ਚੰਡੀਗੜ੍ਹ: ਰਾਜਨੀਤਿਕ ਪਾਰਟੀਆਂ ਨੇ ਪੰਜਾਬ ਵਿਚ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਲਈ ਪੂਰੀ ਤਾਕਤ ਦਿਖਾਉਣੀ ਸ਼ੁਰੂ ਕਰ ਦਿੱਤੀ ਹੈ। ਇਸੇ ਕੜੀ ਵਿਚ ਕਿਸਾਨਾਂ ਦੇ ਵਿਰੋਧ ਦੇ ਬਾਵਜੂਦ, ਭਾਰਤੀ ਜਨਤਾ ਪਾਰਟੀ (ਬੀਜੇਪੀ) ਨੇ ਵਿਧਾਨ ਸਭਾ ਚੋਣਾਂ ਲਈ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ। ਭਾਜਪਾ ਸੰਗਠਨਾਤਮਕ ਤੌਰ ‘ਤੇ ਚੋਣਾਂ ਦੀ ਤਿਆਰੀ ਕਰ ਰਹੀ ਹੈ। ਸੂਬਾ ਕਾਰਜਕਾਰੀ ਨੇ ਜ਼ਿਲ੍ਹਾ ਲੁਧਿਆਣਾ ਦੇ 12 ਵਿਧਾਨ ਸਭਾ ਹਲਕਿਆਂ ਲਈ ਇੰਚਾਰਜ ਨਿਯੁਕਤ ਕਰਕੇ ਸੂਚੀ ਜਾਰੀ ਕੀਤੀ ਹੈ। ਅਤੇ ਭਾਜਪਾ ਪ੍ਰਦੇਸ਼ ਪ੍ਰਧਾਨ ਨੇ ਹਲਕੇ ਇੰਚਾਰਜਾਂ ਨੂੰ ਗਤੀਵਿਧੀਆਂ ਸ਼ੁਰੂ ਕਰਨ ਦੇ ਨਿਰਦੇਸ਼ ਦਿੱਤੇ ਹਨ।
ਪਾਰਟੀ ਨੇ ਲੁਧਿਆਣਾ ਪੂਰਬ ਵਿਚ ਰਾਜਿੰਦਰ ਸ਼ਰਮਾ, ਲੁਧਿਆਣਾ ਪੱਛਮ ਵਿਚ ਅਜੈ ਸੂਦ, ਆਤਮ ਨਗਰ ਵਿਚ ਆਸ਼ੂਤੋਸ਼ ਵਿਨਾਇਕ, ਲੁਧਿਆਣਾ ਕੇਂਦਰੀ ਵਿਚ ਬ੍ਰਿਜੇਸ਼ ਗੋਇਲ, ਲੁਧਿਆਣਾ ਦੱਖਣ ਵਿਚ ਮੇਜਰ ਸਿੰਘ ਦੇਤਵਾਲ, ਲੁਧਿਆਣਾ ਉਤਰੀ 'ਚ ਸਰਜੀਵਨ ਜਿੰਦਲ, ਦਾਖਾ ਵਿਚ ਅਰੁਣੇਸ਼ ਮਿਸ਼ਰਾ, ਗਿੱਲ ਵਿਚ ਡਾ ਸੁਭਾਸ਼ ਵਰਮਾ, ਜਗਰਾਉਂ ਜਤਿੰਦਰ ਮਿੱਤਲ, ਸਾਹਨੇਵਾਲ ਵਿੱਚ ਸੁਭਾਸ਼ ਦਵਾਰ, ਰਾਏਕੋਟ ਵਿੱਚ ਰੇਨੂੰ ਥਾਪਰ ਅਤੇ ਪਾਇਲ ਵਿੱਚ ਸੁਖਮਿੰਦਰ ਪਾਲ ਗਰੇਵਾਲ ਨੂੰ ਇੰਚਾਰਜ ਨਿਯੁਕਤ ਕੀਤਾ ਗਿਆ ਹੈ।
ਦੱਸ ਦਈਏ ਕਿ ਭਾਰਤੀ ਜਨਤਾ ਪਾਰਟੀ 25 ਸਾਲਾਂ ਵਿਚ ਪਹਿਲੀ ਵਾਰ ਇਕਲਿਆਂ ਪੰਜਾਬ ਦੀਆਂ ਚੋਣਾਂ ਦਾ ਸਾਹਮਣਾ ਕਰ ਰਹੀ ਹੈ। 2022 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਸੂਬੇ ਵਿਚ ਕੁਝ ਜਾਣੇ-ਪਛਾਣੇ ਸਿੱਖ ਚਿਹਰੇ ਲਿਆਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
ਪਿਛਲੇ ਸਾਲ ਸਤੰਬਰ ਵਿਚ ਕੇਂਦਰ ਸਰਕਾਰ ਦੁਆਰਾ ਪਾਸ ਕੀਤੇ ਗਏ ਤਿੰਨ ਨਵੇਂ ਖੇਤੀਬਾੜੀ ਕਾਨੂੰਨਾਂ ਦੇ ਵਿਰੋਧ ਵਿਚ ਜਦੋਂ ਤੋਂ ਉਸਦੀ ਸਭ ਤੋਂ ਪੁਰਾਣੀ ਸਹਿਯੋਗੀ ਸ਼੍ਰੋਮਣੀ ਅਕਾਲੀ ਦਲ ਪਾਰਟੀ ਨਾਲ ਗਠਜੋੜ ਟੁਟਿਆ ਉਦੋਂ ਤੋਂ ਹੀ ਬੀਜੇਪੀ ਪੰਜਾਬ ਵਿਚ ਅੱਗੇ ਵੱਧਣ ਲਈ ਸੰਘਰਸ਼ ਕਰ ਰਹੀ ਹੈ। ਖੇਤੀ ਕਾਨੂੰਨਾਂ ਕਰਕੇ 23 ਸਾਲਾਂ ਦੇ ਲੰਬੇ ਸਬੰਧਾਂ ਦਾ ਅੰਤ ਹੋਇਆ - ਦੋਵਾਂ ਨੇ 1997 ਵਿੱਚ ਪੰਜਾਬ ਵਿਧਾਨ ਸਭਾ ਚੋਣਾਂ ਲਈ ਪਹਿਲਾਂ ਹੱਥ ਮਿਲਾਏ ਸੀ।
ਬੀਜੇਪੀ ਸਾਹਮਣੇ ਹੁਣ ਪੰਜਾਬ ਵਿੱਚ ਮੁੱਖ ਤੌਰ ‘ਤੇ ਤਿੰਨ ਵੱਡੀਆਂ ਸਮੱਸਿਆਵਾਂ ਹਨ। ਪਾਰਟੀ ਖੇਤੀਬਾੜੀ ਕਾਨੂੰਨਾਂ ਦੇ ਮੁੱਦੇ ਨੂੰ ਲੈ ਕੇ ਸੂਬੇ ਦੇ ਕਿਸਾਨਾਂ ਦੇ ਰੋਹ ਦਾ ਸਾਹਮਣਾ ਕਰ ਰਹੀ ਹੈ, ਜਿਨ੍ਹਾਂ ਚੋਂ ਜ਼ਿਆਦਾਤਰ ਸਿੱਖ ਹਨ। ਚੋਣ ਹਲਕੇ ਦੇ ਪੱਧਰ 'ਤੇ ਪਾਰਟੀ ਦੇ ਸਿੱਖ ਚਿਹਰੇ ਨਹੀਂ ਹਨ, ਕਿਉਂਕਿ ਇਸ ਵਾਰ ਪਾਰਟੀ ਸਾਰੀਆਂ 117 ਸੀਟਾਂ 'ਤੇ ਚੋਣ ਲੜਨ ਜਾ ਰਹੀ ਹੈ, ਜਦੋਂ ਕਿ ਸ਼੍ਰੋਮਣੀ ਅਕਾਲੀ ਦਲ ਨਾਲ ਗੱਠਜੋੜ ' ਸਿਰਫ 23 ਸੀਟਾਂ ਦਾ ਹਿੱਸਾ ਸੀ।
ਭਾਜਪਾ ਕੋਲ ਪੰਜਾਬ ਲਈ ਇੱਕ ਵੀ ਮਜ਼ਬੂਤ ਨੇਤਾ ਨਹੀਂ ਹੈ ਜੋ ਕਾਂਗਰਸ ਦੇ ਮੁੱਖ ਮੰਤਰੀ ਅਮਰਿੰਦਰ ਸਿੰਘ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਕਾਸ਼ ਸਿੰਘ ਬਾਦਲ ਨਾਲ ਮੁਕਾਬਲਾ ਕਰ ਸਕੇ, ਕਿਉਂਕਿ ਇਬ ਸੂਬੇ ਦੀਆਂ ਦੋ ਮਜ਼ਬੂਤ ਰਾਜਨੀਤਿਕ ਸ਼ਖਸੀਅਤਾਂ ਹਨ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin