Punjab Breaking News Live 18 April 2024: ਕਿਸਾਨਾਂ ਦਾ ਰੇਲ ਰੋਕੋ ਅੰਦੋਲਨ ਜਾਰੀ, ਅੱਜ ਐਲਾਨੇ ਜਾਣਗੇ ਪੰਜਾਬ ਬੋਰਡ ਦੇ ਨਤੀਜੇ, ਪੰਜਾਬ ਵਿੱਚ ਮੌਸਮ ਵਿੱਚ ਨਜ਼ਰ ਆਵੇਗੀ ਤਬਦੀਲੀ, ਪੈ ਸਕਦਾ ਮੀਂਹ

Punjab Breaking News Live 18 April 2024: ਕਿਸਾਨਾਂ ਦਾ ਰੇਲ ਰੋਕੋ ਅੰਦੋਲਨ ਜਾਰੀ, ਅੱਜ ਐਲਾਨੇ ਜਾਣਗੇ ਪੰਜਾਬ ਬੋਰਡ ਦੇ ਨਤੀਜੇ, ਪੰਜਾਬ ਵਿੱਚ ਮੌਸਮ ਵਿੱਚ ਨਜ਼ਰ ਆਵੇਗੀ ਤਬਦੀਲੀ, ਪੈ ਸਕਦਾ ਮੀਂਹ

ABP Sanjha Last Updated: 18 Apr 2024 12:58 PM

ਪਿਛੋਕੜ

Punjab Breaking News Live 18 April 2024: ਲੋਕ ਸਭਾ ਚੋਣਾਂ ਤੋਂ ਪਹਿਲਾਂ ਕਿਸਾਨਾਂ ਦਾ ਨੌਜਵਾਨ ਆਗੂਆਂ ਦੀ ਰਿਹਾਈ ਲਈ ਅੰਦੋਲਨ ਤੇਜ਼ ਹੁੰਦਾ ਜਾ ਰਿਹਾ ਹੈ। ਉੱਥੇ ਹੀ ਕਿਸਾਨਾਂ ਨੇ ਸ਼ਭੂ...More

Ludhiana News: ਮਾਸੂਮ ਦਿਲਰੋਜ਼ ਦੀ ਕਾਤਲ ਨੂੰ ਅਦਾਲਤ ਨੇ ਸੁਣਾਈ ਫ਼ਾਂਸੀ ਦੀ ਸਜ਼ਾ, ਟੋਆ ਪੁੱਟ ਕੇ ਜ਼ਿੰਦਾ ਦੱਬ ਦਿੱਤੀ ਸੀ ਮਾਸੂਮ

Punjab News: ਲੁਧਿਆਣਾ ਵਿੱਚ ਢਾਈ ਸਾਲ ਦੀ ਬੱਚੀ ਦਾ ਕਤਲ ਕਰਨ ਵਾਲੀ ਗੁਆਂਢੀ ਔਰਤ ਨੀਲਮ ਨੂੰ ਅਦਾਲਤ ਨੇ ਮੌਤ ਦੀ ਸਜ਼ਾ ਸੁਣਾਈ ਹੈ। ਉਸ ਨੇ ਦੋ ਸਾਲ ਪਹਿਲਾਂ ਬੱਚੀ ਨੂੰ ਜ਼ਿੰਦਾ ਦਫ਼ਨਾ ਦਿੱਤਾ ਸੀ। ਬੀਤੇ ਸ਼ੁੱਕਰਵਾਰ ਨੂੰ ਅਦਾਲਤ ਨੇ ਉਸ ਨੂੰ ਦੋਸ਼ੀ ਕਰਾਰ ਦਿੱਤਾ ਸੀ। ਇਹ ਫੈਸਲਾ ਸੈਸ਼ਨ ਜੱਜ ਮੁਨੀਸ਼ ਸਿੰਘਲ ਦੀ ਅਦਾਲਤ ਨੇ ਦਿੱਤਾ ਹੈ। ਨੀਲਮ ਨੇ 28 ਨਵੰਬਰ 2021 ਨੂੰ ਸ਼ਿਮਲਾਪੁਰੀ ਇਲਾਕੇ ਤੋਂ ਦਿਲਰੋਜ਼ ਲੜਕੀ ਨੂੰ ਸਕੂਟਰ 'ਤੇ ਅਗਵਾ ਕਰ ਲਿਆ ਸੀ ਅਤੇ ਸਲੇਮ ਟਾਬਰੀ ਇਲਾਕੇ 'ਚ ਟੋਆ ਪੁੱਟ ਕੇ ਉਸ ਨੂੰ ਜ਼ਿੰਦਾ ਦੱਬ ਦਿੱਤਾ ਸੀ। ਦਿਲਰੋਜ਼ ਦੇ ਪੁਲਿਸ ਮੁਲਾਜ਼ਮ ਪਿਤਾ ਹਰਪ੍ਰੀਤ ਸਿੰਘ ਨੇ ਪੁਲਿਸ ਨੂੰ ਦਿੱਤੇ ਆਪਣੇ ਬਿਆਨਾਂ ਵਿੱਚ ਦੱਸਿਆ ਸੀ ਕਿ ਉਹ ਆਪਣੇ ਬੱਚਿਆਂ ਲਈ ਬਜ਼ਾਰ ਤੋਂ ਖਿਡੌਣੇ ਅਤੇ ਸਮਾਨ ਲਿਆਉਂਦਾ ਸੀ। ਨੀਲਮ ਦਾ ਤਲਾਕ ਹੋ ਚੁੱਕਾ ਸੀ। ਇਸ ਲਈ ਉਹ ਆਪਣੇ ਬੱਚਿਆਂ ਲਈ ਇਹ ਸਭ ਕੁਝ ਲਿਆਉਣ ਦੇ ਯੋਗ ਨਹੀਂ ਸੀ। ਇਸ ਕਾਰਨ ਉਹ ਦਿਲਰੋਜ਼ ਨਾਲ ਨਰਾਜ਼ਗੀ ਰੱਖਣ ਲੱਗੀ। ਇਸ ਤੋਂ ਬਾਅਦ ਇੱਕ ਦਿਨ ਦਿਲਰੋਜ਼ ਨੂੰ ਸਕੂਟਰ 'ਤੇ ਬਿਠਾ ਕੇ ਉਸ ਦਾ ਕਤਲ ਕਰ ਦਿੱਤਾ।