ਚੰਡੀਗੜ੍ਹ: ਪੰਜਾਬ ਕਾਂਗਰਸ ਦਾ ਕਲੇਸ਼ ਨਿਬੇੜਨ ਲਈ ਮੰਗਲਵਾਰ ਸ਼ਾਮ ਨੂੰ ਰਾਹੁਲ ਗਾਂਧੀ ਪੰਜਾਬ ਦੇ ਛੇ ਮੰਤਰੀਆਂ ਤੇ ਪੰਜ ਵਿਧਾਇਕਾਂ ਨੂੰ ਮਿਲਣਗੇ। ਉਹ ਹਰ ਮੰਤਰੀ ਤੇ ਵਿਧਾਇਕ ਨਾਲ ਇਕੱਲੇ-ਇਕੱਲੇ ਅੱਧਾ-ਅੱਧਾ ਘੰਟਾ ਮੀਟਿੰਗ ਕਰਨਗੇ। 


ਰਾਹੁਲ ਗਾਂਧੀ ਨਾਲ ਮੀਟਿੰਗ ਕਰਨ ਵਾਲੇ ਮੰਤਰੀਆਂ ਵਿੱਚ ਸੁਖਜਿੰਦਰ ਰੰਧਾਵਾ, ਸੁਖਬਿੰਦਰ ਸਿੰਘ ਸੁੱਖ ਸਰਕਾਰੀਆ, ਤ੍ਰਿਪਤ ਰਜਿੰਦਰ ਸਿੰਘ ਬਾਜਵਾ, ਅਰੁਨਾ ਚੌਧਰੀ, ਰਜੀਆ ਸੁਲਤਾਨਾ ਤੇ ਭਰਤ ਭੂਸ਼ਨ ਆਸ਼ੂ ਸ਼ਾਮਲ ਹਨ।


ਇਸੇ ਤਰ੍ਹਾਂ ਰਾਹੁਲ ਗਾਂਧੀ ਨੂੰ ਵਿਧਾਇਕ ਪਰਗਟ ਸਿੰਘ, ਅਮਰਿੰਦਰ ਸਿੰਘ ਰਾਜਾ ਵੜਿੰਗ, ਕੁਲਜੀਤ ਨਾਗਰਾ, ਕਿੱਕੀ ਢਿੱਲੋਂ ਤੇ ਸੰਗਤ ਸਿੰਘ ਗਿਲਜੀਆਂ ਵੀ ਮਿਲਣਗੇ।