ਲੁਧਿਆਣਾ: ਪੰਜਾਬੀ `ਚ ਇੰਨੀਂ ਦਿਨੀ ਮਾਈਨਿੰਗ ਮਾਫ਼ੀਆ ਦੇ ਹੌਸਲੇ ਬੁਲੰਦ ਨਜ਼ਰ ਆ ਰਹੇ ਹਨ। ਲੁਧਿਆਣਾ `ਚ ਰੇਤੇ ਦੀਆਂ ਕੀਮਤਾਂ ਦਿਨੋਂ ਦਿਨ ਅਸਮਾਨ ਛੂਹ ਰਹੀਆਂ ਹਨ। ਇੱਕ ਸਮੇਂ ਜਿੱਥੇ ਰੇਤੇ ਦੀ ਟਰਾਲੀ 1700 ਰੁਪਏ ਮਿਲਦੀ ਸੀ। ਉਹੀ ਰੇਤ ਦੀ ਟਰਾਲੀ ਹੁਣ 4500 ਤੋਂ 5000 ਤੱਕ ਦੀ ਮਿਲ ਰਹੀ ਹੈ। ਜਿਸ ਕਾਰਨ ਦੁਕਾਨਦਾਰ ਤੇ ਗਾਹਕ ਦੋਵੇਂ ਪਰੇਸ਼ਾਨ ਹਨ।


ਜਾਣਕਾਰੀ ਮੁਤਾਬਕ ਅੱਜ ਤੋਂ ਤਕਰੀਬਨ 2 ਮਹੀਨੇ ਪਹਿਲਾਂ 100 ਫੁੱਟ ਦੀ ਟਰਾਲੀ 1500 ਤੋਂ ਲੈਕੇ 1700 ਤੱਕ ਮਿਲ ਰਹੀ ਸੀ। ਉਹੀ ਟਰਾਲੀ ਅੱਜ ਤੋਂ 5500 ਤੋਂ ਲੈਕੇ 6000 ਤੱਕ ਮਿਲ ਰਹੀ ਹੈ। ਰੇਤ ਵਪਾਰੀਆਂ ਦੇ ਮੁਤਾਬਕ ਉਹ ਹਰਿਆਣਾ ਤੋਂ ਰੇਤ ਨੂੰ ਮਹਿੰਗੀਆਂ ਕੀਮਤਾਂ `ਤੇ ਮੰਗਵਾ ਰਹੇ ਹਨ, ਜਿਸ ਦੇ ਚਲਦੇ ਕੀਮਤਾਂ `ਚ ਵਾਧਾ ਹੋਇਆ ਹੈ। 


ਰੇਤ ਵਪਾਰੀ ਕਾਰਹ ਸਿੰਘ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਰੇਤ ਦੀਆਂ ਕੀਮਤਾਂ `ਚ ਭਾਰੀ ਇਜ਼ਾਫ਼ਾ ਹੋਇਆ ਹੈ। ਪੰਜਾਬ `ਚ ਮਾਈਨਿੰਗ ਬੰਦ ਹੋਣ ਦੇ ਚਲਦੇ ਉਨ੍ਹਾਂ ਨੂੰ ਹਰਿਆਣਾ ਤੋਂ ਰੇਤਾ ਮੰਗਵਾਉਣਾ ਪੈ ਰਿਹਾ ਹੈ। ਜਿਹੜਾ ਰੇਤਾ ਕੱਲ ਤੱਕ 10 ਰੁਪਏ ਫੁੱਟ ਦੇ ਹਿਸਾਬ ਨਾਲ ਮਿਲਦੀ ਸੀ ਅਤੇ ਉਹ ਲੋਕਾਂ ਨੂੰ 60 ਰੁਪਏ ਫੁੱਟ ਦੇ ਹਿਸਾਬ ਨਾਲ ਮਿਲ ਰਹੀ ਹੈ। ਹੁਣ ਹਰਿਆਣਾ ਤੋਂ 45 ਫੁੱਟ ਦੇ ਹਿਸਾਬ ਨਾਲ ਰੇਤ ਮੰਗਵਾ ਕੇ ਗੁਜ਼ਾਰਾ ਕੀਤਾ ਜਾ ਰਿਹਾ ਹੈ। 60 ਰੁਪਏ ਫੁੱਟ ਦੇ ਹਿਸਾਬ ਨਾਲ ਲੋਕਾਂ ਨੂੰ ਰੇਤ ਵੇਚੀ ਜਾ ਰਹੀ ਹੈ, ਜਿਸ ਨਾਲ ਉਨ੍ਹਾਂ ਨੂੰ ਘਰ ਦਾ ਗੁਜ਼ਾਰਾ ਚਲਾਉਣਾ ਵੀ ਔਖਾ ਹੋ ਰਿਹਾ ਹੈ। 


ਪੰਜਾਬ `ਚ ਮਾਈਨਿੰਗ ਬੰਦ ਹੋਣ ਦੇ ਚਲਦੇ ਉਨ੍ਹਾਂ ਨੂੰ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਜਿਸ ਦੇ ਚਲਦੇ ਲੋਕ ਵੀ ਕਾਫ਼ੀ ਪਰੇਸ਼ਾਨ ਨਜ਼ਰ ਆ ਰਹੇ ਹਨ। ਰੇਤ ਵਪਾਰੀਆਂ ਦਾ ਕਹਿਣੈ ਕਿ ਪੰਜਾਬ ਸਰਕਾਰ ਨੂੰ ਪੁਖਤਾ ਕਦਮ ਚੁੱਕਣੇ ਚਾਹੀਦੇ ਹਨ, ਤਾਂ ਜੋ ਪੰਜਾਬ `ਚ ਨਾਜਾਇਜ਼ ਮਾਈਨਿੰਗ ਨਾ ਹੋਵੇ। 


ਦੂਜੇ ਪਾਸੇ, ਰੇਤ ਮਹਿੰਗੀ ਹੋਣ ਕਰਕੇ ਆਮ ਲੋਕਾਂ ਦੀਆਂ ਜੇਬਾਂ ਤੇ ਵੀ ਬੋਝ ਪੈ ਰਿਹਾ ਹੈ। ਜਿਸ ਕਰਕੇ ਉਹ ਸਰਕਾਰ ਤੋਂ ਨਾਰਾਜ਼ ਨਜ਼ਰ ਆ ਰਹੇ ਹਨ। ਆਮ ਲੋਕਾਂ ਦਾ ਕਹਿਣੈ ਕਿ ਆਪ ਸਰਕਾਰ ਆਮ ਲੋਕਾਂ ਦੀ ਸਰਕਾਰ ਹੋਣ ਦਾ ਦਾਅਵਾ ਕਰਦੀ ਹੈ। ਉਨ੍ਹਾਂ ਦੀ ਸੱਤਾ ਵਾਲੀ ਸਰਕਾਰ `ਚ ਰੇਤ 50 ਤੋਂ 60 ਫੁੱਟ ਦੇ ਹਿਸਾਬ ਨਾਲ ਮਿਲ ਰਹੀ ਹੈ।