Punjab News: ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਸਿੱਖਿਆ ਕ੍ਰਾਂਤੀ ਮੁਹਿੰਮ ਹੁਣ ਤੱਕ ਚਰਚਾ ਵਿੱਚ ਹੀ ਰਹੀ ਹੈ। ਪਹਿਲਾਂ ਪਖਾਨਿਆਂ ਦੀ ਮੁਰੰਮਤ ਦੇ ਬੋਰਡ ਲਾਏ ਗਏ ਤੇ ਫਿਰ ਰਾਸ਼ਟਰੀ ਗੀਤ ਉੱਤੇ ਉਦਾਘਾਟਨੀ ਪੱਥਰ ਲਾਏ ਗਏ ਤੇ ਹੁਣ ਇਲਜ਼ਾਮ ਲੱਗ ਰਹੇ ਕਿ ਪਹਿਲਾਂ ਤੋਂ ਹੀ ਤਿਆਰ ਕੀਤੇ ਸਕੂਲਾਂ ਦੇ ਕਮਰਿਆਂ ਦਾ ਉਦਘਾਟਨ ਕੀਤਾ ਜਾ ਹੈ। ਇਸ ਨੂੰ ਲੈ ਕੇ ਹਲਕਾ ਮੌੜ ਤੋਂ ਵਿਧਾਇਕ ਸੁਖਬੀਰ ਸਿੰਘ ਮਾਈਸਰਖਾਨਾ ਦੀ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਵਿੱਚ ਲੋਕ ਉਸ ਨੂੰ ਘੇਰ ਕੇ ਤਿੱਖੇ ਸਵਾਲ ਪੁੱਛ ਰਹੇ ਹਨ।
ਸ਼੍ਰੋਮਣੀ ਅਕਾਲੀ ਦਲ ਦੇ ਲੀਡਰ ਬਿਕਰਮ ਸਿੰਘ ਮਜੀਠੀਆ ਨੇ ਸੋਸ਼ਲ ਮੀਡੀਆ ਉੱਤੇ ਵਿਧਾਇਕ ਸੁਖਬੀਰ ਸਿੰਘ ਮਾਈਸਰਖਾਨਾ ਦੀ ਵੀਡੀਓ ਸਾਂਝੀ ਕਰਦਿਆਂ ਲਿਖਿਆ, ਆਮ ਆਦਮੀ ਪਾਰਟੀ ਦੀ ਸਿੱਖਿਆ ਕ੍ਰਾਂਤੀ ਬੁਰੀ ਤਰਾਂ ਫੇਲ੍ਹ। ਪਹਿਲਾਂ ਤੋਂ ਬਣੇ ਹੋਏ ਸਕੂਲ, ਟਾਇਲਟ, ਸਟੇਡੀਅਮ ਦਾ ਉਦਘਾਟਨ ਕਰ ਅਖ਼ਬਾਰਾਂ ਵਿੱਚ ਖ਼ਬਰਾਂ ਛਪਾਉਣ ਤੱਕ ਸੀਮਤ ਰਹੀ ਸਿੱਖਿਆ ਕ੍ਰਾਂਤੀ।
ਸੁਖਬੀਰ ਸਿੰਘ ਮਾਇਸਰਖਾਨਾ ਜੀ ਮੌੜ ਦੇ ਲੋਕ ਤੁਹਾਡੀ ਅਸਲੀਅਤ ਜਾਣਦੇ ਹਨ ਤਾਂ ਹੀ ਤੁਹਾਨੂੰ ਪਿੰਡਾਂ ਵਿੱਚ ਜਾਣ 'ਤੇ ਸਵਾਲ ਕਰ ਰਹੇ ਹਨ। ਸਕੂਲਾਂ ਵਿੱਚ ਅਧਿਆਪਕ, ਹੈਡਮਾਸਟਰ, ਪੁਸਤਕਾਂ,ਵਰਦੀਆਂ ਅਤੇ ਮਿੱਡ ਦੇਅ ਮੀਲ ਵਰਗੀਆਂ ਸਹੂਲਤਾਂ ਨਹੀਂ ਮਿਲ ਰਹੀਆਂ ਪਰ ਇਸ਼ਤਿਆਰ ਦੇ ਸਰਕਾਰੀ ਖਜ਼ਾਨੇ ਨੂੰ ਕਰੋੜਾਂ ਦਾ ਚੂਨਾ ਲਾਇਆ ਜਾ ਰਿਹਾ ਹੈ।
ਮਜੀਠੀਆ ਨੇ ਕਿਹਾਕਿ ਭਗਵੰਤ ਮਾਨ ਜੀ ਮਹਿਜ਼ ਨਾਮ ਬਦਲਣ ਜਾਂ ਮੁਰੰਮਤ ਕਰਨ ਨਾਲ ਤੁਸੀਂ ਉਦਘਾਟਨ ਕਰਨ ਦੇ ਹੱਕਦਾਰ ਨਹੀਂ ਬਣ ਜਾਂਦੇ ਸਕਦੇ। ਜ਼ਰੂਰਤ ਹੈ ਪੰਜਾਬ ਦੇ ਸਰਕਾਰੀ ਸਕੂਲਾਂ ਵਿੱਚ ਮਿਆਰੀ ਸਿੱਖਿਆ ਪ੍ਰਦਾਨ ਕਰਨ ਦੀ।
ਦੱਸ ਦਈਏ ਕਿ ਵਿਧਾਇਕ ਸੁਖਬੀਰ ਸਿੰਘ ਮਾਈਸਰਖਾਨਾ ਸਿੱਖਿਆ ਕ੍ਰਾਂਤੀ ਤਹਿਤ ਕਰਵਾਏ ਸਮਾਗਮ ਦੌਰਾਨ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮੌੜ ਕਲਾਂ ਵਿਖੇ ਆਧੁਨਿਕ ਕਲਾਸ ਰੂਮਜ਼ ਦਾ ਉਦਘਾਟਨ ਕਰਨ ਪਹੁੰਚੇ ਸਨ ਜਿਸ ਤੋਂ ਬਾਅਦ ਉਨ੍ਹਾਂ ਦਾ ਵਿਰੋਧ ਹੋਇਆ। ਇਸ ਵੀਡੀਓ ਵਿੱਚ ਸੁਣਿਆ ਜਾ ਸਕਦਾ ਹੈ ਕਿ ਲੋਕ ਉਸ ਨੂੰ ਕਹਿ ਰਹੇ ਹਨ ਕਿ ਉਹ ਚੋਰੀ ਚੋਰੀ ਹੀ ਉਦਘਾਟਨ ਕਰਨ ਆਏ ਹਨ ਜਦੋਂ ਕਿ ਸਕੂਲ ਦੇ ਕਮਰੇ ਉਨ੍ਹਾਂ ਨੇ ਬਣਵਾਏ ਹੀ ਨਹੀਂ। ਇਸ ਤੋਂ ਇਲਾਵਾ ਨਸ਼ੇ ਦੇ ਮੁੱਦੇ ਨੂੰ ਲੈ ਕੇ ਸਵਾਲ ਪੁੱਛੇ ਜਾ ਰਹੇ ਹਨ ਪਰ ਇਸ ਦੌਰਾਨ ਵਿਧਾਇਕ ਲੋਕਾਂ ਨੂੰ ਕੁਝ ਢੁਕਵਾਂ ਜਵਾਬ ਨਾ ਦੇ ਸਕੇ।