ਪੰਜਾਬ ਚੋਣਾਂ: ਪੰਜਾਬ ਦੇ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਬੁੱਧਵਾਰ ਨੂੰ ਭਾਜਪਾ 'ਤੇ ਤਿੱਖਾ ਹਮਲਾ ਕੀਤਾ ਹੈ। ਉਨ੍ਹਾਂ ਭਾਜਪਾ 'ਤੇ ਪੰਜਾਬ ਨੂੰ ਬਦਨਾਮ ਕਰਨ ਦਾ ਦੋਸ਼ ਲਾਇਆ। ਰੰਧਾਵਾ ਨੇ ਕਿਹਾ ਕਿ ਅੰਗਰੇਜ਼ਾਂ ਨਾਲ ਲੜਾਈ ਵਿੱਚ ਪੰਜਾਬੀਆਂ ਨੇ ਆਪਣੀਆਂ ਜਾਨਾਂ ਕੁਰਬਾਨ ਕੀਤੀਆਂ। ਭਾਜਪਾ ਦਾ ਯੋਗਦਾਨ ਕੀ ਹੈ?


ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਰੰਧਾਵਾ ਨੇ ਕਿਹਾ ਕਿ ਕੀ ਉਹ (ਭਾਜਪਾ) ਪੰਜਾਬ ਨੂੰ ਬਦਨਾਮ ਕਰਨਾ ਚਾਹੁੰਦੇ ਹਨ? ਮੈਨੂੰ ਇਹ ਵੀ ਨਹੀਂ ਪਤਾ ਕਿ ਉੱਥੇ ਕਿਸਾਨ ਸੀ (ਪ੍ਰਧਾਨ ਮੰਤਰੀ ਦੀ ਸੁਰੱਖਿਆ ਵਿੱਚ ਕਮੀ ਦੇ ਦੌਰਾਨ); ਉੱਥੇ ਭਾਜਪਾ ਦੇ ਝੰਡੇ ਸੀ। ਅੰਗਰੇਜ਼ਾਂ ਨਾਲ ਲੜਾਈ ਵਿੱਚ ਪੰਜਾਬੀਆਂ ਨੇ ਕੁਰਬਾਨੀ ਦਿੱਤੀ, ਭਾਜਪਾ ਨੇ ਕੀ ਕੀਤਾ?






ਇਸ ਤੋਂ ਪਹਿਲਾਂ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਬੁੱਧਵਾਰ ਨੂੰ ਪ੍ਰੈੱਸ ਕਾਨਫਰੰਸ 'ਚ ਕਈ ਮੁੱਦਿਆਂ 'ਤੇ ਤਿੱਖਾ ਹਮਲਾ ਕੀਤਾ। ਉਨ੍ਹਾਂ ਕਿਹਾ ਕਿ ਪੰਜਾਬ ਨੇ ਹਮੇਸ਼ਾ ਹੀ ਦਿੱਲੀ ਨੂੰ ਮੂੰਹ ਤੋੜਵਾਂ ਜਵਾਬ ਦਿੱਤਾ ਹੈ। ਭਾਵੇਂ ਉਹ ਮੁਗਲਾਂ ਦਾ ਸਮਾਂ ਹੋਵੇ ਜਾਂ ਵਰਤਮਾਨ। ਉਨ੍ਹਾਂ ਕਿਹਾ ਕਿ ਚੋਣਾਂ ਸਮੇਂ ਕੇਂਦਰ ਸਰਕਾਰ ਈਡੀ ਸਮੇਤ ਹੋਰ ਏਜੰਸੀਆਂ ਦੀ ਦੁਰਵਰਤੋਂ ਕਰ ਰਹੀ ਹੈ। ਬਾਂਹ ਮਰੋੜ ਕੇ ਚੋਣ ਜਿੱਤਣਾ ਚਾਹੁੰਦੇ ਹਨ। ਬੰਗਾਲ ਚੋਣਾਂ ਵੇਲੇ ਈਡੀ ਵੱਲੋਂ ਮਮਤਾ ਬੈਨਰਜੀ ਦੇ ਰਿਸ਼ਤੇਦਾਰਾਂ ਦੇ ਘਰ ਭੇਜ ਕੇ ਦਬਾਅ ਬਣਾਇਆ ਗਿਆ ਸੀ। ਇਸੇ ਤਰ੍ਹਾਂ ਤਾਮਿਲਨਾਡੂ ਵਿੱਚ ਸਟਾਲਿਨ ਅਤੇ ਮਹਾਰਾਸ਼ਟਰ ਵਿੱਚ ਸ਼ਰਦ ਪਵਾਰ ਦੇ ਪਰਿਵਾਰਕ ਮੈਂਬਰਾਂ ਖ਼ਿਲਾਫ਼ ਕਾਰਵਾਈ ਕੀਤੀ ਗਈ।


PM ਮੋਦੀ ਦੀ ਸੁਰੱਖਿਆ 'ਚ ਲਾਪ੍ਰਵਾਹੀ 'ਤੇ ਉਨ੍ਹਾਂ ਕਿਹਾ ਕਿ ਪੰਜਾਬੀਆਂ ਨੂੰ ਕਿਉਂ ਬਦਨਾਮ ਕੀਤਾ ਜਾ ਰਿਹਾ ਹੈ? 'ਮੈਂ ਜਾਨ ਬਚਾ ਕੇ ਆਇਆ ਹਾਂ' ਕਹਿ ਕੇ ਕਿਸਾਨਾਂ ਨੂੰ ਕਿਉਂ ਬਦਨਾਮ ਕੀਤਾ ਜਾ ਰਿਹਾ ਹੈ? ਰਾਸ਼ਟਰਪਤੀ ਸ਼ਾਸਨ ਲਗਾਉਣ ਦੀ ਕੋਸ਼ਿਸ਼ ਕੀਤੀ ਗਈ, ਪਰ ਨਹੀਂ ਹੋ ਸਕਿਆ। ਫਿਰੋਜ਼ਪੁਰ 'ਚ PM ਦੀ ਰੈਲੀ 'ਚ ਲੋਕ ਨਹੀਂ ਆਏ, ਪਰਤਣਾ ਪਿਆ ਤਾਂ ਮੇਰੇ ਤੋਂ ਬਦਲਾ ਕਿਉਂ ਲਿਆ ਜਾ ਰਿਹਾ ਹੈ?



ਇਹ ਵੀ ਪੜ੍ਹੋ: Loan Recovery: ਜੇ ਕਰਜ਼ਾ ਲੈਣ ਵਾਲੇ ਦੀ ਹੋ ਗਈ ਮੌਤ, ਤਾਂ ਕਰਜ਼ ਕੌਣ ਮੋੜੇਗਾ? ਬੈਂਕ ਇਸ ਮੈਂਬਰ ਤੋਂ ਵੀ ਵਸੂਲ ਸਕਦੇ ਬਕਾਇਆ


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:


https://play.google.com/store/apps/details?id=com.winit.starnews.hin


https://apps.apple.com/in/app/abp-live-news/id811114904