FaridKot News: ਪੰਜਾਬ ਵਾਸੀਆਂ ਨੂੰ ਅੱਜ ਲੰਬੇ ਬਿਜਲੀ ਕੱਟ ਦਾ ਸਾਹਮਣਾ ਕਰਨਾ ਪੈ ਸਕਦਾ ਹੈ, ਜਿਸ ਨਾਲ ਉਨ੍ਹਾਂ ਨੂੰ ਭਾਰੀ ਪਰੇਸ਼ਾਨੀ ਹੋਏਗੀ। ਦੱਸ ਦੇਈਏ ਕਿ ਵਧੀਕ ਸੁਪਰਡੈਂਟ ਇੰਜੀਨੀਅਰ ਹਰਿੰਦਰ ਸਿੰਘ ਚਾਹਲ ਪੀ.ਐਸ.ਪੀ.ਸੀ.ਐਲ. ਫਰੀਦਕੋਟ ਡਿਵੀਜ਼ਨ ਨੇ ਦੱਸਿਆ ਕਿ 4 ਅਤੇ 5 ਅਪ੍ਰੈਲ ਨੂੰ ਸਾਦਿਕ-ਫਰੀਦਕੋਟ ਲਾਈਨ ਦੀ ਜ਼ਰੂਰੀ ਮੁਰੰਮਤ ਦੇ ਕੰਮ ਕਾਰਨ 132 ਕੇ.ਵੀ. ਫਰੀਦਕੋਟ ਸਬ ਸਟੇਸ਼ਨ ਤੋਂ ਚੱਲਣ ਵਾਲੀਆਂ ਸਾਰੀਆਂ 11 ਕੇ.ਵੀ. ਲਾਈਨਾਂ ਫੀਡਰਾਂ ਨੂੰ ਬਿਜਲੀ ਸਪਲਾਈ ਸਵੇਰੇ 9:00 ਵਜੇ ਤੋਂ ਸ਼ਾਮ 4:00 ਵਜੇ ਤੱਕ ਬੰਦ ਰਹੇਗੀ। 

ਇਸ ਦੇ ਨਾਲ ਹੀ ਫਿਰੋਜ਼ਪੁਰ ਰੋਡ, ਪੁਰੀ ਕਲੋਨੀ, ਭਾਨ ਸਿੰਘ ਕਲੋਨੀ, ਗੁਰੂ ਨਾਨਕ ਕਲੋਨੀ, ਟੀਚਰ ਕਲੋਨੀ, ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ, ਲਾਈਨ ਬਾਜ਼ਾਰ, ਆਦਰਸ਼ ਨਗਰ, ਸਿਵਲ ਹਸਪਤਾਲ ਫਰੀਦਕੋਟ, ਗਿਆਨੀ ਜ਼ੈਲ ਸਿੰਘ ਐਵੇਨਿਊ, ਮੁਹੱਲਾ ਮਾਹੀਖਾਨਾ, ਮੇਨ ਬਾਜ਼ਾਰ, ਮੁਹੱਲਾ ਸੇਠੀਆਂ, ਬਾਬਾ ਫਰੀਦ ਏਰੀਆ, ਅੰਬੇਡਕਰ ਨਗਰ, ਕੰਮੇਆਣਾ ਗੇਟ, ਪੁਰਾਣੀ ਕੈਂਟ ਰੋਡ, ਦਸਮੇਸ਼ ਨਗਰ, ਸਾਰਾ ਸਾਦਿਕ ਰੋਡ ਅਤੇ ਪ੍ਰਿੰਸੀਪਲ ਮੈਡੀਕਲ ਕਾਲਜ ਫਰੀਦਕੋਟ ਏਰੀਆ ਦੀ ਬਿਜਲੀ ਸਪਲਾਈ ਬੰਦ ਰਹੇਗੀ।

ਸੁਲਤਾਨਪੁਰ ਲੋਧੀ: ਬਿਜਲੀ ਬੰਦ ਰਹੇਗੀ

ਸੁਲਤਾਨਪੁਰ ਲੋਧੀ (ਸੋਢੀ) : ਸੁਲਤਾਨਪੁਰ ਲੋਧੀ ਦੇ ਐੱਸ.ਡੀ.ਓ. ਇੰਜੀ. ਕੁਲਵਿੰਦਰ ਸਿੰਘ ਸੰਧੂ ਨੇ ਦੱਸਿਆ ਕਿ 66 ਕੇ.ਵੀ. ਤਲਵੰਡੀ ਮਾਧੋ ਗਰਿੱਡ 11 ਕੇ.ਵੀ. 'ਤੇ ਚੱਲਣ ਵਾਲੇ ਸਾਰੇ ਘਰ ਅਤੇ ਮੋਟਰਾਂ। ਫੀਡਰ ਟਾਵਰਾਂ ਦੇ ਨਿਰਮਾਣ ਲਈ 4 ਅਪ੍ਰੈਲ, 2025 ਨੂੰ ਸਵੇਰੇ 9:00 ਵਜੇ ਤੋਂ ਸ਼ਾਮ 5:00 ਵਜੇ ਤੱਕ ਫੀਡਰ ਬੰਦ ਰਹੇਗਾ।

ਸਨੌਰ: ਬਿਜਲੀ ਬੰਦ ਰਹੇਗੀ

ਸਨੌਰ (ਜੋਸਨ) : ਬਿਜਲੀ ਦਫਤਰ ਸਬ ਡਵੀਜ਼ਨ ਸਨੌਰ ਅਧੀਨ 66 ਕੇ.ਵੀ. ਆਉਣ ਵਾਲੇ ਗਰਮੀਆਂ ਦੇ ਮੌਸਮ ਨੂੰ ਧਿਆਨ ਵਿੱਚ ਰੱਖਦੇ ਹੋਏ, ਸਨੌਰ ਗਰਿੱਡ, ਅਰਬਨ ਸਨੌਰ, ਅਨਾਜ ਮੰਡੀ, ਖਾਸੀਆਂ ਅਰਬਨ ਅਤੇ ਅਸਮਾਨਪੁਰ 24 ਘੰਟੇ ਫੀਡਰਾਂ ਤੋਂ ਚੱਲਣ ਵਾਲੀਆਂ ਹਾਈ ਵੋਲਟੇਜ ਬਿਜਲੀ ਲਾਈਨਾਂ 'ਤੇ ਜ਼ਰੂਰੀ ਰੱਖ-ਰਖਾਅ ਅਤੇ ਮੁਰੰਮਤ ਦਾ ਕੰਮ ਕਰਨ ਲਈ, ਸਨੌਰ ਸ਼ਹਿਰ ਅਤੇ ਆਲੇ ਦੁਆਲੇ ਦੇ ਪਿੰਡਾਂ ਲਲੀਨਾ, ਬੱਲਾਂ, ਬਾਲਮਗੜ੍ਹ, ਗਨੌਰ, ਖੁੱਡਾ, ਫਤਿਹਪੁਰ, ਖਾਸੀਆਂ, ਅਸਰਪੁਰ, ਕਰਤਾਰਪੁਰ, ਹੀਰਾਗੜ੍ਹ, ਅਕੌਤ, ਅਸਮਾਨਪੁਰ ਆਦਿ ਨੂੰ ਬਿਜਲੀ ਸਪਲਾਈ 3 ਅਪ੍ਰੈਲ ਨੂੰ ਸਵੇਰੇ 9 ਵਜੇ ਤੋਂ ਦੁਪਹਿਰ 3 ਵਜੇ ਤੱਕ ਬੰਦ ਰਹੇਗੀ।

ਨਾਭਾ: ਬਿਜਲੀ ਸਪਲਾਈ ਠੱਪ ਰਹੇਗੀ

ਨਾਭਾ (ਖੁਰਾਣਾ) : ਬਿਜਲੀ ਬੋਰਡ ਸ਼ਹਿਰੀ ਦੇ ਐੱਸ.ਡੀ.ਓ. ਇੰਜੀਨੀਅਰ ਕਸ਼ਮੀਰ ਸਿੰਘ ਨੇ ਦੱਸਿਆ ਕਿ 66 ਕੇ.ਵੀ. ਨਿਊ ਗਰਿੱਡ ਨਾਭਾ ਵਿਖੇ ਜ਼ਰੂਰੀ ਮੁਰੰਮਤ ਦਾ ਕੰਮ ਕਰਨ ਲਈ 3 ਅਪ੍ਰੈਲ ਨੂੰ ਸਵੇਰੇ 10 ਵਜੇ ਤੋਂ ਸ਼ਾਮ 5 ਵਜੇ ਤੱਕ ਬਿਜਲੀ ਸਪਲਾਈ ਬੰਦ ਰਹੇਗੀ, ਜਿਸ ਕਾਰਨ ਨਿਊ ਗਰਿੱਡ ਨਾਭਾ ਤੋਂ ਚੱਲ ਰਹੀ 66 ਕੇਵੀ 11 ਕੇ.ਵੀ. ਬੀਰ ਸਿੰਘ ਫੀਡਰ, 11 ਕੇ.ਵੀ., ਮਾਈਹਾਸ ਗੇਟ ਫੀਡਰ, 11 ਕੇ.ਵੀ. ਅਜੀਤ ਫੀਡਰ, ਅਤੇ 11 ਕੇ. ਟੂ. ਥੂਹੀ ਰੋਡ ਫੀਡਰ, ਬੀਰ ਸਿੰਘ ਕਲੋਨੀ, ਸ਼ਿਵਾ ਐਨਕਲੇਵ ਕਲੋਨੀ, ਪ੍ਰੀਤ ਬਿਹਾਰ, ਪਟੇਲ ਨਗਰ, ਵਿਕਾਸ ਕਲੋਨੀ, ਮੁੰਨਾਲਾਲ ਐਨਕਲੇਵ, ਸ਼ਾਰਦਾ ਕਲੋਨੀ, ਥੂਹੀ ਰੋਡ, ਅਜੀਤ ਨਗਰ, ਬੱਤਾ ਬਾਗ, ਰਣਜੀਤ ਨਗਰ, ਤੁਲਸੀ ਚੌਕ, ਮੋਦੀ ਮਿੱਲ, ਕਰਿਆਨਾ ਭਵਨ, ਰਾਈਸ ਅਸਟੇਟ, ਕੁਲੜ ਮੰਡੀ, ਪੰਜਾਬੀ ਬਾਗ ਅਤੇ ਜਸਪਾਲ ਕਲੋਨੀ ਨਾਲ ਜੁੜੇ ਖੇਤਰਾਂ ਦੀ ਬਿਜਲੀ ਸਪਲਾਈ ਬੰਦ ਰਹੇਗੀ।

ਮੁੱਲਾਂਪੁਰ ਦਾਖਾ: ਅੱਜ ਬਿਜਲੀ ਕੱਟ ਰਹੇਗਾ

ਮੁੱਲਾਂਪੁਰ ਦਾਖਾ (ਕਾਲੀਆ) : 66 ਕੇ.ਵੀ. ਅੱਡਾ ਦਾਖਾ ਵਿਖੇ ਜ਼ਰੂਰੀ ਮੁਰੰਮਤ ਦੇ ਕੰਮ ਕਾਰਨ, ਅੱਡਾ ਦਾਖਾ ਤੋਂ ਚੱਲਣ ਵਾਲੇ ਸਾਰੇ ਫੀਡਰ 3 ਅਪ੍ਰੈਲ ਨੂੰ ਸਵੇਰੇ 10 ਵਜੇ ਤੋਂ ਸ਼ਾਮ 5 ਵਜੇ ਤੱਕ ਬੰਦ ਰਹਿਣਗੇ। ਐਸ.ਡੀ.ਓ. ਪਰਮਿੰਦਰ ਸਿੰਘ ਨੇ ਕਿਹਾ ਕਿ ਸਾਰੇ ਫੀਡਰਾਂ ਦੀ ਬਿਜਲੀ ਸਪਲਾਈ ਪ੍ਰਭਾਵਿਤ ਹੋਵੇਗੀ।