Punjab Breaking Live News 3 May 2024: ਕਿਸਾਨ ਅੰਦੋਲਨ ਨੂੰ ਲੈਕੇ ਰੇਲਵੇ ਨੇ ਨਵਾਂ ਸ਼ਡਿਊਲ ਕੀਤਾ ਜਾਰੀ, ਅੰਮ੍ਰਿਤਸਰ ਪੁਲਿਸ ਨੇ ਹੈਰੋਇਨ ਸਣੇ ਵਿਅਕਤੀ ਕੀਤਾ ਕਾਬੂ, ਬਿੱਟੂ ਨੇ ਰਾਹੁਲ ਗਾਂਧੀ 'ਤੇ ਲਾਏ ਗੰਭੀਰ ਦੋਸ਼

Punjab Breaking Live News 3 May 2024: ਕਿਸਾਨ ਅੰਦੋਲਨ ਨੂੰ ਲੈਕੇ ਰੇਲਵੇ ਨੇ ਨਵਾਂ ਸ਼ਡਿਊਲ ਕੀਤਾ ਜਾਰੀ, ਅੰਮ੍ਰਿਤਸਰ ਪੁਲਿਸ ਨੇ ਹੈਰੋਇਨ ਸਣੇ ਵਿਅਕਤੀ ਕੀਤਾ ਕਾਬੂ, ਬਿੱਟੂ ਨੇ ਰਾਹੁਲ ਗਾਂਧੀ 'ਤੇ ਲਾਏ ਗੰਭੀਰ ਦੋਸ਼

ABP Sanjha Last Updated: 03 May 2024 12:45 PM
Chandigarh News: ਸਰਕਾਰੀ ਸਕੂਲਾਂ ਦੇ ਪ੍ਰਿੰਸੀਪਲਾਂ ਨੇ ਕੀਤਾ 'ਘੁਟਾਲਾ', ਸਿੱਖਿਆ ਵਿਭਾਗ ਦਾ ਸਖਤ ਐਕਸ਼ਨ

Chandigarh News: ਚੰਡੀਗੜ੍ਹ ਦੇ ਸਰਕਾਰੀ ਸਕੂਲਾਂ ਵਿੱਚ ਸਫਾਈ ਕਰਮੀ ਰੱਖਣ ਦੇ ਨਾਂ ’ਤੇ ਲੱਖਾਂ ਰੁਪਏ ਦੀ ਧੋਖਾਧੜੀ ਕਰਨ ਦੇ ਮਾਮਲੇ ਵਿੱਚ ਯੂਟੀ ਸਿੱਖਿਆ ਵਿਭਾਗ ਨੇ 10 ਸਰਕਾਰੀ ਸਕੂਲਾਂ ਦੇ ਪ੍ਰਿੰਸੀਪਲਾਂ, ਹੈਡਮਾਸਟਰਾਂ ਤੇ ਇੰਚਾਰਜਾਂ ਨੂੰ ਮੁਅੱਤਲ ਕਰ ਦਿੱਤਾ ਹੈ। ਇਸ ਤੋਂ ਇਲਾਵਾ ਇੱਕ ਸਰਕਾਰੀ ਸਕੂਲ ਦੇ ਡੈਪੂਟੇਸ਼ਨ ’ਤੇ ਤਾਇਨਾਤ ਸਕੂਲ ਮੁਖੀ ਨੂੰ ਪਿਤਰੀ ਰਾਜ ਭੇਜ ਦਿੱਤਾ ਗਿਆ ਹੈ। ਇਹ ਕਾਰਵਾਈ ਉਕਤ ਸਕੂਲ ਮੁਖੀਆਂ ਵੱਲੋਂ ਲਾਪ੍ਰਵਾਹੀ ਤੇ ਨਿਯੁਕਤੀਆਂ ਵੇਲੇ ਅਣਗਹਿਲੀ ਵਰਤੇ ਜਾਣ ਦੇ ਇਵਜ਼ ਵਿੱਚ ਕੀਤੀ ਗਈ ਹੈ। 

ਕੋਟਾ 'ਚ ਸੁਸਾਇਡ ਨੋਟ ਲਿਖ ਕੇ ਲਾਪਤਾ ਹੋਈ ਵਿਦਿਆਰਥਣ ਲੁਧਿਆਣਾ 'ਚ ਮਿਲੀ, ਜਾਣੋ ਪੂਰਾ ਮਾਮਲਾ

Kota Girl Student: ਉੱਤਰ ਪ੍ਰਦੇਸ਼ ਦੀ ਇੱਕ NEET ਦੀ ਪ੍ਰੀਖਿਆਰਥੀ ਜਿਹੜੀ ਰਾਜਸਥਾਨ ਦੇ ਕੋਚਿੰਗ ਹੱਬ ਕੋਟਾ ਵਿੱਚ "ਸੁਸਾਈਡ ਨੋਟ" ਛੱਡਣ ਤੋਂ ਬਾਅਦ ਲਾਪਤਾ ਹੋ ਗਈ ਸੀ, ਜਿਸ ਤੋਂ ਬਾਅਦ ਵੀਰਵਾਰ ਨੂੰ ਲੁਧਿਆਣਾ ਵਿੱਚ ਮਿਲੀ ਹੈ। ਜਾਣਕਾਰੀ ਦਿੰਦੇ ਹੋਏ ਥਾਣਾ ਇੰਚਾਰਜ ਭੂਪੇਂਦਰ ਸਿੰਘ ਨੇ ਦੱਸਿਆ ਕਿ ਯੂਪੀ ਦੇ ਕੌਸ਼ਾਂਬੀ ਦੀ ਰਹਿਣ ਵਾਲੀ ਵਿਦਿਆਰਥਣ ਕੋਟਾ ਵਿਖੇ ਪੀਜੀ 'ਚ ਰਹਿ ਕੇ NEET ਦੀ ਤਿਆਰੀ ਕਰ ਰਹੀ ਸੀ। ਇਸ ਤੋਂ ਬਾਅਦ ਅਚਾਨਕ 23 ਅਪ੍ਰੈਲ ਨੂੰ ਅਨੰਤਪੁਰਾ ਥਾਣੇ 'ਚ ਉਸ ਦੇ ਲਾਪਤਾ ਹੋਣ ਦੀ ਰਿਪੋਰਟ ਦਰਜ ਕਰਵਾਈ ਗਈ ਸੀ।

Weather Update: ਮੌਸਮ ਮੁੜ ਲਵੇਗਾ ਕਰਵਟ, ਵੈਸਟਰਨ ਡਿਸਟਰਬੈਂਸ ਐਕਟਿਵ, ਬਾਰਸ਼ ਦਾ ਅਲਰਟ

Weather Update: ਚੰਡੀਗੜ੍ਹ 'ਚ ਮੌਸਮ ਮੁੜ ਕਰਵਟ ਲੈ ਰਿਹਾ ਹੈ। ਕੱਲ੍ਹ (ਸ਼ਨੀਵਾਰ) ਤੋਂ ਮੌਸਮ ਬਦਲਣ ਦੀ ਸੰਭਾਵਨਾ ਹੈ। ਮੌਸਮ ਵਿਭਾਗ ਮੁਤਾਬਕ ਪੱਛਮੀ ਗੜਬੜੀ ਸਰਗਰਮ ਹੋ ਰਹੀ ਹੈ ਜਿਸ ਕਾਰਨ ਕੱਲ੍ਹ ਬੱਦਲਵਾਈ ਰਹੇਗੀ। ਇਸ ਦੌਰਾਨ ਮੀਂਹ ਪੈਣ ਦੀ ਵੀ ਸੰਭਾਵਨਾ ਹੈ। ਉਂਝ ਇਸ ਕਾਰਨ ਤਾਪਮਾਨ 'ਤੇ ਜ਼ਿਆਦਾ ਅਸਰ ਨਹੀਂ ਪਵੇਗ ਕਿਉਂਕਿ ਪਾਰਾ ਅਜੇ ਵੀ ਆਮ ਨਾਲੋਂ ਘੱਟ ਹੈ। ਮੌਸਮ ਵਿਭਾਗ ਅਨੁਸਾਰ ਸ਼ਹਿਰ ਦਾ ਵੱਧ ਤੋਂ ਵੱਧ ਤਾਪਮਾਨ 34.6 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਜੋ ਆਮ ਨਾਲੋਂ 3 ਡਿਗਰੀ ਘੱਟ ਹੈ। ਘੱਟੋ-ਘੱਟ ਤਾਪਮਾਨ 17.4 ਡਿਗਰੀ ਸੈਲਸੀਅਸ ਹੈ, ਜੋ ਆਮ ਨਾਲੋਂ 6 ਡਿਗਰੀ ਸੈਲਸੀਅਸ ਘੱਟ ਹੈ। ਇਸ ਕਾਰਨ ਰਾਤ ਸਮੇਂ ਹਲਕੀ ਠੰਢ ਮਹਿਸੂਸ ਕੀਤੀ ਜਾ ਰਹੀ ਹੈ। 

ਪੁਰਾਣੀ ਰੰਜਿਸ਼ ਦੇ ਚੱਲਦਿਆਂ ਨੌਜਵਾਨ ਦਾ ਕਰੰਟ ਲਾ ਕੇ ਬੇਰਹਿਮੀ ਨਾਲ ਕੀਤਾ ਕਤਲ

Punjab News: ਥਾਣਾ ਭਿੱਖੀਵਿੰਡ ਦੇ ਅਧੀਨ ਪੈਂਦੇ ਪਿੰਡ ਬਲੇਰ ਵਿਚ ਉਸ ਸਮੇਂ ਸਨਸਨੀ ਫੈਲ ਗਈ ਜਦੋਂ ਇਥੇ ਇੱਕ ਵਿਅਕਤੀ ਦੀ ਲਾਸ਼ ਬਰਾਮਦ ਕੀਤੀ ਗਈ। ਮ੍ਰਿਤਕ ਦੀ ਪਛਾਣ ਪਿੰਡ ਬਲੇਰ ਦੇ ਰਹਿਣ ਵਾਲੇ ਗੁਰਜੀਤ ਸਿੰਘ ਦੇ ਰੂਪ ਵਿਚ ਹੋਈ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਮ੍ਰਿਤਕ ਦੇ ਪਿਤਾ ਚਿੰਤਾਂ ਸਿੰਘ ਨੇ ਦੱਸਿਆ ਕਿ ਰਸਤੇ ਨੂੰ ਲੈਕੇ ਪੁਰਾਣੀ ਰੰਜਿਸ ਦੇ ਚੱਲਦਿਆਂ ਮੇਰੇ ਪੁੱਤਰ ਦਾ ਕਰੰਟ ਲਾ ਕੇ ਕਤਲ ਕੀਤਾ ਗਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਕੁਝ ਸਮਾਂ ਪਹਿਲਾਂ ਜਮੀਨ ਵਾਲਿਆਂ ਅੱਜੂ ਅਤੇ ਜਰਮਨ ਨੇ ਮੈਨੂੰ ਅਤੇ ਮੇਰੇ ਲੜਕੇ ਨੂੰ ਘੇਰ ਕੇ ਧਮਕੀਆਂ ਦਿੱਤੀਆ ਸਨ ਪਰ ਮੋਹਤਬਾਰਾਂ ਨੇ ਸਾਡਾ ਰਾਜੀਨਾਮਾ ਕਰਵਾ ਦਿੱਤਾ ਸੀ।

Punjab News: ਪੰਜਾਬ ਪੁਲਿਸ 'ਚ 195 ਅਹੁਦਿਆਂ 'ਤੇ ਭਰਤੀ ਦਾ ਰਾਹ ਹੋਇਆ ਪੱਧਰਾ, ਮੈਰਿਟ ਦੇ ਆਧਾਰ 'ਤੇ ਨਿਯੁਕਤੀ ਦਾ ਆਦੇਸ਼

Punjab News: ਪੰਜਾਬ-ਹਰਿਆਣਾ ਹਾਈਕੋਰਟ ਨੇ ਅੱਠ ਸਾਲ ਪੁਰਾਣੀ ਭਰਤੀ ਵਿੱਚ ਪਈ 195 ਖਾਲੀ ਅਸਾਮੀਆਂ ਨੂੰ ਭਰਨ ਦਾ ਰਾਹ ਪੱਧਰਾ ਕਰ ਦਿੱਤਾ ਹੈ। ਇਸ ਦੇ ਨਾਲ ਹੀ ਹਾਈਕੋਰਟ ਨੇ ਮੈਰਿਟ ਦੇ ਆਧਾਰ 'ਤੇ ਨਿਯੁਕਤੀਆਂ ਕਰਨ ਦੇ ਹੁਕਮ ਦੇ ਦਿੱਤੇ ਹਨ। ਹਾਈ ਕੋਰਟ ਨੇ ਪੰਜਾਬ ਸਰਕਾਰ ਨੂੰ ਇਨ੍ਹਾਂ ਅਸਾਮੀਆਂ ਨੂੰ 6 ਮਹੀਨਿਆਂ ਦੇ ਅੰਦਰ-ਅੰਦਰ ਭਰਨ ਦਾ ਹੁਕਮ ਦਿੰਦਿਆਂ ਸਪੱਸ਼ਟ ਕੀਤਾ ਕਿ ਇਹ ਅਸਾਮੀਆਂ ਪਟੀਸ਼ਨਰਾਂ ਤੋਂ ਨਹੀਂ ਸਗੋਂ ਮੈਰਿਟ ਦੇ ਆਧਾਰ 'ਤੇ ਹੀ ਭਰੀਆਂ ਜਾਣ। ਹਾਲਾਂਕਿ, ਚੁਣੇ ਗਏ ਉਮੀਦਵਾਰ ਪਿਛਲੇ ਵੇਤਨ ਜਾਂ ਕਿਸੇ ਹੋਰ ਸੇਵਾ ਦਾ ਫਾਇਦਾ ਲੈਣ ਦੇ ਹੱਕਦਾਰ ਨਹੀਂ ਹੋਣਗੇ। 

Fire in Car: ਧੂੰ-ਧੂੰ ਕਰਕੇ ਸੜੀ ਚਲਦੀ ਕਾਰ, ਜਿਉਂਦੇ ਨੌਜਵਾਨ ਨੂੰ ਲੱਗੀ ਅੱਗ

Fire in Car: ਹਰਿਆਣਾ ਦੇ ਪਾਣੀਪਤ ਸ਼ਹਿਰ ਵਿੱਚ NH44 ਜੀਟੀ ਰੋਡ 'ਤੇ ਦੇਰ ਰਾਤ ਭਿਆਨਕ ਹਾਦਸਾ ਵਾਪਰਨ ਦੀ ਖਬਰ ਸਾਹਮਣੇ ਆਈ ਹੈ। ਦੱਸ ਦਈਏ ਕਿ ਹਾਈਵੇਅ 'ਤੇ ਜਾ ਰਹੀ ਚਲਦੀ ਕਾਰ ਵਿੱਚ ਅਚਾਨਕ ਅੱਗ ਲੱਗ ਗਈ ਜਿਸ ਕਰਕੇ ਨੌਜਵਾਨ ਜਿਉਂਦਾ ਸੜ ਗਿਆ। ਮੌਕੇ 'ਤੇ ਲੰਘ ਰਹੇ ਲੋਕਾਂ ਨੂੰ ਇਸ ਘਟਨਾ ਦੀ ਜਾਣਕਾਰੀ ਸੂਚਨਾ ਕੰਟਰੋਲ ਰੂਮ ਨੰਬਰ 'ਤੇ ਦਿੱਤੀ। ਜਾਣਕਾਰੀ ਮਿਲਦਿਆਂ ਹੀ ਪੁਲਿਸ ਅਤੇ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਮੌਕੇ 'ਤੇ ਪਹੁੰਚੀਆਂ ਜਿਸ ਤੋਂ ਬਾਅਦ ਅੱਗ 'ਤੇ ਕਾਬੂ ਪਾਇਆ ਗਿਆ।

ਪਿਛੋਕੜ

Punjab Breaking Live News 3 May 2024: ਰੇਲਵੇ ਨੇ ਕਿਸਾਨੀ ਅੰਦੋਲਨ ਨੂੰ ਧਿਆਨ ਵਿੱਚ ਰੱਖਦਿਆਂ ਹੋਇਆਂ 3 ਦਿਨ ਦਾ ਸ਼ਡਿਊਲ ਜਾਰੀ ਕਰਨ ਦੀ ਨਵੀਂ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ। ਰੇਲਵੇ ਨੇ ਪਹਿਲਾਂ ਜਿਹੜੀਆਂ ਟਰੇਨਾਂ ਇੱਕ ਦਿਨ ਲਈ ਰੱਦ ਕੀਤੀਆਂ ਸਨ, ਉਨ੍ਹਾਂ ਨੂੰ ਤਿੰਨ ਦਿਨਾਂ ਲਈ ਰੱਦ ਕਰਨ ਦੇ ਨਿਰਦੇਸ਼ ਦਿੱਤੇ ਹਨ। ਇਸ ਦੇ ਨਾਲ ਹੀ ਲੰਬੀ ਦੂਰੀ ਦਾ ਸਫਰ ਤੈਅ ਕਰਨ ਵਾਲੀਆਂ 101 ਰੇਲਾਂ ਨੂੰ ਲੈਕੇ ਬਦਲਾਅ ਕੀਤਾ ਹੈ। 


Indian Railway: ਕਿਸਾਨ ਅੰਦੋਲਨ ਕਰਕੇ ਰੇਲਵੇ ਨੇ ਬਣਾਇਆ ਆਹ ਨਵਾਂ ਨਿਯਮ, 101 ਰੇਲਾਂ ਦਾ ਨਵਾਂ ਸ਼ਡਿਊਲ ਕੀਤਾ ਜਾਰੀ


ਰਵਨੀਤ ਬਿੱਟੂ ਨੇ ਰਾਹੁਲ ਗਾਂਧੀ 'ਤੇ ਲਾਏ ਗੰਭੀਰ ਦੋਸ਼


ਲੋਕ ਸਭਾ ਚੋਣਾ ਨੂੰ ਲੈ ਕੇ ਸਿਆਸੀ ਪਿੜ ਕਾਫ਼ੀ ਭਖਿਆ ਹੋਇਆ ਹੈ। ਲਗਾਤਾਰ ਇਕ ਦੂਜੇ ਉੱਪਰ ਸਿਆਸੀ ਆਗੂ ਬਿਆਨ ਦੇ ਰਹੇ ਹਨ। ਇਸੇ ਦਰਮਿਆਨ ਹਾਲ ਹੀ ਚ ਕਾਂਗਰਸ ਦਾ ਸਾਥ ਛਡ ਭਾਜਪਾ ਦਾ ਪੱਲਾ ਫੜਨ ਵਾਲੇ ਰਵਨੀਤ ਬਿੱਟੂ ਨੇ ਆਪਣੀ ਪੁਰਾਣੀ ਪਾਰਟੀ ਵਿਰੁੱਧ ਮੋਰਚਾ ਖੋਲ ਦਿੱਤਾ ਹੈ। ਦਰਅਸਲ ਬਿੱਟੂ ਨੇ ਰਾਹੁਲ ਗਾਂਧੀ ਤੇ ਦੋਸ਼ ਲਾਏ ਹਨ।ਰਵਨੀਤ ਬਿੱਟੂ ਦਾ ਕਹਿਣਾ ਹੈ ਕਿ ਰਾਹੁਲ ਗਾਂਧੀ ਵਲੋ ਆਪਣਾ ਫ਼ਾਇਦਾ ਲੈਣ ਲਈ ਮੇਨੂ ਬੇਅੰਤ ਸਿੰਘ ਦੇ ਕਾਤਲਾਂ ਨੂੰ ਮਾਫ ਕਰਨ ਦੀ ਗੱਲ ਕਹੀ ਗਈ ਸੀ। ਉਨ੍ਹਾ ਕਿਹਾ ਕਿ ਰਾਹੁਲ ਨੇ ਮੇਨੂ ਕਿਹਾ ਕਿ ਜਿਸ ਤਰ੍ਹਾਂ ਕਾਂਗਰਸ ਨੇ ਰਾਜੀਵ ਦੇ ਕਾਤਲਾਂ ਨੂੰ ਮਾਫ ਕੀਤਾ ਸੀ ਉਸੇ ਤਰ੍ਹਾਂ ਉਹ ਵੀ ਬੇਅੰਤ ਸਿੰਘ ਦੇ ਕਾਤਲਾਂ ਨੂੰ ਮਾਫ ਕਰ ਦੇਵੇ ਜਿਸ ਦਾ ਪਾਰਟੀ ਨੂੰ ਫ਼ਾਇਦਾ ਹੋਵੇਗਾ। ਜਿਸ ਤੋ ਉਨ੍ਹਾ ਇਨਕਾਰ ਕਰ ਦਿੱਤਾ ਸੀ।


Lok Sabha Elections: ਬਿੱਟੂ ਨੇ ਰਾਹੁਲ ਗਾਂਧੀ 'ਤੇ ਲਾਏ ਵੱਡੇ ਦੋਸ਼, 'ਮੈਨੂੰ ਬੇਅੰਤ ਸਿੰਘ ਦੇ ਕਾਤਲਾਂ ਨੂੰ ਮਾਫ ਕਰਨ ਲਈ ਕਿਹਾ'


ਅੰਮ੍ਰਿਤਸਰ ਪੁਲਿਸ ਨੇ 1 ਕਿਲੋ ਹੈਰੋਇਨ ਸਣੇ ਵਿਅਕਤੀ ਕੀਤਾ ਕਾਬੂ


Amritsar News: ਅੰਮ੍ਰਿਤਸਰ ਪੁਲਿਸ ਨੇ ਸਰਹੱਦ ਪਾਰ ਤੋਂ ਨਸ਼ੀਲੇ ਪਦਾਰਥਾਂ ਦੀ ਤਸਕਰੀ ਕਰਨ ਵਾਲੇ ਨੈਟਵਰਕ ਦੇ ਖਿਲਾਫ ਗੁਪਤ ਕਾਰਵਾਈ ਦੌਰਾਨ ਚਾਰ ਕਿਲੋ ਆਈਸ ਅਤੇ 1 ਕਿਲੋ ਹੈਰੋਇਨ ਸਮੇਤ ਗ੍ਰਿਫ਼ਤਾਰ ਕੀਤਾ ਹੈ। ਸੀ.ਆਈ ਅੰਮ੍ਰਿਤਸਰ ਨੇ ਇੱਕ ਵਿਅਕਤੀ ਨੂੰ ਗ੍ਰਿਫਤਾਰ ਕਰਕੇ 4 ਕਿਲੋ ਆਈਸ (ਮੇਥਾਮਫੇਟਾਮਾਈਨ) ਅਤੇ 1 ਕਿਲੋਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ ਹੈ। ਨਸ਼ੀਲੇ ਪਦਾਰਥਾਂ ਦੀ ਢੋਆ-ਢੁਆਈ ਲਈ ਪਾਕਿਸਤਾਨ-ਅਧਾਰਤ ਡਰੱਗ ਸਮੱਗਲਰ ਵਲੋਂ ਡਰੋਨ ਦੀ ਵਰਤੋਂ ਕੀਤੀ ਜਾਂਦੀ ਸੀ। SSOC ਅੰਮ੍ਰਿਤਸਰ ਵਿਖੇ NDPS ਐਕਟ ਅਧੀਨ FIR ਦਰਜ ਕਰਕੇ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।


Amritsar News: ਅੰਮ੍ਰਿਤਸਰ ਪੁਲਿਸ ਨੇ 1 ਕਿਲੋ ਹੈਰੋਇਨ ਸਣੇ ਵਿਅਕਤੀ ਕੀਤਾ ਕਾਬੂ, ਜਾਂਚ ਸ਼ੁਰੂ


 

- - - - - - - - - Advertisement - - - - - - - - -

TRENDING NOW

© Copyright@2024.ABP Network Private Limited. All rights reserved.