ਫਿਰੋਜ਼ਪੁਰ: ਪੰਜਾਬ ਅੰਦਰ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਬਾਅਦ ਹਰੇਕ ਮਹਿਕਮੇ ਦੇ ਅਧਿਕਾਰੀਆਂ ਵੱਲੋਂ ਸ਼ਿਕੰਜਾ ਕੱਸਣਾ ਸ਼ੁਰੂ ਕਰ ਦਿੱਤਾ ਗਿਆ ਹੈ। ਇਸ ਤਹਿਤ ਪਾਵਰਕੌਮ ਫਿਰੋਜ਼ਪੁਰ ਦੇ ਹਲਕਾ ਗੁਰੂਹਰਸਹਾਏ ਵੱਲੋਂ ਵੀ ਡਿਫਾਲਟਰ ਹੋਏ ਲੋਕਾਂ ਦੇ ਬਿੱਲ ਇਕੱਠੇ ਕੀਤੇ ਜਾ ਰਹੇ ਹਨ। ਜਿਨ੍ਹਾਂ ਲੋਕਾਂ ਵੱਲੋਂ ਬਿੱਲ ਨਹੀਂ ਭਰੇ ਗਏ, ਉਨ੍ਹਾਂ ਦੇ ਬਿਜਲੀ ਕੁਨੈਕਸ਼ਨ ਵੀ ਕੱਟੇ ਜਾ ਰਹੇ ਹਨ। ਇਸੇ ਕੜੀ ਤਹਿਤ ਪਾਵਰਕੌਮ ਦੇ ਮੁਲਾਜ਼ਮ ਅਧਿਕਾਰੀਆਂ ਸਮੇਤ ਪਿੰਡ ਚੱਕ ਸ਼ਿਗਾਰ ਗਾਹ ਪਹੁੰਚੇ ਜਿੱਥੇ ਬਿਜਲੀ ਕੁਨੈਕਸ਼ਨ ਕੱਟੇ ਜਾਣ ਨੂੰ ਲੈ ਕੇ ਪਿੰਡ ਵਾਸੀਆਂ ਤੇ ਬਿਜਲੀ ਮੁਲਾਜ਼ਮਾਂ ਵਿੱਚ ਝੜਪ ਹੋ ਗਈ।
ਇਹ ਝੜਪ ਇੰਨੀ ਵੱਧ ਗਈ ਕਿ ਦੋਵਾਂ ਧਿਰਾਂ ਵਿੱਚ ਲੜਾਈ ਵਧਣ ਕਾਰਨ ਦੋਨਾਂ ਧਿਰਾਂ ਦੇ ਲੋਕ ਜ਼ਖਮੀ ਹੋਏ ਹਨ। ਇਸ ਮੌਕੇ ਬਿਜਲੀ ਵਿਭਾਗ ਵੱਲੋਂ ਪੁਲਿਸ ਨੂੰ ਮੌਕੇ 'ਤੇ ਬੁਲਾਇਆ ਗਿਆ। ਝੜਪ ਦੌਰਾਨ ਪਿੰਡ ਵਾਸੀਆਂ ਦੇ ਕੁਝ ਲੋਕ ਫੱਟੜ ਹੋਏ ਤੇ ਬਿਜਲੀ ਮੁਲਾਜ਼ਮਾਂ ਦੇ ਵੀ ਸੱਟਾਂ ਲੱਗੀਆਂ ਹਨ। ਇਸ ਦੇ ਨਾਲ ਹੀ ਬਿਜਲੀ ਮੁਲਾਜ਼ਮਾਂ ਨੂੰ ਇੱਕ ਘਰ ਵਿੱਚ ਬੰਧਕ ਬਣਾਇਆ ਗਿਆ, ਜਦ ਬੰਧਕ ਦੀ ਸੂਚਨਾ ਅੱਗ ਵਾਂਗ ਫੈਲੀ ਤਾਂ ਵੱਡੀ ਤਾਦਾਦ ਵਿੱਚ ਥਾਣਾ ਗੁਰੂਹਰਸਹਾਏ, ਲੱਖੋ ਕੇ ਬਹਿਰਾਮ ਤੇ ਫਿਰੋਜ਼ਪੁਰ ਦੀ ਪੁਲਿਸ ਪਾਰਟੀ ਨਾਲ ਡੀਐਸਪੀ ਅਰੁਨ ਮੁੰਡਨ ਦੀ ਅਗਵਾਈ ਵਿੱਚ ਘਟਨਾ ਸਥਾਨ 'ਤੇ ਪੁੱਜੀ।
ਇਸ ਮੌਕੇ ਜਾਣਕਾਰੀ ਦਿੰਦੇ ਹੋਏ ਬਿਜਲੀ ਬੋਰਡ ਦੇ ਜੇਈ ਜੋਗਿੰਦਰ ਸਿੰਘ ਨੇ ਦੱਸਿਆ ਕਿ ਉਹ ਆਪਣੇ ਅਧਿਕਾਰੀਆਂ ਤੇ ਹੋਰ ਮੁਲਾਜ਼ਮਾਂ ਸਮੇਤ ਇਸ ਪਿੰਡ ਪਹੁੰਚੇ ਸਨ। ਜਦੋਂ ਮੀਟਰ ਉਤਾਰ ਰਹੇ ਸਨ ਤਾਂ ਪਿੰਡ ਵਾਸੀਆਂ ਨੇ ਗੁਰਦੁਆਰਾ ਸਾਹਿਬ ਦੇ ਸਪੀਕਰ ਵਿੱਚ ਅਨਾਊਂਸਮੈਂਟ ਕਰ ਦਿੱਤੀ ਸੀ। ਬਿਜਲੀ ਮੁਲਾਜਮਾਂ ਨੇ ਦੱਸਿਆ ਕਿ ਪਿੰਡ ਵਾਸੀ ਤੇ ਕਈ ਹੋਰ ਜਥੇਬੰਦੀਆਂ ਦੇ ਆਗੂ ਤੇ ਵਰਕਰ ਘਟਨਾ ਸਥਾਨ 'ਤੇ ਪੁੱਜ ਗਏ ਤੇ ਸਾਡੇ ਨਾਲ ਮਾਰਕੁੱਟ ਕੀਤੀ ਤੇ ਸਾਨੂੰ ਇੱਕ ਕਮਰੇ ਵਿੱਚ ਕਈ ਘੰਟਿਆਂ ਤੱਕ ਬੰਧਕ ਬਣਾਇਆ ਗਿਆ, ਜਿਸ ਦੀ ਸੂਚਨਾ ਅਸੀਂ ਆਪਣੇ ਉੱਚ ਅਫ਼ਸਰ ਅਧਿਕਾਰੀਆਂ ਤੱਕ ਪਹੁੰਚਾ ਦਿੱਤੀ ਜਿਨ੍ਹਾਂ ਦੇ ਕਹਿਣ 'ਤੇ ਹੁਣ ਮੌਕੇ ਤੇ ਪੁਲਿਸ ਪਾਰਟੀ ਪਹੁੰਚੀ ਹੈ।
ਜਦ ਇਸ ਸਬੰਧੀ ਬਿਜਲੀ ਬੋਰਡ ਦੇ ਐਸਡੀਓ ਰਮੇਸ਼ ਮੱਕੜ ਨਾਲ ਘਟਨਾ ਸਥਾਨ 'ਤੇ ਹੀ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦੀਆਂ ਹਦਾਇਤਾ ਅਨੁਸਾਰ ਜੋ ਡਿਫ਼ਾਲਟਰ ਲੋਕ ਹਨ ,ਉਨ੍ਹਾਂ ਦੇ ਮੀਟਰ ਉਤਾਰੇ ਜਾ ਰਹੇ ਹਨ। ਅੱਜ ਪੂਰੀ ਟੀਮ ਇੱਥੇ ਪਹੁੰਚੀ ਤੇ ਜਿਸ ਦਾ ਪਿੰਡ ਵਾਸੀਆਂ ਨੇ ਵਿਰੋਧ ਕੀਤਾ ਗਿਆ ਤੇ ਪਿੰਡ ਵਾਸੀਆਂ ਨੇ ਇੱਕਠੇ ਹੋ ਕੇ ਸਾਡੇ ਮੁਲਾਜ਼ਮਾਂ ਦੀ ਕੁੱਟਮਾਰ ਕੀਤੀ ਤੇ ਜਾਣ ਬਚਾਉਣ ਲਈ ਪਿੰਡ ਦੇ ਇੱਕ ਘਰ ਵਿੱਚ ਜਾ ਲੁੱਕੇ ਤੇ ਉੱਚ ਅਧਿਕਾਰੀਆਂ ਨੂੰ ਸੂਚਨਾ ਦੇਣ ਤੋਂ ਬਾਅਦ ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਸਾਡੇ ਸਾਥੀਆਂ ਨੂੰ ਛਡਾਇਆ ਹੈ। ਉਨ੍ਹਾਂ ਮੰਗ ਕੀਤੀ ਕਿ ਦੂਸਰੀ ਧਿਰ 'ਤੇ ਬਣਦੀ ਕਾਰਵਾਈ ਕੀਤੀ ਜਾਵੇ ।
ਦੂਸਰੇ ਪਾਸੇ ਜਦ ਪਿੰਡ ਵਾਸੀਆਂ ਨਾਲ ਗੱਲਬਾਤ ਕੀਤੀ ਤਾਂ ਭਾਰਤੀ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਆਗੂ ਅਤੇ ਪਿੰਡ ਦੇ ਨੌਜਵਾਨ ਆਗੂਆ ਨੇ ਦੱਸਿਆ ਕਿ ਬਿਜਲੀ ਬੋਰਡ ਦੇ ਕਰਮਚਾਰੀ ਤਿੰਨ ਚਾਰ ਗੱਡੀਆਂ ਭਰ ਕੇ ਗੁੰਡੇ ਲੈ ਕੇ ਆਏ ਸਨ, ਜਿਨ੍ਹਾਂ ਨੇ ਪਿੰਡ ਵਿੱਚ ਆ ਕੇ ਧੱਕੇ ਨਾਲ ਮੀਟਰ ਉਤਾਰ ਕੇ ਗੁੰਡਾਗਰਦੀ ਕੀਤੀ। ਇਸ ਗੱਲ ਨੂੰ ਲੈ ਕੇ ਤਕਰਾਰ ਵਧ ਗਈ ਅਤੇ ਪਿੰਡ ਵਾਸੀਆਂ ਤੇ ਬਿਜਲੀ ਮੁਲਾਜ਼ਮਾਂ ਵਿੱਚ ਝੜਪ ਹੋਈ। ਜਿਸ ਦੌਰਾਨ ਸਾਡੇ ਤਿੰਨ ਬੰਦੇ ਜ਼ਖ਼ਮੀ ਹੋਏ ਹਨ, ਜਿਸ ਵਿੱਚ ਇੱਕ ਦੀ ਹਾਲਤ ਗੰਭੀਰ ਹੋਣ ਕਾਰਨ ਜਿਸ ਨੂੰ ਫ਼ਰੀਦਕੋਟ ਰੈਫਰ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਜੇਕਰ ਸਾਨੂੰ ਇੰਸਾਫ਼ ਨਾ ਮਿਲਿਆ ਤਾਂ ਧਰਨਾ ਪ੍ਰਦਰਸ਼ਨ ਵੀ ਕਰਾਗੇ।
ਇਸ ਮੌਕੇ ਘਟਨਾ ਸਥਾਨ 'ਤੇ ਪੁੱਜੇ ਡੀਐਸਪੀ ਅਰੁਣ ਮੁੰਡਨ ਨੇ ਦੱਸਿਆ ਕਿ ਇਸ ਪਿੰਡ ਵਿੱਚ ਬਿਜਲੀ ਮੁਲਾਜ਼ਮਾਂ ਤੇ ਪਿੰਡ ਵਾਸੀਆਂ ਜੋ ਆਪਣੇ ਆਪ ਨੂੰ ਕਿਸਾਨ ਜਥੇਬੰਦੀਆਂ ਦੇ ਨੁਮਾਇੰਦੇ ਦੱਸਦੇ ਹਨ ਝੜਪ ਹੋਈ ਹੈ। ਉਨ੍ਹਾਂ ਕਿਹਾ ਕਿ ਮੌਕੇ 'ਤੇ ਪੁੱਜ ਕੇ ਬਿਜਲੀ ਮੁਲਾਜ਼ਮਾਂ ਨੂੰ ਛਡਾਇਆ ਗਿਆ ਹੈ। ਦੋਨਾਂ ਧਿਰਾਂ ਦੇ ਬਿਆਨ ਕਲਮਬੱਧ ਕਰ ਲਏ ਹਨ ਜੋ ਕਾਰਵਾਈ ਹੋਏਗੀ ਉਸ ਨੂੰ ਅਮਲ ਵਿੱਚ ਲਿਆਂਦਾ ਜਾਵੇਗਾ। ਜ਼ਿਕਰਯੋਗ ਹੈ ਕਿ ਜਿਹੜੇ ਬਿਜਲੀ ਮੁਲਾਜ਼ਮਾਂ ਦੇ ਵੀ ਸੱਟਾਂ ਲੱਗੀਆਂ ਹਨ, ਉਨ੍ਹਾਂ ਨੂੰ ਗੁਰੂ ਹਰਸਹਾਏ ਸਿਵਲ ਹਸਪਤਾਲ 'ਚ ਦਾਖ਼ਲ ਕਰਾਇਆ ਗਿਆ ਹੈ, ਜਿੱਥੇ ਉਹ ਜ਼ੇਰੇ ਇਲਾਜ ਹਨ।
ਕੁਨੈਕਸ਼ਨ ਕੱਟਣ ਗਏ ਬਿਜਲੀ ਮੁਲਾਜ਼ਮਾਂ ਤੇ ਪਿੰਡ ਵਾਸੀਆਂ ਵਿਚਾਲੇ ਝੜਪ, ਕਈ ਜ਼ਖ਼ਮੀ, ਬਿਜਲੀ ਮੁਲਾਜ਼ਮਾਂ ਨੂੰ ਬਣਾਇਆ ਬੰਧਕ
ਏਬੀਪੀ ਸਾਂਝਾ
Updated at:
18 May 2022 10:12 AM (IST)
Edited By: shankerd
ਪੰਜਾਬ ਅੰਦਰ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਬਾਅਦ ਹਰੇਕ ਮਹਿਕਮੇ ਦੇ ਅਧਿਕਾਰੀਆਂ ਵੱਲੋਂ ਸ਼ਿਕੰਜਾ ਕੱਸਣਾ ਸ਼ੁਰੂ ਕਰ ਦਿੱਤਾ ਗਿਆ ਹੈ। ਇਸ ਤਹਿਤ ਪਾਵਰਕੌਮ ਫਿਰੋਜ਼ਪੁਰ ਦੇ ਹਲਕਾ ਗੁਰੂਹਰਸਹਾਏ ਵੱਲੋਂ ਵੀ ਡਿਫਾਲਟਰ ਹੋਏ ਲੋਕਾਂ ਦੇ ਬਿੱਲ ਇਕੱਠੇ ਕੀਤੇ ਜਾ ਰਹੇ ਹਨ।
Power Workers
NEXT
PREV
Published at:
18 May 2022 10:12 AM (IST)
- - - - - - - - - Advertisement - - - - - - - - -