ਜਦੋਂ ਇਸ ਨੂੰ ਤਿਆਰ ਕਰਨ ਬਾਰੇ ਗੱਲ ਕੀਤੀ ਤਾਂ ਚੰਦਰ ਨੇ ਕਿਹਾ ਕਿ ਉਸ ਨੂੰ ਬਾਇਡਨ ਦੀ ਮੂਰਤ ਤਿਆਰ ਕਰਨ 'ਚ ਲਗਪਗ ਛੇ ਮਹੀਨੇ ਦਾ ਸਮਾਂ ਲੱਗਿਆ ਹੈ। ਦੱਸ ਦਇਏ ਕਿ ਪ੍ਰਭਾਕਰ ਨੇ 19 ਸਾਲਾਂ ਵਿੱਚ 65 ਤੋਂ ਵੱਧ ਮੋਮ ਦੀ ਮੂਰਤੀਆਂ ਬਣਾਈਆਂ ਹਨ ਤੇ ਉਸ ਨੇ ਇਨ੍ਹਾਂ ਸਟੈਚੂ ਨੂੰ ਰੱਖਣ ਲਈ ਇੱਕ ਅਜਾਇਬ ਘਰ ਬਣਾਇਆ ਹੈ।
ਬਿਜ਼ਨੈਸਮੈਨ ਪ੍ਰਭਾਕਰ ਨੇ ਦੱਸਿਆ ਕਿ ਉਸ ਨੇ ਸਟੈਚੂ ਬਣਾਉਣ ਦਾ ਕੰਮ ਕਾਫ਼ੀ ਸਮਾਂ ਪਹਿਲਾਂ ਸ਼ੁਰੂ ਹੋ ਕਰ ਦਿੱਤਾ ਸੀ ਪਰ ਉਸ ਨੇ ਬੁੱਤ ਨੂੰਅੰਤਮ ਰੂਪ ਬਾਇਡਨ ਦੀ ਚੋਣ ਜਿੱਤਣ ਤੋਂ ਬਾਅਦ ਦਿੱਤਾ। ਨਾਲ ਹੀ ਉਸ ਨੇ ਸਟੈਚੂ ਬਣਾਉਣ ਵਿਚ ਲੱਖਾਂ ਰੁਪਏ ਖ਼ਰਚ ਕੀਤੇ ਹਨ।
ਚੰਦਰਸ਼ੇਖਰ ਪ੍ਰਭਾਕਰ 15 ਸਾਲ ਤੋਂ ਲੁਧਿਆਣਾ ਦੇ ਵਿੱਚ ਅਪਣਾ ਵੈਕਸ ਮਿਊਜ਼ੀਅਮ ਉਹ ਚਲਾ ਰਹੇ ਨੇ ਅਤੇ ਵੱਡੀ ਵੱਡੀ ਸ਼ਖਸੀਅਤਾਂ ਦੇ ਉਹ ਵੈਕਸ ਦੇ ਪੁਤਲੇ ਬਣਾ ਚੁੱਕੇ ਨੇ। ਅਮਰੀਕੀ ਰਾਸ਼ਟਰਪਤੀ ਜੋ ਬਿਡਨ ਦਾ ਪੁਤਲਾ ਉਨ੍ਹਾਂ ਨੇ ਵੈਕਸ ਅਤੇ ਸਿਲੀਕੌਨ ਦੇ ਨਾਲ ਬਣਿਆ ਹੈ। ਉਸ ਨੇ ਪਹਿਲਾ ਸਟੈਚੂ ਮਹਾਤਮਾ ਗਾਂਧੀ ਦਾ ਬਣਾਇਆ ਸੀ। ਇਸ ਤੋਂ ਬਾਅਦ ਉਸ ਨੇ ਅਮਿਤਾਭ ਬੱਚਨ, ਸਚਿਨ ਤੇਂਦੁਲਕਰ, ਬਰਾਕ ਓਬਾਮਾ, ਨਰਿੰਦਰ ਮੋਦੀ, ਅਬਦੁਲ ਕਲਾਮ, ਜਗਜੀਤ ਸਿੰਘ, ਸਲਮਾਨ ਖਾਨ, ਰਿਤਿਕ ਰੋਸ਼ਨ, ਐਸ਼ਵਰਿਆ ਰਾਏ, ਮਦਰ ਟੇਰੇਸਾ ਅਤੇ ਕਪਿਲ ਸ਼ਰਮਾ ਦਾ ਬੁੱਤ ਵੀ ਬਣਾਏ ਹਨ।
ਇਹ ਵੀ ਪੜ੍ਹੋ:
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904