ਪੰਜਾਬ ਦੇ ਨੂਰਪੁਰਬੇਦੀ ‘ਚ ਬਿਜਲੀ ਕੱਟ ਲਗਣ ਦੀ ਜਾਣਕਾਰੀ ਮਿਲੀ ਹੈ। ਤਖ਼ਤਗੜ੍ਹ ਦੇ ਐਡਿਸ਼ਨਲ ਅਸਿਸਟੈਂਟ ਇੰਜੀਨੀਅਰ ਵੱਲੋਂ ਦਿੱਤੀ ਜਾਣਕਾਰੀ ਅਨੁਸਾਰ, ਬੁੱਧਵਾਰ, 29 ਅਕਤੂਬਰ 2025 ਨੂੰ ਬੈਂਸ ਫੀਡਰ ਹੇਠ ਆਉਣ ਵਾਲੇ ਪਿੰਡ ਸਰਥਲੀ, ਭੱਟਾਂ, ਟਪਰਿਆਂ, ਬੈਂਸ, ਤਖ਼ਤਗੜ੍ਹ, ਘਾਰੀਸਪੁਰ, ਢਾਹਾਂ, ਔਲਖ, ਅਸਾਲਤਪੁਰ ਅਤੇ ਲਹਿਰੀਆਂ ਦੀਆਂ ਮੋਟਰਾਂ ਦੀ ਬਿਜਲੀ ਸਪਲਾਈ ਸਵੇਰੇ 10 ਵਜੇ ਤੋਂ ਸ਼ਾਮ 4 ਵਜੇ ਤੱਕ ਬੰਦ ਰਹੇਗੀ।

Continues below advertisement

ਇਸ ਪਿੰਡ ਦੀ ਵੀ ਰਹੇਗੀ ਬਿਜਲੀ ਬੰਦ

ਇਸਦੇ ਨਾਲ ਹੀ ਪਿੰਡ ਟਪਰਿਆਂ ਦੇ ਘਰਾਂ ਦੀ ਬਿਜਲੀ ਸਪਲਾਈ ਵੀ ਬੰਦ ਰਹੇਗੀ। ਬਿਜਲੀ ਕੱਟ ਦਾ ਸਮਾਂ ਘੱਟ ਜਾਂ ਵੱਧ ਹੋ ਸਕਦਾ ਹੈ। ਉਨ੍ਹਾਂ ਨੇ ਉਪਭੋਗਤਾਵਾਂ ਨੂੰ ਅਪੀਲ ਕੀਤੀ ਹੈ ਕਿ ਉਹ ਪਹਿਲਾਂ ਤੋਂ ਹੀ ਵਿਕਲਪਕ ਪ੍ਰਬੰਧ ਕਰ ਲੈਣ।

Continues below advertisement

ਗੁਰਦਾਸਪੁਰ ਦੇ ਇਹ ਵਾਲੇ ਇਲਾਕਿਆਂ 'ਚ ਵੀ ਰਹੇਗੀ ਬਿਜਲੀ ਬੰਦ

ਇਸੇ ਤਰ੍ਹਾਂ ਗੁਰਦਾਸਪੁਰ ਜ਼ਿਲ੍ਹੇ ਦੇ ਕੁਝ ਇਲਾਕਿਆਂ ‘ਚ ਵੀ ਬਿਜਲੀ ਕੱਟ ਲੱਗਣ ਦੀ ਜਾਣਕਾਰੀ ਮਿਲੀ ਹੈ। ਪਾਵਰਕਾਮ ਸਟੇਸ਼ਨ ਤੁਗਲਵਾਲਾ ਹਰਚੋਵਾਲ ‘ਚ ਜ਼ਰੂਰੀ ਮੁਰੰਮਤ ਕਾਰਨ 66 ਕੇ.ਵੀ. ‘ਤੇ ਬਿਜਲੀ ਸਪਲਾਈ ਬੰਦ ਰਹੇਗੀ। ਇਸ ਤੋਂ ਇਲਾਵਾ ਅਧਿਕਾਰੀਆਂ ਵੱਲੋਂ ਦਿੱਤੀ ਜਾਣਕਾਰੀ ਅਨੁਸਾਰ 29 ਅਕਤੂਬਰ ਬੁੱਧਵਾਰ ਨੂੰ ਠੀਕਰੀਵਾਲ ਅਤੇ ਢੀਂਢਸਾ 24 ਘੰਟੇ ਫੀਡਰ ਅਤੇ ਬੇਰੀ, ਭੱਟੀਆਂ, ਤੁਗਲਵਾਲ, ਔਲਖ, ਘੋਰਵਾਹ, ਹਰਚੋਵਾਲ, ਧੱਕਰ, ਰਾਜਪੁਰਾ ਮੋਟਰ ਫੀਡਰ ਪਾਵਰ ਸਟੇਸ਼ਨ ਵਿੱਚ ਸ਼ਟਡਾਊਨ/ਜ਼ਰੂਰੀ ਕੰਮ ਕਾਰਨ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤੱਕ ਬਿਜਲੀ ਸਪਲਾਈ ਬੰਦ ਰਹੇਗੀ।

ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।