Punjab Breaking News Live: ਮੁਹਾਲੀ 'ਚ ਅੱਜ AAP ਦਾ ਵੱਡਾ ਇਵੈਂਟ, ਕੇਜਰੀਵਾਲ ਵੀ ਪਹੁੰਚ ਰਹੇ, ਪੰਜਾਬ ਨੂੰ ਦੇਣਗੇ ਇੱਕ ਵੱਡਾ ਨਾਅਰਾ, ਪੰਜਾਬ ‘ਚ ਕਾਂਗਰਸ ਦੇ ਉਮੀਦਵਾਰਾਂ ‘ਤੇ ਅੱਜ ਹੋਵੇਗਾ ਫ਼ੈਸਲਾ? ਇਨ੍ਹਾਂ ਸੀਟਾਂ ‘ਤੇ ਫਸੇਗਾ ਪੇਚ!
Punjab Breaking News LIVE : ਮੁਹਾਲੀ 'ਚ ਅੱਜ AAP ਦਾ ਵੱਡਾ ਇਵੈਂਟ, ਕੇਜਰੀਵਾਲ ਵੀ ਪਹੁੰਚ ਰਹੇ, ਪੰਜਾਬ ਨੂੰ ਦੇਣਗੇ ਇੱਕ ਵੱਡਾ ਨਾਅਰਾ, ਪੰਜਾਬ ‘ਚ ਕਾਂਗਰਸ ਦੇ ਉਮੀਦਵਾਰਾਂ ‘ਤੇ ਅੱਜ ਹੋਵੇਗਾ ਫ਼ੈਸਲਾ? ਇਨ੍ਹਾਂ ਸੀਟਾਂ ‘ਤੇ ਫਸੇਗਾ ਪੇਚ!
ABP Sanjha Last Updated: 11 Mar 2024 12:36 PM
ਪਿਛੋਕੜ
Punjab Breaking News LIVE, 11 March : ਆਮ ਆਦਮੀ ਪਾਰਟੀ (AAP) ਪੰਜਾਬ ਵਿੱਚ ਆਉਣ ਵਾਲੀਆਂ ਲੋਕ ਸਭਾ ਚੋਣਾਂ ਲਈ ਅੱਜ ਤੋਂ ਆਪਣੀ ਚੋਣ ਮੁਹਿੰਮ ਸ਼ੁਰੂ ਕਰੇਗੀ। ਇਸ ਦੇ ਲਈ 'AAP'...More
Punjab Breaking News LIVE, 11 March : ਆਮ ਆਦਮੀ ਪਾਰਟੀ (AAP) ਪੰਜਾਬ ਵਿੱਚ ਆਉਣ ਵਾਲੀਆਂ ਲੋਕ ਸਭਾ ਚੋਣਾਂ ਲਈ ਅੱਜ ਤੋਂ ਆਪਣੀ ਚੋਣ ਮੁਹਿੰਮ ਸ਼ੁਰੂ ਕਰੇਗੀ। ਇਸ ਦੇ ਲਈ 'AAP' ਸੁਪਰੀਮੋ ਅਰਵਿੰਦ ਕੇਜਰੀਵਾਲ ਵਿਸ਼ੇਸ਼ ਤੌਰ 'ਤੇ ਮੌਜੂਦ ਰਹਿਣਗੇ। ਇਸ ਸਬੰਧੀ ਮੁਹਾਲੀ ਵਿੱਚ ਇੱਕ ਕਾਨਫਰੰਸ ਦਾ ਆਯੋਜਨ ਕੀਤਾ ਗਿਆ ਹੈ। ਇਸ ਦੌਰਾਨ ‘AAP’ ਵੱਲੋਂ ਪੰਜਾਬ ਚੋਣਾਂ ਲਈ ਵੱਡਾ ਨਾਅਰਾ ਦਿੱਤਾ ਜਾਵੇਗਾ। ਇਸ ਦੇ ਨਾਲ ਹੀ ‘ਆਪ’ ਸਰਕਾਰ ਵੱਲੋਂ ਪਿਛਲੇ ਦੋ ਸਾਲਾਂ ਵਿੱਚ ਕੀਤੇ ਕੰਮਾਂ ਦਾ ਵੇਰਵਾ ਵੀ ਤਿਆਰ ਕੀਤਾ ਗਿਆ ਹੈ। ਇਨ੍ਹਾਂ ਦੀ ਮਦਦ ਨਾਲ ਪਾਰਟੀ ਸਿੱਧੇ ਲੋਕਾਂ ਨਾਲ ਜੁੜਨ ਦੀ ਕੋਸ਼ਿਸ਼ ਕਰੇਗੀ।ਪੰਜਾਬ ਸਰਕਾਰ ਜ਼ੀਰੋ ਬਿੱਲ, ਘਰ-ਘਰ ਰੋਜ਼ਗਾਰ ਮੁਹਿੰਮ, ਆਮ ਆਦਮੀ ਕਲੀਨਿਕ, ਹਰ ਖੇਤ ਨਹਿਰੀ ਪਾਣੀ ਅਤੇ ਭ੍ਰਿਸ਼ਟਾਚਾਰ ਵਿਰੋਧੀ ਮੁਹਿੰਮ ਨੂੰ ਆਪਣੀ ਚੋਣ ਮੁਹਿੰਮ ਵਿੱਚ ਵੱਡੀਆਂ ਪ੍ਰਾਪਤੀਆਂ ਵਜੋਂ ਸ਼ਾਮਲ ਕਰੇਗੀ। Election Campaign: ਮੁਹਾਲੀ 'ਚ ਅੱਜ AAP ਦਾ ਵੱਡਾ ਇਵੈਂਟ, ਕੇਜਰੀਵਾਲ ਵੀ ਪਹੁੰਚ ਰਹੇ, ਪੰਜਾਬ ਨੂੰ ਦੇਣਗੇ ਇੱਕ ਵੱਡਾ ਨਾਅਰਾਪੰਜਾਬ ‘ਚ ਕਾਂਗਰਸ ਦੇ ਉਮੀਦਵਾਰਾਂ ‘ਤੇ ਅੱਜ ਹੋਵੇਗਾ ਫ਼ੈਸਲਾ? ਲੋਕ ਸਭਾ ਚੋਣਾਂ 2024 ਦਾ ਐਲਾਨ ਆਉਣ ਵਾਲੇ ਦਿਨਾਂ ਵਿੱਚ ਕਿਸੇ ਵੀ ਸਮੇਂ ਹੋ ਸਕਦਾ ਹੈ। ਭਾਜਪਾ ਅਤੇ ਕਾਂਗਰਸ ਨੇ ਆਪਣੀ ਪਹਿਲੀ ਸੂਚੀ ਜਾਰੀ ਕਰ ਦਿੱਤੀ ਹੈ ਪਰ ਪੰਜਾਬ ਤੋਂ ਕਿਸੇ ਵੀ ਟਿਕਟ ਨੂੰ ਲੈ ਕੇ ਅਜੇ ਤੱਕ ਕੋਈ ਫੈਸਲਾ ਨਹੀਂ ਹੋਇਆ ਹੈ। ਇਸ ਦੇ ਨਾਲ ਹੀ ਅੱਜ ਦਿੱਲੀ ਵਿੱਚ ਕਾਂਗਰਸ ਵਰਕਿੰਗ ਕਮੇਟੀ (ਸੀਡਬਲਿਊਸੀ) ਦੀ ਮੀਟਿੰਗ ਫਿਰ ਤੋਂ ਹੋਣ ਜਾ ਰਹੀ ਹੈ। ਕਿਆਸ ਲਗਾਇਆ ਜਾ ਰਿਹਾ ਹੈ ਕਿ ਇਸ ਮੀਟਿੰਗ ਵਿਚ ਪੰਜਾਬ ਦੇ 7 ਮੌਜੂਦਾ ਸੰਸਦ ਮੈਂਬਰਾਂ 'ਤੇ ਚਰਚਾ ਹੋ ਸਕਦੀ ਹੈ ਅਤੇ ਤਿੰਨ ਦੀਆਂ ਟਿਕਟਾਂ ਫਸ ਵੀ ਸਕਦੀਆਂ ਹਨ।ਜਾਣਕਾਰੀ ਅਨੁਸਾਰ, ਦੇਵੇਂਦਰ ਯਾਦਵ ਨੇ ਆਪਣੇ ਪੰਜਾਬ ਦੌਰੇ ਦੌਰਾਨ ਸਥਾਨਕ ਲੋਕਾਂ ਅਤੇ ਕਾਂਗਰਸੀ ਵਰਕਰਾਂ ਨਾਲ ਮੌਜੂਦਾ ਸੰਸਦ ਮੈਂਬਰਾਂ ਦੀਆਂ ਟਿਕਟਾਂ ਬਾਰੇ ਚਰਚਾ ਕੀਤੀ ਹੈ। ਇਸ ਸਬੰਧੀ ਇੱਕ ਰਿਪੋਰਟ ਵੀ ਤਿਆਰ ਕੀਤੀ ਗਈ ਹੈ, ਜਿਸ ਨੂੰ ਉਹ ਕੱਲ੍ਹ ਪੰਜਾਬ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਅਤੇ ਪ੍ਰਤਾਪ ਸਿੰਘ ਬਾਜਵਾ ਨਾਲ ਮਿਲ ਕੇ ਸੀਡਬਲਿਊਸੀ ਦੀ ਮੀਟਿੰਗ ਵਿੱਚ ਲੈ ਗਏ ਸਨ। Lok Sabha Election: ਪੰਜਾਬ ‘ਚ ਕਾਂਗਰਸ ਦੇ ਉਮੀਦਵਾਰਾਂ ‘ਤੇ ਅੱਜ ਹੋਵੇਗਾ ਫ਼ੈਸਲਾ ? ਇਨ੍ਹਾਂ ਸੀਟਾਂ ‘ਤੇ ਫਸੇਗਾ ਪੇਚ !
= liveblogState.currentOffset ? 'uk-card uk-card-default uk-card-body uk-padding-small _box_shadow hidden' : 'uk-card uk-card-default uk-card-body uk-padding-small _box_shadow'">
Jalandhar News: ਸੀਐਮ ਭਗਵੰਤ ਮਾਨ ਦੇ ਹਰਿਆਣਾ 'ਚ ਫੋਕੇ ਸਿੱਖਿਆ ਮਾਡਲ ਦੇ ਜੁਮਲੇ...ਆਹ ਵੇਖ ਲਵੋ ਪੰਜਾਬ ਦਾ ਹਾਲ: ਪਰਗਟ ਸਿੰਘ
ਕਾਂਗਰਸ ਦੇ ਸੀਨੀਅਰ ਲੀਡਰ ਤੇ ਸਾਬਕਾ ਮੰਤਰੀ ਪਰਗਟ ਸਿੰਘ ਨੇ ਭਗਵੰਤ ਮਾਨ ਸਰਕਾਰ ਉਪਰ ਹਮਲਾ ਬੋਲਿਆ ਹੈ। ਉਨ੍ਹਾਂ ਨੇ ਕੰਪਿਊਟਰ ਅਧਿਆਪਕਾਂ ਦੇ ਵਿਰੋਧ ਪ੍ਰਦਰਸ਼ਨ ਦਾ ਹਵਾਲਾ ਦਿੰਦਿਆ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਹਰਿਆਣਾ ਵਿੱਚ ਫੋਕੇ ਸਿੱਖਿਆ ਮਾਡਲ ਦੇ ਜੁਮਲੇ ਸੁਣਾ ਰਹੇ ਪਰ ਪੰਜਾਬ ਦੇ ਅਧਿਆਪਕ ਰੁਲ ਰਹੇ ਹਨ।