼ ਜਮਕੇ ਪ੍ਰਦਰਸ਼ਨ ਕੀਤਾ। ਇਸ ਦੌਰਾਨ ਉਨ੍ਹਾਂ ਦੀ ਪੁਲਿਸ ਪ੍ਰਸ਼ਾਸਨ ਨਾਲ ਧੱਕਾਮੁੱਕੀ ਵੀ ਹੋਈ।


ਜਿੱਥੇ ਇੱਕ ਪਾਸੇ ਅਧਿਆਪਕ ਦਿਵਸ ਵਾਲੇ ਦਿਨ ਵੱਖ-ਵੱਖ ਅਧਿਆਪਕਾਂ ਨੂੰ ਸਨਮਾਨ ਦਿੱਤਾ ਜਾ ਰਿਹਾ ਹੈ ਉੱਥੇ ਹੀ ਪੀਐਸ ਟੀਈਟੀ ਪਾਸ ਵਿਦਿਆਰਥੀਆਂ ਵੱਲੋਂ ਸੀਐਮ ਦੀ ਕੋਠੀ ਅੱਗੇ ਜ਼ਬਰਦਸਤ ਪ੍ਰਦਰਸ਼ਨ ਕੀਤਾ ਗਿਆ।  ਧਰਨਾਕਾਰੀਆਂ ਵੱਲੋਂ ਪੰਜਾਬ ਸਰਕਾਰ ਖ਼ਿਲਾਫ਼ ਜਮ ਕੇ ਨਾਅਰੇਬਾਜ਼ੀ ਕੀਤੀ ਗਈ 


ਇਸ ਧਰਨੇ ਦੌਰਾਨ ਧਰਨਾਕਾਰੀਆਂ ਨਾਲ ਪੁਲਿਸ ਪ੍ਰਸ਼ਾਸਨ ਧੱਕਾਮੁੱਕੀ ਵੀ ਹੋਈ। ਧਰਨਾਕਾਰੀਆਂ ਨੇ ਕਿਹਾ ਅਸੀਂ ਕੋਈ ਵੀ ਮੀਟਿੰਗ ਦਾ ਭਰੋਸਾ ਨਹੀਂ ਸਗੋਂ ਸਿਰਫ਼ ਨੋਟੀਫਿਕੇਸ਼ਨ ਲੈ ਕੇ ਜਾਵਾਂਗੇ। ਦੱਸ ਦਈਏ ਕਿ ਇਸ ਦੌਰਾਨ ਮੁੱਖ ਮੰਤਰੀ ਦੀ ਰਿਹਾਇਸ਼ ਅੱਗੇ ਪ੍ਰਦਰਸ਼ਨ ਕਰ ਰਹੇ ਕੰਪਿਊਟਰ ਅਧਿਆਪਕਾਂ ਉੱਤੇ ਪਾਣੀ ਦੀਆਂ ਬੁਝਾੜਾਂ ਵੀ ਚਲਾਈਆਂ ਗਈਆਂ।