Sri Muktsar Sahib News: ਪੰਜਾਬ ਵਿੱਚ ਅੱਜ ਜ਼ਿਲ੍ਹਾ ਪ੍ਰੀਸ਼ਦ ਅਤੇ ਪੰਚਾਇਤ ਸੰਮਤੀ ਦੀਆਂ ਚੋਣਾਂ ਵਿਚਾਲੇ ਵਿਵਾਦ ਦਾ ਮਾਹੌਲ ਵੇਖਣ ਨੂੰ ਮਿਲਿਆ। ਦੱਸ ਦੇਈਏ ਕਿ ਜ਼ਿਲ੍ਹਾ ਮੁਕਤਸਰ ਦੇ ਵਿਧਾਨ ਸਭਾ ਹਲਕਾ ਗਿੱਦੜਬਾਹਾ ਦੇ ਪਿੰਡ ਬਾਬਨੀਆਂ ਵਿੱਚ ਕਾਂਗਰਸ ਦੇ ਪ੍ਰਦੇਸ਼ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਆਮ ਆਦਮੀ ਪਾਰਟੀ (ਆਪ) ਦੇ ਵਿਧਾਇਕ ਹਰਦੀਪ ਸਿੰਘ ਡਿੰਪੀ ਢਿੱਲੋਂ ਦੇ ਭਰਾ 'ਤੇ ਬੂਥ ਕੈਪਚਰਿੰਗ ਦਾ ਦੋਸ਼ ਲਗਾਇਆ ਹੈ। ਦੂਜੇ ਪਾਸੇ ਵਿਧਾਇਕ ਦੇ ਭਰਾ ਸੰਨੀ ਢਿੱਲੋਂ ਨੇ ਇਨ੍ਹਾਂ ਦੋਸ਼ਾਂ ਨੂੰ ਨਕਾਰਿਆ। ਪਿੰਡ ਬਾਬਨੀਆਂ ਦੇ ਬੂਥ 'ਤੇ ਲੋਕਾਂ ਨੇ ਸ਼ਾਂਤੀ ਨਾਲ ਵੋਟਿੰਗ ਕੀਤੀ।

Continues below advertisement

ਕਾਂਗਰਸ ਪ੍ਰਧਾਨ ਰਾਜਾ ਵੜਿੰਗ ਕੀ ਬੋਲੇ

"ਕਾਂਗਰਸ ਦੇ ਪ੍ਰਦੇਸ਼ ਪ੍ਰਧਾਨ ਰਾਜਾ ਵੜਿੰਗ ਨੇ ਕਿਹਾ ਕਿ ਪਿੰਡ ਬਾਬਨੀਆਂ ਵਿੱਚ ਵਿਧਾਇਕ ਦੇ ਭਰਾ ਨੇ ਬੂਥ 'ਤੇ ਕਬਜ਼ਾ ਕਰਕੇ ਲਗਭਗ ਅੱਧਾ ਘੰਟਾ ਆਪਣੀ ਮਰਜ਼ੀ ਨਾਲ ਵੋਟਿੰਗ ਕਰਵਾਈ ਹੈ। ਇੱਥੇ ਅਕਾਲੀ ਦਲ ਦਾ ਪੋਲਿੰਗ ਏਜੰਟ ਮੌਜੂਦ ਨਹੀਂ ਸੀ। ਇਕੱਲੇ ਕਾਂਗਰਸ ਦੇ ਪੋਲਿੰਗ ਏਜੰਟ ਨੂੰ ਦੇਖ ਕੇ 'ਆਪ' ਵਿਧਾਇਕ ਦੇ ਭਰਾ ਨੇ ਗੁੰਡਾਗਰਦੀ ਕੀਤੀ ਹੈ ਅਤੇ ਲੋਕਤੰਤਰ 'ਤੇ ਹਮਲਾ ਕੀਤਾ ਹੈ। ਮੇਰੀ ਐਸਐਸਪੀ ਮੁਕਤਸਰ ਨਾਲ ਗੱਲ ਹੋ ਗਈ ਹੈ। ਮਾਮਲੇ ਦੀ ਨਿਰਪੱਖ ਜਾਂਚ ਕੀਤੀ ਜਾਣੀ ਚਾਹੀਦੀ ਹੈ।

Continues below advertisement

 ਸਾਰੇ ਕਾਂਗਰਸੀ ਵਰਕਰ ਪਿੰਡ ਬਾਬਨੀਆਂ ਵਿੱਚ ਪਹੁੰਚ ਰਹੇ ਹਨ। ਮੈਂ ਵੀ ਥੋੜ੍ਹੀ ਦੇਰ ਵਿੱਚ ਪਹੁੰਚ ਰਿਹਾ ਹਾਂ। ਜੋ ਵੀ ਸਰਕਾਰ ਦਾ ਵਰਕਰ ਜਾਂ ਪ੍ਰਤੀਨਿਧੀ ਧੱਕਾ ਕਰੇਗਾ, ਉਸ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਰਾਜਾ ਵੜਿੰਗ ਨੇ ਇਹ ਵੀ ਕਿਹਾ ਕਿ ਵਿਧਾਇਕ ਦੇ ਭਰਾ 'ਤੇ ਪਹਿਲਾਂ ਵੀ ਬੂਥ ਕੈਪਚਰਿੰਗ ਦਾ ਕੇਸ ਦਰਜ ਹੋ ਚੁੱਕਾ ਹੈ।" 'ਆਪ' ਵਿਧਾਇਕ ਦੇ ਭਰਾ ਸੰਨੀ ਢਿੱਲੋਂ ਦਾ ਜਵਾਬ:

"ਦੂਜੇ ਪਾਸੇ, ਵਿਧਾਇਕ ਹਰਦੀਪ ਸਿੰਘ ਡਿੰਪੀ ਢਿੱਲੋਂ ਦੇ ਭਰਾ ਸੰਨੀ ਢਿੱਲੋਂ ਨੇ ਕਿਹਾ ਕਿ ਰਾਜਾ ਵੜਿੰਗ ਉਸ 'ਤੇ ਝੂਠੇ ਦੋਸ਼ ਲਗਾ ਰਿਹਾ ਹੈ। ਅਜਿਹਾ ਕੁਝ ਵੀ ਨਹੀਂ ਹੋਇਆ ਹੈ।

ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।