ਫਿਰੋਜ਼ਪੁਰ: ਆਨਲਾਈਨ ਗੇਮ ਪੱਬਜੀ ਦੀ ਆਦਤ ਲਗਾਤਾਰ ਲੋਕਾਂ ਨੂੰ ਆਪਣਾ ਸ਼ਿਕਾਰ ਬਣਾ ਰਹੀ ਹੈ। ਤਾਜ਼ਾ ਮਾਮਲਾ ਪੰਜਾਬ ਦੇ ਫਿਰੋਜ਼ਪੁਰ ਜ਼ਿਲ੍ਹੇ ਦਾ ਹੈ ਜਿੱਥੇ ਕੁਲਗੜ੍ਹੀ ਥਾਣਾ ਖੇਤਰ ਦੇ ਪਿੰਡ ਬਜੀਦਪੁਰਾ ਦਾ 18 ਸਾਲਾ ਰਾਜਨਪ੍ਰੀਤ ਸਿੰਘ ਪੱਬਜੀ ਖੇਡਣ ਤੋਂ ਤਣਾਅ ਵਿੱਚ ਆ ਗਿਆ ਸੀ। ਉਹ 28 ਸਤੰਬਰ ਨੂੰ ਲਾਪਤਾ ਹੋ ਗਿਆ ਸੀ। ਉਦੋਂ ਤੋਂ ਹੀ ਪਰਿਵਾਰ ਉਸ ਦੀ ਭਾਲ ਕਰ ਰਿਹਾ ਸੀ।
ਪਰਿਵਾਰ ਨੂੰ ਡਰ ਸੀ ਕਿ ਉਨ੍ਹਾਂ ਦਾ ਬੇਟਾ ਰਾਜਨਪ੍ਰੀਤ ਸਿੰਘ ਸ਼ਾਇਦ ਪਿੰਡ ਦੇ ਨੇੜੇ ਪੈਂਦੀ ਗੰਗਨਹਿਰ ਵਿੱਚ ਕੁੱਦਿਆ ਹੋਵੇਗਾ। ਇਸ ਖਦਸ਼ੇ ਕਾਰਨ ਉਹ ਬੁੱਧਵਾਰ ਨੂੰ ਸ਼੍ਰੀਗੰਗਾਨਗਰ ਨੇੜੇ ਪਿੰਡ ਨੇਟੇਵਾਲਾ ਵਿਖੇ ਹੈਡ 'ਤੇ ਪਹੁੰਚੇ। ਉੱਥੇ ਇੱਕ ਵਿਅਕਤੀ ਦੀ ਲਾਸ਼ ਮਿਲੀ, ਜੋ ਰਾਜਪ੍ਰੀਤ ਸਿੰਘ ਦੀ ਹੀ ਸੀ।