Punjab News: ਆਮ ਆਦਮੀ ਪਾਰਟੀ ਨੂੰ ਪੰਜਾਬ ਦੇ ਮਾਝਾ ਖੇਤਰ ਵਿੱਚ ਮੰਗਲਵਾਰ ਨੂੰ ਉਸ ਸਮੇਂ ਵੱਡਾ ਹੁਲਾਰਾ ਮਿਲਿਆ ਜਦੋਂ ਪਠਾਨਕੋਟ ਅਤੇ ਗੁਰਦਾਸਪੁਰ ਦੀਆਂ ਕਈ ਪ੍ਰਮੁੱਖ ਹਸਤੀਆਂ ਅਧਿਕਾਰਤ ਤੌਰ 'ਤੇ ਪਾਰਟੀ ਵਿੱਚ ਸ਼ਾਮਲ ਹੋ ਗਇਆਂ। ‘ਆਪ’ ਪੰਜਾਬ ਦੇ ਕਾਰਜਕਾਰੀ ਪ੍ਰਧਾਨ ਪ੍ਰਿੰਸੀਪਲ ਬੁੱਧ ਰਾਮ ਅਤੇ ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ ਨੇ ਨਵੇਂ ਮੈਂਬਰਾਂ ਨੂੰ ਪਾਰਟੀ ਵਿੱਚ ਸ਼ਾਮਲ ਕੀਤਾ ਅਤੇ ਉਨ੍ਹਾਂ ਦਾ ਸਵਾਗਤ ਕੀਤਾ।


ਕਿਹੜੀਆਂ ਕਿਹੜੀਆਂ ਸਖ਼ਸ਼ੀਅਤਾਂ ਹੋਈਆਂ ਸ਼ਾਮਲ


ਪਾਰਟੀ ਵਿੱਚ ਸਾਮਲ ਹੋਣ ਵਾਲਿਆਂ 'ਚ  ਅੱਖਾਂ ਦੇ ਮਾਹਿਰ ਡਾ.ਕੇ.ਡੀ.ਸਿੰਘ, ਐਡਵੋਕੇਟ ਭਾਨੂ ਪ੍ਰਤਾਪ ਸਿੰਘ, ਸਤੀਸ਼ ਮਹਿੰਦਰੂ, ਰਮੇਸ਼ ਕੁਮਾਰ, ਨੀਲਮ ਘੁੰਮਣ (ਜਮਹੂਰੀ ਮਹਿਲਾ ਸੰਗਠਨ ਦੀ ਸੂਬਾ ਜਨਰਲ ਸਕੱਤਰ) ਅਤੇ ਗੁਰਦਿਆਲ ਸਿੰਘ ਘੁੰਮਣ  ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਦੇ ਸਾਬਕਾ ਸੂਬਾਈ ਆਗੂ ਅਤੇ ਮੌਜੂਦਾ ਸਮੇਂ ਵਿੱਚ ਖੇਤੀਬਾੜੀ ਅਤੇ ਅਸੰਗਠਿਤ ਮਜ਼ਦੂਰ ਯੂਨੀਅਨ ਦੇ ਨੇਤਾ ਪਰਮੁੱਖ ਹਨ।


ਇਹ ਵੀ ਪੜ੍ਹੋ: Raghav Chadha Signature Row: ਰਾਘਵ ਚੱਢਾ ਦਾ ਸੰਜੇ ਸਿੰਘ ਨੇ ਕੀਤਾ ਬਚਾਅ, ਕਿਹਾ - 'ਝੂਠ ਤੇ ਅਫਵਾਹ ਨਾ ਫੈਲਾਓ ਗ੍ਰਹਿ ਮੰਤਰੀ ਜੀ'


ਵਿਧਾਇਕ ਬੁੱਧ ਰਾਮ ਅਤੇ ਮੰਤਰੀ ਕਟਾਰੂਚੱਕ ਦੇ ਨਾਲ, ਜਗਰੂਪ ਸਿੰਘ ਸੇਖਵਾਂ (ਆਪ ਪੰਜਾਬ ਜਨਰਲ ਸਕੱਤਰ) ਅਤੇ ਵਿਧਾਇਕ ਅਮਨਸ਼ੇਰ ਸਿੰਘ ਸ਼ੈਰੀ ਕਲਸੀ (ਬਟਾਲਾ) ਵੀ 'ਆਪ' ਪਰਿਵਾਰ ਵਿੱਚ ਨਵੇਂ ਆਗੂਆਂ ਦਾ ਸਵਾਗਤ ਕਰਨ ਲਈ ਮੌਜੂਦ ਸਨ।


ਪ੍ਰਿੰਸੀਪਲ ਬੁੱਧ ਰਾਮ ਨੇ ਕਿਹਾ ਕਿ ਇਨ੍ਹਾਂ ਸਾਰੇ ਆਗੂਆਂ ਦਾ ਵਿਆਪਕ ਤਜ਼ਰਬਾ ਪਾਰਟੀ ਲਈ ਸਹਾਈ ਹੋਵੇਗਾ।  ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕ ਮਾਨ ਸਰਕਾਰ ਦੀਆਂ ਨੀਤੀਆਂ ਅਤੇ ਕਾਰਗੁਜ਼ਾਰੀ ਤੋਂ ਪੂਰੀ ਤਰ੍ਹਾਂ ਸੰਤੁਸ਼ਟ ਹਨ।  ਲੋਕ ਸਾਡੇ 'ਤੇ ਜੋ ਵਿਸ਼ਵਾਸ ਅਤੇ ਪਿਆਰ ਹਰ ਰੋਜ਼ ਦਰਸਾਉਂਦੇ ਹਨ, ਉਹ ਇਸ ਗੱਲ ਦਾ ਸਬੂਤ ਹੈ ਕਿ ਪੰਜਾਬ ਨੂੰ ਮੁੜ 'ਰੰਗਲਾ' ਬਣਾਉਣ ਲਈ ਸਾਡੀਆਂ ਕੋਸ਼ਿਸ਼ਾਂ ਸਹੀ ਦਿਸ਼ਾ ਵੱਲ ਜਾ ਰਹੀਆਂ ਹਨ।


ਇਹ ਵੀ ਪੜ੍ਹੋ: Ludhiana News: 28 ਲੱਖ ਦੀ ਲੁੱਟ ਦਾ ਮਾਮਲਾ ਸੁਲਝਿਆ, 15 ਲੱਖ ਬਰਾਮਦ, ਦੋਵੇਂ ਦੋਸ਼ੀ ਦਿੱਲੀ ਤੋਂ ਗ੍ਰਿਫਤਾਰ



ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।