Power Crisis in Punjab: ਪੰਜਾਬ ਵਿੱਚ ਬਿਜਲੀ ਸੰਕਟ ਖੜ੍ਹਾ ਹੋ ਰਿਹਾ ਹੈ। ਕੜਾਕੇ ਦੀ ਗਰਮੀ ਤੇ ਝੋਨੇ ਦਾ ਸੀਜ਼ਨ ਸ਼ੁਰੂ ਹੋਣ ਨਾਲ ਬਿਜਲੀ ਦੀ ਮੰਗ ਸਿਖਰਾਂ ਉਪਰ ਪੁੱਜ ਗਈ ਹੈ। ਬਿਜਲੀ ਦੀ ਮੰਗ ਨੇ ਪਿਛਲੇ ਸਾਰੇ ਰਿਕਾਰਡ ਤੋੜ ਦਿੱਤੇ ਹਨ। ਬਿਜਲੀ ਦੀ ਮੰਗ 15963 ਮੈਗਾਵਾਟ ਤੱਕ ਪਹੁੰਚ ਗਈ ਹੈ ਜੋ ਨਵਾਂ ਰਿਕਾਰਡ ਹੈ। 


ਉਧਰ, ਪਾਵਰਕੌਮ ਵੱਲੋਂ 16 ਹਜ਼ਾਰ ਮੈਗਾਵਾਟ ਬਿਜਲੀ ਦੇ ਪ੍ਰਬੰਧ ਕੀਤੇ ਗਏ ਹਨ। ਅੱਤ ਦੀ ਗਰਮੀ ਕਾਰਨ ਕਿਸਾਨ ਅਜੇ ਝੋਨਾ ਲਾਉਣ ਤੋਂ ਗੁਰੇਜ਼ ਕਰ ਰਹੇ ਹਨ ਪਰ 20 ਜੂਨ ਤੋਂ ਬਾਅਦ ਇਹ ਕੰਮ ਰਫ਼ਤਾਰ ਫੜੇਗਾ। ਅਜਿਹੇ 'ਚ ਬਿਜਲੀ ਦੀ ਮੰਗ ਹੋਰ ਵਧ ਜਾਵੇਗੀ। ਇਸ ਲਈ ਪਾਵਰਕੌਮ ਤੇ ਪੰਜਾਬ ਸਰਕਾਰ ਅਲਰਟ ਹੋ ਗਏ ਹਨ। 


ਇਸ ਨੂੰ ਲੈ ਕੇ ਬਿਜਲੀ ਵਿਭਾਗ ਦੀ ਮੁੱਖ ਮੰਤਰੀ ਭਗਵੰਤ ਨਾਲ ਮੀਟਿੰਗ ਹੋਈ ਹੈ। ਮੀਟਿੰਗ ਵਿੱਚ ਅਧਿਕਾਰੀਆਂ ਨੇ ਮੁੱਖ ਮੰਤਰੀ ਨੂੰ ਸਥਿਤੀ ਦੀ ਪੂਰੀ ਜਾਣਕਾਰੀ ਦਿੱਤੀ ਹੈ। ਪੰਜਾਬ ਇਸ ਸਮੇਂ 6500 ਮੈਗਾਵਾਟ ਬਿਜਲੀ ਪੈਦਾ ਕਰ ਰਿਹਾ ਹੈ। ਇਸ ਤੋਂ ਇਲਾਵਾ 2500 ਮੈਗਾਵਾਟ ਬਿਜਲੀ ਪੰਜਾਬ ਨੇ ਸਟੋਰ ਕੀਤੀ ਹੋਈ ਹੈ ਜੋ ਦੂਸਰੇ ਰਾਜਾਂ ਨੂੰ ਦਿੱਤੀ ਜਾਂਦੀ ਹੈ।


ਇਹ ਵੀ ਪੜ੍ਹੋ: Weather Update: ਬੱਸ ਦੋ ਦਿਨ ਹੋਰ ਗਰਮੀ! ਫਿਰ ਡਿੱਗ ਜਾਏਗਾ ਪੰਜਾਬ ਦਾ ਪਾਰਾ! ਮੌਸਮ ਵਿਭਾਗ ਵੱਲੋਂ ਬਾਰਸ਼ ਦੀ ਭਵਿੱਖਬਾਣੀ


ਅਧਿਕਾਰੀਆਂ ਨੇ ਦੱਸਿਆ ਕਿ ਪਿਛਲੀ ਵਾਰ ਵੱਧ ਤੋਂ ਵੱਧ ਬਿਜਲੀ ਦੀ ਮੰਗ 15300 ਮੈਗਾਵਾਟ ਦੇ ਕਰੀਬ ਸੀ। ਇਸ ਵਾਰ ਬਿਜਲੀ ਦੀ ਮੰਗ 15963 ਮੈਗਾਵਾਟ ਤੱਕ ਪਹੁੰਚ ਗਈ ਹੈ ਜੋ ਨਵਾਂ ਰਿਕਾਰਡ ਹੈ। ਇਸ ਵਾਰ ਵਿਭਾਗ ਨੇ 16 ਹਜ਼ਾਰ ਮੈਗਾਵਾਟ ਤੱਕ ਬਿਜਲੀ ਸਪਲਾਈ ਲਈ ਤਿਆਰ ਹੈ। ਜਰੂਰਤ ਪੈਣ ਉਪਰ 9500 ਮੈਗਾਵਾਟ ਬਿਜਲੀ ਬਾਹਰ ਤੋ ਲੈਣ ਲਈ ਵੀ ਵਿਭਾਗ ਸਮਰੱਥ ਹੈ।


ਉਧਰ, ਆਲ ਇੰਡੀਆ ਪਾਵਰ ਇੰਜਨੀਅਰ ਫੈਡਰੇਸ਼ਨ ਵੱਲੋਂ ਮੁੱਖ ਮੰਤਰੀ ਭਗਵੰਤ ਮਾਨ ਨੂੰ ਪੱਤਰ ਲਿਖਿਆ ਗਿਆ ਹੈ। ਪੱਤਰ ਵਿੱਚ ਦਿਨੋਂ-ਦਿਨ ਵੱਧ ਰਹੀ ਬਿਜਲੀ ਦੀ ਖਪਤ ਨੂੰ ਲੈ ਕੇ ਚਿੰਤਾ ਜਤਾਈ ਗਈ ਹੈ। ਇਸ ਦੇ ਨਾਲ ਹੀ ਕੁਝ ਕਦਮ ਚੱਕਣ ਦੀ ਮੰਗ ਕੀਤੀ ਗਈ ਹੈ। ਜਿਵੇਂ ਕਿ...
1. ਦਫਤਰਾਂ ਦਾ ਸਮਾਂ 7 ਤੋਂ 2 ਕੀਤਾ ਜਾਵੇ।
2. ਸਾਰੇ ਵਪਾਰਕ ਅਦਾਰੇ, ਮਾਲ, ਦੁਕਾਨਾਂ ਸ਼ਾਮ 7 ਵਜੇ ਬੰਦ ਹੋਣੀਆਂ ਚਾਹੀਦੀਆਂ ਹਨ। 
3. ਉਦਯੋਗਾਂ 'ਤੇ ਪੀਕ ਲੋਡ ਪਾਬੰਦੀਆਂ ਲਾਈਆਂ ਜਾਣੀਆਂ ਚਾਹੀਦੀਆਂ ਹਨ।


4. ਪੰਜਾਬ ਰਾਜ ਦੇ ਬਾਕੀ ਰਹਿੰਦੇ ਖੇਤਰਾਂ ਵਿੱਚ ਝੋਨੇ ਦੀ ਬਿਜਾਈ 25 ਜੂਨ ਨੂੰ ਕੀਤੀ ਜਾਵੇ ਤੇ ਕਿਸੇ ਨੂੰ ਵੀ ਤਰੀਕ ਦੀ ਉਲੰਘਣਾ ਕਰਨ ਦੀ ਇਜਾਜ਼ਤ ਨਾ ਦਿੱਤੀ ਜਾਵੇ।


5. ਪੂਸਾ 44 ਵਰਗੀਆਂ ਜ਼ਿਆਦਾ ਪਾਣੀ ਲੈਣ ਵਾਲੀਆਂ ਕਿਸਮਾਂ 'ਤੇ ਪਾਬੰਦੀ ਲਾਈ ਜਾਵੇ ਤੇ 90 ਦਿਨਾਂ ਵਿੱਚ ਪੱਕਣ ਵਾਲੀਆਂ ਪੀਆਰ 126, ਬਾਸਮਤੀ ਆਦਿ ਕਿਸਮਾਂ ਨੂੰ ਉਤਸ਼ਾਹਿਤ ਕੀਤਾ ਜਾਵੇ।


6. NSA ਤਹਿਤ ਬਿਜਲੀ ਦੀ ਚੋਰੀ ਨੂੰ ਅਪਰਾਧ ਵਜੋਂ ਕਵਰ ਕੀਤਾ ਜਾਣਾ ਚਾਹੀਦਾ ਹੈ।


ਇਹ ਵੀ ਪੜ੍ਹੋ: Amritpal Singh News: ਅੰਮ੍ਰਿਤਪਾਲ ਸਿੰਘ ਦੇ ਸਾਥੀਆਂ ਖਿਲਾਫ NSA ਇੱਕ ਸਾਲ ਹੋਰ ਵਧਾਈ