ਕਿਸਾਨ ਅੰਦੋਲਨ 'ਚ ਕਾਂਗਰਸ ਨੇ ਖਿੱਚੀ ਲੋਕਲ ਬਾਡੀ ਚੋਣਾਂ ਦੀ ਤਿਆਰੀ, ਕੈਪਟਨ ਨੇ ਖੁਦ ਸੰਭਾਲੀ ਕਮਾਨ
ਏਬੀਪੀ ਸਾਂਝਾ | 22 Dec 2020 01:57 PM (IST)
ਕਿਸਾਨ ਅੰਦੋਲਨ ਕਰਕੇ ਪੰਜਾਬ ਦਾ ਮਾਹੌਲ ਗਰਮਾਇਆ ਹੋਇਆ ਹੈ। ਇਸੇ ਦਰਮਿਆਨ ਪੰਜਾਬ 'ਚ ਲੋਕਲ ਬਾਡੀ ਚੋਣਾਂ ਫਰਵਰੀ ਦੇ ਮੱਧ ਤੱਕ ਹੋ ਸਕਦੀਆਂ ਹਨ। ਕਾਂਗਰਸ ਇਸ ਭਖੇ ਮਾਹੌਲ ਦਾ ਲਾਹਾ ਲੈਣ ਦੇ ਰੌਂਅ ਵਿੱਚ ਹੈ।
ਚੰਡੀਗੜ੍ਹ: ਕਿਸਾਨ ਅੰਦੋਲਨ ਕਰਕੇ ਪੰਜਾਬ ਦਾ ਮਾਹੌਲ ਗਰਮਾਇਆ ਹੋਇਆ ਹੈ। ਇਸੇ ਦਰਮਿਆਨ ਪੰਜਾਬ 'ਚ ਲੋਕਲ ਬਾਡੀ ਚੋਣਾਂ ਫਰਵਰੀ ਦੇ ਮੱਧ ਤੱਕ ਹੋ ਸਕਦੀਆਂ ਹਨ। ਕਾਂਗਰਸ ਇਸ ਭਖੇ ਮਾਹੌਲ ਦਾ ਲਾਹਾ ਲੈਣ ਦੇ ਰੌਂਅ ਵਿੱਚ ਹੈ। ਇਸ ਦੌਰਾਨ ਨਗਰ ਨਿਗਮ, ਨਗਰ ਕੌਂਸਲ ਤੇ ਨਗਰ ਪੰਚਾਇਤ ਦੀਆਂ ਚੋਣਾਂ ਨੂੰ ਲੈ ਕੇ ਪੰਜਾਬ ਦੇ ਮੁਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਮਾਨ ਸੰਭਾਲ ਲਈ ਹੈ। ਸੋਮਵਾਰ ਨੂੰ ਕੈਪਟਨ ਨੇ ਕੈਬਨਿਟ ਮੰਤਰੀਆਂ ਨਾਲ ਲੰਚ ਦੌਰਾਨ ਮੁਲਾਕਾਤ ਕੀਤੀ ਤੇ ਲੋਕਲ ਬਾਡੀ ਚੋਣਾਂ ਬਾਰੇ ਰਿਵਿਊ ਲਿਆ। ਅਕਤੂਬਰ 'ਚ ਹੋਏ ਵਿਧਾਨ ਸਭਾ ਸੈਸ਼ਨ ਤੋਂ ਬਾਅਦ ਇਹ ਪਹਿਲਾ ਮੌਕਾ ਸੀ ਜਦੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਕੈਬਨਿਟ ਮੰਤਰੀਆਂ ਨਾਲ ਸਿੱਧੇ ਤੌਰ ਤੇ ਮਿਲੇ। ਇਸ ਮੀਟਿੰਗ ਦਾ ਉਦੇਸ਼ ਮਿਊਂਸਿਪਲ ਚੋਣਾਂ, ਵਿਕਾਸ ਕਾਰਜਾਂ ਦੀ ਸਮੀਖਿਆ ਤੇ ਕਿਸਾਨੀ ਲਹਿਰ ਦੇ ਰਾਜਨੀਤਕ ਪ੍ਰਭਾਵ ਬਾਰੇ ਵਿਚਾਰ ਵਟਾਂਦਰੇ ਕਰਨ ਸੀ। ਸਥਾਨਕ ਲੋਕਲ ਬਾਡੀ ਵਿਭਾਗ ਨੇ ਵੀ ਚੋਣ ਕਮਿਸ਼ਨ ਨੂੰ 13 ਫਰਵਰੀ ਤੱਕ ਚੋਣਾਂ ਕਰਵਾਉਣ ਲਈ ਕਿਹਾ ਹੈ। ਇਸ ਬੈਠਕ ਦੌਰਾਨ ਕੈਪਟਨ ਨੇ ਮੰਤਰੀਆਂ ਨੂੰ ਨਿਰਦੇਸ਼ ਦਿੱਤੇ ਕਿ ਉਹ ਸ਼ਹਿਰੀ ਇਲਾਕਿਆਂ 'ਚ ਵਿਕਾਸ ਕਾਰਜ ਦੇ ਟੈਂਡਰ ਜਲਦ ਤੋਂ ਜਲਦ ਲਵਾਉਣ। ਦੇਖਿਆ ਜਾਵੇ ਤਾਂ ਸਰਕਾਰ ਵੱਧ ਤੋਂ ਵੱਧ ਵਿਕਾਸ ਕਾਰਜ ਕਰਕੇ ਇਨ੍ਹਾਂ ਚੋਣਾਂ ਲਈ ਮੈਦਾਨ 'ਚ ਉਤਰਨਾ ਚਾਹੁੰਦੀ ਹੈ। ਕਾਂਗਰਸ ਲਈ ਇਹ ਚੋਣਾਂ ਕਿਸੇ ਚੁਣੌਤੀ ਤੋਂ ਘੱਟ ਨਹੀਂ ਹਨ। ਇਸ ਮੌਕੇ ਸਾਰੇ 16 ਮੰਤਰੀਆਂ ਸਮੇਤ ਕਾਂਗਰਸ ਦੇ ਸੂਬਾ ਪ੍ਰਧਾਨ ਸੁਨੀਲ ਜਾਖੜ ਵੀ ਮੌਜੂਦ ਸੀ।