ਅੰਮ੍ਰਿਤਸਰ: ਪੰਜਾਬ ‘ਚ ਆਏ ਦਿਨ ਹੀ ਪੁਲਿਸ ਦੀ ਲੋਕਾਂ ਨਾਲ ਬਦਸਲੂਕੀ ਦੀਆਂ ਖ਼ਬਰਾਂ ਸਾਹਮਣੇ ਆ ਰਹੀਆਂ ਹਨ। ਜਿਸ ਦਾ ਇੱਕ ਹੋਰ ਕਾਰਨਾਮਾ ਸਾਹਮਣੇ ਆਇਆ ਹੈ। ਤਾਜ਼ਾ ਮਾਮਲਾ ਜ਼ਿਲ੍ਹੇ ਦੇ ਅੰਮ੍ਰਿਤਸਰ ਦਾ ਹੈ। ਜਿੱਥੇ ਦੇ ਗੁਰੂ ਬਾਜ਼ਾਰ ਦੇ ਨਾਲ ਲੱਗਦੇ ਪ੍ਰਤਾਪ ਬਜ਼ਾਰਾ ਦਾ ਹੈ ਜਿਥੋਂ ਦੇ ਇੱਕ ਕਪੜਾ ਵਪਾਰੀ ਰਾਘਵ ਨੂੰ ਪੁਲਿਸ ਅਧਿਕਾਰੀਆ ਵਲੌ ਸਰੇਆਮ ਬਜ਼ਾਰ ‘ਚ ਖੜਾ ਕਰਕੇ ਥੱਪੜ ਮਾਰੇ ਗਏ।


ਇਸਦੇ ਚਲਦਿਆਂ ਉੱਥੇ ਦੇ ਦੁਕਾਨਦਾਰ ਭਾਈਚਾਰੇ ‘ਚ ਹੁਣ ਪੁਲਿਸ ਪ੍ਰਸ਼ਾਸਨ ਖਿਲਾਫ ਭਾਰੀ ਰੋਸ਼ ਹੈ। ਦੁਕਾਨਦਾਰਾਂ ਦਾ ਕਹਿਣਾ ਹੈ ਕਿ ਅਸੀਂ ਦੇਸ਼ ਦੀ ਤਰੱਕੀ ਵਿਚ ਟੈਕਸ ਦੇਣ ਵਾਲੇ ਵਪਾਰੀ ਹਾਂ ਨਾ ਕਿ ਕੋਈ ਪੇਸ਼ੇਵਰ ਮੁਜ਼ਰਮ ਜਿਨ੍ਹਾਂ ਨੂੰ ਪੁਲਿਸ ਇਸ ਤਰ੍ਹਾਂ ਬਜ਼ਾਰਾਂ ‘ਚ ਸ਼ਰੇਆਮ ਕੁੱਟਮਾਰ ਕਰ ਰਹੀ ਹੈ।




ਇਹ ਸੰਬਧੀ ਜਾਣਕਾਰੀ ਦਿੰਦਿਆਂ ਕਪੜਾ ਮਾਰਕਿਟ ਵਪਾਰੀ ਪ੍ਰਧਾਨ ਵਰੁਣ ਭਾਟੀਆ ਨੇ ਦੱਸਿਆ ਕਿ ਸਰਕਾਰ ਦੀ ਹਿਦਾਇਤਾ ਮੁਤਾਬਕ ਰੋਟੇਸ਼ਨ ਦੇ ਹਿਸਾਬ ਨਾਲ ਦੁਕਾਨਾਂ ਖੋਲਿਆ ਜਾ ਰਹੀਆਂ ਹਨ ਪਰ ਮਾਰਕਿਟ ਦੇ ਇੱਕ ਵਪਾਰੀ ਰਾਘਵ ਜੋ ਕਿ ਆਪਣੀ ਦੁਕਾਨ ਚੋਂ ਜੀਐਸਟੀ ਰਿਟਰਨ ਭਰਨ ਲਈ ਕਾਗਜ ਲੈਣ ਪਹੁੰਚੇ ਸੀ। ਉਨ੍ਹਾਂ ਲਈ ਜੀਐਸਟੀ ਭਰਨੀ ਜ਼ਰੂਰੀ ਸੀ ਇਸ ਲਈ ਉਨ੍ਹਾਂ ਵਲੋਂ ਦੁਕਾਨ ਵੀ ਨਹੀਂ ਖੋਲੀ ਗਈ ਸੀ।


ਪਰ ਮੌਕੇ ‘ਤੇ ਪਹੁੰਚੇ ਪੁਲਿਸ ਅਧਿਕਾਰੀ ਵਲੋਂ ਪਹਿਲਾ ਤਾਂ ਉਨ੍ਹਾਂ ਨਾਲ ਬਦਸਲੂਕੀ ਕੀਤੀ ਗਈ ਅਤੇ ਬਾਅਦ ‘ਚ ਉਨ੍ਹਾਂ ਨੂੰ ਦੁਕਾਨ ਤੋਂ ਬਾਹਰ ਬੁਲਾ ਕੇ ਸਰੇਆਮ ਥੱਪੜ ਮਾਰੇ ਗਏ। ਨਾਲ ਹੀ ਪੁਲਿਸ ‘ਤੇ ਇਲਜ਼ਾਮ ਲਗਾਇਆ ਗਿਆ ਕਿ ਪੁਲਿਸ ਨੇ ਮਹਿਲਾ ਕਰਮਚਾਰੀ ਨਾਲ ਵੀ ਬਦਸਲੂਕੀ ਕੀਤੀ ਗਈ ਹੈ। ਅਤੇ ਜਦੋਂ ਸਾਰੇ ਦੁਕਾਨਦਾਰ ਇਕਠੇ ਹੋਣ ਲਗੇ ਤਾਂ ਪੁਲਿਸ ਮੁਲਾਜ਼ਮ ਉਥੋਂ ਭੱਜ ਗਏ। ਜਿਸ ਦੇ ਚਲਦਿਆਂ ਦੁਕਾਨਦਾਰ ਭਾਈਚਾਰੇ ਵਿਚ ਭਾਰੀ ਰੋਸ ਵੇਖਣ ਨੂੰ ਮਿਲ ਰਿਹਾ ਹੈ।


ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਕਿ ਵਪਾਰਕ ਭਾਈਚਾਰੇ ਨਾਲ ਅਜਿਹੀਆਂ ਬਦਸਲੂਕੀਆਂ ਕਰਦਿਆਂ ਬੰਦ ਕੀਤੀਆਂ। ਇਸ ਸੰਬਧੀ ਮੌਕੇ ‘ਤੇ ਪਹੁੰਚੇ ਜਾਂਚ ਅਧਿਕਾਰੀ ਐਸਐਚਓ ਗੁਰਮੀਤ ਸਿੰਘ ਨੇ ਕਿਹਾ ਕਿ ਉਨ੍ਹਾਂ ਵਲੋਂ ਮੌਕੇ ‘ਤੇ ਪਹੁੰਚ ਕੇ ਜਾਂਚ ਸ਼ੁਰੂ ਕੀਤੀ ਗਈ ਹੈ। ਪੀੜਤ ਦੁਕਾਨਦਾਰ ਦੇ ਬਿਆਨਾਂ ਦੇ ਹਿਸਾਬ ਨਾਲ ਕਾਰਵਾਈ ਕੀਤੀ ਜਾਵੇਗੀ।


ਇਹ ਵੀ ਪੜ੍ਹੋ: ਮਮਤਾ ਨਾਲ ਟੱਕਰ ਲੈਣ ਲਈ ਸ਼ੁਭੇਂਦੂ ਅਧਿਕਾਰੀ ਨੂੰ ਸੌਂਪੀ ਕਮਾਨ


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:


https://play.google.com/store/apps/details?id=com.winit.starnews.hin


https://apps.apple.com/in/app/abp-live-news/id811114904