Punjab Haryana Weather: ਪੰਜਾਬ ਤੇ ਹਰਿਆਣਾ ਦੀ ਹਵਾ ਜ਼ਹਿਰੀਲੀ ਹੋ ਗਈ ਹੈ। ਇਸ ਲਈ ਸਕੂਲਾਂ ਅੰਦਰ ਛੁੱਟੀਆਂ ਕਰਨ ਦੀ ਮੰਗ ਉੱਠ ਰਹੀ ਹੈ। ਇਸ ਨੂੰ ਧਿਆਨ ਵਿੱਚ ਰੱਖਦਿਆਂ ਹਰਿਆਣਾ ਸਰਕਾਰ ਨੇ ਡਿਪਟੀ ਕਮਿਸ਼ਨਰਾਂ ਨੂੰ ਆਪਣੇ ਪੱਧਰ ’ਤੇ ਪੰਜਵੀਂ ਜਮਾਤ ਤੱਕ ਦੇ ਬੱਚਿਆਂ ਨੂੰ ਛੁੱਟੀਆਂ ਕਰਨ ਦੀਆਂ ਸ਼ਕਤੀਆਂ ਦੇ ਦਿੱਤੀਆਂ ਹਨ। ਹਰਿਆਣਾ ਸਰਕਾਰ ਨੇ ਇਸ ਸਬੰਧੀ ਸਾਰੇ ਡਿਪਟੀ ਕਮਿਸ਼ਨਰਾਂ ਨੂੰ ਪੱਤਰ ਜਾਰੀ ਕਰਦਿਆਂ ਨਿਰਦੇਸ਼ ਦਿੱਤੇ ਹਨ ਕਿ ਹਵਾ ਪ੍ਰਦੂਸ਼ਣ ਵਧਣ ’ਤੇ ਉਹ ਆਪਣੇ ਪੱਧਰ ’ਤੇ ਪੰਜਵੀਂ ਜਮਾਤ ਤੱਕ ਦੇ ਬੱਚਿਆਂ ਨੂੰ ਸਕੂਲਾਂ ਵਿੱਚ ਛੁੱਟੀਆਂ ਕਰ ਸਕਦੇ ਹਨ।



ਉਧਰ, ਪੰਜਾਬ ਵਿੱਚ ਵੀ ਕਈ ਦਿਨਾਂ ਤੋਂ ਵਧੇ ਹਵਾ ਪ੍ਰਦੂਸ਼ਣ ਦੇ ਨਾਲ ਪੈ ਰਹੀ ਧੁੰਦ ਨੇ ਲੋਕਾਂ ਦੀਆਂ ਮੁਸ਼ਕਲਾਂ ਵਧਾ ਦਿੱਤੀਆਂ ਹਨ। ਗੁਰਪੁਰਬ ਵਾਲੀ ਰਾਤ ਚੱਲੇ ਪਟਾਕਿਆਂ ਨੇ ਪੰਜਾਬ ਦੀ ਹਵਾ ਨੂੰ ਹੋਰ ਪਲੀਤ ਕੀਤਾ ਹੈ। ਹਵਾ ਪ੍ਰਦੂਸ਼ਣ ਤੇ ਧੁੰਦ ਕਰ ਕੇ ਲੋਕਾਂ ਨੂੰ ਸੜਕਾਂ ’ਤੇ ਦਿਖਣਾ ਬੰਦ ਹੋ ਗਿਆ, ਜਿਸ ਕਰ ਕੇ ਵਾਹਨ ਚਲਾਉਣ ਸਮੇਂ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

Read MOre: Shocking: ਲੜਾਕੂ ਹੈਲੀਕਾਪਟਰ 'ਚ ਸ*ਰੀ*ਰਕ ਸਬੰ*ਧ ਬਣਾ ਰਹੇ ਸੀ ਸਿਪਾਹੀ, ਉਦੋਂ ਹੀ ਹੋਇਆ ਵੱਡਾ ਕਾਂਡ



ਕੇਂਦਰੀ ਪ੍ਰਦੂਸ਼ਣ ਰੋਕਥਾਮ ਬੋਰਡ ਮੁਤਾਬਕ ਸ਼ਨੀਵਾਰ ਨੂੰ ਪਟਿਆਲਾ ਦਾ ਏਕਿਊਆਈ 235, ਮੰਡੀ ਗੋਬਿੰਦਗੜ੍ਹ ਦਾ 224, ਲੁਧਿਆਣਾ ਦਾ 218, ਜਲੰਧਰ ਦਾ 217, ਖੰਨਾ ਦਾ 179 ਤੇ ਰੂਪਨਗਰ ਦਾ ਏਕਿਊਆਈ 155 ਦਰਜ ਕੀਤਾ ਗਿਆ। ਹਾਲਾਂਕਿ ਪੰਜਾਬ ਦੀ ਹਵਾ ਹਰਿਆਣਾ ਨਾਲੋਂ ਵਧੇਰੇ ਸਾਫ਼ ਦਰਜ ਕੀਤੀ ਗਈ। ਹਰਿਆਣਾ ਵਿੱਚ ਹਵਾ ਦੀ ਗੁਣਵੱਤਾ ਦਾ ਪੱਧਰ ਬਹੁਤ ਖ਼ਰਾਬ ਦਰਜ ਕੀਤਾ ਗਿਆ। 


ਉੱਧਰ, ਸ਼ਾਮ ਸਮੇਂ ਅੰਮਿਤਸਰ ਵਿੱਚ ਮੀਂਹ ਪਿਆ। ਇਸੇ ਦੌਰਾਨ ਮੌਸਮ ਵਿਭਾਗ ਨੇ ਗੁਰਦਾਸਪੁਰ, ਹੁਸ਼ਿਆਰਪੁਰ, ਪਠਾਨਕੋਟ ਤੇ ਆਲੇ-ਦੁਆਲੇ ਦੇ ਹੋਰ ਇਲਾਕਿਆਂ ਵਿੱਚ ਵੀ ਰਾਤ ਸਮੇਂ ਕਿਣ-ਮਿਣ ਹੋਣ ਦੀ ਪੇਸ਼ੀਨਗੋਈ ਕੀਤੀ ਹੈ। ਮੌਸਮ ਵਿਗਿਆਨੀਆਂ ਦਾ ਕਹਿਣਾ ਹੈ 17 ਨਵੰਬਰ ਨੂੰ ਵੀ ਪੰਜਾਬ ਵਿੱਚ ਧੁੰਦ ਦਾ ਕਹਿਰ ਜਾਰੀ ਰਹੇਗਾ। ਇਸ ਲਈ ਮੌਸਮ ਵਿਗਿਆਨੀਆਂ ਨੇ ਯੈਲੋ ਅਲਰਟ ਵੀ ਜਾਰੀ ਕਰ ਦਿੱਤਾ ਹੈ। 


ਹਾਸਲ ਜਾਣਕਾਰੀ ਅਨੁਸਾਰ ਹਰਿਆਣਾ ਦੇ ਜੀਂਦ ਵਿੱਚ ਏਕਿਊਆਈ 401 ’ਤੇ ਪਹੁੰਚ ਗਿਆ। ਇਸ ਤੋਂ ਇਲਾਵਾ ਭਿਵਾਨੀ ਵਿੱਚ 392, ਬਹਾਦਰਗੜ੍ਹ ਵਿੱਚ 383, ਪਾਣੀਪਤ ਵਿੱਚ 357, ਕੈਥਲ ਵਿੱਚ 321, ਰੋਹਤਕ ਵਿੱਚ 309, ਚਰਖੀ ਦਾਦਰੀ ਵਿੱਚ 297, ਗੁਰੂਗ੍ਰਾਮ ਵਿੱਚ 297, ਕੁਰੂਕਸ਼ੇਤਰ ਵਿੱਚ 289, ਕਰਨਾਲ ਵਿੱਚ 285, ਪੰਚਕੂਲਾ ਵਿੱਚ 227 ਤੇ ਅੰਬਾਲਾ ਵਿੱਚ ਏਕਿਊਆਈ 209 ਦਰਜ ਕੀਤਾ ਗਿਆ।