ਚੰਡੀਗੜ੍ਹ: ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਦੇਸ਼ ਦੇ ਰਾਸ਼ਟਰਪਤੀ ਰਾਮਨਾਥ ਕੋਵਿੰਦ ਨੂੰ ਅਪੀਲ ਕੀਤੀ ਕਿ ਉਹ ਕਿਸਾਨ ਵਿਰੋਧੀ ਬਿੱਲਾਂ ਨੂੰ ਮਨਜੂਰੀ ਨਾ ਦਿੱਤੀ ਜਾਵੇ। ਸੁਖਬੀਰ ਨੇ ਅਪੀਲ ਕੀਤੀ ਕਿ ਕਿਸਾਨ ਤੇ ਖੇਤ ਮਜ਼ਦੂਰਾਂ ਤੇ ਮੰਡੀ ਮਜ਼ਦੂਰਾਂ ਦਾ ਇਸ ਔਖੀ ਘੜੀ 'ਚ ਸਾਥ ਦਿੱਤਾ ਜਾਵੇ।


ਸੁਖਬੀਰ ਨੇ ਕਿਹਾ ਇਨ੍ਹਾਂ ਲੋਕਾਂ ਨੂੰ ਸੋਸ਼ਣ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਰਾਸ਼ਟਰਪਤੀ ਨੂੰ ਅਪੀਲ ਕੀਤੀ ਇਨ੍ਹਾਂ ਬਿੱਲਾਂ 'ਤੇ ਦਸਤਖਤ ਨਾ ਕਰਕੇ ਇਨ੍ਹਾਂ ਲੋਕਾਂ ਦੇ ਹੱਕ 'ਚ ਖਲੋਇਆ ਜਾਵੇ ਤਾਂ ਜੋ ਇਹ ਬਿੱਲ ਪਾਸ ਹੋਕੇ ਐਕਟ ਬਣ ਸਕਣ। ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਵੀ ਰਾਸ਼ਟਰਪਤੀ ਰਾਮਨਾਥ ਕੋਵਿੰਦ ਨੂੰ ਭਾਵੁਕ ਅਪੀਲ ਕਰਦਿਆਂ ਕਿਹਾ ਕਿ ਜੇਕਰ ਇਹ ਐਕਟ ਬਣ ਗਿਆ ਤਾਂ ਕਿਸਾਨਾਂ, ਗਰੀਬ ਤੇ ਦੁਖੀ ਵਰਗ ਦੀਆਂ ਆਉਣ ਵਾਲੀਆਂ ਪੀੜ੍ਹੀਆਂ ਸਾਨੂੰ ਕਦੇ ਮਾਫ ਨਹੀਂ ਕਰਨਗੀਆਂ।

ਬੈਂਸ ਦਾ ਤਨਜ: 'ਬਾਦਲ ਪਰਿਵਾਰ ਗੁਰੂ ਗ੍ਰੰਥ ਸਾਹਿਬ ਦਾ ਨਹੀਂ ਬਣਿਆ, ਕਿਸਾਨਾਂ ਦਾ ਕਿਵੇਂ ਬਣੂ'

ਬਾਦਲ ਨੇ ਰਾਸ਼ਟਰਪਤੀ ਨੂੰ ਅਪੀਲ ਕੀਤੀ ਕਿ ਉਹ ਇਸ ਬਿੱਲ ਨੂੰ ਮੁੜ ਵਿਚਾਰ ਲਈ ਸੰਸਦ 'ਚ ਭੇਜਣ ਤਾਂ ਜੋ ਬਹੁਤ ਜ਼ਿਆਦਾ ਜ਼ਿਦ 'ਚ ਤੇ ਜਲਦਬਾਜ਼ੀ 'ਚ ਲਿਆ ਇਹ ਫੈਸਲਾ ਦੇਸ਼ ਦੇ ਕਿਸਾਨਾਂ ਦੀ ਮਾਨਸਿਕਤਾ 'ਤੇ ਸਥਾਈ ਪ੍ਰਭਾਵ ਨਾ ਪਾਵੇ। ਦਰਅਸਲ ਖੇਤੀ ਬਿੱਲ ਪਹਿਲਾਂ ਲੋਕ ਸਭਾ 'ਚ ਪਾਸ ਕੀਤੇ ਗਏ ਤੇ ਇਸ ਤੋਂ ਬਾਅਦ ਅੱਜ ਰਾਜਸਭਾ 'ਚ ਵੀ ਪਾਸ ਹੋ ਗਏ। ਇਸ ਤੋਂ ਬਾਅਦ ਹੁਣ ਰਾਸ਼ਟਰਪਤੀ ਕੋਲ ਦਸਤਖਤ ਲਈ ਜਾਣਗੇ। ਰਾਸ਼ਟਰਪਤੀ ਦੇ ਹਸਤਾਖ਼ਰਾਂ ਤੋਂ ਬਾਅਦ ਇਹ ਬਿੱਲ ਐਕਟ ਬਣ ਜਾਂਦੇ ਹਨ।

ਸੜਕਾਂ 'ਤੇ ਕਿਸਾਨ ਪਰ ਮੋਦੀ ਦਾ ਮੁੜ ਤੋਂ ਦਾਅਵਾ: MSP ਜਾਰੀ ਰਹੇਗੀ

ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ