Punjab News: ਪੰਜਾਬ ਸਟੇਟ ਪਾਵਰਕਾਮ ਕਾਰਪੋਰੇਸ਼ਨ ਲਿਮਟਿਡ ਦੇ ਐਡੀਸ਼ਨਲ ਐੱਸਈ ਇਨਫੋਰਸਮੈਂਟ-ਕਮ-ਈਏ ਐਂਡ ਐੱਮਐੱਮਟੀਐੱਸ ਨੇ 2 ਮੀਟਰ ਰੀਡਰਾਂ ਹਰਸ਼ਦੀਪ ਸਿੰਘ ਅਤੇ ਪਵਨ ਨੂੰ ਟਰਮੀਨੇਟ ਕਰਨ ਦਿੱਤਾ ਹੈ।

Continues below advertisement

ਦੱਸ ਦਈਏ ਕਿ ਮੀਮੋ ਨੰ. 551 ਜਾਰੀ ਕਰਦਿਆਂ ਫਿਰੋਜ਼ਪੁਰ ਛਾਉਣੀ ਨਿਵਾਸੀ ਮਿਥਿਲੇਸ਼ ਕੁਮਾਰੀ ਪਤਨੀ ਗਿਆਨ ਚੰਦ ਵਾਸੀ ਗਲੀ ਨੰਬਰ 3 ਵਲੋਂ ਕੀਤੀ ਗਈ ਸ਼ਿਕਾਇਤ ਦੀ ਜਾਂਚ ਕਰਨ ਉਪਰੰਤ ਦੋਹਾਂ ਮੀਟਰ ਰੀਡਰਾਂ ਨੂੰ ਟਰਮੀਨੇਟ ਕੀਤਾ ਗਿਆ ਹੈ।

Continues below advertisement

ਇਨ੍ਹਾਂ ਮੀਟਰ ਰੀਡਰਾਂ ਨੇ ਸ਼ਿਕਾਇਤਕਰਤਾ ਤੋਂ ਜ਼ੀਰੋ ਬਿੱਲ ਬਣਾਉਣ ਲਈ ਰਿਸ਼ਵਤ ਮੰਗੀ ਸੀ ਪਰ ਸ਼ਿਕਾਇਤਕਰਤਾ ਨੇ ਅਜਿਹਾ ਕਰਨ ਤੋਂ ਜਦੋਂ ਸਾਫ਼ ਇਨਕਾਰ ਕਰ ਦਿੱਤਾ ਤਾਂ ਇਨ੍ਹਾਂ ਮੀਟਰ ਰੀਡਰਾਂ ਨੇ ਗਲਤ ਰੀਡਿੰਗ ਭਰ ਕੇ ਉਨ੍ਹਾਂ ਦਾ ਬਿੱਲ ਹੋਰ ਬਣਾ ਦਿੱਤਾ।

ਸ਼ਿਕਾਇਤਕਰਤਾ ਅਨੁਸਾਰ ਬਿੱਲ ਕੱਟਣ ਤੋਂ ਪਹਿਲਾਂ ਦੋਸ਼ੀ ਰੀਡਰ ਲੋਕਾਂ ਨੂੰ ਆਫਰ ਦਿੰਦੇ ਸਨ ਕਿ ਜੇਕਰ 1500 ਰੁਪਏ ਦਿਓਗੇ ਤਾਂ ਉਨ੍ਹਾਂ ਦਾ ਜ਼ੀਰੋ ਬਿੱਲ ਬਣਾ ਦਿੱਤਾ ਜਾਵੇਗਾ। ਇਸ ਸ਼ਿਕਾਇਤ ਦੀ ਜਾਂਚ ਸੀਨੀਅਰ ਐਕਸੀਅਨ ਫਲਾਇੰਗ ਸਕੁਐਡ ਨਵਨੀਤ ਖੋਸਲਾ ਵਲੋਂ ਬੜੀ ਗੰਭੀਰਤਾ ਨਾਲ ਕਰਵਾਈ ਗਈ ਅਤੇ ਸ਼ਿਕਾਇਤਕਰਤਾ ਦੇ ਅਤੇ ਆਸ-ਪਾਸ ਲੱਗੇ ਹੋਏ ਬਿਜਲੀ ਦੇ ਮੀਟਰਾਂ ਦੀ ਜਾਂਚ-ਪੜਤਾਲ ਕਰਨ ਉਪਰੰਤ ਇਸ ਸ਼ਿਕਾਇਤ ਨੂੰ ਸਹੀ ਪਾਇਆ ਗਿਆ।

ਸ਼ਿਕਾਇਤ ਨੰ. 2609090072 ਵਿਚ ਦੋਸ਼ ਲਾਉਂਦਿਆਂ ਦੱਸਿਆ ਗਿਆ ਕਿ ਮੀਟਰ ਰੀਡਰਾਂ ਨੂੰ ਸ਼ਿਕਾਇਤਕਰਤਾ ਤੋਂ ਰਿਸ਼ਵਤ ਦੇ 1,500 ਰੁਪਏ ਨਾ ਮਿਲਣ ਕਾਰਨ ਉਨ੍ਹਾਂ ਦਾ 56 ਦਿਨਾਂ ਦਾ 575 ਯੂਨਿਟ ਦਿਖਾ ਕੇ ਬਿੱਲ 3550 ਰੁਪਏ ਦਾ ਬਣਾ ਦਿੱਤਾ ਗਿਆ। ਇਸ ਸਾਰੀ ਕਾਰਵਾਈ ਤੋਂ ਬਾਅਦ ਦੋਹਾਂ ਨੂੰ ਟਰਮੀਨੇਟ ਕੀਤਾ ਗਿਆ ਹੈ।

 ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।