Punjab News: ਪੰਜਾਬ ਵਿੱਚ ਸਰਕਾਰੀ ਬੱਸਾਂ ਵਿੱਚ ਸਫਰ ਕਰਨ ਵਾਲਿਆਂ ਨੂੰ ਲੈਕੇ ਵੱਡੀ ਖ਼ਬਰ ਸਾਹਮਣੇ ਆਈ ਹੈ। ਦੱਸ ਦਈਏ ਕਿ ਭਲਕੇ ਬੱਸ ਵਿੱਚ ਸਫਤਰ ਕਰਨ ਵਾਲਿਆਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਦੱਸ ਦਈਏ ਕਿ ਕੱਲ੍ਹ ਸਵੇਰੇ 10 ਵਜੇ ਤੋਂ ਦੁਪਹਿਰ 2 ਵਜੇ ਤੱਕ ਬੱਸ ਸਟੈਂਡ ਬੰਦ ਰਹਿਣਗੇ। ਇਸ ਦੌਰਾਨ ਹੜਤਾਲ ਜਾਰੀ ਰਹੇਗੀ।

Continues below advertisement

ਇੱਥੇ ਤੁਹਾਨੂੰ ਦੱਸ ਦਈਏ ਕਿ ਪੀਆਰਟੀਸੀ (PRTC) ਅਤੇ ਪਨਬਸ (PUNBUS) ਠੇਕਾ ਕਰਮਚਾਰੀਆਂ ਵੱਲੋਂ ਪੱਕਾ ਕਰਨ ਸਮੇਤ ਹੋਰ ਮੰਗਾਂ ਨੂੰ ਲੈ ਕੇ 20 ਮਈ ਤੋਂ 3 ਦਿਨਾਂ ਦੀ ਹੜਤਾਲ ਦੇ ਸੱਦੇ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਪਨਬਸ ਦੇ ਵਰਕਸ਼ਾਪ ਮੁਲਾਜ਼ਮਾਂ ਦੀ ਤਨਖਾਹ ਨਾ ਆਉਣ ਕਾਰਨ 20 ਮਈ ਨੂੰ ਸਿਰਫ਼ 2 ਘੰਟੇ ਬੱਸ ਸਟੈਂਡ ਬੰਦ ਦਾ ਐਲਾਨ ਕੀਤਾ ਗਿਆ ਹੈ।

Continues below advertisement

ਯੂਨੀਅਨ ਦੇ ਸੂਬਾ ਕਮੇਟੀ ਆਗੂਆਂ ਨੇ ਜਾਰੀ ਬਿਆਨ ਵਿੱਚ ਕਿਹਾ ਕਿ ਅੱਜ ਮਿਤੀ 19 ਮਈ ਨੂੰ ਪ੍ਰਸੋਨਲ ਦੇ ਨਾਲ ਟਰਾਂਸਪੋਰਟ ਵਿਭਾਗ ਦੀ ਬਾਅਦ ਦੁਪਿਹਰ ਮੀਟਿੰਗ ਹੋਈ, ਜਿਸ ਵਿੱਚ ਵਿਭਾਗ ਵੱਲੋਂ ਠੇਕੇਦਾਰ ਵਿਚੋਲਿਆਂ ਨੂੰ ਬਾਹਰ ਕਰਕੇ ਕੰਟਰੈਕਟ 'ਤੇ ਕਰਨ ਸਬੰਧੀ ਵਿਭਾਗੀ ਪ੍ਰਕਿਰਿਆ ਜਾਰੀ ਹੈ, ਜਿਸ ਦੀ ਫਾਇਲ ਸੈਕਟਰੀ ਕੋਲ ਹੈ ਜਾ ਚੁਕੀ ਹੈ ਜਿਸ ਨੂੰ ਮੰਤਰੀ ਕੋਲ ਅਤੇ ਫੇਰ ਕੈਬਨਿਟ ਵਿੱਚ ਭੇਜਣਾ ਸੀ, ਸੋ ਆਉਟਸੋਰਸ ਅਤੇ ਕੰਟਰੈਕਟ ਸਟਾਫ ਦੀਆਂ ਫਾਈਲਾਂ ਨੂੰ ਕੈਬਨਿਟ ਤੋਂ ਪਾਸ ਕਰਵਾਕੇ ਲਾਗੂ ਕਰਵਾਉਣ ਲਈ ਵਿਭਾਗਾਂ ਵਿੱਚ ਸਰਕਾਰੀ ਨਵੀਆਂ ਬੱਸਾਂ ਪਾਉਣ ਲਈ ਸਹਿਮਤੀ ਜਤਾਈ ਹੈ।

ਮੀਟਿੰਗ ਉਪਰੰਤ 20 ਮਈ 2025 ਨੂੰ ਹੋਣ ਵਾਲੀ ਦੇਸ਼ ਵਿਆਪਿਕ ਹੜਤਾਲ ਵੀ ਪੋਸਟਪੋਨ ਹੋ ਗਈ ਹੈ, ਜਿਸ ਨੂੰ ਦੁਬਾਰਾ 9 ਜੁਲਾਈ 2025 ਨੂੰ ਦੇਸ ਵਿਆਪਿਕ ਹੜਤਾਲ ਕਰਨ ਦਾ ਫੈਸਲਾ ਲਿਆ ਹੈ, ਜਿਸ ਨੂੰ ਜਥੇਬੰਦੀ ਵੱਲੋਂ ਸਮਰਥਣ ਰਹੇਗਾ ਅਤੇ ਕੱਲ 20 ਮਈ ਨੂੰ ਡੀਸੀ ਦਫਤਰਾਂ ਦੇ ਅੱਗੇ ਦਿੱਤੇ ਜਾ ਰਹੇ ਧਰਨਿਆਂ ਵਿੱਚ ਜ਼ਿਲ੍ਹਾਵਾਰ ਸ਼ਮੂਲੀਅਤ ਕੀਤੀ ਜਾਵੇਗੀ।

ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।