Punjab Breaking News Live 10 September : ਮਰਡਰ ਕੇਸ 'ਚੋਂ ਬਰੀ ਰਾਮ ਰਹੀਮ ਦੀਆਂ ਵੱਧੀਆਂ ਮੁਸ਼ਕਲਾਂ, 'ਕਰਜ਼ੇ ਨੂੰ ਖ਼ਤਮ ਕਰ ਕੇ ਕਮਾਊ ਸੂਬਾ ਬਣਾਉਣ ਦੇ ਵਾਅਦੇ ਨੂੰ ਭੁੱਲੀ ਮਾਨ ਸਰਕਾਰ', ਚੋਣਾਂ ਤੋਂ ਪਹਿਲਾਂ ਪੰਜਾਬ 'ਚ AAP ਦੇ ਲੀਡਰ ਦਾ ਕਤਲ

Punjab Breaking News Live 10 September : ਮਰਡਰ ਕੇਸ 'ਚੋਂ ਬਰੀ ਰਾਮ ਰਹੀਮ ਦੀਆਂ ਵੱਧੀਆਂ ਮੁਸ਼ਕਲਾਂ, 'ਕਰਜ਼ੇ ਨੂੰ ਖ਼ਤਮ ਕਰ ਕੇ ਕਮਾਊ ਸੂਬਾ ਬਣਾਉਣ ਦੇ ਵਾਅਦੇ ਨੂੰ ਭੁੱਲੀ ਮਾਨ ਸਰਕਾਰ', ਚੋਣਾਂ ਤੋਂ ਪਹਿਲਾਂ ਪੰਜਾਬ 'ਚ AAP ਦੇ ਲੀਡਰ ਦਾ ਕਤਲ

ABP Sanjha Last Updated: 10 Sep 2024 12:31 PM
AAP ਨੇ ਹਰਿਆਣਾ ਚੋਣਾਂ ਲਈ ਜਾਰੀ ਕੀਤੀ ਉਮੀਦਵਾਰਾਂ ਦੀ ਦੂਜੀ ਸੂਚੀ, ਭਾਜਪਾ-ਕਾਂਗਰਸ ਦੇ ਬਾਗ਼ੀਆਂ ਨੂੰ ਬਣਾਇਆ ਉਮੀਦਵਾਰ

Haryana Assembly Election 2024: ਆਮ ਆਦਮੀ ਪਾਰਟੀ ਨੇ ਹਰਿਆਣਾ ਲਈ 9 ਉਮੀਦਵਾਰਾਂ ਦੀ ਦੂਜੀ ਸੂਚੀ ਜਾਰੀ ਕਰ ਦਿੱਤੀ ਹੈ। ਆਪ ਨੇ ਭਾਜਪਾ-ਕਾਂਗਰਸ ਦੇ ਬਾਗੀ ਆਗੂਆਂ ਨੂੰ ਆਪਣਾ ਉਮੀਦਵਾਰ ਬਣਾਇਆ ਹੈ। ਭਾਜਪਾ ਦੇ ਬਾਗੀ ਛਤਰਪਾਲ ਸਿੰਘ ਨੂੰ ਬਰਵਾਲਾ ਤੋਂ ਮੈਦਾਨ 'ਚ ਉਤਾਰਿਆ ਗਿਆ ਹੈ। ਭਾਜਪਾ ਦੇ ਬਾਗੀ ਕ੍ਰਿਸ਼ਨ ਬਜਾਜ ਨੂੰ ਥਾਨੇਸਰ ਤੋਂ ਟਿਕਟ ਦਿੱਤੀ ਗਈ ਹੈ ਤੇ ਕਾਂਗਰਸ ਦੇ ਬਾਗੀ ਜਵਾਹਰ ਲਾਲ ਨੂੰ ਬਾਵਲ ਤੋਂ ਟਿਕਟ ਦਿੱਤੀ ਗਈ ਹੈ।

India Farmers: ਭਾਰਤੀ ਕਿਸਾਨਾਂ 'ਤੇ ਖਤਰੇ ਦੀ ਬੱਦਲ! ਖੇਤੀਬਾੜੀ ਨੂੰ ਬਰਬਾਦ ਕਰ ਦੇਣਗੀਆਂ ਪ੍ਰਾਈਵੇਟ ਕੰਪਨੀਆਂ ਤੇ ਸਰਕਾਰੀ ਨੀਤੀਆਂ

Apple Farmers in India: ਭਾਰਤੀ ਸੇਬ ਉਤਪਾਦਕਾਂ ਨੂੰ ਬੁਰੀ ਤਰ੍ਹਾਂ ਰਗੜਾ ਲੱਗ ਰਿਹਾ ਹੈ। ਹਿਮਾਚਲ ਪ੍ਰਦੇਸ਼ ਵਿੱਚ ਅਡਾਨੀ ਗਰੁੱਪ ਸਣੇ ਪ੍ਰਾਈਵੇਟ ਕੰਪਨੀਆਂ ਹਾਈ ਕੁਆਲਿਟੀ ਸੇਬ 80 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਖਰੀਦ ਰਹੀਆਂ ਹਨ। ਸੇਬ ਖਰੀਦਣ ਵਾਲੀ ਸਭ ਤੋਂ ਵੱਡੀ ਕੰਪਨੀ ਅਡਾਨੀ ਐਗਰੋ ਫ੍ਰੈਸ਼ ਲਿਮਟਿਡ ਨੇ ਪਿਛਲੇ ਸਾਲ ਸੇਬ ਦੀ ਖਰੀਦ ਕੀਮਤ 95 ਰੁਪਏ ਪ੍ਰਤੀ ਕਿਲੋ ਤੈਅ ਕੀਤੀ ਸੀ ਪਰ ਇਸ ਵਾਰ 15 ਰੁਪਏ ਘੱਟ ਰੇਟ ਉਪਰ ਸੇਬ ਖਰੀਦਿਆ ਜਾ ਰਿਹਾ ਹੈ।


ਇਸ ਦੇ ਨਾਲ ਹੀ ਆਮ ਗਾਹਕਾਂ ਨੂੰ ਵੀ ਵੱਡਾ ਰਗੜਾ ਲੱਗ ਰਿਹਾ ਹੈ। ਅੱਜਕੱਲ੍ਹ ਮੰਡੀਆਂ ਵਿੱਚ ਚੰਗੀ ਗੁਣਵੱਤਾ ਵਾਲੇ ਸੇਬਾਂ ਦਾ ਔਸਤਨ ਰੇਟ 120 ਤੋਂ 140 ਰੁਪਏ ਪ੍ਰਤੀ ਕਿਲੋ ਹੈ। ਯਾਨੀ ਕੰਪਨੀਆਂ ਕਿਸਾਨਾਂ ਕੋਲੋਂ ਹਾਈ ਕੁਆਲਿਟੀ ਸੇਬ 80 ਰੁਪਏ ਕਿੱਲੋ ਖਰੀਦ ਕੇ ਗਾਹਕਾਂ ਨੂੰ 140 ਰੁਪਏ ਕਿੱਲੋ ਤੱਕ ਵੇਚ ਰਹੀਆਂ ਹਨ। ਇਸ ਦੇ ਨਾਲ ਹੀ ਵਿਦੇਸ਼ਾਂ ਵਿੱਚੋਂ ਆ ਰਹੇ ਸੇਬ ਨਾਲ ਵੀ ਭਾਰਤੀ ਕਿਸਾਨਾਂ ਨੂੰ ਮਾਰ ਪੈ ਰਹੀ ਹੈ।

Weather Update: ਪੰਜਾਬ ਦੇ 6 ਜ਼ਿਲ੍ਹਿਆਂ 'ਚ ਪਵੇਗਾ ਮੀਂਹ, ਅਗਲੇ ਦਿਨਾਂ 'ਚ ਇਦਾਂ ਦਾ ਰਹੇਗਾ ਮੌਸਮ

Punjab Weather Update: ਪੰਜਾਬ ਅਤੇ ਚੰਡੀਗੜ੍ਹ ਵਿੱਚ ਮਾਨਸੂਨ ਕਮਜ਼ੋਰ ਹੋਣਾ ਸ਼ੁਰੂ ਹੋ ਗਿਆ ਹੈ। ਪਿਛਲੇ ਕੁਝ ਦਿਨਾਂ ਤੋਂ ਮੀਂਹ ਨਾ ਪੈਣ ਕਾਰਨ ਤਾਪਮਾਨ ਵਧਦਾ ਜਾ ਰਿਹਾ ਹੈ। ਮੌਸਮ ਵਿਗਿਆਨ ਕੇਂਦਰ (IMD) ਦੇ ਅਨੁਸਾਰ, 12 ਸਤੰਬਰ ਤੋਂ ਪਹਿਲਾਂ ਰਾਜ ਵਿੱਚ ਮੀਂਹ ਪੈਣ ਦੀ ਸੰਭਾਵਨਾ ਬਹੁਤ ਘੱਟ ਹੈ। ਤਾਪਮਾਨ ਵਧਣ ਨਾਲ ਨਮੀ ਘੱਟ ਗਈ ਹੈ। ਪਰ ਚੰਡੀਗੜ੍ਹ ਸਮੇਤ ਕਈ ਸ਼ਹਿਰਾਂ ਵਿੱਚ ਤਾਪਮਾਨ ਇੱਕ ਵਾਰ ਫਿਰ 35 ਡਿਗਰੀ ਨੂੰ ਪਾਰ ਕਰ ਗਿਆ ਹੈ। ਪਿਛਲੇ 24 ਘੰਟਿਆਂ ਵਿੱਚ ਤਾਪਮਾਨ ਵਿੱਚ 1.4 ਡਿਗਰੀ ਦਾ ਵਾਧਾ ਹੋਇਆ ਹੈ। ਚੰਡੀਗੜ੍ਹ ਏਅਰਪੋਰਟ ਨੇੜੇ 6 ਮਿਲੀਮੀਟਰ ਬਾਰਿਸ਼ ਦਰਜ ਕੀਤੀ ਗਈ। ਚੰਡੀਗੜ੍ਹ ਹਵਾਈ ਅੱਡੇ, ਰੂਪਨਗਰ ਅਤੇ ਸ੍ਰੀ ਆਨੰਦਪੁਰ ਸਾਹਿਬ ਦਾ ਤਾਪਮਾਨ 35.8 ਡਿਗਰੀ ਦਰਜ ਕੀਤਾ ਗਿਆ। ਇਸ ਦੇ ਨਾਲ ਹੀ ਅੰਮ੍ਰਿਤਸਰ ਦਾ ਤਾਪਮਾਨ 35.1 ਡਿਗਰੀ, ਬਠਿੰਡਾ ਅਤੇ ਪਟਿਆਲਾ ਦਾ ਤਾਪਮਾਨ 35.7 ਡਿਗਰੀ, ਫ਼ਿਰੋਜ਼ਪੁਰ, ਪਠਾਨਕੋਟ ਅਤੇ ਗੁਰਦਾਸਪੁਰ ਦਾ ਤਾਪਮਾਨ 35 ਡਿਗਰੀ, ਫਤਿਹਗੜ੍ਹ ਸਾਹਿਬ ਦਾ ਤਾਪਮਾਨ 35.5 ਡਿਗਰੀ ਅਤੇ ਮੁਹਾਲੀ ਦਾ ਤਾਪਮਾਨ 35.4 ਡਿਗਰੀ ਦਰਜ ਕੀਤਾ ਗਿਆ।

ਪਿਛੋਕੜ

Punjab Breaking News Live 10 September 2024 : ਸੁਪਰੀਮ ਕੋਰਟ ਨੇ ਡੇਰਾ ਸੱਚਾ ਸੌਦਾ ਦੇ ਮੁਖੀ ਗੁਰਮੀਤ ਰਾਮ ਰਹੀਮ ਸਿੰਘ ਨੂੰ ਨੋਟਿਸ ਜਾਰੀ ਕਰਕੇ 2002 'ਚ ਸਾਬਕਾ ਮੈਨੇਜਰ ਰਣਜੀਤ ਸਿੰਘ ਦੀ ਹੱਤਿਆ ਦੇ ਮਾਮਲੇ 'ਚ ਜਵਾਬ ਮੰਗਿਆ ਹੈ। ਸੁਪਰੀਮ ਕੋਰਟ ਨੇ ਸੋਮਵਾਰ ਨੂੰ ਸੁਣਵਾਈ ਦੌਰਾਨ ਰਾਮ ਰਹੀਮ ਅਤੇ ਚਾਰ ਹੋਰਾਂ ਨੂੰ ਬਰੀ ਕਰਨ ਵਾਲੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਹੁਕਮਾਂ ਦੀ ਜਾਂਚ ਕਰਨ ਲਈ ਸਹਿਮਤੀ ਪ੍ਰਗਟਾਈ।


Ram Rahim: ਮਰਡਰ ਕੇਸ 'ਚੋਂ ਬਰੀ ਰਾਮ ਰਹੀਮ ਦੀਆਂ ਵੱਧੀਆਂ ਮੁਸ਼ਕਲਾਂ, ਸੁਪਰੀਮ ਕੋਰਟ ਨੇ ਜਾਰੀ ਕੀਤਾ ਨੋਟਿਸ, ਆਹ ਹੈ ਪੂਰਾ ਮਾਮਲਾ 


 


Punjab Debt: ਭਾਰਤੀ ਜਨਤਾ ਪਾਰਟੀ ਦੇ ਸੂਬਾ ਮੀਤ ਪ੍ਰਧਾਨ ਅਤੇ ਸਾਬਕਾ ਵਿਧਾਇਕ ਅਰਵਿੰਦ ਖੰਨਾ ਨੇ ਕਿਹਾ ਕਿ ਪੰਜਾਬ ਸਰਕਾਰ ਦੇ ਮਾੜੇ ਪ੍ਰਬੰਧਾਂ ਕਾਰਨ ਸੂਬੇ ਦੇ ਖਜ਼ਾਨੇ ਨੂੰ ਖੋਰਾ ਲਾਇਆ ਹੈ। ਅੱਜ ਇੱਥੇ ਜਾਰੀ ਇੱਕ ਬਿਆਨ ਵਿੱਚ ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਸੂਬਾ ਸਰਕਾਰ ਦੇ ਚਾਰਟਰਡ ਜਹਾਜਾਂ ਤੇ ਪਾਰਟੀ ਸੁਪਰੀਮੋ ਅਰਵਿੰਦ ਕੇਜ਼ਰੀਵਾਲ ਨੂੰ ਝੂਟੇ ਦਿਵਾਉਣ ਅਤੇ ਹੋਰ ਸੂਬਿਆਂ ਵਿੱਚ ਆਮ ਆਦਮੀ ਪਾਰਟੀ ਦੇ ਹੱਕ ਵਿੱਚ ਚੋਣ ਪ੍ਰਚਾਰ ਲਈ ਚੱਕਰ ਲਾਉਣ ਦੇ ਕਾਰਨ ਹੀ ਪੰਜਾਬ ਦਾ ਖਜ਼ਾਨਾ ਬਰਬਾਦ ਹੋਇਆ ਹੈੇ।


Punjab Debt: 'ਕਰਜ਼ੇ ਨੂੰ ਖ਼ਤਮ ਕਰ ਕੇ ਕਮਾਊ ਸੂਬਾ ਬਣਾਉਣ ਦੇ ਵਾਅਦੇ ਨੂੰ ਭੁੱਲੀ ਮਾਨ ਸਰਕਾਰ'


 


AAP Leader Murdered  in Khanna:  ਪੰਜਾਬ ਦੇ ਖੰਨਾ ਨੇੜਲੇ ਪਿੰਡ ਇਕਲਾਹਾ ਦੇ ਰਹਿਣ ਵਾਲੇ ਤ੍ਰਿਲੋਚਨ ਸਿੰਘ ਦਾ ਸੋਮਵਾਰ ਨੂੰ ਗੋਲੀ ਮਾਰ ਕੇ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਸ਼ਾਮ ਨੂੰ ਜਿਵੇਂ ਹੀ ਉਹ ਆਪਣੇ ਖੇਤ ਤੋਂ ਘਰ ਪਰਤ ਰਿਹਾ ਸੀ ਤਾਂ ਪਿੰਡ ਦੀ ਸੜਕ 'ਤੇ ਹੀ ਕਿਸੇ ਨੇ ਉਸ ਨੂੰ ਗੋਲੀ ਮਾਰ ਦਿੱਤੀ। ਜਿਸ ਕਾਰਨ ਉਹ ਉੱਥੇ ਡਿੱਗ ਗਿਆ। ਘਟਨਾ ਦਾ ਪਤਾ ਲੱਗਦਿਆਂ ਹੀ ਪਰਿਵਾਰਕ ਮੈਂਬਰ ਅਤੇ ਪਿੰਡ ਵਾਸੀ ਮੌਕੇ 'ਤੇ ਪਹੁੰਚੇ ਅਤੇ ਤ੍ਰਿਲੋਚਨ ਸਿੰਘ ਨੂੰ ਖੰਨਾ ਦੇ ਸਰਕਾਰੀ ਹਸਪਤਾਲ 'ਚ ਭਰਤੀ ਕਰਵਾਇਆ | ਜਿੱਥੇ ਡਾਕਟਰ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਪ੍ਰਾਪਤ ਜਾਣਕਾਰੀ ਅਨੁਸਾਰ ਮ੍ਰਿਤਕ ਤ੍ਰਿਲੋਚਨ ਖੰਨਾ ਆਮ ਆਦਮੀ ਪਾਰਟੀ ਦੇ ਕਿਸਾਨ ਵਿੰਗ ਦਾ ਪ੍ਰਧਾਨ ਸੀ ਅਤੇ ਆਮ ਆਦਮੀ ਪਾਰਟੀ ਦੀ ਤਰਫੋਂ ਸਰਪੰਚ ਦੀ ਚੋਣ ਵਿੱਚ ਖੜ੍ਹਾ ਹੋਣਾ ਸੀ। ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਤ੍ਰਿਲੋਚਨ ਸਿੰਘ ਇਸ ਤੋਂ ਪਹਿਲਾਂ ਵੀ ਅਕਾਲੀ ਦਲ ਵੱਲੋਂ ਸਰਪੰਚ ਚੋਣ ਲੜੇ ਸਨ, ਉਹ ਹਾਰ ਗਏ ਸਨ।


AAP Leader Murdered: ਚੋਣਾਂ ਤੋਂ ਪਹਿਲਾਂ ਪੰਜਾਬ 'ਚ ਆਮ ਆਦਮੀ ਪਾਰਟੀ ਦੇ ਲੀਡਰ ਦਾ ਕਤਲ, ਖੇਤਾਂ ਵਿੱਚ ਮਾਰੀਆਂ ਗੋਲੀਆਂ 

- - - - - - - - - Advertisement - - - - - - - - -

TRENDING NOW

© Copyright@2024.ABP Network Private Limited. All rights reserved.