Punjab Breaking News Live 12 September 2024 :ਬਿਕਰਮ ਮਜੀਠੀਆ ਦੇ ਡਰੱਗ ਕੇਸ 'ਚ ED ਦੀ ਐਂਟਰੀ, ਚੰਡੀਗੜ੍ਹ 'ਚ ਗ੍ਰਨੇਡ ਅਟੈਕ ਮਗਰ ਕਿੱਸ ਦਾ ਹੱਥ, ਪੰਜਾਬ ਦੇ ਇਨ੍ਹਾਂ ਜ਼ਿਲ੍ਹਿਆਂ 'ਚ ਮੀਂਹ ਦਾ ਅਲਰਟ

Punjab Breaking News Live 12 September 2024 :ਬਿਕਰਮ ਮਜੀਠੀਆ ਦੇ ਡਰੱਗ ਕੇਸ 'ਚ ED ਦੀ ਐਂਟਰੀ, ਚੰਡੀਗੜ੍ਹ 'ਚ ਗ੍ਰਨੇਡ ਅਟੈਕ ਮਗਰ ਕਿੱਸ ਦਾ ਹੱਥ, ਪੰਜਾਬ ਦੇ ਇਨ੍ਹਾਂ ਜ਼ਿਲ੍ਹਿਆਂ 'ਚ ਮੀਂਹ ਦਾ ਅਲਰਟ

ABP Sanjha Last Updated: 12 Sep 2024 12:05 PM

ਪਿਛੋਕੜ

Punjab Breaking News Live 12 September 2024 : ਅਕਾਲੀ ਦਲ ਦੇ ਜਨਰਲ ਸਕੱਤਰ ਬਿਕਰਮ ਸਿੰਘ ਮਜੀਠੀਆ ਨੂੰ ਲੈ ਕੇ ਇੱਕ ਵੱਡੀ ਖ਼ਬਰ ਸਾਹਮਣੇ ਆਈ ਹੈ। ਡਰੱਗ ਮਾਮਲੇ ਦੀ ਜਾਂਚ ਤਾਂ ਮਜੀਠੀਆ...More

Punjab News: ਰਾਜਾ ਵੜਿੰਗ ਦਾ ਦਾਅਵਾ, ਅਕਾਲ ਤਖ਼ਤ ਤੋਂ ਸੁਖਬੀਰ ਬਾਦਲ ਨੂੰ ਬਚਾਉਣ ਦੀ ਚੱਲ ਰਹੀ ਸਾਜਿਸ਼, 'ਸਜ਼ਾ ਦੇਣੀ ਤਾਂ ਚਾਰ ਸਾਲਾਂ ਲਈ ਦਿਓ'

ਹਰਿਆਣਾ ਵਿਧਾਨ ਸਭਾ ਚੋਣਾਂ ਵਿੱਚ ਕਾਂਗਰਸ ਅਤੇ ਆਮ ਆਦਮੀ ਪਾਰਟੀ ਵਿਚਾਲੇ ਗਠਜੋੜ ਸਿਰੇ ਨਹੀਂ ਚੜ੍ਹ ਸਕਿਆ।   ਸੀਟਾਂ ਨੂੰ ਲੈ ਕੇ ਦੋਵਾਂ ਪਾਰਟੀਆਂ ਵਿਚਾਲੇ ਅਜਿਹੀ ਖਿੱਚੋਤਾਣ ਸੀ ਕਿ ਦੋਵਾਂ ਨੇ ਆਪੋ-ਆਪਣੇ ਉਮੀਦਵਾਰ ਵੱਖਰੇ ਤੌਰ 'ਤੇ ਚੋਣ ਲੜਨ ਲਈ ਉਤਾਰ ਦਿੱਤੇ ਹਨ। ਆਮ ਆਦਮੀ ਪਾਰਟੀ ਨੇ 41 ਉਮੀਦਵਾਰਾਂ ਦੀ ਇੱਕ ਹੋਰ ਸੂਚੀ ਜਾਰੀ ਕਰ ਦਿੱਤੀ ਹੈ। ਇਸ 'ਤੇ ਪ੍ਰਤੀਕਿਰਿਆ ਦਿੰਦਿਆਂ ਪੰਜਾਬ ਕਾਂਗਰਸ ਦੇ ਪ੍ਰਧਾਨ ਅਤੇ ਸੰਸਦ ਮੈਂਬਰ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਇਸ ਨੂੰ ਕਾਂਗਰਸ ਦਾ ਚੰਗਾ ਫੈਸਲਾ ਦੱਸਿਆ ਹੈ। ਵੜਿੰਗ ਦਾ ਕਹਿਣਾ ਹੈ ਕਿ ਹਰਿਆਣਾ ਵਿੱਚ ਕਾਂਗਰਸ ਹਾਈਕਮਾਂਡ ਦਾ ਆਮ ਆਦਮੀ ਪਾਰਟੀ ਨਾਲ ਸਮਝੌਤਾ ਨਾ ਕਰਨਾ ਕਾਂਗਰਸ ਲਈ ਸ਼ੁੱਭ ਸੰਕੇਤ ਹੈ। ਵੜਿੰਗ ਨੇ ਕਿਹਾ ਕਿ 'ਆਪ' ਹਰਿਆਣਾ 'ਚ ਕਾਂਗਰਸ ਦੀ ਮਦਦ ਨਾਲ ਇਕ-ਦੋ ਸੀਟਾਂ ਜਿੱਤਣ ਦੀ ਕੋਸ਼ਿਸ਼ ਕਰ ਰਹੀ ਹੈ, ਜਦਕਿ ਸੱਚਾਈ ਇਹ ਹੈ ਕਿ 'ਆਪ' ਨੂੰ ਹਰਿਆਣਾ ਦੀ ਕਿਸੇ ਵੀ ਸੀਟ 'ਤੇ ਦੋ ਹਜ਼ਾਰ ਤੋਂ ਵੱਧ ਵੋਟਾਂ ਨਹੀਂ ਮਿਲਣਗੀਆਂ।