ਚੰਡੀਗੜ੍ਹ: ਦਿੱਲੀ ਦੇ ਨਾਲ-ਨਾਲ ਪੰਜਾਬ ਤੇ ਹਰਿਆਣਾ ਵਿੱਚ ਵੀ ਸਾਹ ਲੈਣਾ ਔਖਾ ਹੈ। ਬੇਸ਼ੱਕ ਦੋਵਾਂ ਸੂਬਿਆਂ ਦੇ ਪੇਂਡੂ ਇਲਾਕਿਆਂ ਦੀ ਹਾਲਤ ਸੁਧਰੀ ਹੈ ਪਰ ਸ਼ਹਿਰਾਂ ਦੀ ਆਬੋ-ਹਵਾ ਅਜੇ ਖਰਾਬ ਹੈ। ਅਧਿਕਾਰੀਆਂ ਦਾ ਕਹਿਣਾ ਹੈ ਕਿ ਪੰਜਾਬ ਦੇ ਕਈ ਹਿੱਸਿਆਂ ’ਚ ਹਵਾ ਦੀ ਗੁਣਵੱਤਾ ’ਚ ਭਾਵੇਂ ਮਾਮੂਲੀ ਸੁਧਾਰ ਹੋਇਆ ਹੈ ਪਰ ਇਹ ਅਜੇ ਵੀ ‘ਮਾੜੀ’ ਸ਼੍ਰੇਣੀ ’ਚ ਹੈ।


ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ ਮੁਤਾਬਕ ਮੰਡੀ ਗੋਬਿੰਦਗੜ੍ਹ ਤੇ ਜੀਂਦ ’ਚ ਹਵਾ ਗੁਣਵੱਤਾ ਸੂਚਕ ਅੰਕ (ਏਕਿਊਆਈ) ਕ੍ਰਮਵਾਰ 294 ਤੇ 280 ਰਿਹਾ। ਜਲੰਧਰ ’ਚ ਏਕਿਊਆਈ 171, ਲੁਧਿਆਣਾ ’ਚ 119 ਤੇ ਖੰਨਾ ’ਚ 122 ਰਿਹਾ।

ਇਸ ਦੌਰਾਨ ਪੰਜਾਬ ਤੇ ਹਰਿਆਣਾ ’ਚ ਪਰਾਲੀ ਸਾੜੇ ਜਾਣ ਦੇ ਮਾਮਲਿਆਂ ’ਚ ਗਿਰਾਵਟ ਦਰਜ ਹੋਈ ਹੈ। ਪੰਜਾਬ ’ਚ ਐਤਵਾਰ ਨੂੰ 352 ਥਾਵਾਂ ’ਤੇ ਪਰਾਲੀ ਸਾੜੇ ਜਾਣ ਦੀਆਂ ਰਿਪੋਰਟਾਂ ਮਿਲੀਆਂ। ਭਾਰਤੀ ਕਿਸਾਨ ਯੂਨੀਅਨ (ਉਗਰਾਹਾਂ) ਤੇ ਬੀਕੇਯੂ (ਡਕੌਂਦਾ) ਨੇ 25 ਨਵੰਬਰ ਨੂੰ ਸੂਬੇ ’ਚ ਡੀਐਸਪੀ ਦਫ਼ਤਰਾਂ ’ਤੇ ਧਰਨੇ ਦੇਣ ਦਾ ਐਲਾਨ ਕੀਤਾ ਹੈ।