ਚੰਡੀਗੜ੍ਹ: ਪੰਜਾਬ ਤੇ ਹਰਿਆਣਾ ’ਚ ਕੋਰੋਨਾ ਵਾਇਰਸ ਦੀ ਦੂਜੀ ਲਹਿਰ ਮੱਠੀ ਪੈ ਰਹੀ ਹੈ। ਮੰਗਲਵਾਰ ਨੂੰ ਦੋਵਾਂ ਸੂਬਿਆਂ ਵਿੱਚ ਕਰੋਨਾਵਾਇਰਸ ਕਾਰਨ 20-20 ਜਣਿਆਂ ਦੀ ਮੌਤ ਹੋਈ ਹੈ। ਇਸ ਨਾਲ ਪੰਜਾਬ ਵਿੱਚ ਮਰਨ ਵਾਲਿਆਂ ਦੀ ਗਿਣਤੀ ਦਾ ਅੰਕੜਾ 15,888 ਤੇ ਹਰਿਆਣਾ ਵਿੱਚ 9295 ’ਤੇ ਪਹੁੰਚ ਗਿਆ ਹੈ।
ਸਿਹਤ ਵਿਭਾਗ ਅਨੁਸਾਰ ਮੰਗਲਵਾਰ ਨੂੰ ਪੰਜਾਬ ਵਿੱਚ 409 ਪੌਜ਼ੇਟਿਵ ਕੇਸ ਪਾਏ ਗਏ ਹਨ ਜਦਕਿ 880 ਨੂੰ ਠੀਕ ਹੋਣ ਤੋਂ ਬਾਅਦ ਛੁੱਟੀ ਕਰ ਦਿੱਤੀ ਹੈ। ਸੂਬੇ ਵਿੱਚ 5968 ਐਕਟਿਵ ਕੇਸ ਹਨ। ਸਿਹਤ ਵਿਭਾਗ ਸੰਗਰੂਰ ’ਚ 4, ਅੰਮ੍ਰਿਤਸਰ, ਜਲੰਧਰ, ਲੁਧਿਆਣਾ, ਪਟਿਆਲਾ ’ਚ 2-2, ਬਠਿੰਡਾ, ਫਾਜ਼ਿਲਕਾ, ਫਿਰੋਜ਼ਪੁਰ, ਹੁਸ਼ਿਆਰਪੁਰ, ਕਪੂਰਥਲਾ, ਮੁਕਤਸਰ, ਰੋਪੜ, ਨਵਾਂ ਸ਼ਹਿਰ ’ਚ ਇੱਕ-ਇੱਕ ਜਣੇ ਦੀ ਕਰੋਨਾ ਕਾਰਨ ਮੌਤ ਹੋ ਗਈ ਹੈ।
ਦੂਜੇ ਪਾਸੇ ਹਰਿਆਣਾ ਵਿੱਚ ਅੱਜ 146 ਨਵੇਂ ਕੇਸ ਸਾਹਮਣੇ ਆਏ ਹਨ ਜਦਕਿ 263 ਨੂੰ ਠੀਕ ਹੋਣ ਤੋਂ ਬਾਅਦ ਛੁੱਟੀ ਕਰ ਦਿੱਤੀ ਹੈ। ਇਸ ਸਮੇਂ ਸੂਬੇ ’ਚ 2200 ਐਕਟਿਵ ਕੇਸ ਹਨ।
ਦੇਸ਼ ਦਾ ਕੋਰੋਨਾ ਮੀਟਰ
ਜੇਕਰ ਦੇਸ਼ ਦੇ ਹਾਲਾਤ 'ਤੇ ਨਜ਼ਰ ਮਾਰੀਏ ਤਾਂ ਮੰਗਲਵਾਰ ਕੋਰੋਨਾ ਦੇ 50,784 ਨਵੇਂ ਕੇਸ ਸਾਹਮਣੇ ਆਏ ਤੇ ਇਸ ਦੌਰਾਨ 68, 529 ਲੋਕ ਕੋਰੋਨਾ ਤੋਂ ਠੀਕ ਹੋਏ। ਪਿਛਲੇ 24 ਘੰਟਿਆਂ ਦੌਰਾਨ 1,359 ਲੋਕਾਂ ਦੀ ਕੋਰੋਨਾ ਵਾਇਰਸ ਕਾਰਨ ਮੌਤ ਹੋ ਗਈ। ਇਸ ਤਰ੍ਹਾਂ ਐਕਟਿਵ ਕੇਸ ਯਾਨੀ ਇਲਾਜ ਕਰਵਾ ਰਹੇ ਮਰੀਜ਼ਾਂ ਦੀ ਸੰਖਿਆਂ 'ਚ 19,122 ਦੀ ਕਮੀ ਆਈ। ਇਸ ਦੇ ਨਾਲ ਹੀ ਦੇਸ਼ 'ਚ ਕੋਰੋਨਾ ਇਨਫੈਕਟਡਾਂ ਦਾ ਕੁੱਲ ਅੰਕੜਾ ਤਿੰਨ ਕਰੋੜ ਤੋਂ ਪਾਰ ਪਹੁੰਚ ਗਿਆ।
ਕੋਰੋਨਾ ਦੇ ਕਾਬੂ ਹੁੰਦੇ ਹਾਲਾਤਾਂ ਦਰਮਿਆਨ ਦੇਸ਼ 'ਚ 9 ਸੂਬਿਆਂ 'ਚ ਅਜੇ ਵੀ ਰੋਜ਼ਾਨਾ ਇਕ ਹਜ਼ਾਰ ਤੋਂ ਜ਼ਿਆਦਾ ਕੇਸ ਸਾਹਮਣੇ ਆ ਰਹੇ ਹਨ। ਇਨ੍ਹਾਂ 'ਚ ਮਹਾਰਾਸ਼ਟਰ, ਕੇਰਲ, ਕਰਨਾਟਕ, ਤਾਮਿਲਨਾਡੂ, ਆਂਧਰਾ ਪ੍ਰਦੇਸ਼, ਪੱਛਮੀ ਬੰਗਾਲ, ਓੜੀਸਾ, ਤੇਲੰਗਾਨਾ ਤੇ ਅਸਮ ਸਾਮਲ ਹਨ। ਕੇਰਲ 'ਚ ਤਾਂ ਇਹ ਅੰਕੜਾ 12 ਹਜ਼ਾਰ ਤੋਂ ਵੀ ਜ਼ਿਆਦਾ ਹੈ।
ਦੇਸ਼ 'ਚ ਕੋਰੋਨਾ ਮਹਾਮਾਰੀ ਦੀ ਸਥਿਤੀ
ਬੀਤੇ 24 ਘੰਟਿਆਂ 'ਚ ਆਏ ਕੁੱਲ ਨਵੇਂ ਕੇਸ- 50,784
ਬੀਤੇ 24 ਘੰਟਿਆਂ 'ਚ ਕੁੱਲ ਠੀਕ ਹੋਏ- 68, 529
ਬੀਤੇ 24 ਘੰਟਿਆਂ 'ਚ ਕੁੱਲ ਮੌਤਾਂ- 1359
ਹੁਣ ਤਕ ਕੁੱਲ ਇਨਫੈਕਟਡ ਕੇਸ- 3 ਕਰੋੜ
ਹੁਣ ਤਕ ਠੀਕ ਹੋਏ - 2.89 ਕਰੋੜਮੌਜੂਦਾ ਸਮੇਂ ਇਲਾਜ ਕਰਵਾ ਰਹੇ ਲੋਕਾਂ ਦੀ ਕੁੱਲ ਸੰਖਿਆ 6.38 ਲੱਖ