Punjab Breaking News LIVE: CM ਮਾਨ ਨੇ ਅਕਾਲੀ ਦਲ ਦੇ ਨਾਲ-ਨਾਲ ਪੀਐਮ ਮੋਦੀ ਤੇ ਗ੍ਰਹਿ ਮੰਤਰੀ 'ਤੇ ਸਾਧਿਆ ਨਿਸ਼ਾਨਾ, ਪੰਜਾਬ 'ਚ ਡਿੱਗੇਗਾ ਤਾਪਮਾਨ, ਵਧੇਗੀ ਠੰਡ!, ਮਨਪ੍ਰੀਤ ਬਾਦਲ ਦੀ ਪੇਸ਼ੀ, 90 ਸਵਾਲਾਂ ਦੀ ਲਿਸਟ ਤਿਆਰ

Punjab Breaking News LIVE: CM ਮਾਨ ਨੇ ਅਕਾਲੀ ਦਲ ਦੇ ਨਾਲ-ਨਾਲ ਪੀਐਮ ਮੋਦੀ ਤੇ ਗ੍ਰਹਿ ਮੰਤਰੀ 'ਤੇ ਸਾਧਿਆ ਨਿਸ਼ਾਨਾ, ਪੰਜਾਬ 'ਚ ਡਿੱਗੇਗਾ ਤਾਪਮਾਨ, ਵਧੇਗੀ ਠੰਡ!, ਮਨਪ੍ਰੀਤ ਬਾਦਲ ਦੀ ਪੇਸ਼ੀ, 90 ਸਵਾਲਾਂ ਦੀ ਲਿਸਟ ਤਿਆਰ

ABP Sanjha Last Updated: 28 Oct 2023 12:51 PM
Punjab News: ਪੰਜਾਬ ਪੁਲਿਸ ਨੂੰ ਵੱਡੀ ਕਾਮਯਾਬੀ, ਬੱਬਰ ਖਾਲਸਾ ਇੰਟਰਨੈਸ਼ਨਲ ਦੇ ਚਾਰ ਕਾਰਕੁਨ ਗ੍ਰਿਫਤਾਰ, ਤਿਉਹਾਰਾਂ ਮੌਕੇ ਮਾਹੌਲ ਖ਼ਰਾਬ ਕਰਨ ਦੀ ਸੀ ਕੋਸ਼ਿਸ਼

ਪੰਜਾਬ ਪੁਲਿਸ ਦੇ ਹੱਥ ਵੱਡੀ ਕਾਮਯਾਬੀ ਲੱਗੀ ਹੈ। ਉਨ੍ਹਾਂ ਵੱਲੋਂ ਪਾਕਿਸਤਾਨ ਸਥਿਤ ਖਾਲਿਸਤਾਨ ਪੱਖੀ ਅੱਤਵਾਦੀ ਸੰਗਠਨਾਂ ਦੇ ਇੱਕ ਮਾਡਿਊਲ ਨੂੰ ਤੋੜਨ ਵਿੱਚ ਸਫਲਤਾ ਹਾਸਲ ਕੀਤੀ ਹੈ। ਐਸਏਐਸ ਨਗਰ (ਮੁਹਾਲੀ) ਪੁਲਿਸ ਨੇ ਬੱਬਰ ਖਾਲਸਾ ਇੰਟਰਨੈਸ਼ਨਲ (ਬੀਕੇਆਈ) ਦੇ 4 ਕਾਰਕੁਨਾਂ ਨੂੰ ਗ੍ਰਿਫਤਾਰ ਕੀਤਾ ਹੈ। ਇਹ ਅੱਤਵਾਦੀ ਤਿਉਹਾਰਾਂ ਦੇ ਦਿਨਾਂ 'ਚ ਟਾਰਗੇਟ ਕਿਲਿੰਗ ਨੂੰ ਅੰਜਾਮ ਦੇ ਕੇ ਪੰਜਾਬ ਦਾ ਮਾਹੌਲ ਖਰਾਬ ਕਰਨ ਦੀ ਯੋਜਨਾ ਬਣਾ ਰਹੇ ਸਨ। ਇਨ੍ਹਾਂ ਕੋਲੋਂ ਭਾਰੀ ਮਾਤਰਾ ਵਿੱਚ ਹਥਿਆਰ ਬਰਾਮਦ ਹੋਏ ਹਨ।

Stubble Burning Cases : ਸੂਬੇ 'ਚ ਵਧੇ ਪਰਾਲੀ ਸਾੜਨ ਦੇ ਮਾਮਲੇ, CM ਦੇ ਹਲਕੇ ਸੰਗਰੂਰ 'ਚ 98 ਮਾਮਲੇ ਆਏ ਸਾਹਮਣੇ, 6 ਦਿਨਾਂ 'ਚ ਪੰਜ ਗੁਣਾ ਹੋਇਆ ਵਾਧਾ

 ਪਰਾਲੀ ਸਾੜਨ ਦੇ ਮਾਮਲੇ ਦਿਨ ਪ੍ਰਤੀ ਦਿਨ ਰਿਕਾਰਡ ਤੋੜ ਰਹੇ ਹਨ। ਪਿਛਲੇ ਛੇ ਦਿਨਾਂ ਵਿੱਚ ਪਰਾਲੀ ਸਾੜਨ ਦੇ ਮਾਮਲੇ 5 ਗੁਣਾ ਵੱਧ ਗਏ ਹਨ। ਸ਼ੁੱਕਰਵਾਰ ਨੂੰ ਰਿਕਾਰਡ 766 ਮਾਮਲੇ ਸਾਹਮਣੇ ਆਏ। ਪਿਛਲੇ ਚਾਰ ਦਿਨਾਂ ਵਿੱਚ ਪਰਾਲੀ ਸਾੜਨ ਦੇ ਕੁੱਲ 2113 ਮਾਮਲੇ ਸਾਹਮਣੇ ਆਏ ਹਨ। ਇਸ ਦੇ ਨਾਲ ਹੀ, ਇਸ ਸੀਜ਼ਨ ਵਿੱਚ ਕੁੱਲ ਕੇਸਾਂ ਦੀ ਗਿਣਤੀ 4059 ਹੋ ਗਈ ਹੈ। ਜਦੋਂ ਕਿ ਇਸ ਸਮੇਂ ਤੱਕ ਸਾਲ 2021 ਵਿੱਚ ਕੁੱਲ 6742 ਅਤੇ ਸਾਲ 2022 ਵਿੱਚ 8147 ਮਾਮਲੇ ਸਾਹਮਣੇ ਆਏ ਸਨ।

Plot Scam: ਮਨਪ੍ਰੀਤ ਬਾਦਲ ਦੀ ਪੇਸ਼ੀ, 90 ਸਵਾਲਾਂ ਦੀ ਲਿਸਟ ਤਿਆਰ, 5 ਘੰਟੇ ਤੋਂ ਪਹਿਲਾਂ ਨਹੀਂ ਆ ਸਕਦੇ ਬਾਹਰ

ਵਿਜੀਲੈਂਸ ਬਿਊਰੋ ਨੇ ਇੱਕ ਵਾਰ ਮੁੜ ਸਾਬਕਾ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਖਿਲਾਫ਼ ਕਾਰਵਾਈ ਕਰ ਦਿੱਤੀ ਹੈ। ਮਨਪ੍ਰੀਤ ਬਾਦਲ ਨੂੰ ਵਿਜੀਲੈਂਸ ਨੇ ਫਿਰ ਤਲਬ ਕਰ ਲਿਆ ਹੈ। ਇਸ ਵਾਰ ਉਹਨਾਂ ਨੂੰ 31 ਅਕਤੂਬਰ ਨੂੰ ਪੇਸ਼ ਹੋਣ ਲਈ ਸੰਮਨ ਜਾਰੀ ਹੋਏ ਹਨ। ਇਸ ਤੋਂ ਪਹਿਲਾਂ ਮਨਪ੍ਰੀਤ ਸਿੰਘ ਬਾਦਲ ਖਿਲਾਫ਼ 23 ਅਕਤੂਬਰ ਨੂੰ ਪੇਸ਼ ਹਣ ਲਈ ਸੰਮਨ ਭੇਜੇ ਗਏ ਸਨ ਪਰ ਉਹ ਵਿਜੀਲੈਂਸ ਅੱਗੇ ਹਾਜ਼ਰ ਨਹੀਂ ਹੋਏ ਸਨ।

Patiala News: ਪਟਿਆਲਾ ਪੁਲਿਸ ਵੱਲੋਂ ਅੰਨ੍ਹੇ ਕਤਲ ਦੀ ਗੁੱਥੀ ਸੁਲਝਾਈ, iPhone ਤੇ Apple watch ਦੇ ਲਾਲਚ ‘ਚ ਦੋਸਤ ਬਣੇ ਕਾਤਲ

ਨਸ਼ਿਆਂ ਨੇ ਤਾਂ ਦੁਨੀਆ ਦਾ ਬੇੜਾ ਹੀ ਗਰਕ ਕੀਤਾ ਹੋਇਆ ਹੈ। ਜਿਸ ਕਰਕੇ ਦਿਨੋਂ ਦਿਨ ਕ੍ਰਾਈਮ ਦੀਆਂ ਵਾਰਦਾਤਾਂ ਦੇ ਵਿੱਚ ਵਾਧਾ ਹੋ ਰਿਹਾ ਹੈ। ਇੱਕ ਹੋਰ ਹੈਰਾਨ ਕਰ ਦੇਣ ਵਾਲਾ ਮਾਮਲਾ ਜਿੱਥੇ ਨਸ਼ੇੜੀ ਦੋਸਤਾਂ ਨੇ ਲਾਲਚ ਦੇ ਵਿੱਚ ਆ ਕੇ ਆਪਣੇ ਹੀ ਦੋਸਤ ਦਾ ਕਤਲ ਕਰ ਦਿੱਤਾ ਹੈ। ਆਈਫੋਨ ਤੇ ਐੱਪਲ ਵਾਚ ਦੇ ਲਾਲਚ ਨੇ ਦੋ ਦੋਸਤਾਂ ਨੂੰ ਕਾਤਲ ਬਣਾ ਦਿੱਤਾ। ਨਾਭਾ ਦੇ ਅਜਨੌਦਾ ਕਲਾਂ ਦੇ ਰਹਿਣ ਵਾਲੇ ਗੁਰਜਿੰਦਰ ਸਿੰਘ ਦਾ ਆਈਫੋਨ ਅਤੇ ਐਪਲ ਵਾਚ ਕਰਕੇ ਉਸਦੇ ਦੋ ਦੋਸਤਾਂ ਨੇ ਕਤਲ ਕਰ ਦਿੱਤਾ। ਪੁਲਿਸ ਨੇ 10 ਦਿਨਾਂ ਬਾਅਦ ਉਸ ਦੇ ਦੋ ਦੋਸਤਾਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।

Froud: ਕੈਨੇਡਾ 'ਚ 1500 ਵਿਦਿਆਰਥੀਆਂ ਦੇ ਦਾਖਲਾ ਪੱਤਰ ਨਿਕਲੇ ਫਰਜ਼ੀ, ਹੋਣਗੇ ਡਿਪੋਰਟ, ਪੰਜਾਬੀਆਂ ਦੀ ਦੇਖੋ ਕਿੰਨੀ ਗਿਣਤੀ

ਕੈਨੇਡਾ ਵਿੱਚ ਫਰਜ਼ੀ ਦਾਖ਼ਲਾ ਪੱਤਰ ਦੇ ਆਧਾਰ 'ਤੇ ਐਂਟਰੀ ਕਰਨ ਵਾਲੇ ਵਿਦਿਆਰਥੀਆਂ ਖਿਲਾਫ਼ ਹੁਣ ਟਰੂਡੋ ਸਰਕਾਰ ਨੇ ਵੱਡਾ ਆਪ੍ਰੇਸ਼ਨ ਸ਼ੁਰੂ ਕਰ ਦਿੱਤਾ ਹੈ। ਇਸ ਦੇ ਲਈ ਸਰਕਾਰ ਨੇ ਵਿਸ਼ੇਸ਼ ਟਾਸਕ ਫੋਰਸ ਬਣਾ ਦਿੱਤੀ ਹੈ। ਕੈਨੇਡਾ ਸਰਕਾਰ ਨੇ ਫਰਜ਼ੀ ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਕੈਨੇਡਾ ਵਿਚ ਦਾਖਲ ਹੋਣ ਤੋਂ ਰੋਕਣ ਲਈ ਨਿਯਮਾਂ ਨੂੰ ਸਖਤ ਕਰਨਾ ਸ਼ੁਰੂ ਕਰ ਦਿੱਤਾ ਹੈ। ਸ਼ੁੱਕਰਵਾਰ ਦੇਰ ਰਾਤ ਨਵੇਂ ਵੀਜ਼ਾ ਨਿਯਮਾਂ ਦਾ ਐਲਾਨ ਕੀਤਾ ਗਿਅ ਸੀ। 

SC Scholarship scam: ਸਕਾਲਰਸ਼ਿਪ ਘੁਟਾਲੇ ਖਿਲਾਫ਼ ਕੇਂਦਰ ਦਾ ਐਕਸ਼ਨ, ਹੁਣ ਇੱਕ ਰੁਪਇਆ ਵੀ ਨਹੀਂ ਹੋਵੇਗਾ ਚੋਰੀ !

ਅਨੁਸੂਚਿਤ ਜਾਤੀ (SC) ਸਕਾਲਰਸ਼ਿਪ ਵਿੱਚ ਧੋਖਾਧੜੀ ਨੂੰ ਰੋਕਣ ਲਈ ਹੁਣ ਕੇਂਦਰ ਸਰਕਾਰ ਐਕਸ਼ਨ ਮੋਡ ਵਿੱਚ ਆ ਗਈ ਹੈ। SC ਸਕਾਲਰਸ਼ਿਪ ਸਕੈਮ ਰਾਹੀਂ ਕਈ ਕਾਲਜ ਧੋਖੇ ਨਾਲ ਪੈਸੇ ਕਮਾ ਰਹੇ ਹਨ। ਜਿਸ ਨੂੰ ਰੋਕਣ ਲਈ ਕੇਂਦਰ ਸਰਕਾਰ ਨੇ ਇੱਕ ਸਕੀਮ ਤਿਆਰ ਕੀਤੀ ਹੈ। ਰਾਸ਼ਟਰੀ ਸਕਾਲਰਸ਼ਿਪ ਨੀਤੀ ਤਹਿਤ ਹੁਣ ਸਾਰੇ ਕਾਲਜਾਂ ਵਿੱਚ ਮੈਨੂਅਲ ਦੀ ਬਜਾਏ ਮਸ਼ੀਨ ਰਾਹੀਂ ਬਾਇਓਮੈਟ੍ਰਿਕ ਹਾਜ਼ਰੀ ਲਾਜ਼ਮੀ ਕੀਤੀ ਗਈ ਹੈ। ਇਸ ਤਹਿਤ ਰਜਿਸਟਰ ਵਿੱਚ ਮੈਨੂਅਲ ਦੀ ਬਜਾਏ ਮਸ਼ੀਨ ਰਾਹੀਂ ਬਾਇਓਮੀਟ੍ਰਿਕ ਹਾਜ਼ਰੀ ਲਗਾਈ ਜਾਵੇਗੀ। ਸਕਾਲਰਸ਼ਿਪ ਲਈ ਯੋਗ ਵਿਦਿਆਰਥੀਆਂ ਨੂੰ ਉਂਗਲ ਜਾਂ ਚਿਹਰੇ ਦੀ ਸਕੈਨਿੰਗ ਮਸ਼ੀਨ ਰਾਹੀਂ ਆਪਣੀ ਹਾਜ਼ਰੀ ਦੀ ਨਿਸ਼ਾਨਦੇਹੀ ਕਰਨੀ ਪਵੇਗੀ ਜੋ ਕਿ ਆਧਾਰ ਨਾਲ ਲਿੰਕ ਹੋਵੇਗੀ। 

Punjab Politics: CM ਮਾਨ ਨੇ ਅਕਾਲੀ ਦਲ ਦੇ ਨਾਲ-ਨਾਲ ਪੀਐਮ ਮੋਦੀ ਅਤੇ ਗ੍ਰਹਿ ਮੰਤਰੀ 'ਤੇ ਸਾਧਿਆ ਨਿਸ਼ਾਨਾ, ਬੋਲੇ-ਅਮਿਤ ਸ਼ਾਹ ਹੁਣ ਘਰ-ਘਰ ਜਾ ਕੇ ਵੰਡ ਰਹੇ ਨੇ ਪਰਚੇ ਤੇ...

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਸ਼੍ਰੋਮਣੀ ਅਕਾਲੀ ਦਲ 'ਤੇ ਸਖ਼ਤ ਨਿਸ਼ਾਨਾ ਸਾਧਿਆ ਹੈ। ਉਨ੍ਹਾਂ ਕਿਹਾ, ਕਦੇ ਚਾਬੀਆਂ ਤੇ ਜੈਤੋ ਦਾ ਮੋਰਚਾ ਲਾਉਣ ਵਾਲਾ ਅਕਾਲੀ ਦਲ ਹੁਣ ਛੋਲੇ ਕੁਲਚੇ ’ਤੇ ਉਤਰ ਆਇਆ ਹੈ। ਹੋਇਆ ਇੰਝ ਕਿ ਅਫਗਾਨਿਸਤਾਨ ਨੇ ਕ੍ਰਿਕਟ 'ਚ ਇੰਗਲੈਂਡ ਨੂੰ ਹਰਾਇਆ ਸੀ। ਇਸ ਤੋਂ ਇਲਾਵਾ ਬੰਟੀ ਰੋਮਾਣਾ ਦੀ ਗ੍ਰਿਫਤਾਰੀ 'ਤੇ ਸੀਐਮ ਮਾਨ ਨੇ ਕਿਹਾ, ਸਿਆਸਤ ਇੰਨੀ ਨੀਵੇਂ ਪੱਧਰ 'ਤੇ ਕੀਤੀ ਜਾ ਰਹੀ ਹੈ ਕਿ ਗਾਇਕਾਂ ਦੀ ਆਵਾਜ਼ ਹੀ ਬਦਲ ਦਿੱਤੀ ਗਈ ਹੈ ਅਤੇ ਗਾਲ੍ਹਾਂ ਕੱਢੀਆਂ ਜਾ ਰਹੀਆਂ ਹਨ।

Weather Update: ਕੋਰੇ ਦੀ ਚਾਦਰ ਨਾਲ ਢੱਕਣ ਵਾਲੇ ਨੇ ਪੰਜਾਬ ਸਮੇਤ ਇਹ ਸੂਬੇ, ਵਧੇਗੀ ਠੰਡ, ਕਈ ਸੂਬਿਆਂ 'ਚ ਭਾਰੀ ਮੀਂਹ ਦਾ ਅਲਰਟ, ਜਾਣੋ ਆਪਣੇ ਇਲਾਕੇ ਦੇ ਮੌਸਮ ਦਾ ਹਾਲ

ਦੇਸ਼ ਭਰ 'ਚ ਲੋਕਾਂ ਨੇ ਠੰਡ ਮਹਿਸੂਸ ਹੋਣ ਲੱਗ ਗਈ ਹੈ, ਕਈ ਸੂਬਿਆਂ 'ਚ ਲੋਕਾਂ ਨੇ ਗਰਮ ਕੱਪੜੇ ਵੀ ਕੱਢਣੇ ਸ਼ੁਰੂ ਕਰ ਦਿੱਤੇ ਹਨ। ਦੂਜੇ ਪਾਸੇ ਕੇਰਲ ਅਤੇ ਤਾਮਿਲਨਾਡੂ ਦੇ ਕਈ ਹਿੱਸਿਆਂ 'ਚ ਪਿਛਲੇ 24 ਘੰਟਿਆਂ 'ਚ ਭਾਰੀ ਮੀਂਹ ਦਰਜ ਕੀਤਾ ਗਿਆ। ਹਾਲਾਤ ਅਜਿਹੇ ਹਨ ਕਿ ਮੌਸਮ ਵਿਭਾਗ ਨੇ ਕੇਰਲ ਅਤੇ ਕਰਨਾਟਕ ਸਮੇਤ ਕਈ ਸੂਬਿਆਂ ਵਿੱਚ ਭਾਰੀ ਮੀਂਹ ਦਾ ਅਲਰਟ ਜਾਰੀ ਕੀਤਾ ਹੈ। ਜਦੋਂ ਕਿ ਦਿੱਲੀ-ਐਨਸੀਆਰ ਵਿੱਚ ਹਵਾ ਗੁਣਵੱਤਾ ਸੂਚਕਾਂਕ ਲਗਾਤਾਰ ਮਾੜੀ ਸ਼੍ਰੇਣੀ ਵਿੱਚ ਬਣਿਆ ਹੋਇਆ ਹੈ।

ਪਿਛੋਕੜ

Punjab Breaking News LIVE, 28 October, 2023: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਸ਼੍ਰੋਮਣੀ ਅਕਾਲੀ ਦਲ 'ਤੇ ਸਖ਼ਤ ਨਿਸ਼ਾਨਾ ਸਾਧਿਆ ਹੈ। ਉਨ੍ਹਾਂ ਕਿਹਾ, ਕਦੇ ਚਾਬੀਆਂ ਤੇ ਜੈਤੋ ਦਾ ਮੋਰਚਾ ਲਾਉਣ ਵਾਲਾ ਅਕਾਲੀ ਦਲ ਹੁਣ ਛੋਲੇ ਕੁਲਚੇ ’ਤੇ ਉਤਰ ਆਇਆ ਹੈ। ਹੋਇਆ ਇੰਝ ਕਿ ਅਫਗਾਨਿਸਤਾਨ ਨੇ ਕ੍ਰਿਕਟ 'ਚ ਇੰਗਲੈਂਡ ਨੂੰ ਹਰਾਇਆ ਸੀ। ਇਸ ਤੋਂ ਇਲਾਵਾ ਬੰਟੀ ਰੋਮਾਣਾ ਦੀ ਗ੍ਰਿਫਤਾਰੀ 'ਤੇ ਸੀਐਮ ਮਾਨ ਨੇ ਕਿਹਾ, ਸਿਆਸਤ ਇੰਨੀ ਨੀਵੇਂ ਪੱਧਰ 'ਤੇ ਕੀਤੀ ਜਾ ਰਹੀ ਹੈ ਕਿ ਗਾਇਕਾਂ ਦੀ ਆਵਾਜ਼ ਹੀ ਬਦਲ ਦਿੱਤੀ ਗਈ ਹੈ ਅਤੇ ਗਾਲ੍ਹਾਂ ਕੱਢੀਆਂ ਜਾ ਰਹੀਆਂ ਹਨ।


ਸੀਐਮ ਮਾਨ ਨੇ ਪੀਐਮ ਮੋਦੀ ਅਤੇ ਸ਼ਾਹ 'ਤੇ ਨਿਸ਼ਾਨਾ ਸਾਧਿਆ


ਸ਼ੁੱਕਰਵਾਰ ਨੂੰ ਲੁਧਿਆਣਾ ਦੌਰੇ ਦੌਰਾਨ ਇਕੱਠ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਭਗਵੰਤ ਮਾਨ ਨੇ ਪੀਐਮ ਮੋਦੀ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ 'ਤੇ ਵੀ ਨਿਸ਼ਾਨਾ ਸਾਧਿਆ। ਭਾਜਪਾ ਦੇ ਚੋਣ ਪ੍ਰਚਾਰ 'ਤੇ ਸੀਐਮ ਮਾਨ ਨੇ ਕਿਹਾ ਕਿ ਕੇਜਰੀਵਾਲ ਤੋਂ ਡਰਦੇ ਅਮਿਤ ਸ਼ਾਹ ਹੁਣ ਘਰ-ਘਰ ਜਾ ਕੇ ਪਰਚੇ ਵੰਡ ਰਹੇ ਹਨ। ਹਾਲਾਤ ਅਜਿਹੇ ਹਨ ਕਿ ਲੋਕ ਹਵਾਈ ਜਹਾਜ਼ ਤੋਂ ਹੇਠਾਂ ਨਹੀਂ ਉਤਰ ਰਹੇ ਹਨ। ਸ਼ਾਹ ਨੂੰ ਅਜਿਹਾ ਆਮ ਆਦਮੀ ਪਾਰਟੀ ਦੀ ਵਧਦੀ ਲੋਕਪ੍ਰਿਅਤਾ ਕਾਰਨ ਕਰਨਾ ਪੈ ਰਿਹਾ ਹੈ। Punjab Politics: CM ਮਾਨ ਨੇ ਅਕਾਲੀ ਦਲ ਦੇ ਨਾਲ-ਨਾਲ ਪੀਐਮ ਮੋਦੀ ਅਤੇ ਗ੍ਰਹਿ ਮੰਤਰੀ 'ਤੇ ਸਾਧਿਆ ਨਿਸ਼ਾਨਾ, ਬੋਲੇ-ਅਮਿਤ ਸ਼ਾਹ ਹੁਣ ਘਰ-ਘਰ ਜਾ ਕੇ ਵੰਡ ਰਹੇ ਨੇ ਪਰਚੇ ਤੇ...


ਕੋਰੇ ਦੀ ਚਾਦਰ ਨਾਲ ਢੱਕਣ ਵਾਲੇ ਨੇ ਪੰਜਾਬ ਸਮੇਤ ਇਹ ਸੂਬੇ


ਦੇਸ਼ ਭਰ 'ਚ ਲੋਕਾਂ ਨੇ ਠੰਡ ਮਹਿਸੂਸ ਹੋਣ ਲੱਗ ਗਈ ਹੈ, ਕਈ ਸੂਬਿਆਂ 'ਚ ਲੋਕਾਂ ਨੇ ਗਰਮ ਕੱਪੜੇ ਵੀ ਕੱਢਣੇ ਸ਼ੁਰੂ ਕਰ ਦਿੱਤੇ ਹਨ। ਦੂਜੇ ਪਾਸੇ ਕੇਰਲ ਅਤੇ ਤਾਮਿਲਨਾਡੂ ਦੇ ਕਈ ਹਿੱਸਿਆਂ 'ਚ ਪਿਛਲੇ 24 ਘੰਟਿਆਂ 'ਚ ਭਾਰੀ ਮੀਂਹ ਦਰਜ ਕੀਤਾ ਗਿਆ। ਹਾਲਾਤ ਅਜਿਹੇ ਹਨ ਕਿ ਮੌਸਮ ਵਿਭਾਗ ਨੇ ਕੇਰਲ ਅਤੇ ਕਰਨਾਟਕ ਸਮੇਤ ਕਈ ਸੂਬਿਆਂ ਵਿੱਚ ਭਾਰੀ ਮੀਂਹ ਦਾ ਅਲਰਟ ਜਾਰੀ ਕੀਤਾ ਹੈ। ਜਦੋਂ ਕਿ ਦਿੱਲੀ-ਐਨਸੀਆਰ ਵਿੱਚ ਹਵਾ ਗੁਣਵੱਤਾ ਸੂਚਕਾਂਕ ਲਗਾਤਾਰ ਮਾੜੀ ਸ਼੍ਰੇਣੀ ਵਿੱਚ ਬਣਿਆ ਹੋਇਆ ਹੈ। Weather Update: ਕੋਰੇ ਦੀ ਚਾਦਰ ਨਾਲ ਢੱਕਣ ਵਾਲੇ ਨੇ ਪੰਜਾਬ ਸਮੇਤ ਇਹ ਸੂਬੇ, ਵਧੇਗੀ ਠੰਡ, ਕਈ ਸੂਬਿਆਂ 'ਚ ਭਾਰੀ ਮੀਂਹ ਦਾ ਅਲਰਟ, ਜਾਣੋ ਆਪਣੇ ਇਲਾਕੇ ਦੇ ਮੌਸਮ ਦਾ ਹਾਲ


 

- - - - - - - - - Advertisement - - - - - - - - -

TRENDING NOW

© Copyright@2025.ABP Network Private Limited. All rights reserved.