Punjab Breaking News LIVE: ਆਮ ਆਦਮੀ ਪਾਰਟੀ ਪੰਜਾਬ ਦੇ ਜ਼ੀਰੋ ਬਿਜਲੀ ਬਿੱਲਾਂ ਨਾਲ ਹਰਿਆਣਾ 'ਚ ਦੇਵੇਗੀ ਝਟਕਾ!, ਧੁੰਦ ‘ਚ ਡੋਲੀ ਵਾਲੀ ਕਾਰ ਸਮੇਤ ਚਾਰ ਕਾਰਾਂ ਦੀ ਹੋਈ ਜ਼ਬਰਦਸਤ ਟੱਕਰ, ਨਸ਼ਾ ਤਸਕਰੀ ਮਾਮਲੇ 'ਚ ਮਜੀਠੀਆ ਦੇ ਕਰੀਬੀਆਂ ਨੂੰ ਨੋਟਿਸ

Punjab Breaking News: ਆਮ ਆਦਮੀ ਪਾਰਟੀ ਪੰਜਾਬ ਦੇ ਜ਼ੀਰੋ ਬਿਜਲੀ ਬਿੱਲਾਂ ਨਾਲ ਹਰਿਆਣਾ 'ਚ ਦੇਵੇਗੀ ਝਟਕਾ!, ਧੁੰਦ ‘ਚ ਡੋਲੀ ਵਾਲੀ ਕਾਰ ਸਮੇਤ ਚਾਰ ਕਾਰਾਂ ਦੀ ਹੋਈ ਜ਼ਬਰਦਸਤ ਟੱਕਰ, ਨਸ਼ਾ ਤਸਕਰੀ ਮਾਮਲੇ 'ਚ ਮਜੀਠੀਆ ਦੇ ਕਰੀਬੀਆਂ ਨੂੰ ਨੋਟਿਸ

ABP Sanjha Last Updated: 29 Jan 2024 01:13 PM

ਪਿਛੋਕੜ

Punjab Breaking News LIVE, 28 January, 2024: ਆਮ ਆਦਮੀ ਪਾਰਟੀ ਪੰਜਾਬ ਵਿੱਚ ਬਿਜਲੀ ਦੇ ਜ਼ੀਰੋ ਬਿੱਲਾਂ ਨੂੰ ਹਰਿਆਣਾ ਵਿੱਚ ਹਥਿਆਰ ਬਣਾਉਣ ਜਾ ਰਹੀ ਹੈ। ਸੀਐਮ ਭਗਵੰਤ ਮਾਨ ਇੱਕ ਲੱਖ ਦੇ...More

Jalandhar News: ਅਮਰੀਕਾ ਤੋਂ NRI ਨੂੰਹ ਨੂੰ ਪੰਜਾਬ ਸੱਦ ਕੇ ਸੱਸ ਤੇ ਸਹੁਰੇ ਨੇ ਕੀਤਾ ਕਤਲ

ਸੁਲਤਾਨਪੁਰ ਲੋਧੀ ਵਿੱਚ ਅਮਰੀਕਾ ਦੀ ਨਾਗਰਿਕ ਰਾਜਦੀਪ ਕੌਰ ਦੀ ਮੌਤ ਬਾਰੇ ਵੱਡਾ ਖੁਲਾਸਾ ਹੋਇਆ ਹੈ। ਪੁਲਿਸ ਪੁੱਛ-ਪੜਤਾਲ ਵਿੱਚ ਰਾਜਦੀਪ ਦੇ ਸੱਸ ਤੇ ਸਹੁਰੇ ਨੇ ਖੁਲਾਸਾ ਕੀਤਾ ਕਿ ਉਨ੍ਹਾਂ ਦੋਵਾਂ ਨੇ ਹੀ ਗਲਾ ਘੁੱਟ ਕੇ ਉਸ ਦੀ ਹੱਤਿਆ ਕੀਤੀ ਹੈ। ਮ੍ਰਿਤਕਾ ਦੀ ਮਾਂ ਦੀ ਸ਼ਿਕਾਇਤ ਤੋਂ ਬਾਅਦ ਸੁਲਤਾਨਪੁਰ ਲੋਧੀ ਦੀ ਪੁਲਿਸ ਨੇ ਦੋਵਾਂ ਨੂੰ ਗ੍ਰਿਫ਼ਤਾਰ ਕਰ ਕੇ ਦੋ ਦਿਨ ਦੇ ਰਿਮਾਂਡ ’ਤੇ ਲਿਆ ਜਿਸ ਤੋਂ ਬਾਅਦ ਪੁੱਛ-ਪੜਤਾਲ ਦੌਰਾਨ ਇਸ ਸਚਾਈ ਦਾ ਖੁਲਾਸਾ ਹੋਇਆ।