Patiala News : ਪਟਿਆਲਾ ਸੋਸ਼ਲ ਵੈਲਫੇਅਰ ਸੋਸਾਇਟੀ ਅਤੇ ਸਰਕਾਰੀ ਗਰਲਜ ਕਾਲਜ ਪਟਿਆਲਾ ਵਿਖੇ ਹਰਚੰਦ ਸਿੰਘ ਬਰਸਟ (Harchand Singh Barsat) ਸੂਬਾ ਜਰਨਲ ਸਕੱਤਰ ‘ਆਪ’ ਪੰਜਾਬ ਅਤੇ ਚੇਅਰਮੈਨ ਪੰਜਾਬ ਮੰਡੀ ਬੋਰਡ ਵੱਲੋਂ ਚੀਫ਼ ਗੈਸਟ ਵਜੋਂ ਸ਼ਮੂਲੀਅਤ ਕੀਤੀ ਗਈ। ਜਿਸ ਵਿਚ ਆਜ਼ਾਦੀ ਦਿਵਸ ਅਤੇ ਮੈਰਿਟ ਵਿੱਚ ਆਉਣ ਵਾਲੇ ਹੋਣਹਾਰ ਵਿਦਿਆਰਥੀ, ਅਧਿਆਪਕਾ, ਅਤੇ ਸ਼ਖਸ਼ੀਅਤਾ ਦਾ ਸਨਮਾਨ ਕੀਤਾ ਗਿਆ।
ਇਸ ਵਿੱਚ ਬਰਸਟ (Harchand Singh Barsat) ਵੱਲੋਂ ਕਿਹਾ ਗਿਆ ਕਿ ਇਹ ਸੋਸਾਇਟੀ 2001 ਤੋਂ ਕੰਨਿਆ ਭਰੂਣ ਹੱਤਿਆਂ ਨੂੰ ਦੂਰ ਕਰਨ ਲਈ ਗਤੀਵਿਧੀਆਂ ਕਰ ਰਹੀ ਹੈ। ਇਸਦੇ ਨਾਲ ਹੀ ਇਹ ਸੋਸਾਇਟੀ ਅਨਪੜ੍ਹਤਾ, ਬੇਰੁਜਗਾਰੀ, ਪ੍ਰਦੂਸ਼ਣ, ਅਤੇ ਨਸ਼ਿਆਂ ਨੂੰ ਖਤਮ ਕਰ ਰਹੀ ਹੈ। ਇਹ ਸੋਸਾਇਟੀ ਸ਼ਹਿਰੀ ਤੇ ਪੈਂਡੂ ਖੇਤਰ ਵਿੱਚ ਦੇਖਭਾਲ ਵਿੱਚ ਬਹੁਤ ਸਾਰੇ ਸੈਮੀਨਾਰ ਆਯੋਜਿਤ ਕਰਦੀ ਹੈ।ਭਾਈਚਾਰਕ ਸਾਂਝ ਵਧਾਉਣ ਲਈ ਲੋਕਾਂ ਵਿੱਚ ਆਪਸੀ ਪ੍ਰੇਮ ਅਤੇ ਪ੍ਰਸੰਨਤਾ ਹੋਣਾ ਬਹੁਤ ਜਰੂਰੀ ਹੈ।
ਸਿੰਗਲ ਯੂਜ਼ ਪਲਾਸਟਿਕ ਨੂੰ ਖਤਮ ਕਰਨ ਲਈ ਜੂਟ ਤੇ ਕਪੜੇ ਦੇ ਬੈਗ ਦੀ ਵਰਤੋਂ ਕਰਨੀ ਚਾਹੀਦੀ ਹੈ। ਤੇ ਸ਼ਹੀਦ ਭਗਤ ਸਿੰਘ ਰਹਿਆਵਲ ਲਹਿਰ ਨੂੰ ਉਤਸਾਹਿਤ ਕਰਨ ਲਈ ਵੱਧ ਤੋਂ ਵੱਧ ਪੋਦੇ ਲਗਾਉਣ ਦੀ ਅਪੀਲ ਕੀਤੀ ਗਈ। ਇਸ ਦੌਰਾਨ ਸਾਗਰ ਸੂਦ ਅਤੇ ਬਜਿੰਦਰ ਕੁਮਾਰ ਵੱਲੋਂ ਆਪਣੇ ਗੀਤਾਂ ਨਾਲ ਮਨੋਰੰਜਨ ਵੀ ਕੀਤਾ ਗਿਆ।
ਇਸ ਮੌਕੇ ਚਰਨਜੀਤ ਕੋਰ ਪ੍ਰਿੰਸੀਪਲ ,ਮਨਜੀਤ ਸਿੰਘ ਨਾਰੰਗ ਸਾਬਕਾ ਆਈ ਏ ਐਸ, ਗੁਰਵੀਨ ਕੋਰ ਪ੍ਰੋਫੈਸਰ ਵਾਇਸ ਪ੍ਰਿੰਸੀਪਲ, ਜਗਦੀਸ਼ ਕੋਰ, ਉਜਾਗਰ ਸਿੰਘ ਸਾਬਕਾ ਡੀ.ਪੀ.ਆਰ.ਓ.,ਪਦਮ ਡਾ. ਆਰ.ਐਲ.ਮਿੱਤਲ , ਪ੍ਰਧਾਨ ਵਿਜੈ ਕੁਮਾਰ ਗੋਇਲ, ਪਰਸ਼ੋਤਮ ਗੋਇਲ ਜਰਨਲ ਸੈਕਤਰੀ, ਵਿੱਤ ਸਕੱਤਰ ਕਮਲ ਗੋਇਲ, ਹਰਿੰਦਰ ਸਿੰਘ ਧਬਲਾਨ, ਗੋਪੀ ਸਿੱਧੂ, ਡਾ. ਪਰਵਿੰਦਰ ਸਿੰਘ, ਸੁਸ਼ੀਲ ਕੁਮਾਰ ਜੈਨ, ਲਛਮੀ ਗੁਪਤਾ, ਦੀਪਕ ਜੈਨ, ਕੋਸ਼ਲ ਰਾਉ ਸਿੰਗਲਾ, ਤਰਸੇਮ ਮਿੱਤਲ, ਨਰੇਸ਼ ਮਿੱਤਲ, ਹਰਬੰਸ ਬਾਂਸਲ, ਅਜੀਤ ਸਿੰਘ ਭੱਟੀ, ਬਲਰਾਜ ਸ਼ਰਮਾ, ਡਾ. ਬਲਵਿੰਦਰ ਸਿੰਘ ਅਤੇ ਸਮੂਹ ਕਾਲਜ ਅਧਿਆਪਕ ਤੇ ਵਿਦਿਆਰਥੀ ਵਰਗ ਮੌਜੂਦ ਰਹੇ।
ਮੈਰਿਟ ‘ਚ ਆਉਣ ਵਾਲੇ ਬੱਚਿਆਂ ਨੂੰ ਉਤਾਸਹਿਤ ਕਰਨ ਲਈ ਵੰਡੇ ਇਨਾਮ : ਬਰਸਟ
ABP Sanjha
Updated at:
05 Aug 2023 09:40 PM (IST)
Edited By: shankerd
Patiala News : ਪਟਿਆਲਾ ਸੋਸ਼ਲ ਵੈਲਫੇਅਰ ਸੋਸਾਇਟੀ ਅਤੇ ਸਰਕਾਰੀ ਗਰਲਜ ਕਾਲਜ ਪਟਿਆਲਾ ਵਿਖੇ ਹਰਚੰਦ ਸਿੰਘ ਬਰਸਟ (Harchand Singh Barsat) ਸੂਬਾ ਜਰਨਲ ਸਕੱਤਰ ‘ਆਪ’ ਪੰਜਾਬ ਅਤੇ ਚੇਅਰਮੈਨ
Harchand Singh Burst
NEXT
PREV
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।
Published at:
05 Aug 2023 05:07 PM (IST)
- - - - - - - - - Advertisement - - - - - - - - -