PM Modi in Adampur: ਪ੍ਰਧਾਨ ਮੰਤਰੀ ਨਰਿੰਦਰ ਮੋਦੀ (Narendra Modi) ਅੱਜ ਸਵੇਰੇ ਆਦਮਪੁਰ ਏਅਰਬੇਸ ਪਹੁੰਚੇ। ਇੱਥੇ ਉਹ ਹਵਾਈ ਸੈਨਾ ਦੇ ਜਵਾਨਾਂ ਨੂੰ ਮਿਲੇ। ਪ੍ਰਧਾਨ ਮੰਤਰੀ ਮੋਦੀ ਨੇ ਅੱਜ ਸਵੇਰੇ 7 ਵਜੇ ਦਿੱਲੀ ਦੇ ਪਾਲਮ ਹਵਾਈ ਅੱਡੇ ਤੋਂ ਉਡਾਣ ਭਰੀ ਤੇ ਜਲੰਧਰ ਦੇ ਆਦਮਪੁਰ ਏਅਰਬੇਸ ਪਹੁੰਚੇ। ਪ੍ਰਧਾਨ ਮੰਤਰੀ ਮੋਦੀ ਇੱਥੇ 1 ਘੰਟਾ ਰੁਕੇ ਤੇ ਹਵਾਈ ਸੈਨਾ ਦੇ ਜਵਾਨਾਂ ਨਾਲ ਮੁਲਾਕਾਤ ਕੀਤੀ। ਤਸਵੀਰਾਂ ਵਿੱਚ ਪ੍ਰਧਾਨ ਮੰਤਰੀ ਮੋਦੀ ਹਵਾਈ ਸੈਨਾ ਦੇ ਜਵਾਨਾਂ ਨਾਲ ਦਿਖਾਈ ਦੇ ਰਹੇ ਹਨ।

ਪ੍ਰਧਾਨ ਮੰਤਰੀ ਮੋਦੀ ਆਦਮਪੁਰ ਏਅਰਬੇਸ 'ਤੇ ਸੈਨਿਕਾਂ ਨਾਲ ਮੁਸਕਰਾਉਂਦੇ ਹੋਏ ਦਿਖਾਈ ਦੇ ਰਹੇ ਹਨ। ਤੁਹਾਨੂੰ ਦੱਸ ਦੇਈਏ ਕਿ ਪਾਕਿਸਤਾਨ ਨੇ ਭਾਰਤ ਵਿਰੁੱਧ ਝੂਠਾ ਪ੍ਰਚਾਰ ਕਰਦੇ ਹੋਏ ਕਿਹਾ ਸੀ ਕਿ ਉਨ੍ਹਾਂ ਨੇ ਆਪਣੇ ਹਮਲੇ ਵਿੱਚ ਭਾਰਤ ਦੇ ਆਦਮਪੁਰ ਏਅਰਬੇਸ ਨੂੰ ਉਡਾ ਦਿੱਤਾ ਹੈ। ਪਰ ਪ੍ਰਧਾਨ ਮੰਤਰੀ ਦੇ ਜਹਾਜ਼ ਦੇ ਆਦਮਪੁਰ ਏਅਰਬੇਸ 'ਤੇ ਉਤਰਨ ਤੋਂ ਬਾਅਦ ਇਹ ਸਾਬਤ ਹੋ ਗਿਆ ਕਿ ਪਾਕਿਸਤਾਨ ਦਾ ਇਹ ਦਾਅਵਾ ਪੂਰੀ ਤਰ੍ਹਾਂ ਝੂਠਾ ਸੀ ਕਿਉਂਕਿ ਭਾਰਤ ਦੇ ਸਭ ਤੋਂ ਵੀਵੀਆਈਪੀ ਦਾ ਜਹਾਜ਼ ਇਸ ਏਅਰਬੇਸ 'ਤੇ ਸਫਲਤਾਪੂਰਵਕ ਉਤਰਿਆ। 

ਜਵਾਨਾਂ ਨਾਲ ਫੋਟੋਆਂ ਸਾਂਝੀਆਂ ਕਰਦੇ ਹੋਏ, ਪੀਐਮ ਮੋਦੀ ਨੇ ਟਵਿੱਟਰ 'ਤੇ ਲਿਖਿਆ, "ਅੱਜ ਸਵੇਰੇ ਮੈਂ ਏਐਫਐਸ ਆਦਮਪੁਰ ਦਾ ਦੌਰਾ ਕੀਤਾ ਤੇ ਸਾਡੇ ਬਹਾਦਰ ਹਵਾਈ ਯੋਧਿਆਂ ਅਤੇ ਸੈਨਿਕਾਂ ਨੂੰ ਮਿਲਿਆ। ਹਿੰਮਤ, ਦ੍ਰਿੜਤਾ ਅਤੇ ਨਿਡਰਤਾ ਦੇ ਪ੍ਰਤੀਕ ਲੋਕਾਂ ਨਾਲ ਰਹਿਣਾ ਇੱਕ ਬਹੁਤ ਹੀ ਖਾਸ ਅਨੁਭਵ ਸੀ। ਭਾਰਤ ਸਾਡੇ ਹਥਿਆਰਬੰਦ ਬਲਾਂ ਦਾ ਸਾਡੇ ਦੇਸ਼ ਲਈ ਕੀਤੇ ਹਰ ਕੰਮ ਲਈ ਹਮੇਸ਼ਾ ਧੰਨਵਾਦੀ ਰਹੇਗਾ।"

ਤੁਹਾਨੂੰ ਦੱਸ ਦੇਈਏ ਕਿ ਆਦਮਪੁਰ ਏਅਰਬੇਸ ਭਾਰਤ ਦੇ ਲੜਾਕੂ ਜਹਾਜ਼ ਮਿਗ 29 ਦਾ ਬੇਸ ਹੈ। ਏਅਰ ਚੀਫ ਮਾਰਸ਼ਲ ਏਪੀ ਸਿੰਘ ਵੀ ਪ੍ਰਧਾਨ ਮੰਤਰੀ ਦੇ ਨਾਲ ਸਨ। ਪਾਕਿਸਤਾਨ ਸਰਹੱਦ ਦੇ ਨੇੜੇ ਸਥਿਤ ਆਦਮਪੁਰ ਏਅਰਬੇਸ ਦੁਸ਼ਮਣ 'ਤੇ ਆਪਣੇ ਤੇਜ਼ ਹਮਲੇ ਲਈ ਜਾਣਿਆ ਜਾਂਦਾ ਹੈ।

ਇਸ ਏਅਰਬੇਸ 'ਤੇ ਪ੍ਰਧਾਨ ਮੰਤਰੀ ਮੋਦੀ ਦੀ ਇੱਕ ਫੋਟੋ ਬਹੁਤ ਚਰਚਾ ਵਿੱਚ ਹੈ। ਇਸ ਤਸਵੀਰ ਵਿੱਚ ਲਿਖਿਆ ਹੈ ਕਿ 'ਦੁਸ਼ਮਣ ਦੇ ਪਾਇਲਟ ਚੰਗੀ ਨੀਂਦ ਕਿਉਂ ਨਹੀਂ ਲੈਂਦੇ'(Why enemy pilots don't sleep well) । ਇਸ ਤਸਵੀਰ ਵਿੱਚ, ਪ੍ਰਧਾਨ ਮੰਤਰੀ ਮੋਦੀ ਹਵਾਈ ਸੈਨਾ ਦੇ ਜਵਾਨਾਂ ਦੀ ਟੋਪੀ ਪਹਿਨੇ ਹੋਏ ਹਨ।