Punjab Breaking News Live 16 July 2024: ਮਾਨਸੂਨ 'ਤੇ ਲੱਗੀ ਬ੍ਰੇਕ, ਹਰਿਆਣਾ ਪੁਲਿਸ ਨੇ ਨਹੀਂ ਮੰਨਿਆ ਹਾਈਕੋਰਟ ਦਾ ਕਹਿਣਾ, ਤੜਕੇ-ਤੜਕੇ ਸ਼ਰਾਬ ਕਾਰੋਬਾਰੀ ਦੇ ਘਰ ਈਡੀ ਦਾ ਛਾਪਾ

Punjab Breaking News Live 16 July 2024: ਮਾਨਸੂਨ 'ਤੇ ਲੱਗੀ ਬ੍ਰੇਕ, ਹਰਿਆਣਾ ਪੁਲਿਸ ਨੇ ਨਹੀਂ ਮੰਨਿਆ ਹਾਈਕੋਰਟ ਦਾ ਕਹਿਣਾ, ਤੜਕੇ-ਤੜਕੇ ਸ਼ਰਾਬ ਕਾਰੋਬਾਰੀ ਦੇ ਘਰ ਈਡੀ ਦਾ ਛਾਪਾ

ABP Sanjha Last Updated: 16 Jul 2024 12:17 PM

ਪਿਛੋਕੜ

Punjab Breaking News Live 16 July 2024: ਹਰਿਆਣਾ-ਪੰਜਾਬ ਦੀ ਸ਼ੰਭੂ ਸਰਹੱਦ 'ਤੇ ਹਰਿਆਣਾ ਪੁਲਿਸ ਵੱਲੋਂ ਲਗਾਈ ਬੈਰੀਕੇਡਿੰਗ ਹਟਾਉਣ ਦਾ ਅੱਜ ਆਖਰੀ ਦਿਨ ਹੈ। ਹਾਲਾਂਕਿ 10 ਜੁਲਾਈ ਨੂੰ  7 ਦਿਨਾਂ ਦੇ...More

Monsoon alert: ਪੰਜਾਬ, ਚੰਡੀਗੜ੍ਹ 'ਚ ਬਦਲੇਗਾ ਮੌਸਮ, ਇਨ੍ਹਾਂ ਇਲਾਕਿਆਂ ਵਿਚ ਭਾਰੀ ਬਾਰਸ਼ ਦੀ ਭਵਿੱਖਬਾਣੀ

Monsoon alert: ਪੰਜਾਬ, ਹਰਿਆਣਾ, ਚੰਡੀਗੜ੍ਹ ਵਿਚ ਇਕ ਵਾਰ ਫਿਰ ਗਰਮੀ ਤੇ ਹੂੰਮਸ ਨੇ ਅੱਤ ਕਰਵਾ ਦਿੱਤੀ ਹੈ। ਮਾਨਸੂਨ ਇਕਦਮ ਨਰਮ ਪੈ ਗਿਆ ਹੈ, ਪਿਛਲੇ ਕੁਝ ਦਿਨਾਂ ਤੋਂ ਪਾਰਾ ਲਗਾਤਾਰ ਚੜ੍ਹ ਰਿਹਾ ਹੈ। ਮੈੌਸਮ ਵਿਭਾਗ ਨੇ ਆਖਿਆ ਹੈ ਕਿ 17 ਜਾਂ 18 ਜੁਲਾਈ ਤੋਂ ਮੌਸਮ ਇਕ ਵਾਰ ਫਿਰ ਕਰਵਟ ਲੈ ਸਕਦਾ ਹੈ। ਕੱਲ੍ਹ ਤੋਂ ਠੰਢੀਆਂ ਹਵਾਵਾਂ ਅਤੇ ਹਲਕੀ ਬਾਰਿਸ਼ ਹੋਣ ਦੀ ਸੰਭਾਵਨਾ ਹੈ।


ਅਗਲੇ ਦੋ-ਤਿੰਨ ਦਿਨਾਂ ਤੱਕ ਕਈ ਜਿਲ੍ਹਿਆਂ ਵਿੱਚ ਚੰਗੀ ਬਾਰਿਸ਼ ਹੋਣ ਦੀ ਸੰਭਾਵਨਾ ਹੈ। ਇਸ ਨਾਲ ਸ਼ਹਿਰ ਦੇ ਤਾਪਮਾਨ ਵਿੱਚ ਵੀ ਗਿਰਾਵਟ ਦੇਖਣ ਨੂੰ ਮਿਲੇਗੀ ਅਤੇ ਗਰਮੀ ਤੋਂ ਵੀ ਰਾਹਤ ਮਿਲੇਗੀ। ਇਸ ਮਾਨਸੂਨ ਵਿੱਚ ਜੁਲਾਈ ਦੇ ਪਹਿਲੇ ਹਫ਼ਤੇ ਵਿਚ ਚੰਗੀ ਬਾਰਿਸ਼ ਹੋਈ ਸੀ। ਪਰ ਇਸ ਤੋਂ ਬਾਅਦ ਚੰਡੀਗੜ੍ਹ ਵਿੱਚ ਬਾਰਸ਼ ਲਗਭਗ ਰੁਕ ਗਈ ਹੈ।