ਨਵਜੋਤ ਕੌਰ ਸਿੱਧੂ ਨਾਲ ਕਰੋੜਾਂ ਦੀ ਠੱਗੀ ਮਾਰਨ ਵਾਲੇ ‘ਤੇ ਹਾਈਕੋਰਟ ਦਾ ਵੱਡਾ ਫੈਸਲਾ, ਪੰਜਾਬ ਸਰਕਾਰ ਨੂੰ ਨੋਟਿਸ ਕੀਤਾ ਜਾਰੀ
ਚੰਡੀਗੜ੍ਹ (ਅਸ਼ਰਫ਼) : ਡਾ.ਨਵਜੋਤ ਕੌਰ ਸਿੱਧੂ ਨਾਲ 10 ਕਰੋੜ ਦੀ ਠੱਗੀ ਮਾਰਨ ਵਾਲੇ ਗਗਨਦੀਪ ਸਿੰਘ 'ਤੇ ਹਾਈ ਕੋਰਟ ਨੇ ਸਖ਼ਤੀ ਕਰਦਿਆਂ ਹੋਇਆਂ ਪੰਜਾਬ ਸਰਕਾਰ ਨੂੰ ਨੋਟਿਸ ਜਾਰੀ ਕੀਤਾ ਹੈ।

ਚੰਡੀਗੜ੍ਹ (ਅਸ਼ਰਫ਼) : ਡਾ.ਨਵਜੋਤ ਕੌਰ ਸਿੱਧੂ ਨਾਲ 10 ਕਰੋੜ ਦੀ ਠੱਗੀ ਮਾਰਨ ਵਾਲੇ ਗਗਨਦੀਪ ਸਿੰਘ 'ਤੇ ਹਾਈ ਕੋਰਟ ਨੇ ਸਖ਼ਤੀ ਕਰਦਿਆਂ ਹੋਇਆਂ ਪੰਜਾਬ ਸਰਕਾਰ ਨੂੰ ਨੋਟਿਸ ਜਾਰੀ ਕੀਤਾ ਹੈ। ਧੋਖੇਬਾਜ਼ ਗਗਨਦੀਪ ਸਿੰਘ ਦੁਬਈ ਵਿੱਚ ਬੈਠਾ ਹੈ। ਉਸ ਨੇ ਨਵਜੋਤ ਸਿੱਧੂ ਦੀ ਪਤਨੀ ਨਾਲ 10 ਕਰੋੜ 35 ਲੱਖ ਦੀ ਠੱਗੀ ਮਾਰੀ ਹੈ।
ਹਾਈ ਕੋਰਟ ਨੇ ਪੰਜਾਬ ਸਰਕਾਰ ਨੂੰ ਗਗਨਦੀਪ ਸਿੰਘ ਨੂੰ ਭਾਰਤ ਲਿਆਉਣ ਦੇ ਹੁਕਮ ਦਿੱਤੇ ਹਨ। ਉਸ ਨੇ ਜ਼ੀਰਕਪੁਰ ਵਿੱਚ ਜਾਇਦਾਦ ਵਿੱਚ ਨਿਵੇਸ਼ ਕਰਨ ਦਾ ਵਾਅਦਾ ਕਰਕੇ ਠੱਗੀ ਮਾਰੀ ਸੀ। ਪੰਜਾਬ ਸਰਕਾਰ ਨੂੰ ਪਾਸਪੋਰਟ ਜਮ੍ਹਾ ਕਰਨ ਦੇ ਹੁਕਮ ਦਿੱਤੇ ਗਏ ਹਨ।
ਦੱਸ ਦਈਏ ਕਿ ਡਾ. ਨਵਜੋਤ ਕੌਰ ਸਿੱਧੂ ਨਾਲ ਇਹ ਠੱਗੀ 2019 ਵਿੱਚ ਮਾਰੀ ਗਈ ਸੀ ਅਤੇ ਪੈਸਿਆਂ ਦਾ ਲੈਣ-ਦੇਣ ਆਪਣੇ ਖਾਤਿਆਂ ਰਾਹੀਂ ਕੀਤਾ ਸੀ। ਪਟਿਆਲਾ ਵਿਚ ਗਗਨਦੀਪ ਸਿੰਘ ਦੇ ਖਿਲਾਫ ਐਫਆਈਆਰ ਦਰਜ ਕੀਤੀ ਗਈ ਹੈ।






















