ਚੰਡੀਗੜ੍ਹ: ਪਾਣੀਆਂ ਦੇ ਮਾਹਿਰ ਸਾਬਕਾ PCS ਅਫਸਰ ਪ੍ਰੀਤਮ ਸਿੰਘ ਕੁਮੇਦਾਨ ਨਹੀਂ ਰਹੇ। ਸਾਬਕਾ ਪੀਸੀਐਸ ਅਫ਼ਸਰ ਪ੍ਰੀਤਮ ਸਿੰਘ ਕੁੰਮੇਦਾਨ ਦਾ ਕੱਲ੍ਹ ਸ਼ਾਮ ਨੂੰ 100 ਸਾਲ ਦੀ ਉਮਰ 'ਚ ਦੇਹਾਂਤ ਹੋ ਗਿਆ। ਉਨ੍ਹਾਂ ਨੂੰ ਸਿਹਤ ਦੀ ਸਮੱਸਿਆ ਹੋਣ ਤੋਂ ਬਾਅਦ ਬੀਤੇ ਦਿਨ ਮੁਹਾਲੀ ਦੇ ਫੋਰਟਿਸ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਸੀ। ਕੱਲ੍ਹ ਸ਼ਾਮ ਨੂੰ ਹਸਪਤਾਲ 'ਚ ਉਨ੍ਹਾਂ ਨੇ ਆਪਣੇ ਆਖ਼ਰੀ ਸਾਹ ਲਏ। ਉਹ ਪੰਜਾਬ ਦੇ ਦਰਿਆਈ ਪਾਣੀਆਂ, ਇਲਾਕਿਆਂ ਤੇ ਪੰਜਾਬ ਦੇ ਖੋਹੇ ਗਏ ਹੱਕਾਂ ਲਈ ਉਮਰ ਭਰ ਪਹਿਰੇਦਾਰੀ ਕਰਦੇ ਰਹੇ।






ਮੁੱਖ ਮੰਤਰੀ ਭਗਵੰਤ ਮਾਨ ਨੇ ਉਨ੍ਹਾਂ ਦੀ ਮੌਤ 'ਤੇ ਦੁਖ ਦਾ ਪ੍ਰਗਟਾਵਾ ਕੀਤਾ ਹੈ। ਸੀਐਮ ਭਗਵੰਤ ਮਾਨ ਨੇ ਟਵੀਟ ਕਰਦਿਆਂ ਕਿਹਾ ਕਿ ਪੰਜਾਬ ਦੇ ਸੱਚੇ ਸਪੂਤ ਸਨ ਸਾਬਕਾ PCS ਅਫਸਰ ਪ੍ਰੀਤਮ ਸਿੰਘ ਕੁਮੇਦਾਨ ਜੀ ਆਪਣੀ ਧਰਤੀ ਅਤੇ ਦਰਿਆਈ ਪਾਣੀਆਂ ਦੇ ਹੱਕਾਂ ਲਈ ਆਖਰੀ ਸਾਹ ਤੱਕ ਲੜਨ ਵਾਲੇ ਇਸ ਯੋਧੇ ਦੇ ਸਦੀਵੀ ਵਿਛੋੜੇ ਬਾਰੇ ਸੁਣ ਗਹਿਰਾ ਧੱਕਾ ਲੱਗਾ। ਪ੍ਰਮਾਤਮਾ ਵਿਛੜੀ ਰੂਹ ਨੂੰ ਆਪਣੇ ਚਰਨਾਂ 'ਚ ਨਿਵਾਸ ਬਖ਼ਸ਼ਿਸ਼ ਕਰਨ। ਅਲਵਿਦਾ ਪ੍ਰੀਤਮ ਸਿੰਘ ਜੀ।

 

 ਇੱਕ ਸੇਵਾਮੁਕਤ ਪੀਸੀਐਸ ਅਧਿਕਾਰੀ, ਉਹ ਪੰਜਾਬ ਦੇ ਰਿਪੇਰੀਅਨ ਹੱਕਾਂ ਦੀ ਰਾਖੀ ਲਈ ਸਭ ਤੋਂ ਮਜ਼ਬੂਤ ਆਵਾਜ਼ ਸਨ। ਉਹ ਹਰਿਆਣੇ ਦੇ ਪੰਜਾਬੀ ਬੋਲਦੇ ਇਲਾਕਿਆਂ ਦੀ ਪੰਜਾਬ ਵਿੱਚ ਵਾਪਸੀ ਦੀ ਵੀ ਜ਼ੋਰਦਾਰ ਚੁੱਕਦੇ ਰਹੇ ਹਨ। ਕੁਮੇਦਨ ਆਪਣੇ ਪਿੱਛੇ ਦੋ ਧੀਆਂ ਅਤੇ ਇੱਕ ਪੁੱਤਰ ਛੱਡ ਗਏ ਹਨ।

 

ਦੱਸ ਦੇਈਏ ਕਿ ਕੁਮੇਦਾਨ ਇੱਕ ਖੇਤੀ ਮਾਹਿਰ ਸਨ। ਪ੍ਰਕਾਸ਼ ਸਿੰਘ ਬਾਦਲ ਸਰਕਾਰ ਦੇ ਕਾਰਜਕਾਲ ਦੌਰਾਨ ਦਰਿਆਈ ਪਾਣੀਆਂ ਬਾਰੇ ਪੰਜਾਬ ਅਸੈਂਬਲੀ ਦਾ ਮਤਾ ਸਿੰਚਾਈ ਵਿਭਾਗ ਦੇ ਸਲਾਹਕਾਰ ਪ੍ਰੀਤਮ ਸਿੰਘ ਕੁਮੇਦਾਨ ਦੀ ਵੱਖਰੀ ਮੋਹਰ ਲਗਾਉਂਦਾ ਹੈ। ਉਹ ਪਿਛਲੇ ਕਈ ਦਹਾਕਿਆਂ ਤੋਂ ਰਾਜਸਥਾਨ ਅਤੇ ਹਰਿਆਣਾ ਨੂੰ ਰਾਵੀ, ਬਿਆਸ ਅਤੇ ਸਤਲੁਜ ਦੇ ਦਰਿਆਈ ਪਾਣੀਆਂ ਦੀ ਕੀਮਤ ਅਦਾ ਕਰਨ ਲਈ ਸਰਕਾਰ ‘ਤੇ ਦਬਾਅ ਪਾ ਰਹੇ ਸਨ।