Punjab and Weather Update: ਪੰਜਾਬ ਅਤੇ ਚੰਡੀਗੜ੍ਹ ਵਿੱਚ ਮਾਨਸੂਨ ਦੀ ਵਿਦਾਈ ਦੇ ਨਾਲ ਹੀ ਮੌਸਮ ਬਦਲ ਗਿਆ ਹੈ। ਸਵੇਰੇ-ਸ਼ਾਮ ਠੰਢ ਸ਼ੁਰੂ ਹੋ ਗਈ ਹੈ। ਇਸ ਨਾਲ ਰਾਤ ਦਾ ਤਾਪਮਾਨ ਦਿਨ ਦੇ ਮੁਕਾਬਲੇ ਤੇਜ਼ੀ ਨਾਲ ਡਿੱਗਣਾ ਸ਼ੁਰੂ ਹੋ ਗਿਆ ਹੈ। ਹਾਲਾਂਕਿ ਦਿਨ ਵੇਲੇ ਹਾਲੇ ਗਰਮੀ ਰਹਿੰਦੀ ਹੈ। ਸੂਬੇ ਵਿੱਚ ਘੱਟੋ-ਘੱਟ ਤਾਪਮਾਨ ਵਿੱਚ 0.6 ਡਿਗਰੀ ਦੀ ਗਿਰਾਵਟ ਦਰਜ ਕੀਤੀ ਗਈ ਹੈ। ਹਾਲਾਂਕਿ ਇਹ ਆਮ ਨਾਲੋਂ 1.9 ਡਿਗਰੀ ਜ਼ਿਆਦਾ ਰਹਿੰਦਾ ਹੈ।


ਬਰਨਾਲਾ ਵਿੱਚ ਸਭ ਤੋਂ ਘੱਟ ਤਾਪਮਾਨ 15.4 ਡਿਗਰੀ ਦਰਜ ਕੀਤਾ ਗਿਆ। ਸਾਰੇ ਜ਼ਿਲ੍ਹਿਆਂ ਵਿੱਚ ਘੱਟੋ-ਘੱਟ ਤਾਪਮਾਨ 15 ਤੋਂ 19 ਡਿਗਰੀ ਦੇ ਵਿਚਕਾਰ ਦਰਜ ਕੀਤਾ ਗਿਆ ਹੈ। ਹਾਲਾਂਕਿ ਵੱਧ ਤੋਂ ਵੱਧ ਤਾਪਮਾਨ ਵਿੱਚ 0.2 ਡਿਗਰੀ ਦੀ ਗਿਰਾਵਟ ਦਰਜ ਕੀਤੀ ਗਈ ਹੈ। ਬਠਿੰਡਾ ਵਿੱਚ ਸਭ ਤੋਂ ਵੱਧ 37 ਡਿਗਰੀ ਤਾਪਮਾਨ ਦਰਜ ਕੀਤਾ ਗਿਆ। ਹਾਲਾਂਕਿ 27 ਅਕਤੂਬਰ ਤੱਕ ਮੌਸਮ ਸਾਫ ਰਹੇਗਾ। ਪਰ ਪਰਾਲੀ ਆਦਿ ਸਾੜਨ ਕਾਰਨ AQI ਡਿੱਗਣਾ ਸ਼ੁਰੂ ਹੋ ਗਿਆ ਹੈ, ਜਿਸ ਕਾਰਨ ਲੋਕਾਂ ਨੂੰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।



ਜਿਥੋਂ ਤੱਕ ਪੰਜਾਬ ਦੇ ਵੱਡੇ ਸ਼ਹਿਰਾਂ ਦੀ AQI ਪੱਧਰ ਦੀ ਗੱਲ ਕਰੀਏ ਤਾਂ ਅੰਮ੍ਰਿਤਸਰ ਨੂੰ ਛੱਡ ਕੇ ਬਾਕੀ ਸਾਰੇ AQI 100 ਤੋਂ ਪਾਰ ਹਨ। ਅੰਮ੍ਰਿਤਸਰ ਦਾ ਸਵੇਰੇ 6 ਵਜੇ AQI 57 ਦਰਜ ਕੀਤਾ ਗਿਆ। ਜਦਕਿ ਜਲੰਧਰ ਦਾ AQI 117, ਖੰਨਾ ਦਾ 119, ਲੁਧਿਆਣਾ ਦਾ AQI 144, ਮੰਡੀ ਗੋਬਿੰਦਗੜ੍ਹ ਦਾ AQI 121, ਰੂਪਨਗਰ ਦਾ AQI 119 ਅਤੇ ਪਟਿਆਲਾ ਦਾ AQI 151 ਦਰਜ ਕੀਤਾ ਗਿਆ ਹੈ। ਜੇਕਰ ਪਰਾਲੀ ਆਦਿ ਸੜਦੀ ਹੈ ਤਾਂ ਇਹ ਪੱਧਰ ਤੇਜ਼ੀ ਨਾਲ ਵਧੇਗਾ। ਇਸ ਨਾਲ ਲੋਕਾਂ ਨੂੰ ਸਾਹ ਲੈਣ ਵਿੱਚ ਪਰੇਸ਼ਾਨੀ ਹੋਵੇਗੀ।


ਸੂਬੇ ਵਿੱਚ 2 ਅਕਤੂਬਰ ਨੂੰ ਮਾਨਸੂਨ ਦੀ ਵਿਦਾਈ ਹੋ ਗਈ ਸੀ। ਇਹ ਜਾਣਕਾਰੀ ਮੌਸਮ ਵਿਭਾਗ ਨੇ ਦਿੱਤੀ ਗਈ ਸੀ। ਪਰ ਉਦੋਂ ਤੋਂ ਹੁਣ ਤੱਕ ਮੀਂਹ ਨਹੀਂ ਪਿਆ। ਅਕਤੂਬਰ ਮਹੀਨੇ ਵਿੱਚ ਸੂਬੇ ਵਿੱਚ 2.4 ਮਿਲੀਮੀਟਰ ਮੀਂਹ ਦਰਜ ਕੀਤਾ ਗਿਆ ਹੈ। ਜੋ ਕਿ ਆਮ ਵਰਖਾ ਨਾਲੋਂ 53 ਫੀਸਦੀ ਘੱਟ ਹੈ। ਇਸ ਮੌਸਮ ਵਿੱਚ 5.2 ਐਮਐਮ ਬਾਰਿਸ਼ ਪਹਿਲਾਂ ਹੁੰਦੀ ਸੀ। 



ਇਹ ਵੀ ਪੜ੍ਹੋ: ਲਾਰੇਂਸ ਬਿਸ਼ਨੋਈ ਗੈਂਗ ਦਾ ਮੈਂਬਰ ਸੁੱਖਾ ਗ੍ਰਿਫ਼ਤਾਰ, ਸਲਮਾਨ ਖਾਨ ਦੇ ਘਰ ਦੀ ਕੀਤੀ ਸੀ ਰੇਕੀ


ਪੰਜਾਬ ਦੇ ਵੱਡੇ ਸ਼ਹਿਰਾਂ ਦਾ ਤਾਪਮਾਨ


ਚੰਡੀਗੜ੍ਹ - ਬੁੱਧਵਾਰ ਨੂੰ ਵੱਧ ਤੋਂ ਵੱਧ ਤਾਪਮਾਨ 32.8 ਡਿਗਰੀ ਦਰਜ ਕੀਤਾ ਗਿਆ। ਅੱਜ ਮੌਸਮ ਸਾਫ਼ ਰਹੇਗਾ। ਤਾਪਮਾਨ 19.0 ਤੋਂ 33.0 ਡਿਗਰੀ ਦੇ ਵਿਚਕਾਰ ਰਹੇਗਾ।


ਅੰਮ੍ਰਿਤਸਰ - ਬੁੱਧਵਾਰ ਨੂੰ ਵੱਧ ਤੋਂ ਵੱਧ ਤਾਪਮਾਨ 32.4 ਡਿਗਰੀ ਦਰਜ ਕੀਤਾ ਗਿਆ। ਅੱਜ ਮੌਸਮ ਸਾਫ਼ ਰਹੇਗਾ। ਤਾਪਮਾਨ 19.0 ਤੋਂ 33.0 ਡਿਗਰੀ ਦੇ ਵਿਚਕਾਰ ਰਹੇਗਾ।


ਜਲੰਧਰ - ਬੁੱਧਵਾਰ ਸ਼ਾਮ ਨੂੰ ਤਾਪਮਾਨ 31.6 ਡਿਗਰੀ ਦਰਜ ਕੀਤਾ ਗਿਆ। ਅੱਜ ਮੌਸਮ ਸਾਫ਼ ਰਹੇਗਾ। ਤਾਪਮਾਨ 20 ਤੋਂ 33 ਡਿਗਰੀ ਦੇ ਵਿਚਕਾਰ ਰਹੇਗਾ।


ਪਟਿਆਲਾ - ਬੁੱਧਵਾਰ ਨੂੰ ਵੱਧ ਤੋਂ ਵੱਧ ਤਾਪਮਾਨ 34.0 ਡਿਗਰੀ ਦਰਜ ਕੀਤਾ ਗਿਆ। ਅੱਜ ਅੰਸ਼ਕ ਤੌਰ 'ਤੇ ਬੱਦਲ ਛਾਏ ਰਹਿਣਗੇ। ਤਾਪਮਾਨ 20 ਤੋਂ 33 ਡਿਗਰੀ ਦੇ ਵਿਚਕਾਰ ਦਰਜ ਕੀਤਾ ਜਾਵੇਗਾ।


ਮੋਹਾਲੀ - ਵੱਧ ਤੋਂ ਵੱਧ ਤਾਪਮਾਨ 32.5 ਡਿਗਰੀ ਦਰਜ ਕੀਤਾ ਗਿਆ ਹੈ। ਅੱਜ ਮੌਸਮ ਸਾਫ਼ ਰਹੇਗਾ। ਤਾਪਮਾਨ 20 ਡਿਗਰੀ ਤੋਂ 34 ਡਿਗਰੀ ਦੇ ਵਿਚਕਾਰ ਹੋ ਸਕਦਾ ਹੈ।


ਲੁਧਿਆਣਾ - ਬੁੱਧਵਾਰ ਨੂੰ ਵੱਧ ਤੋਂ ਵੱਧ ਤਾਪਮਾਨ 33.1 ਡਿਗਰੀ ਦਰਜ ਕੀਤਾ ਗਿਆ। ਅੱਜ ਮੌਸਮ ਸਾਫ਼ ਰਹੇਗਾ। ਤਾਪਮਾਨ 19 ਤੋਂ 33 ਡਿਗਰੀ ਦੇ ਵਿਚਕਾਰ ਦਰਜ ਕੀਤਾ ਜਾਵੇਗਾ।


ਇਹ ਵੀ ਪੜ੍ਹੋ: Israel Hamas war: ਕਾਲੇ ਧੂੰਏਂ ਦੇ ਗੁਬਾਰ ਨਾਲ ਫੱਟ ਗਿਆ ਗਾਜਾ ਦਾ ਅਸਮਾਨ, ਹਰ 10 ਮਿੰਟ 'ਚ ਇਜ਼ਰਾਈਲ ਕਰ ਰਿਹਾ ਤਾ*ਬ*ੜ*ਤੋੜ ਹਮਲਾ