ਬਟਾਲਾ: ਪੰਜਾਬ ਦੇ ਪੁਲਿਸ ਅਧਿਕਾਰੀ ਅਤੇ ਕਰਮਚਾਰੀ ਵਿਭਾਗ ਦੇ ਅਕਸ ਨੂੰ ਢਾਹ ਲਾਉਣ ਤੋਂ ਬਾਜ਼ ਨਹੀਂ ਆ ਰਹੇ। ਹਾਲ ਹੀ 'ਚ ਫਗਵਾੜਾ ਦੇ ਐਸਐਚਓ ਨਵਦੀਪ ਸਿੰਘ ਵਲੋਂ ਇੱਕ ਸਬਜ਼ੀ ਵਿਕਰੇਤਾ ਦੀ ਟੋਕਰੀ ਨੂੰ ਲੱਤ ਮਾਰਨ ਦਾ ਮਾਮਲਾ ਅਜੇ ਠੰਢਾ ਨਹੀਂ ਸੀ ਹੋਇਆ ਕਿ ਖਾਕੀ ਇੱਕ ਵਾਰ ਫਿਰ ਸ਼ਰਮਸਾਰ ਹੋਈ।


ਦੱਸ ਦਈਏ ਕਿ ਥਾਣਾ ਲਾਈਨ ਬਟਾਲਾ ਵਿੱਚ ਤਾਇਨਾਤ ਏਐਸਆਈ ਰਾਜਕੁਮਾਰ ਨੇ ਬਟਾਲਾ-ਡੇਰਾ ਬਾਬਾ ਨਾਨਕ ਰੋਡ ’ਤੇ ਸਥਿਤ ਅੱਡਾ ਤਾਰਾਗੜ੍ਹ ਵਿੱਚ ਸ਼ਰਾਬ ਪੀ ਕੇ ਰਾਹਗੀਰਾਂ ਨਾਲ ਬਦਸਲੁਕੀ ਕੀਤੀ ਗਈ। ਇੱਕ ਵਿਅਕਤੀ ਨੇ ਇਸ ਦੀ ਵੀਡੀਓ ਬਣਾਈ ਜੋ ਸੋਸ਼ਲ ਮੀਡੀਆ 'ਤੇ ਵਾਇਰਲ ਹੋਈ। ਲੋਕਾਂ ਨੇ ਇਸ ‘ਤੇ ਤਿੱਖੀ ਟਿੱਪਣੀ ਕੀਤੀ। ਇਸ ਤੋਂ ਬਾਅਦ ਐਸਐਸਪੀ ਰਛਪਾਲ ਸਿੰਘ ਨੇ ਮੁਲਜ਼ਮ ਏਐਸਆਈ ਰਾਜ ਕੁਮਾਰ ਨੂੰ ਮੁਅੱਤਲ ਕਰ ਦਿੱਤਾ।


ਬਾਅਦ ਵਿੱਚ ਪੰਜਾਬ ਪੁਲਿਸ ਨੇ ਇੱਕ ਟਵੀਟ ਵਿੱਚ ਕਿਹਾ ਕਿ ਏਐਸਆਈ ਨੂੰ ਹੈੱਡ ਕਾਂਸਟੇਬਲ ਵਜੋਂ ਡਿਮੋਟ ਕੀਤਾ ਗਿਆ। ਵੀਡੀਓ ਵਿੱਚ ਏਐਸਆਈ ਨੇ ਨਸ਼ੇ ਦੀ ਸਥਿਤੀ ਵਿੱਚ ਕਾਫੀ ਹੰਗਾਮਾ ਕੀਤਾ। ਵੀਡੀਓ ਬਣਾਉਣ ਵਾਲੇ ਵਿਅਕਤੀ ਨੇ ਜਦੋਂ ਇਸ ਪੁਲਿਸ ਅਧਿਕਾਰੀ ਦੀ ਨੇਮ ਪਲੇਟ ਤੋਂ ਨਾਂ ਪੜ੍ਹਿਆ ਤਾਂ ਉਸਦਾ ਨਾਂ ਰਾਜ ਕੁਮਾਰ ਲਿਖਿਆ ਹੋਇਆ ਸੀ। ਪੁਲਿਸ ਅਧਿਕਾਰੀ ਨੇ ਡੀਜੀਪੀ ਦੇ ਨਾਂ 'ਤੇ ਧਮਕੀਆਂ ਦਿੱਤੀ। ਹੰਗਾਮਾ ਕਾਫੀ ਸਮਾਂ ਚਲਿਆ ਅਤੇ ਬਾਅਦ ਵਿੱਚ ਏਐਸਆਈ ਉਥੋਂ ਚਲਾ ਗਿਆ।


ਇਹ ਦੱਸਦੇ ਹੋਏ ਕਿ ਰਾਜ ਕੁਮਾਰ ਸ਼ਰਾਬ ਦੇ ਨਸ਼ੇ 'ਚ ਸੀ ਆਈਜੀਪੀ ਐਸਪੀਐਸ ਪਰਮਾਰ ਨੇ ਕਿਹਾ ਕਿ "ਉਹ ਬਟਾਲਾ 'ਚ ਨਾਗਰਿਕਾਂ ਨਾਲ ਬਦਸਲੂਕੀ ਕਰ ਰਿਹਾ ਸੀ, ਲੋਕਾਂ ਦੀ ਸੇਵਾ ਕਰਦਿਆਂ ਅਜਿਹੇ ਬਕਵਾਸ ਵਿਵਹਾਰ ਦੀ ਉਮੀਦ ਨਹੀਂ ਕੀਤੀ ਜਾਂਦੀ।"


ਰਾਜ ਕੁਮਾਰ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ ਅਤੇ ਵਿਭਾਗੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਉਸ ਨੂੰ ਹੈੱਡ ਕਾਂਸਟੇਬਲ ਦੇ ਅਹੁਦੇ 'ਤੇ ਵਾਪਸ ਕਰ ਦਿੱਤਾ ਗਿਆ ਹੈ।


ਦੱਸ ਦਈਏ ਕਿ ਬੀਤੇ ਦੋ ਦਿਨਾਂ 'ਚ ਇਹ ਪੁਲਿਸ ਦੇ ਅਕਸ ਨੂੰ ਖ਼ਰਾਬ ਕਰਨ ਦਾ ਦੂਜਾ ਮਾਮਲਾ ਹੈ। ਇਸ ਤੋਂ ਪਹਿਲਾਂ ਫਗਵਾੜਾ ਸ਼ਹਿਰ ਦੇ ਇੱਕ ਐਸਐਚਓ ਦਾ ਇੱਕ ਸਬਜ਼ੀ ਵਿਕਰੇਤਾ ਦੀ ਰੇਹੜੀ ਨੂੰ ਲੱਤ ਮਾਰਨ ਦਾ ਵੀਡੀਓ ਵਾਇਰਲ ਹੋਇਆ ਸੀ। ਕਪੂਰਥਲਾ ਦੇ ਸੀਨੀਅਰ ਕਪਤਾਨ ਪੁਲਿਸ ਕੰਵਰਦੀਪ ਕੌਰ ਨੇ ਐਸਐਚਓ ਨਵਦੀਪ ਸਿੰਘ ਨੂੰ ਮੁਅੱਤਲ ਕਰ ਦਿੱਤਾ।


ਇਹ ਵੀ ਪੜ੍ਹੋ: ਉਡਾਣ ਭਰਣ ਦੌਰਾਨ ਚਾਰਟਰਡ ਏਅਰਕ੍ਰਾਫਟ ਦਾ ਪਹੀਆ ਹੋਇਆ ਵੱਖ, ਕੀਤੀ ਗਈ ਐਮਰਜੈਂਸੀ ਲੈਂਡਿੰਗ


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:


https://play.google.com/store/apps/details?id=com.winit.starnews.hin


https://apps.apple.com/in/app/abp-live-news/id811114904