Electricity crisis in Punjab: ਪੰਜਾਬ ਵਿੱਚ ਬਿਜਲੀ ਦਾ ਸੰਕਟ ਵਧ ਸਕਦਾ ਹੈ। ਬਾਰਸ਼ ਨਾਲ ਹੋਣ ਕਾਰਨ ਬਿਜਲੀ ਦੀ ਮੰਗ ਵਧ ਗਈ ਹੈ ਤੇ ਨਾਲ ਹੀ ਗੁਰੂ ਗੋਬਿੰਦ ਸਿੰਘ ਸੁਪਰ ਥਰਮਲ ਪਲਾਂਟ ਰੂਪਨਗਰ ਦੇ ਦੋ ਯੂਨਿਟ ਤਕਨੀਕੀ ਨੁਕਸ ਕਾਰਨ ਬੰਦ ਹੋ ਗਏ ਹਨ, ਜਦੋਂਕਿ ਇੱਕ ਯੂਨਿਟ ਚਾਰ ਦਿਨਾਂ ਤੋਂ ਬੁਆਇਲਰ ਲੀਕੇਜ਼ ਕਾਰਨ ਪਹਿਲਾਂ ਹੀ ਬੰਦ ਪਿਆ ਹੈ। ਦੇ ਤਿੰਨ ਯੂਨਿਟਾਂ ਦੇ ਬੰਦ ਹੋਣ ਨਾਲ 630 ਮੈਗਾਵਾਟ ਬਿਜਲੀ ਦਾ ਉਤਪਾਦਨ ਠੱਪ ਹੋ ਗਿਆ ਹੈ।
ਹਾਸਲ ਜਾਣਕਾਰੀ ਅਨੁਸਾਰ ਅੱਜ ਸਵੇਰੇ 11.30 ਵਜੇ ਸਟੇਸ਼ਨ ਫੇਲ੍ਹਰ ਕਾਰਨ 4 ਤੇ 5 ਨੰਬਰ ਯੂਨਿਟ ਟਰਿੱਪ ਕਰ ਗਏ। ਭਾਰੀ ਗਰਮੀ ਅਤੇ ਝੋਨੇ ਦਾ ਸੀਜ਼ਨ ਹੋਣ ਕਾਰਨ ਬਿਜਲੀ ਦੀ ਮੰਗ 14000 ਮੈਗਾਵਾਟ ਦਾ ਅੰਕੜਾ ਪਾਰ ਕਰ ਚੁੱਕੀ ਹੈ, ਜਿਸ ਕਾਰਨ ਯੂਨਿਟ ਬੰਦ ਹੋਣ ਕਾਰਨ ਥਰਮਲ ਪਲਾਂਟ ਦੇ ਇੰਜਨੀਅਰਾਂ ਨੂੰ ਭਾਜੜਾਂ ਪੈ ਗਈਆਂ ਹਨ ਤੇ ਇੰਜਨੀਅਰਾਂ ਦੀ ਟੀਮ ਯੂਨਿਟਾਂ ਨੂੰ ਦੁਬਾਰਾ ਚਾਲੂ ਕਰਨ ਵਿੱਚ ਜੁੱਟ ਗਈ ਹੈ।
ਪਲਾਂਟ ਦੇ ਮੁੱਖ ਇੰਜਨੀਅਰ ਹਰਪ੍ਰੀਤ ਸਿੰਘ ਨੇ ਦਾਅਵਾ ਕੀਤਾ ਕਿ ਤਕਨੀਕੀ ਸਮੱਸਿਆ ਕਾਰਨ ਬੰਦ 4 ਨੰਬਰ ਤੇ 5 ਨੰਬਰ ਯੂਨਿਟਾਂ ਤੋਂ ਇਲਾਵਾ ਕੁੱਝ ਦਿਨ ਪਹਿਲਾਂ ਬੰਦ ਹੋਏ 6 ਨੰਬਰ ਯੂਨਿਟ ਦੀ ਵੀ ਮੁਰੰਮਤ ਹੋ ਚੁੱਕੀ ਹੈ ਤੇ ਇਹ ਤਿੰਨੋਂ ਯੂਨਿਟ ਅੱਜ ਸ਼ਾਮ ਤੱਕ ਦੁਬਾਰਾ ਬਿਜਲੀ ਉਤਪਾਦਨ ਸ਼ੁਰੂ ਕਰ ਦੇਣਗੇ।
ਸੁਖਬੀਰ ਬਾਦਲ ਸਰਕਾਰ 'ਤੇ ਵਰ੍ਹੇ
ਉਧਰ, ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਬਿਜਲੀ ਕੱਟਾਂ ਨੂੰ ਲੈ ਕੇ ਭਗਵੰਤ ਮਾਨ ਸਰਕਾਰ ਨੂੰ ਘੇਰਿਆ ਹੈ। ਉਨ੍ਹਾਂ ਨੇ ਦਾਅਵਾ ਕੀਤਾ ਹੈ ਕਿ ਸ਼੍ਰੀ ਮੁਕਤਸਰ ਸਾਹਿਬ, ਫਾਜ਼ਿਲਕਾ ਤੇ ਫਿਰੋਜ਼ਪੁਰ ਜ਼ਿਲ੍ਹਿਆਂ ਦੇ ਕਿਸਾਨਾਂ ਨੇ ਉਨ੍ਹਾਂ ਨੂੰ ਮਿਲ ਕਿ ਦੱਸਿਆ ਹੈ ਕਿ ਦਿਨ ਵਿੱਚ 20 ਤੋਂ 22 ਘੰਟੇ ਬਿਜਲੀ ਸਪਲਾਈ ਠੱਪ ਰਹਿੰਦੀ ਹੈ। ਇਸ ਕਰਕੇ ਝੋਨੇ ਤੇ ਸਬਜ਼ੀਆਂ ਦੀਆਂ ਫਸਲਾਂ ਮੁਰਝਾਉਣ ਲੱਗੀਆਂ ਹਨ। ਇਸ ਇਲਾਵਾ ਕਿਸਾਨਾਂ ਦੇ ਬਾਗਬਾਨੀ ਬੂਟੇ ਵੀ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਰਹੇ ਹਨ।
ਇਹ ਵੀ ਪੜ੍ਹੋ: Punjab News: ਸੀਐਮ ਮਾਨ ਨੇ ਫੀਲਡ 'ਚ ਉਤਾਰੇ ਨਵੇਂ ਪਟਵਾਰੀ, ਸਿਖਲਾਈ ਭੱਤਾ 5000 ਤੋਂ ਵਧਾ ਕੇ 18,000 ਰੁਪਏ ਕੀਤਾ