ਸੂਬਾ ਪ੍ਰਧਾਨ ਰੇਸ਼ਮ ਸਿੰਘ ਗਿੱਲ ਤੇ ਸੈਕਟਰੀ ਬਲਜੀਤ ਸਿੰਘ ਗਿੱਲ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਕੋਰੋਨਾ ਮਹਾਂਮਾਰੀ ਵਿੱਚ ਐਂਬੂਲੈਂਸਾਂ ਤੇ ਹਜ਼ੂਰ ਸਾਹਿਬ, ਦਿਲੀ, ਜੈਸਲਮੇਰ ਤੇ ਵੱਖ-ਵੱਖ ਥਾਵਾਂ ਤੇ ਸਖ਼ਤ ਡਿਊਟੀ ਨਿਭਾਉਣ ਵਾਲੇ ਆਪਣੀ ਜਾਨ ਨੂੰ ਖ਼ਤਰੇ ਵਿੱਚ ਪਾਉਣ ਵਾਲੇ ਮੁਲਾਜ਼ਮਾਂ ਨੂੰ ਪੱਕੇ ਕਰਨ ਦੀ ਥਾਂ ਤੇ ਵੱਧ ਤਨਖਾਹਾਂ ਦੇਣ ਦੀ ਬਜਾਏ ਪਨਬੱਸ ਮੁਲਾਜ਼ਮਾਂ ਦੀਆਂ ਤਨਖ਼ਾਹਾਂ ਵਿੱਚੋਂ 25%ਕੱਟ ਲਗਾਉਣ ਦਾ ਪੱਤਰ ਜਾਰੀ ਕੀਤਾ ਹੈ।
ਇਸ ਦਾ ਯੂਨੀਅਨ ਵੱਲੋਂ ਸਖ਼ਤ ਵਿਰੋਧ ਕੀਤਾ ਜਾਂਦਾ ਹੈ ਤੇ ਯੂਨੀਅਨ ਵੱਲੋਂ ਮੰਗ ਕੀਤੀ ਜਾਂਦੀ ਹੈ ਕਿ ਇਹ ਫੈਸਲਾ ਤਰੁੰਤ ਵਾਪਸ ਲਿਆ ਜਾਵੇ, ਮਿਤੀ 10/8/2020 ਤੱਕ ਪੂਰੀਆਂ ਤਨਖ਼ਾਹ ਖਾਤੇ ਵਿੱਚ ਪਾਈਆਂ ਜਾਣ, ਕੱਚੇ ਮੁਲਾਜ਼ਮਾਂ ਨੂੰ ਤਰੁੰਤ ਪੱਕੇ ਕੀਤਾ ਜਾਵੇ, ਜੇਕਰ ਸਰਕਾਰ ਮੰਗਾਂ ਨਹੀਂ ਮੰਨਦੀ ਤਾਂ ਯੂਨੀਅਨ ਵੱਲੋਂ ਮਜਬੂਰਨ ਤਿੱਖੇ ਸੰਘਰਸ਼ ਕੀਤੇ ਜਾਣਗੇ।
ਪਨਬੱਸ ਦੇ ਮੁਲਾਜ਼ਮ ਪਿਛਲੇ 12-13 ਸਾਲਾਂ ਤੋ ਘੱਟ ਤਨਖਾਹਾਂ ਲੈ ਕੇ ਤੇ ਅਣਥੱਕ ਮਿਹਨਤ ਕਰਕੇ ਪਨਬੱਸ ਨੂੰ ਮੁਨਾਫੇ ਵਿੱਚ ਲਿਆਉਣ ਲਈ ਸਹਿਯੋਗ ਕਰਦੇ ਆ ਰਹੇ ਹਨ ਤੇ ਕੋਵਿਡ-19 ਵਿੱਚ ਆਪਣੀ ਜਾਨ ਦੀ ਪ੍ਰਵਾਹ ਨਾ ਕਰਦੇ ਹੋਏ ਪੰਜਾਬ ਸਰਕਾਰ ਦੇ ਹੁਕਮਾਂ ਅਨੁਸਾਰ ਵੱਖ-ਵੱਖ ਸੂਬਿਆਂ ਵਿੱਚੋਂ ਪ੍ਰਵਾਸੀਆਂ ਨੂੰ ਛੱਡਣ ਤੇ ਲੈ ਕੇ ਆਉਣ ਲਈ ਤੇ ਐਂਬੂਲੈਂਸਾਂ ਤੇ ਐਮਰਜੈਂਸੀ ਡਿਊਟੀਆਂ ਨਿਭਾਅ ਰਹੇ ਪਰ ਅੱਜ ਤਨਖਾਹ ਦੇਣ ਸਮੇਂ ਪਨਬੱਸ ਦੇ ਮੁਲਾਜਮਾਂ ਦੀਆਂ ਤਨਖਾਹਾਂ ਵਿੱਚ ਪਨਬੱਸ ਕੋਲ ਬਜਟ ਨਹੀਂ ਇਹ ਕਹਿ ਕੇ ਕਟੌਤੀ ਕੀਤੀ ਜਾ ਰਹੀ ਹੈ।