ਚੰਡੀਗੜ੍ਹ: ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਚੋਣ ਰਣਨੀਤੀਕਾਰ ਪ੍ਰਸ਼ਾਂਤ ਕਿਸ਼ੋਰ ਨੂੰ ਆਪਣਾ ਨਵਾਂ ਜਰਨੈਲ ਚੁਣਨ 'ਤੇ ਵਿਰੋਧੀ ਧਿਰਾਂ ਤਾਂ ਸਵਾਲ ਉਠਾ ਹੀ ਰਹੀਆਂ ਸੀ, ਪਰ ਕਾਂਗਰਸੀ ਵੀ ਇਸ ਤੋਂ ਬਹੁਤ ਖੁਸ਼ ਨਹੀਂ ਨਜ਼ਰ ਆਉਂਦੇ।ਹਾਲਹੀ ਵਿੱਚ ਏਬੀਪੀ ਸਾਂਝਾ ਨਾਲ ਗੱਲਬਾਤ ਕਰਦੇ ਹੋਏ ਕਾਂਗਰਸ ਦੇ ਵਿਧਾਇਕ ਪਰਗਟ ਸਿੰਘ ਨੇ ਪ੍ਰਸ਼ਾਂਤ ਕਿਸ਼ੋਰ ਦੀ ਚਰਚਾ ਕੀਤੀ।ਦੱਸ ਦੇਈਏ ਕਿ ਪ੍ਰਸ਼ਾਂਤ ਕਿਸ਼ੋਰ ਨੂੰ ਮੁੱਖ ਮੰਤਰੀ ਦਾ ਪ੍ਰਿੰਸੀਪਲ ਐਡਵਾਈਜ਼ਰ ਲਾਇਆ ਗਿਆ ਹੈ।


ਪਰਗਟ ਸਿੰਘ ਨੇ ਕਿਹਾ, "ਪ੍ਰਸ਼ਾਂਤ ਕਿਸ਼ੋਰ ਨਾਲ ਜ਼ਿਆਦਾ ਫ਼ਰਕ ਨਹੀਂ ਪਵੇਗਾ, ਪ੍ਰਸ਼ਾਂਤ ਕਿਸ਼ੋਰ ਬਾਰੇ ਫੀਡਬੈਕ ਜ਼ਿਆਦਾ ਪੌਜ਼ੀਟਿਵ ਨਹੀਂ ਆਈ ਹੈ। ਪਿਛਲੀ ਵਾਰ ਵੀ ਲੋਕਾਂ 'ਚ ਵਾਅਦੇ ਪ੍ਰਸ਼ਾਂਤ ਕਿਸ਼ੋਰ ਨੇ ਕਰਵਾਏ ਸੀ।"


ਉਨ੍ਹਾਂ ਅੱਗੇ ਕਿਹਾ ਕਿ, "ਨਵੇਂ ਪ੍ਰਧਾਨ ਬਾਰੇ ਪਤਾ ਨਹੀਂ ਪਰ ਸਿੱਧੂ ਬਾਰ ਸੁਣ ਰਹੇ ਹਾਂ। ਪਰ ਮੈਨੂੰ ਲੱਗਦਾ ਹੁਣ ਸਿੱਧੂ ਨੂੰ ਕੈਬਨਿਟ 'ਚ ਨਹੀਂ ਆਉਣਾ ਚਾਹੀਦਾ।ਮੈਨੂੰ ਲੱਗਦਾ ਹੁਣ ਸਿੱਧੂ ਨੂੰ ਕੈਬਨਿਟ 'ਚ ਨਹੀਂ ਆਉਣਾ ਚਾਹੀਦਾ।ਸਾਨੂੰ ਤਾਂ ਕਈ ਵਾਰੀ ਬਾਹਰੀ ਤੇ ਨਵੇਂ ਦੱਸਦੇ ਹਨ।


ਪ੍ਰਸ਼ਾਂਤ ਕਿਸ਼ੋਰ ਨੂੰ  ਕੈਪਟਨ ਦਾ ਪ੍ਰਮੁੱਖ ਸਲਾਹਕਾਰ ਬਣਾਉਣ 'ਤੇ ਇਤਰਾਜ਼ ਕਰਦਿਆਂ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਪੰਜਾਬ ਸਰਕਾਰ ਖਜ਼ਾਨੇ ਦਾ ਪੈਸਾ ਬਰਬਾਦ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਪ੍ਰਸ਼ਾਂਤ ਕਿਸ਼ੋਰ ਤੋਂ ਪੰਜਾਬੀ ਪਹਿਲਾਂ ਹੀ ਜਾਣੂ ਹਨ ਤੇ ਲੋਕ ਵਾਰ-ਵਾਰ ਮੂਰਖ ਨਹੀਂ ਬਣਨਗੇ।


ਉਧਰ, ਸਾਬਕਾ ਸੰਸਦ ਮੈਂਬਰ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਦਾ ਕਹਿਣਾ ਸੀ ਕਿ ਕਾਂਗਰਸ ਨੇ ਝੂਠ ਬੋਲਣਾ ਸਿੱਖਣ ਵਾਸਤੇ ਪ੍ਰਸ਼ਾਂਤ ਕਿਸ਼ੋਰ ਨੂੰ ਮੁੜ ਲਿਆਂਦਾ ਹੈ ਪਰ ਕਾਠ ਦੀ ਹਾਂਡੀ ਵਾਰ ਵਾਰ ਨਹੀਂ ਚੜ੍ਹਦੀ। ਦੱਸ ਦਈਏ ਕਿ ਆਮ ਰਾਜ ਪ੍ਰਬੰਧ ਵਿਭਾਗ ਵੱਲੋਂ ਪ੍ਰਸ਼ਾਂਤ ਕਿਸ਼ੋਰ ਨੂੰ ਕੈਬਨਿਟ ਮੰਤਰੀ ਦਾ ਰੁਤਬਾ ਦਿੱਤਾ ਗਿਆ ਹੈ। ਉਂਝ ਪ੍ਰਸ਼ਾਂਤ ਕਿਸ਼ੋਰ ਇੱਕ ਰੁਪਏ ਤਨਖਾਹ ’ਤੇ ਕੰਮ ਕਰਨਗੇ ਪਰ ਉਨ੍ਹਾਂ ਨੂੰ ਕੈਬਨਿਟ ਮੰਤਰੀ ਵਾਲੀਆਂ ਸਭ ਸਹੂਲਤਾਂ ਮਿਲਣਗੀਆਂ। ਹੁਕਮਾਂ ਅਨੁਸਾਰ ਪ੍ਰਸ਼ਾਂਤ ਕਿਸ਼ੋਰ ਨੂੰ ਇੱਕ ਫਰਨਿਸ਼ਡ ਰਿਹਾਇਸ਼ ਤੇ ਕੈਂਪ ਦਫਤਰ ਦੀ ਸਹੂਲਤ ਮਿਲੇਗੀ। ਟਰਾਂਸਪੋਰਟ ਵਿਭਾਗ ਵੱਲੋਂ ਗੱਡੀ ਦਿੱਤੀ ਜਾਵੇਗੀ ਤੇ ਹਵਾਈ ਜਹਾਜ਼ ਤੇ ਰੇਲ ਗੱਡੀ ’ਚ ਐਗਜ਼ੈਕਟਿਵ ਕਲਾਸ ਦੇ ਸਫ਼ਰ ਦੀ ਸਹੂਲਤ ਵੀ ਮਿਲੇਗੀ।