Punjab Breaking News LIVE : ਬਠਿੰਡਾ ਦੇ ਮਿਲਟਰੀ ਏਰੀਏ 'ਚ ਫਿਰ ਚੱਲੀ ਗੋਲੀ, ਜਵਾਨ ਦੀ ਮੌਤ, ਅੱਜ ਕਿਸਾਨਾਂ ਨਾਲ ਕੀਤਾ ਵਾਅਦਾ ਪੂਰਾ ਕਰਨਗੇ CM ਮਾਨ
Punjab Breaking News LIVE : ਬਠਿੰਡਾ ਦੇ ਮਿਲਟਰੀ ਏਰੀਏ 'ਚ ਫਿਰ ਚੱਲੀ ਗੋਲੀ, ਜਵਾਨ ਦੀ ਮੌਤ, ਅੱਜ ਕਿਸਾਨਾਂ ਨਾਲ ਕੀਤਾ ਵਾਅਦਾ ਪੂਰਾ ਕਰਨਗੇ CM ਮਾਨ, ਲੁਧਿਆਣਾ ਦੇ ਕਾਰੋਬਾਰੀ ਦੇ ਕਤਲ ਕੇਸ 'ਚ ਵੱਡਾ ਖੁਲਾਸਾ
ਭਗੌੜਾ ਅੰਮ੍ਰਿਤਪਾਲ ਸਿੰਘ ਪੰਜਾਬ ਪੁਲਿਸ ਦੇ ਗਲੇ ਦਾ ਫੰਦਾ ਬਣ ਗਿਆ ਹੈ। ਕਰੀਬ 28 ਦਿਨ ਬੀਤ ਜਾਣ ਤੋਂ ਬਾਅਦ ਵੀ ਪੁਲਿਸ ਉਸ ਨੂੰ ਲੱਭ ਨਹੀਂ ਸਕੀ ਹੈ। ਚੋਟੀ ਦੇ ਖੁਫੀਆ ਸੂਤਰਾਂ ਦਾ ਕਹਿਣਾ ਹੈ ਕਿ ਪੁਲਿਸ ਨੂੰ ਖਦਸ਼ਾ ਹੈ ਕਿ ਅੰਮ੍ਰਿਤਪਾਲ ਪੰਜਾਬ ਦੇ 4 ਪ੍ਰਮੁੱਖ ਤੀਰਥ ਸਥਾਨਾਂ 'ਤੇ ਜਾ ਸਕਦਾ ਹੈ, ਜਿਸ ਦੇ ਮੱਦੇਨਜ਼ਰ ਸ੍ਰੀ ਅਕਾਲ ਤਖਤ ਸਾਹਿਬ, ਤਲਵੰਡੀ ਸਾਬੋ ਦੇ ਦਮਦਮਾ ਸਾਹਿਬ, ਆਨੰਦਪੁਰ ਦੇ ਕੇਸਗੜ੍ਹ ਸਾਹਿਬ ਅਤੇ ਫਤਿਹਗੜ੍ਹ ਸਾਹਿਬ ਦੇ ਵਿਸਾਖੀ ਮੇਲੇ ਤੱਕ ਚੌਕਸੀ ਵਧਾ ਦਿੱਤੀ ਗਈ ਹੈ। ਜਦੋਂ ਅੰਮ੍ਰਿਤਪਾਲ ਇਨ੍ਹਾਂ 'ਚੋਂ ਕਿਸੇ ਵੀ ਥਾਂ 'ਤੇ ਪਹੁੰਚਦਾ ਹੈ ਤਾਂ ਪੁਲਿਸ ਨੇ ਉਸ ਨੂੰ ਗ੍ਰਿਫਤਾਰ ਕਰਨ ਦੀ ਪੂਰੀ ਯੋਜਨਾ ਤਿਆਰ ਕਰ ਲਈ ਹੈ।
ਪੰਜਾਬ ਦੇ ਗੁਰਦਾਸਪੁਰ ਜ਼ਿਲ੍ਹੇ ਦੇ ਬਟਾਲਾ ਰੇਲਵੇ ਸਟੇਸ਼ਨ 'ਤੇ ਰੇਲਵੇ ਪੁਲਿਸ ਨੇ ਅੰਮ੍ਰਿਤਪਾਲ ਸਿੰਘ ਦੇ ਪੋਸਟਰ ਲਗਾਏ ਹਨ। ਇਨ੍ਹਾਂ ਪੋਸਟਰਾਂ ਅਨੁਸਾਰ ਜੋ ਵੀ ਅੰਮ੍ਰਿਤਪਾਲ ਦਾ ਪਤਾ ਦੱਸੇਗਾ ਉਸ ਨੂੰ ਯੋਗ ਇਨਾਮ ਦਿੱਤਾ ਜਾਵੇਗਾ। ਜਾਣਕਾਰੀ ਦੇਣ ਲਈ ਇੱਕ ਨੰਬਰ ਵੀ ਜਾਰੀ ਕੀਤਾ ਗਿਆ ਹੈ। ਪੋਸਟਰਾਂ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਸੂਚਨਾ ਦੇਣ ਵਾਲੇ ਦਾ ਨਾਮ ਗੁਪਤ ਰੱਖਿਆ ਜਾਵੇਗਾ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਵੀਡੀਓ ਕਾਨਫਰੰਸਿੰਗ ਰਾਹੀਂ 71,000 ਤੋਂ ਵੱਧ ਨਿਯੁਕਤੀ ਪੱਤਰ ਵੰਡਣਗੇ। ਪ੍ਰਧਾਨ ਮੰਤਰੀ ਮੋਦੀ ਸਵੇਰੇ ਸਾਢੇ 10 ਵਜੇ ਦੇਸ਼ ਭਰ ਵਿੱਚ ਸਥਿਤ ਕੇਂਦਰਾਂ ਵਿੱਚ ਵੀਡੀਓ ਕਾਨਫਰੰਸਿੰਗ ਰਾਹੀਂ ਭਰਤੀ ਮੁਹਿੰਮ ਤਹਿਤ ਚੌਥੇ ‘ਰੁਜ਼ਗਾਰ ਮੇਲੇ’ ਦੀ ਸ਼ੁਰੂਆਤ ਕਰਨਗੇ। ਇਸੇ ਤਹਿਤ ਪਟਿਆਲਾ ਲੋਕੋਮੋਟਿਵ ਵਰਕਸ਼ਾਪ (ਪੀਐਲਡਬਲਿਊ) ਵਿੱਚ ਵੀ ਪੀਐਮ ਮੋਦੀ ਵੀਡੀਓ ਕਾਨਫਰੰਸਿੰਗ ਰਾਹੀਂ ਨਿਯੁਕਤੀ ਪੱਤਰ ਵੰਡਣਗੇ।
ਗੜ੍ਹਸ਼ੰਕਰ 'ਚ ਬੁੱਧਵਾਰ ਦੇਰ ਰਾਤ ਸ੍ਰੀ ਖੁਰਾਲਗੜ੍ਹ ਸਾਹਿਬ (ਬੱਸੀ) ਵਿਖੇ ਵਾਪਰੇ ਇੱਕ ਸੜਕ ਹਾਦਸ਼ੇ (Road Accident) ਦੌਰਾਨ 7 ਵਿਅਕਤੀਆਂ ਦੀ ਮੌਤ (Seven People Died) ਹੋਣ ਦੀ ਖ਼ਬਰ ਹੈ। ਇਸ ਹਾਦਸੇ (Road Accident) ਵਿੱਚ ਇੱਕ ਪਰਿਵਾਰ ਦੇ 5 ਵਿਅਕਤੀ ਮ੍ਰਿਤਕ ਦੱਸੇ ਜਾ ਰਹੇ ਹਨ। ਹਾਦਸੇ ਵਿੱਚ ਐਸਡੀਐਮ ਗੜ੍ਹਸ਼ੰਕਰ ਮੌਕੇ 'ਤੇ ਪਹੁੰਚ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਪੰਜਾਬ ਦੇ ਅੰਮ੍ਰਿਤਸਰ ਵਿੱਚ ਇੱਕ ਅਨੋਖੀ ਚੋਰੀ ਦੀ ਘਟਨਾ ਵਾਪਰੀ ਹੈ। ਚੋਰੀ ਦੀ ਵਾਰਦਾਤ ਮੀਟ ਦੀ ਦੁਕਾਨ 'ਤੇ ਹੋਈ। ਜਿੱਥੇ ਦੋ ਚੋਰਾਂ ਨੇ ਦਾਖਲ ਹੋ ਕੇ ਜਿੰਦਾ ਮੁਰਗਾ ਅਤੇ ਮੀਟ ਚੋਰੀ ਕਰ ਲਿਆ। ਇਹ ਸਾਰੀ ਘਟਨਾ ਸੀਸੀਟੀਵੀ ਵਿੱਚ ਕੈਦ ਹੋ ਗਈ। ਇਸ ਸਾਰੀ ਘਟਨਾ ਵਿੱਚ ਚੋਰਾਂ ਨੇ ਨਾ ਤਾਂ ਨਕਦੀ ਚੋਰੀ ਕੀਤੀ ਅਤੇ ਨਾ ਹੀ ਗੱਲਾ ਖੋਲ੍ਹਣ ਦੀ ਕੋਸ਼ਿਸ਼ ਕੀਤੀ। ਪੁਲਿਸ ਨੇ ਸੀਸੀਟੀਵੀ ਦੇ ਆਧਾਰ 'ਤੇ ਜਾਂਚ ਸ਼ੁਰੂ ਕਰ ਦਿੱਤੀ ਹੈ। ਇਹ ਘਟਨਾ ਅੰਮ੍ਰਿਤਸਰ ਦੇ ਸੁਲਤਾਨਵਿੰਡ ਇਲਾਕੇ ਦੀ ਹੈ। ਜਦੋਂ ਸਵੇਰੇ ਮਾਲਕ ਨੇ ਮੀਟ ਦੀ ਦੁਕਾਨ ਖੋਲ੍ਹੀ ਤਾਂ ਅੰਦਰੋਂ ਸਾਮਾਨ ਚੋਰੀ ਹੋਇਆ ਦੇਖ ਕੇ ਹੈਰਾਨ ਰਹਿ ਗਿਆ। ਚੋਰ ਛੱਤ ਰਾਹੀਂ ਦੁਕਾਨ ਅੰਦਰ ਦਾਖਲ ਹੋਏ ਸਨ। ਚੋਰ ਦੁਕਾਨ ਦੇ ਅੰਦਰ ਰੱਖਿਆ ਚਿਕਨ, ਮੀਟ ਅਤੇ ਕੁਝ ਪਾਈਪ ਚੋਰੀ ਕਰਕੇ ਫ਼ਰਾਰ ਹੋ ਗਏ। ਸੀਸੀਟੀਵੀ ਦੀ ਤਲਾਸ਼ੀ ਲਈ ਗਈ। ਜਿਸ 'ਚ ਦੋ ਚੋਰ ਨਜ਼ਰ ਆਏ, ਜੋ ਦੁਕਾਨ ਦੇ ਅੰਦਰ ਘੁੰਮ ਰਹੇ ਸਨ।
ਸਿਟੀ ਬਿਊਟੀਫੁੱਲ ਵਿੱਚ ਇਲੈਕਟ੍ਰਿਕ ਬੱਸਾਂ ਨੇ ਕਮਾਲ ਕਰ ਦਿੱਤਾ ਹੈ। ਇਹ ਬੱਸਾਂ ਨਾਲ ਪੁੰਨ ਤੇ ਨਾਲੇ ਫਲੀਆਂ ਵਾਂਗ ਸਾਬਤ ਹੋਈਆਂ ਹਨ ਕਿਉਂਕਿ ਇਨ੍ਹਾਂ ਨੇ ਜਿੱਥੇ ਇੱਕ ਪਾਸੇ ਵਾਤਾਵਰਨ ਨੂੰ ਸਾਫ ਰੱਖਣ ਵਿੱਚ ਵੱਡਾ ਯੋਗਦਾਨ ਪਾਇਆ ਹੈ, ਉੱਥੇ ਹੀ 8.42 ਕਰੋੜ ਰੁਪਏ ਦਾ ਡੀਜ਼ਲ ਬਚਾਇਆ ਹੈ। ਇਸ ਲਈ ਹੁਣ ਤੈਅ ਹੈ ਕਿ ਆਉਣ ਵਾਲੇ ਸਮੇਂ ਵਿੱਚ ਚੰਡੀਗੜ੍ਹ ਅੰਦਰ ਡੀਜ਼ਲ ਦੀ ਥਾਂ ਇਲੈਕਟ੍ਰਿਕ ਬੱਸਾਂ ਹੀ ਚੱਲਣਗੀਆਂ।
ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਅੱਜ ਪੰਜਾਬ ਦੇ ਖੇਤੀ ਸੈਕਟਰ ਲਈ ਬਹੁਤ ਇਤਿਹਾਸਕ ਦਿਨ ਹੈ। ਬਰਸਾਤ ਅਤੇ ਗੜੇਮਾਰੀ ਨਾਲ ਖਰਾਬ ਹੋਈ ਫਸਲ ਦਾ ਮੁਆਵਜ਼ਾ 20 ਦਿਨਾਂ ਦੇ ਅੰਦਰ ਅੱਜ ਤੋਂ ਮਿਲਣਾ ਸ਼ੁਰੂ ਹੋ ਗਿਆ ਹੈ। ਅੱਜ ਅਬੋਹਰ ਵਿੱਚ ਸੀਐਮ ਭਗਵੰਤ ਮਾਨ ਖੁਦ ਨੁਕਸਾਨ ਦੀ ਰਕਮ ਜਾਰੀ ਕਰਨਗੇ। ਸੀਐਮ ਭਗਵੰਤ ਮਾਨ ਨੇ ਇਹ ਜਾਣਕਾਰੀ ਟਵੀਟ ਕਰ ਕੇ ਦਿੱਤੀ ਹੈ। ਉਹਨਾਂ ਕਿਹਾ ਖਰਾਬ ਫਸਲ ਅਜੇ ਖੇਤ ਵਿਚ ਡਿੱਗੀ ਪਈ ਹੈ ਪਰ ਖ਼ਰਾਬੇ ਦਾ ਪੈਸਾ ਖਾਤੇ ਵਿਚ ਪੈਣਾ ਸ਼ੁਰੂ ਹੋ ਗਿਆ ਹੈ।
ਮੁੱਖ ਮੰਤਰੀ ਭਗਵੰਤ ਮਾਨ ਨੇ ਕੱਚੇ ਮਕਾਨਾਂ ਵਾਲਿਆਂ ਲਈ ਵੱਡਾ ਐਲਾਨ ਕੀਤਾ ਹੈ। ਉਨ੍ਹਾਂ ਕਿਹਾ ਹੈ ਕਿ ਕੱਚੇ ਮਕਾਨਾਂ ਵਾਲਿਆਂ ਨੂੰ ਪੰਜਾਬ ਸਰਕਾਰ ਪੱਕੇ ਮਕਾਨ ਬਣਾ ਕੇ ਦੇਵੇਗੀ। ਸੀਐਮ ਮਾਨ ਨੇ ਇਹ ਗੱਲ ਬੁੱਧਵਾਰ ਨੂੰ ਇੱਕ ਸਮਾਗਮ ਵਿੱਚ ਸੰਬੋਧਨ ਕਰਦਿਆਂ ਕਹੀ। ਮੁੱਖ ਮੰਤਰੀ ਮਾਨ ਨੇ ਕਿਹਾ ਕਿਹਾ ਹੈ ਕਿ ਜਿਨ੍ਹਾਂ ਪਰਿਵਾਰਾਂ ਦੇ ਘਰ ਬਾਲਿਆਂ ਵਾਲੀਆਂ ਛੱਤਾਂ ਹਨ ਜਾਂ ਡਿੱਗਣ ਵਾਲੀਆਂ ਹਨ, ਉਨ੍ਹਾਂ ਨੂੰ ਅਸੀਂ ਪੱਕੇ ਘਰ ਬਣਾ ਕੇ ਦੇਵਾਂਗੇ। ਉਨ੍ਹਾਂ ਕਿਹਾ ਕਿ ਸਾਡੀ ਸਰਕਾਰ ਪੰਜਾਬ ਦੇ ਹਰ ਵਰਗ ਦੀ ਸਰਕਾਰ ਹੈ। ਤੁਹਾਡੇ ਤੇ ਸਾਡੇ ਦੁੱਖ-ਸੁੱਖ ਸਾਰੇ ਸਾਂਝੇ ਹਨ।
ਲੁਧਿਆਣਾ ਸ਼ਹਿਰ ਵਿੱਚ ਮਨੀ ਐਕਸਚੇਂਜਰ ਤੇ ਜੁੱਤੀਆਂ ਦੇ ਕਾਰੋਬਾਰੀ ਮਨਜੀਤ ਸਿੰਘ ਦੇ ਦਿਨ-ਦਿਹਾੜੇ ਹੋਏ ਕਤਲ ਦੇ ਮਾਮਲੇ ਵਿੱਚ ਕਈ ਖੁਲਾਸੇ ਹੋਏ ਹਨ। ਪੁਲਿਸ ਨੂੰ ਸ਼ੱਕ ਹੈ ਕਿ ਇਹ ਕਤਲ ਪੂਰੇ ਯੋਜਨਾਬੱਧ ਤਰੀਕੇ ਨਾਲ ਕੀਤਾ ਗਿਆ ਹੈ। ਲੁਟੇਰਿਆਂ ਨੂੰ ਕਾਰੋਬਾਰੀ ਮਨਜੀਤ ਸਿੰਘ ਬਾਰੇ ਪੂਰੀ ਜਾਣਕਾਰੀ ਸੀ। ਇਸ ਲਈ ਉਹ ਪਹਿਲਾਂ ਹੀ ਉਸ ਦਾ ਪਿੱਛਾ ਕਰ ਰਹੇ ਸੀ। ਪੁਲਿਸ ਮੁਤਾਬਕ ਲੁਟੇਰਿਆਂ ਨੇ ਚੋਰੀ ਦੀ ਐਕਟਿਵਾ ਸਕੂਟੀ ਰਾਹੀਂ ਕਾਰੋਬਾਰੀ ਦੀ ਕਾਰ ਦਾ ਜਗਰਾਉਂ ਪੁਲ ਤੋਂ ਪਿੱਛਾ ਕੀਤਾ ਸੀ। ਇਸ ਮਗਰੋਂ ਪੁਲਿਸ ਚੌਕੀ ਕੋਚਰ ਮਾਰਕੀਟ ਕੋਲ ਵਾਰਦਾਤ ਨੂੰ ਅੰਜਾਮ ਦਿੱਤਾ ਸੀ। ਇਸ ਤੋਂ ਕੁਝ ਹੀ ਦੂਰੀ ’ਤੇ ਉਹ ਐਕਟਿਵਾ ਛੱਡ ਕੇ ਤੇ ਕਾਰੋਬਾਰੀ ਦੀ ਸਵਿਫ਼ਟ ਕਾਰ ਵਿੱਚ ਸਵਾਰ ਹੋ ਕੇ ਫ਼ਰਾਰ ਹੋ ਗਏ। ਪੁਲਿਸ ਨੇ ਕਿਹਾ ਕਿ ਕਤਲ ਦੀ ਵਾਰਦਾਤ ਨੂੰ ਅੰਜਾਮ ਦੇਣ ਦੀ ਪੂਰੀ ਯੋਜਨਾ ਉਲੀਕੀ ਗਈ ਸੀ। ਇਸ ਵਾਰਦਾਤ ਵਿੱਚ ਦੋ ਤੋਂ ਵੱਧ ਵਿਅਕਤੀਆਂ ਦੇ ਸ਼ਾਮਲ ਹੋਣ ਦਾ ਸ਼ੱਕ ਹੈ।
ਇਸ ਵਾਰ ਮੌਸਮ ਅਜੀਬ ਰੰਗ ਵਿਖਾ ਰਿਹਾ ਹੈ। ਪਹਿਲਾਂ ਫਰਵਰੀ ਵਿੱਚ ਇੱਕਦਮ ਪਾਰਾ ਚੜ੍ਹਿਆ ਤੇ ਫਿਰ ਮਾਰਚ ਵਿੱਚ ਮੁੜ ਕੰਬਣੀ ਛੇੜ ਦਿੱਤੀ। ਹੁਣ ਅਪਰੈਲ ਵਿੱਚ ਵੀ ਤਾਪਮਾਨ ਆਮ ਨਾਲੋਂ ਹੇਠਾਂ ਚੱਲ ਰਿਹਾ ਹੈ। ਲੁਧਿਆਣਾ ਦਾ ਤਾਪਮਾਨ ਪਿਛਲੇ ਸਾਲ ਨਾਲੋਂ ਦੋ-ਢਾਈ ਡਿਗਰੀ ਸੈਲਸੀਅਸ ਹੇਠਾਂ ਚੱਲ ਰਿਹਾ ਹੈ। ਇਸ ਵੇਲੇ ਸ਼ਹਿਰ ਦਾ ਤਾਪਮਾਨ 37 ਡਿਗਰੀ ਦੇ ਕਰੀਬ ਹੈ ਜੋ ਪਿਛਲੇ ਸਾਲ 40 ਡਿਗਰੀ ਦੇ ਕਰੀਬ ਸੀ।
ਬਠਿੰਡਾ ਦੀ ਫੌਜੀ ਛਾਉਣੀ ’ਚ ਬੁੱਧਵਾਰ ਨੂੰ ਫਾਇਰਿੰਗ ਕਰਕੇ ਚਾਰ ਜਵਾਨਾਂ ਦੇ ਕੀਤੇ ਕਤਲ ਦਾ ਮਾਮਲਾ ਅਜੇ ਬੁਝਾਰਤ ਬਣਿਆ ਹੋਇਆ ਹੈ। ਹੈਰਾਨੀ ਦੀ ਗੱਲ ਹੈ ਕਿ ਬੁੱਧਵਾਰ ਸਵੇਰੇ ਕਰੀਬ 4:30 ਵਜੇ ਵਾਪਰੀ ਫਾਇਰਿੰਗ ਦੀ ਘਟਨਾ ਮਗਰੋਂ ਫੌਜੀ ਏਰੀਆ ਬਿੱਲਕੁੱਲ ਸੀਲ ਸੀ ਪਰ ਸ਼ਾਮ ਨੂੰ ਮੁੜ ਗੋਲੀ ਚੱਲ ਗਈ। ਇਸ ਵਿੱਚ ਸੰਤਰੀ ਦੀ ਡਿਉਟੀ ਉੱਤੇ ਤਾਇਨਾਤ ਜਵਾਨ ਦੀ ਮੌਤ ਹੋ ਗਈ। ਉਧਰ, ਇਸ ਘਟਨਾ ਬਾਰੇ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਫੌਜ ਮੁਖੀ ਤੋਂ ਜਾਣਕਾਰੀ ਮੰਗ ਲਈ ਹੈ।
ਭਗਵੰਤ ਮਾਨ ਸਰਕਾਰ ਦੀ ਸ਼ਰਾਬ ਨੀਤੀ ਨੇ ਚੰਡੀਗੜ੍ਹ ਨੂੰ ਵਾਹਣੇ ਪਾਇਆ ਹੋਇਆ ਹੈ। ਹਾਲਤ ਇਹ ਹੈ ਕਿ ਚੰਡੀਗੜ੍ਹ ਵਿੱਚ ਠੇਕੇਦਾਰ ਕਾਰੋਬਾਰ ਕਰਨ ਲਈ ਤਿਆਰ ਨਹੀਂ। ਵਾਰ-ਵਾਰ ਠੇਕਿਆਂ ਦੀ ਨਿਲਾਮੀ ਕਰਨ ਦੇ ਬਾਵਜੂਦ ਠੇਕੇਦਾਰ ਨਾ ਮਿਲਣ ਮਗਰੋਂ ਹੁਣ ਯੂਟੀ ਪ੍ਰਸ਼ਾਸਨ ਨੂੰ ਸ਼ਰਾਬ ਦੇ ਠੇਕਿਆਂ ਦੀਆਂ ਰਾਖਵੀਆਂ ਕੀਮਤਾਂ ’ਚ 25 ਫ਼ੀਸਦ ਤੱਕ ਦੀ ਕਟੌਤੀ ਕਰਨੀ ਪਈ ਹੈ। ਹੁਣ ਵੇਖਣਾ ਹੋਏਗਾ ਕਿ ਇਸ ਕਟੌਤੀ ਮਗਰੋਂ ਠੇਕੇਦਾਰ ਕੋਈ ਰੁਚੀ ਵਿਖਾਉਂਦੇ ਹਨ ਜਾਂ ਨਹੀਂ।
ਪਿਛੋਕੜ
Punjab Breaking News LIVE Update : ਬਠਿੰਡਾ ਦੇ ਮਿਲਟਰੀ ਏਰੀਏ ਵਿੱਚ ਗੋਲੀਆਂ ਮਾਰ ਕੇ ਕਤਲ ਕੀਤੇ ਗਏ ਚਾਰ ਫੌਜੀ ਜਵਾਨਾਂ ਦਾ ਮਾਮਲਾ ਹਾਲੇ ਠੰਢਾ ਨਹੀਂ ਹੋਇਆ ਕਿ ਕੱਲ੍ਹ ਦੇਰ ਸ਼ਾਮ ਮਿਲਟਰੀ ਦੇ ਯੂਨਿਟ ਐਲਓਸੀ ਦਫਤਰ ਨੇੜੇ ਗੋਲੀਆਂ ਦੀ ਆਵਾਜ਼ ਸੁਣੀ ਗਈ। ਇਹ ਗੋਲੀ ਸੰਤਰੀ ਦੇ ਸਿਰ ਵਿੱਚ ਲੱਗੀ ਹੈ। ਇਸ ਦੀ ਜਾਂਚ ਜਾਰੀ ਹੈ।
ਹਾਸਲ ਜਾਣਕਾਰੀ ਮੁਤਾਬਕ ਮਿਲਟਰੀ ਵੱਲੋਂ ਜਦੋਂ ਇਲਾਕੇ ਦੀ ਜਾਂਚ ਕੀਤੀ ਗਈ ਤਾਂ ਇਹ ਗੱਲ ਸਾਹਮਣੇ ਆਈ ਕਿ ਸੰਤਰੀ ਦੀ ਡਿਉਟੀ 'ਤੇ ਮੌਜੂਦ ਜਵਾਨ ਦੇ ਸਿਰ ਵਿੱਚ ਗੋਲੀ ਲੱਗੀ ਹੈ। ਉਸ ਨੂੰ ਫੌਜੀ ਜਵਾਨਾਂ ਵੱਲੋਂ ਤਰੰਤ ਮਿਲਟਰੀ ਹਸਪਤਾਲ ਲਿਜਇਆ ਗਿਆ ਜਿੱਥੇ ਕੁਝ ਦੇਰ ਬਾਅਦ ਉਸ ਦੀ ਮੌਤ ਹੋ ਗਈ।
ਫੌਜੀ ਅਧਿਕਾਰੀਆਂ ਵੱਲੋਂ ਇਸ ਘਟਨਾ ਦੀ ਸੂਚਨਾ ਪੁਲਿਸ ਨੂੰ ਦੇ ਦਿੱਤੀ ਗਈ ਹੈ ਤੇ ਫਿਲਹਾਲ ਮ੍ਰਿਤਕ ਫੌਜੀ ਦੀ ਲਾਸ਼ ਮਿਲਟਰੀ ਹਸਪਤਾਲ ਵਿੱਚ ਪਈ ਹੈ।
ਦੱਸ ਦਈਏ ਕੱਲ੍ਹ ਵੀ ਬਠਿੰਡਾ ਦੇ ਮਿਲਟਰੀ ਏਰੀਏ ਵਿੱਚ ਗੋਲੀਆਂ ਚਲੀਆਂ ਸਨ। ਬਠਿੰਡਾ ਦੀ ਫੌਜੀ ਛਾਉਣੀ ’ਚ ਬੁੱਧਵਾਰ ਨੂੰ ਫਾਇਰਿੰਗ ਕਰਕੇ ਚਾਰ ਜਵਾਨਾਂ ਦੇ ਕੀਤੇ ਕਤਲ ਦਾ ਮਾਮਲਾ ਅਜੇ ਬੁਝਾਰਤ ਬਣਿਆ ਹੋਇਆ ਹੈ। ਹੈਰਾਨੀ ਦੀ ਗੱਲ ਹੈ ਕਿ ਬੁੱਧਵਾਰ ਸਵੇਰੇ ਕਰੀਬ 4:30 ਵਜੇ ਵਾਪਰੀ ਫਾਇਰਿੰਗ ਦੀ ਘਟਨਾ ਮਗਰੋਂ ਫੌਜੀ ਏਰੀਆ ਬਿੱਲਕੁੱਲ ਸੀਲ ਸੀ ਪਰ ਸ਼ਾਮ ਨੂੰ ਮੁੜ ਗੋਲੀ ਚੱਲ ਗਈ। ਇਸ ਵਿੱਚ ਸੰਤਰੀ ਦੀ ਡਿਉਟੀ ਉੱਤੇ ਤਾਇਨਾਤ ਜਵਾਨ ਦੀ ਮੌਤ ਹੋ ਗਈ। ਉਧਰ, ਇਸ ਘਟਨਾ ਬਾਰੇ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਫੌਜ ਮੁਖੀ ਤੋਂ ਜਾਣਕਾਰੀ ਮੰਗ ਲਈ ਹੈ।
Chandigarh News: ਭਗਵੰਤ ਮਾਨ ਸਰਕਾਰ ਦੀ ਸ਼ਰਾਬ ਨੀਤੀ ਨੇ ਚੰਡੀਗੜ੍ਹ ਨੂੰ ਪਾਇਆ ਵਾਹਣੇ, ਹੁਣ ਠੇਕਿਆਂ ਦੀਆਂ ਰਾਖਵੀਆਂ ਕੀਮਤਾਂ ’ਚ 25 ਫ਼ੀਸਦ ਤੱਕ ਦੀ ਕਟੌਤੀ
ਭਗਵੰਤ ਮਾਨ ਸਰਕਾਰ ਦੀ ਸ਼ਰਾਬ ਨੀਤੀ ਨੇ ਚੰਡੀਗੜ੍ਹ ਨੂੰ ਵਾਹਣੇ ਪਾਇਆ ਹੋਇਆ ਹੈ। ਹਾਲਤ ਇਹ ਹੈ ਕਿ ਚੰਡੀਗੜ੍ਹ ਵਿੱਚ ਠੇਕੇਦਾਰ ਕਾਰੋਬਾਰ ਕਰਨ ਲਈ ਤਿਆਰ ਨਹੀਂ। ਵਾਰ-ਵਾਰ ਠੇਕਿਆਂ ਦੀ ਨਿਲਾਮੀ ਕਰਨ ਦੇ ਬਾਵਜੂਦ ਠੇਕੇਦਾਰ ਨਾ ਮਿਲਣ ਮਗਰੋਂ ਹੁਣ ਯੂਟੀ ਪ੍ਰਸ਼ਾਸਨ ਨੂੰ ਸ਼ਰਾਬ ਦੇ ਠੇਕਿਆਂ ਦੀਆਂ ਰਾਖਵੀਆਂ ਕੀਮਤਾਂ ’ਚ 25 ਫ਼ੀਸਦ ਤੱਕ ਦੀ ਕਟੌਤੀ ਕਰਨੀ ਪਈ ਹੈ। ਹੁਣ ਵੇਖਣਾ ਹੋਏਗਾ ਕਿ ਇਸ ਕਟੌਤੀ ਮਗਰੋਂ ਠੇਕੇਦਾਰ ਕੋਈ ਰੁਚੀ ਵਿਖਾਉਂਦੇ ਹਨ ਜਾਂ ਨਹੀਂ।
ਹਾਸਲ ਜਾਣਕਾਰੀ ਮੁਤਾਬਕ ਚੰਡੀਗੜ੍ਹ ਵਿੱਚ ਸ਼ਰਾਬ ਦੇ ਠੇਕਿਆਂ ਦੀ ਛੇ ਵਾਰ ਹੋ ਚੁੱਕੀ ਨਿਲਾਮੀ ਵਿੱਚ ਯੂਟੀ ਪ੍ਰਸ਼ਾਸਨ ਦੇ ਕਰ ਤੇ ਆਬਕਾਰੀ ਵਿਭਾਗ ਨੂੰ ਲੱਗੇ ਝਟਕਿਆਂ ਤੋਂ ਬਾਅਦ ਯੂਟੀ ਪ੍ਰਸ਼ਾਸਨ ਨੇ ਸ਼ਰਾਬ ਦੇ ਠੇਕਿਆਂ ਦੀਆਂ ਰਾਖਵੀਆਂ ਕੀਮਤਾਂ ’ਚ 25 ਫ਼ੀਸਦ ਤੱਕ ਦੀ ਕਟੌਤੀ ਕਰ ਦਿੱਤੀ ਹੈ। ਇਸ ਕਟੌਤੀ ਤੋਂ ਬਾਅਦ ਸ਼ਹਿਰ ਵਿਚਲੇ ਬਾਕੀ ਰਹਿੰਦੇ 25 ਸ਼ਰਾਬ ਦੇ ਠੇਕਿਆਂ ਦੀ ਸੱਤਵੀਂ ਵਾਰ ਨਿਲਾਮੀ 18 ਅਪਰੈਲ ਨੂੰ ਹੋਵੇਗੀ।
- - - - - - - - - Advertisement - - - - - - - - -