ਖਾਲਿਸਤਾਨ ਪੱਖੀ ਸੰਗਠਨ ਦਾ ਐਲਾਨ, ਕੈਪਟਨ ਤੇ ਅਡਵਾਨੀ ਨੂੰ ਮਾਰਨ ਵਾਲੇ ਨੂੰ ਕਰੋੜ ਰੁਪਏ ਇਨਾਮ
ਏਬੀਪੀ ਸਾਂਝਾ | 02 Nov 2020 04:47 PM (IST)
ਖਾਲਿਸਤਾਨ ਪੱਖੀ ਸਗੰਠਨ ਸਿੱਖ ਫਾਰ ਜਸਟਿਸ ਨੇ ਆਪਣੀ ਮਨਸੂਬੇ ਜ਼ਾਹਿਰ ਕਰਦੇ ਹੋਏ ਇੱਕ ਹੋਰ ਪੋਸਟਰ ਜਾਰੀ ਕੀਤਾ ਹੈ। ਇਸ ਪੋਸਟਰ ਵਿੱਚ ਹੈਰਾਨ ਕਰਨ ਵਾਲਾ ਸੰਦੇਸ਼ ਹੈ।
ਚੰਡੀਗੜ੍ਹ: ਖਾਲਿਸਤਾਨ ਪੱਖੀ ਸਗੰਠਨ ਸਿੱਖ ਫਾਰ ਜਸਟਿਸ ਨੇ ਆਪਣੀ ਮਨਸੂਬੇ ਜ਼ਾਹਿਰ ਕਰਦੇ ਹੋਏ ਇੱਕ ਹੋਰ ਪੋਸਟਰ ਜਾਰੀ ਕੀਤਾ ਹੈ। ਇਸ ਪੋਸਟਰ ਵਿੱਚ ਹੈਰਾਨ ਕਰਨ ਵਾਲਾ ਸੰਦੇਸ਼ ਹੈ। ਦਰਅਸਲ, ਪੋਸਟਰ ਵਿੱਚ ਪੰਜਾਬ ਦੇ ਮੁੱਖ ਮੰਤਰੀ ਤੇ ਬੀਜੇਪੀ ਦੇ ਸੀਨੀਅਰ ਲੀਡਰ ਐਲਕੇ ਅਡਵਾਨੀ ਨੂੰ ਜਾਨ ਤੋਂ ਮਾਰਨ ਵਾਲ ਸ਼ਖਸ ਨੂੰ ਕਰੋੜ ਰੁਪਏ ਦੇਣ ਦਾ ਐਲਾਨ ਕੀਤਾ ਗਿਆ ਹੈ। ਇਸ ਉੱਤੇ ਕਾਂਗਰਸੀ ਸਾਂਸਦ ਰਵਨੀਤ ਸਿੰਘ ਬਿੱਟੂ ਨੇ ਕਿਹਾ ਹੈ ਕਿ ਇਹ ਲੋਕ ਦੇਸ਼ ਦਾ ਮਾਹੌਲ ਖਰਾਬ ਕਰਨਾ ਚਾਹੁੰਦੇ ਹਨ ਕਿਉਂਕਿ ਇਨ੍ਹਾਂ ਲੋਕਾਂ ਨੂੰ ਕੋਈ ਨਹੀਂ ਜਾਣਦਾ ਹੈ। ਅਜਿਹੇ ਵਿੱਚ ਇਹ ਮਾਹੌਲ ਖ਼ਰਾਬ ਕਰ ਰਹੇ ਹਨ। ਦੱਸ ਦਈਏ ਕਿ ਪੰਜਾਬ ਦੇ ਭਖੇ ਮਾਹੌਲ ਨੂੰ ਵੇਖ ਖਾਲਿਸਤਾਨ ਪੱਖੀ ਵੀ ਸਰਗਰਮ ਹਨ। ਪੰਜਾਬ ਅੰਦਰ ਰੋਜਾਨਾ ਖਾਲਿਸਤਾਨ ਦੇ ਝੰਡੇ ਝੁਲਾਏ ਜਾ ਰਹੇ ਹਨ। ਸਿੱਖ ਫਾਰ ਜਸਟਿਸ ਨੇ ਪੰਜ ਨਵੰਬਰ ਨੂੰ ਹਵਾਈ ਉਡਾਣਾਂ ਰੋਕਣ ਦਾ ਵੀ ਐਲਾਨ ਕੀਤਾ ਹੈ।